ਸਮੱਗਰੀ 'ਤੇ ਜਾਓ

ਇਹ ਜਨਮ ਤੁਮਹਾਰੇ ਲੇਖੇ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਇਹ ਜਨਮ ਤੁਮਹਾਰੇ ਲੇਖੇ
ਨਿਰਦੇਸ਼ਕਹਰਜੀਤ ਸਿੰਘ
ਲੇਖਕਤਜਿੰਦਰ ਹਰਜੀਤ
ਹਰਜੀਤ ਸਿੰਘ
ਨਿਰਮਾਤਾਆਲ ਇੰਡੀਆ ਪਿੰਗਲਵਾਰਾ ਚੈਰੀਟੇਬਲ ਸੋਸਾਇਟੀ
ਸਿਤਾਰੇਪਵਨ ਮਲਹੋਤਰਾ
ਸੁਧਾਂਸ਼ੂ ਅਗਰਵਾਲ
ਸਿਨੇਮਾਕਾਰਅਨਿਰੁਧ ਗ੍ਰ੍ਬਿਆਲ
ਸੰਪਾਦਕਪਰਮ ਸ਼ਿਵ
ਸੰਗੀਤਕਾਰਗੁਰਮੋਹ
ਰਿਲੀਜ਼ ਮਿਤੀ
30 ਜਨਵਰੀ 2015
ਮਿਆਦ
135 ਮਿੰਟ
ਦੇਸ਼ਭਾਰਤ
ਭਾਸ਼ਾਪੰਜਾਬੀ
ਬਜ਼ਟ40,000,000 ਰੁਪਏ (ਲਗਭਗ)

ਇਹ ਜਨਮ ਤੁਮਹਾਰੇ ਲੇਖੇ (ਇਹ ਜੀਵਨ ਤੈਨੂੰ ਹੀ ਸਮਰਪਿਤ ਹੈ।) 2015 ਦੀ ਇੱਕ ਪੰਜਾਬੀ ਫਿਲਮ ਹੈ ਜੋ ਭਗਤ ਪੂਰਨ ਸਿੰਘ ਦੇ ਜੀਵਨ ਉੱਪਰ ਆਧਾਰਿਤ ਹੈ। ਇਸ ਵਿੱਚ ਪੂਰਨ ਸਿੰਘ ਦਾ ਕਿਰਦਾਰ ਪਵਨ ਮਲਹੋਤਰਾ ਨਿਭਾਅ ਰਹੇ ਹਨ। ਇਹ ਫਿਲਮ 30 ਜਨਵਰੀ ਨੂੰ ਰਿਲੀਜ਼ ਹੋਣੀ ਹੈ। ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਦੀ ਪ੍ਰਧਾਨ ਡਾ. ਇੰਦਰਜੀਤ ਕੌਰ ਫਿਲਮ ਦੇ ਇੱਕ ਪ੍ਰਚਾਰ ਸਮਾਗਮ ਵਿੱਚ ਕਿਹਾ ਕਿ ਪੰਜਾਬ ਦੇ ਇਤਿਹਾਸ ਵਿੱਚ ਅਜਿਹੇ ਕਈ ਨਾਂ ਸ਼ਾਮਲ ਹਨ, ਜਿਹਨਾਂ ਦੀ ਗਾਥਾ ਗਾਉਣ ਲੱਗਿਆਂ ਕਈ ਸਾਲ ਵੀ ਘੱਟ ਲੱਗਦੇ ਹਨ। ਭਗਤ ਪੂਰਨ ਸਿੰਘ ਦਾ ਦੂਜਿਆਂ ਦੀ ਭਲਾਈ ਲਈ ਜੋ ਯੋਗਦਾਨ ਰਿਹਾ, ਉਸ ਨੂੰ ਇੱਕ ਫ਼ਿਲਮ ਰਾਹੀਂ ਬਿਆਨ ਕਰਨਾ ਲਗਭਗ ਅਸੰਭਵ ਹੈ।[1] ਫਿਰ ਵੀ ਫਿਲਮ ਜ਼ਰੀਏ ਕੋਸ਼ਿਸ਼ ਕੀਤੀ ਗਈ ਹੈ ਕਿ ਉਸ ਮਹਾਨ ਸ਼ਖ਼ਸੀਅਤ ਦੀ ਜ਼ਿੰਦਗੀ ਦੇ ਕੁਝ ਪੰਨਿਆਂ ਨੂੰ ਪਰਦੇ ‘ਤੇ ਪੇਸ਼ ਕਰੀਏ। ਇਸ ਫਿਲਮ ‘ਚ ਅਰਜੁਨਾ ਭੱਲਾ, ਅਰਵਿੰਦਰ ਕੌਰ, ਮਾਸਟਰ ਯੁਵਰਾਜ ਅਤੇ ਸੁਦਾਂਸ਼ੂ ਅਗਰਵਾਲ ਨੇ ਵੀ ਅਹਿਮ ਭੂਮਿਕਾ ਨਿਭਾਈ ਹੈ। ਫ਼ਿਲਮ ਦੀ ਕਹਾਣੀ, ਪਟਕਥਾ ਅਤੇ ਸੰਵਾਦ ਡਾਕਟਰ ਹਰਜੀਤ ਸਿੰਘ ਅਤੇ ਤੇਜਿੰਦਰ ਨੇ ਮਿਲ ਕੇ ਲਿਖੇ ਹਨ। ਫ਼ਿਲਮ ਦਾ ਸੰਗੀਤ ਗੁਰਮੋਹ ਅਤੇ ਵਿੱਕੀ ਭੋਈ ਨੇ ਤਿਆਰ ਕੀਤਾ ਹੈ। ਫਿਲਮ ਦੇ ਐਡੀਟਰ ਅਤੇ ਐਸੋਸੀਏਟ ਡਾਇਰੈਕਟਰ ਪਰਮ ਸ਼ਿਵ ਹਨ।

ਕਾਸਟ

[ਸੋਧੋ]
  • ਪਵਨ ਮਲਹੋਤਰਾ ਰਾਮਜੀਦਾਸ/ਭਗਤ ਪੂਰਨ ਸਿੰਘ ਦੇ ਰੂਪ ਵਿੱਚ
  • ਸੁਧਾਸ਼ੂੰ ਅਗਰਵਾਲ
  • ਅਰਜੁਨ ਭੱਲਾ
  • ਅਵਰਿੰਦਰ ਕੌਰ
  • ਜਸਦੀਪ ਕੌਰ
  • ਮਾਸਟਰ ਯੁਵਰਾਜ
  • ਜੈ ਭਾਰਤੀ
  • ਗਗਨਦੀਪ ਸਿੰਘ
  • ਅਰਵਿੰਦਰ ਭੱਟੀ
  • ਸੁਖਵਿੰਦਰ ਵਿਰਕ
  • ਵਿਕਰਾਂਤ ਨੰਦਾ
  • ਯੋਗੇਸ਼ ਸੂਰੀ
  • ਵਿਨੋਦ ਮਹਿਰਾ
  • ਰਮਨ
  • ਰੋਮੀ

ਬਾਹਰੀ ਸਰੋਤ

[ਸੋਧੋ]

ਹਵਾਲੇ

[ਸੋਧੋ]