ਇਸ਼ਤੇਆਕ ਅਹਿਮਦ
ਇਸ਼ਤੇਆਕ ਅਹਿਮਦ | |
---|---|
ਜਨਮ | 1944 ਝੰਗ, ਪਾਕਿਸਤਾਨ |
ਮੌਤ | 17 ਨਵੰਬਰ 2015 ਕਰਾਚੀ, ਪਾਕਿਸਤਾਨ |
ਕਿੱਤਾ | ਨਾਵਲਕਾਰ, ਲੇਖਕ, ਸੰਪਾਦਕ |
ਰਾਸ਼ਟਰੀਅਤਾ | ਪਾਕਿਸਤਾਨੀ |
ਕਾਲ | 1970–2015 |
ਸ਼ੈਲੀ | ਜਾਸੂਸੀ ਨਾਵਲ, ਬਾਲ ਕਹਾਣੀਆਂ |
ਵਿਸ਼ਾ | ਦੇਸ਼ਭਗਤੀ ਅਤੇ ਇਸਲਾਮ ਪਸੰਦੀ, |
ਪ੍ਰਮੁੱਖ ਕੰਮ | ਗ਼ਾਰ ਕਾ ਸਮੁੰਦਰ, ਜ਼ਜ਼ੀਰੇ ਕਾ ਸਮੁੰਦਰ, ਵਾਦੀ-ਏ-ਮਰਜਾਨ |
ਵੈੱਬਸਾਈਟ | |
www.inspectorjamshedseries.com |
ਇਸ਼ਤੇਆਕ ਅਹਿਮਦ (1944-2015) ਇੱਕ ਮਸ਼ਹੂਰ ਪਾਕਿਸਤਾਨੀ ਬਾਲ ਸਾਹਿਤਕਾਰ ਸੀ। ਉਸ ਨੇ ਉਰਦੂ ਵਿੱਚ 700 ਤੋਂ ਵੱਧ ਜਾਸੂਸੀ ਨਾਵਲ ਲਿਖੇ। ਉਹ ਉਰਦੂ ਵਿੱਚ ਸਭ ਤੋਂ ਜ਼ਿਆਦਾ ਬੱਚਿਆਂ ਦੇ ਨਾਵਲ ਲਿਖਣ ਵਾਲਾ ਸਾਹਿਤਕਾਰ ਵੀ ਸੀ। ਉਹ ਹਰ ਮਹੀਨੇ ਨਵਾਂ ਨਾਵਲ ਲਿਖਦਾ ਸੀ। ਉਹ ਰੋਜ਼ਨਾਮਾ ਇਸਲਾਮ ਦੇ ਨਾਲ ਪ੍ਰਕਾਸ਼ਿਤ ਹੋਣ ਵਾਲੇ ਹਫ਼ਤਰੋਜ਼ਾ ਰਿਸਾਲਾ ਬੱਚੋਂ ਕਾ ਇਸਲਾਮ ਦਾ 15 ਸਾਲ ਤੋਂ ਆਖ਼ਿਰੀ ਦਮ ਤੱਕ ਸੰਪਾਦਕ ਰਿਹਾ।
ਮੁਢਲੀ ਜ਼ਿੰਦਗੀ
[ਸੋਧੋ]ਇਸ਼ਤੇਆਕ ਅਹਿਮਦ ਦਾ ਜਨਮ 1944 ਵਿੱਚ ਹਿੰਦੁਸਤਾਨ ਦੇ ਸ਼ਹਿਰ ਪਾਣੀਪਤ ਵਿੱਚ ਹੋਇਆ ਸੀ। 1947 ਵਿੱਚ ਭਾਰਤ ਦੀ ਤਕਸੀਮ ਦੇ ਬਾਅਦ ਉਹ ਹਿਜਰਤ ਕਰ ਕੇ ਪਾਕਿਸਤਾਨ ਦੇ ਸ਼ਹਿਰ ਝੰਗ ਵਿੱਚ ਜਾ ਵੱਸਿਆ।
ਵਿਦਿਆ
[ਸੋਧੋ]ਉਸ ਨੇ ਐਫ਼ਐਸਸੀ ਤੱਕ ਦੀ ਤਾਲੀਮ ਹਾਸਲ ਕੀਤੀ। ਉਸ ਦੀ ਆਪਣੀ ਜੀਵਨ ਕਹਾਣੀ ਮੇਰੀ ਕਹਾਣੀ ਨਾਮ ਹੇਠ ਪ੍ਰਕਾਸ਼ਿਤ ਹੋਈ। ਇਸ ਵਿੱਚ ਉਹ ਦੱਸਦਾ ਹੈ ਕਿ ਰੌਸ਼ਨੀ ਦਾ ਇੰਤਜ਼ਾਮ ਨਾ ਹੋਣ ਦੀ ਸੂਰਤ ਵਿੱਚ ਉਹ ਸੜਕ ਕਿਨਾਰੇ ਲੱਗੀਆਂ ਸਟਰੀਟ ਲਾਇਟਾਂ ਹੇਠ ਪੜ੍ਹਾਈ ਕਰਦਾ ਹੁੰਦਾ ਸੀ।
ਸ਼ੋਹਰਤ
[ਸੋਧੋ]ਹਫ਼ਤ ਰੋਜ਼ਾ ਕੰਦੀਲ ਵਿੱਚ ਛਪੀ ਉਸ ਦੀ ਪਹਿਲੀ ਕਹਾਣੀ ਬੜਾ ਕੱਦ 1960 ਅਤੇ ਪਹਿਲਾ ਨਾਵਲ ਪੈਕਟ ਕਾ ਰਾਜ਼ ਉਸਦੀ ਸ਼ੋਹਰਤ ਦੇ ਕਾਰਣ ਬਣੇ। ਜਿਸ ਦੌਰ ਵਿੱਚ ਉਸ ਨੇ ਲਿਖਣ ਦੀ ਸ਼ੁਰੂਆਤ ਕੀਤੀ ਉਸ ਦੌਰ ਵਿੱਚ ਟਾਰਜ਼ਨ ਵਗ਼ੈਰਾ ਦੇ ਕਿਰਦਾਰ ਦੀਆਂ ਹਾਮਲ ਕਹਾਣੀਆਂ ਅਤੇ ਨਾਵਲ ਹੀ ਲੇਖਕਾਂ ਦੇ ਰਚਨਾਤਮਕ ਮੈਦਾਨ ਦੀ ਧੁਰੀ ਸੀ, ਤਾਂ ਵੀ ਉਸ ਨੇ ਨਾਵਲਾਂ ਵਿੱਚ ਆਲਮੀ ਰਿਕਾਰਡ ਬਣਾਉਣ ਦੇ ਬਾਵਜੂਦ ਉਹਨਾਂ ਚੀਜਾਂ ਤੋਂ ਬਚਾ ਰੱਖਿਆ। ਇਸ ਦੇ ਇਲਾਵਾ ਸ਼ੋਹਰਤ ਦੀ ਵਜ੍ਹਾ ਸਨ:
- ਜਾਸੂਸੀ ਨਾਵਲ ਜਿਹਨਾਂ ਵਿੱਚ ਇੰਸਪੈਕਟਰ ਜਮਸ਼ੇਦ ਸੀਰੀਜ਼ ਬਹੁਤ ਮਸ਼ਹੂਰ ਹੋਈ, ਆਖ਼ਰੀ ਉਮਰ ਵਿੱਚ ਇਮਰਾਨ ਸੀਰੀਜ਼ ਪਰ ਵੀ ਕੁਝ ਕੰਮ ਕੀਤਾ।
- ਉਸਦੀ ਜ਼ਾਤੀ ਈਜਾਦ ਕੀਤੀ ਨਾਵਲ ਸੀਰੀਜ਼ ਵਿੱਚ ਸ਼ੌਕੀ ਬਰਾਦਰਜ਼ ਨੂੰ ਵੀ ਮਕਬੂਲੀਅਤ ਮਿਲੀ।
ਮੌਤ
[ਸੋਧੋ]ਇਸ਼ਤੇਆਕ ਅਹਿਮਦ ਕਰਾਚੀ ਪੁਸਤਕ ਮੇਲੇ ਵਿੱਚ ਸ਼ਿਰਕਤ ਕਰਨ ਦੇ ਬਾਅਦ ਵਾਪਸ ਆਪਣੇ ਪਿਤਰੀ ਸ਼ਹਿਰ ਝੰਗ ਜਾ ਰਿਹਾ ਸੀ। ਕਰਾਚੀ ਏਅਰਪੋਰਟ ਤੇ ਦਿਲ ਦੀ ਹਰਕਤ ਬੰਦ ਹੋ ਜਾਣ ਦੀ ਸੂਰਤ ਵਿੱਚ ਉਸਦਾ ਇੰਤਕਾਲ ਹੋ ਗਿਆ।[1]
ਖਾਸ ਨੰਬਰ
[ਸੋਧੋ]ਉਹ ਇੱਕ ਬਹੁਤ ਤੇਜ ਦਰ ਨਾਲ ਨਾਵਲ ਲਿਖੇ ਹਨ ਜਿਸਦੀ ਵਜ੍ਹਾ ਨਾਲ ਉਸਨੇ ਢੇਰ ਕਿਤਾਬਾਂ ਲਿਖੀਆਂ। ਲੇਕਿਨ ਉਹ ਇੱਕ ਸਾਲ ਵਿੱਚ ਐਸੇ ਦੋ ਨਾਵਲ ਲਿਖਿਆ ਕਰਦਾ ਸੀ ਜਿਹਨਾਂ ਨੂੰ ਖਾਸ ਨੰਬਰ ਜਾਂ ਵਿਸ਼ੇਸ਼ ਨੰਬਰ ਬੁਲਾਇਆ ਜਾਂਦਾ ਸੀ। ਇਨ੍ਹਾਂ ਨਾਵਲਾਂ ਵਿੱਚ ਬਹੁਤੀ ਵਾਰ ਸਾਰੇ ਤਿੰਨੇ ਜਾਸੂਸੀ ਦਲ ਇਕੱਠੇ ਮਾਮਲੇ ਨੂੰ ਹੱਲ ਕਰਨ ਲਈ ਇਸਤੇਮਾਲ ਕੀਤੇ ਹੁੰਦੇ।
ਪ੍ਰਮੁੱਖ ਲਿਖਤਾਂ
[ਸੋਧੋ]- ਗ਼ਾਰ ਕਾ ਸਮੁੰਦਰ
- ਜ਼ਜ਼ੀਰੇ ਕਾ ਸਮੁੰਦਰ
- ਵਾਦੀ-ਏ-ਮਰਜਾਨ