ਇਹ ਅਰਦਾਸ ਤੁਮਾਰੀ ਹੈ (ਨਾਵਲ)
ਲੇਖਕ | ਸ਼ਾਹ ਚਮਨ |
---|---|
ਭਾਸ਼ਾ | ਪੰਜਾਬੀ |
ਵਿਸ਼ਾ | ਅੰਗਰੇਜ਼ੀ ਹਕੂਮਤ ਸਮੇਂ ਪੰਜਾਬ ਵਿੱਚ ਕੂਕਾ ਲਹਿਰ ਦੇ ਉਭਾਰ ਦੀ ਪਿੱਠਭੂਮੀ ਵਿੱਚ ਮਾਲਵੇ ਦੇ ਇੱਕ ਆਂਚਲ ਦਾ ਗਲਪੀ ਰੂਪਾਂਤਰਨ |
ਪ੍ਰਕਾਸ਼ਕ | ਚੇਤਨਾ ਪ੍ਰਕਾਸ਼ਨ, ਲੁਧਿਆਣਾ |
ਸਫ਼ੇ | 171 |
ਇਹ ਅਰਦਾਸ ਤੁਮਾਰੀ ਹੈ ਸ਼ਾਹ ਚਮਨ ਦਾ ਛੇਵਾਂ ਨਾਵਲ ਹੈ ਅਤੇ ਇਹ ਪੰਜਾਬੀ ਗਲਪ ਵਿੱਚ ਇੱਕ ਅਹਿਮ ਯੋਗਦਾਨ ਹੈ। ਭਾਸ਼ਾਈ ਅਮੀਰੀ, ਦ੍ਰਿਸ਼ਟੀ ਦੀ ਸਪਸ਼ਟਤਾ ਅਤੇ ਜਟਿਲ ਤੋਂ ਜਟਿਲ ਯਥਾਰਥ ਨੂੰ ਸਾਦਾ ਵਾਕਾਂ ਰਾਹੀਂ ਬਿਰਤਾਂਤ ਸਿਰਜਣ ਦੀ ਪੰਜਾਬੀ ਗਲਪ ਵਿੱਚ ਦੁਰਲਭ ਮਿਸਾਲ ਹੈ।
ਇਸ ਨਾਵਲ ਬਾਰੇ ਅਮਰਜੀਤ ਸਿੰਘ ਗਰੇਵਾਲ ਇਸ ਦੇ ‘ਮੁਖ ਬੰਦ’ ਵਿੱਚ ਲਿਖਦਾ ਹੈ: "ਪੰਜਾਬੀ ਕਿਰਸਾਨੀ ਨੂੰ ਖੁਸ਼ ਰੱਖਣ ਲਈ ਕਿਸਾਨੀ ਦੀਆਂ ਸਥਾਪਿਤ ਪ੍ਰਰੰਪਰਾਵਾਂ ਦੀ ਰੱਖਿਆ ਅਤੇ ਖੁਸ਼ਹਾਲੀ ਦੋਹਾਂ ਦਾ ਬਰਾਬਰ ਦਾ ਮਹੱਤਵ ਹੈ। ਜਿਥੇ ਪ੍ਰੰਪਰਾਵਾਂ ਦੀ ਰੱਖਿਆ ਆਧੁਨਿਕੀਕਰਨ ਦੇ ਪ੍ਰਾਜੈਕਟ ਦੀ ਟੋਟਲ ਰੀਜੈਕਸ਼ਨ ਨਾਲ ਜੁੜੀ ਹੋਈ ਹੈ, ਉਥੇ ਪੰਜਾਬ ਦੀ ਖੁਸ਼ਹਾਲੀ ਦਾ ਮਾਰਗ, ਅੰਗਰੇਜਾਂ ਦੀ ਜਾਚੇ ਕੇਵਲ ਅਤੇ ਕੇਵਲ ਆਧੁਨਿਕਤਾ ਹੀ ਸੀ। ਇਹ ਕੇਵਲ ਅੰਗਰੇਜਾਂ ਦਾ ਹੀ ਨਹੀਂ, ਅਜੋਕੀ ਰਾਜਨੀਤਿਕ ਵਿਵਸਥਾ ਦਾ ਵੀ ਦਵੰਦ ਹੈ। ਗੰਭੀਰ ਪਾਠਕ ਹੀ ਇਸ ਨਾਵਲ ਦਾ ਆਨੰਦ ਮਾਣ ਸਕਦੇ ਹਨ। ਨਾਵਲਕਾਰ ਨੇ ਇੱਕ ਨਿਵੇਕਲੇ ਵਿਸ਼ੇ ਨੂੰ ਹੱਥ ਪਾ ਕੇ ਬੜੀ ਸੂਝ ਬੂਝ ਨਾਲ ਸਿਰੇ ਚੜਾਇਆ ਹੈ ਜਿਸ ਲਈ ਉਹ ਵਧਾਈ ਦਾ ਹੱਕਦਾਰ ਹੈ।"[1]