ਇੰਟੈਲੀਜੈਂਸ ਬਿਊਰੋ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਇੰਟੈਲੀਜੈਂਸ ਬਿਊਰੋ
ਖੂਫ਼ੀਆ ਮਹਿਕਮਾ
Emblem of India.svg
ਏਜੰਸੀ ਬਾਰੇ ਆਮ ਜਾਣਕਾਰੀ
ਸਥਾਪਨਾ1887
ਸਦਰ ਮੁਕਾਮਨਵੀਂ ਦਿੱਲੀ, ਭਾਰਤ
ਮਾਟੋਜਾਗ੍ਰਿਤੰ ਅਹਨਿਰਸ਼ੰ ( ਤਰਜਮਾ : ਸਦਾ ਮੁਸਤੈਦ)
ਸਲਾਨਾ ਬਜਟINR3520 ਕਰੋੜ (US$.6) (2016-17)[1]
ਏਜੰਸੀ ਪ੍ਰਬੰਧਕਦਿਨੇਸ਼ਵਰ ਸ਼ਰਮਾ, ਡਾਇਰੈਕਟਰ ਖੂਫ਼ੀਆ ਮਹਿਕਮਾ
ਮਾਪੇ ਏਜੰਸੀਗ੍ਰਹਿ ਮੰਤਰਾਲਾ
ਵੈੱਬਸਾਈਟwww.mha.nic.in

ਇੰਟੈਲੀਜੈਂਸ ਬਿਊਰੋ ਭਾਰਤ ਦੀ ਅੰਦਰੂਨੀ ਖੂਫ਼ੀਆ ਏਜੰਸੀ ਹੈ। [2] 1947 ਵਿੱਚ ਇਸਦਾ ਪ੍ਰਬੰਧ ਗ੍ਰਹਿ ਮੰਤਰਾਲੇ ਅਧੀਨ ਦੁਬਾਰਾ ਕੀਤਾ ਗਿਆ ਸੀ। ਇਸਦੇ ਗਠਨ ਦੀ ਧਾਰਨਾ ਪਿੱਛੇ ਇਹ ਸਚਾਈ ਹੋ ਸਕਦਾ ਹੈ ਕਿ 1885 ਵਿੱਚ ਮੇਜਰ ਜਨਰਲ ਚਾਰਲਸ ਮੈਕਗਰੇਗਰ ਨੂੰ ਸ਼ਿਮਲਾ ਵਿੱਚ ਬ੍ਰਿਟਿਸ਼ ਇੰਡੀਅਨ ਆਰਮੀ ਦੇ ਖੁਫੀਆ ਮਹਿਕਮੇ ਦਾ ਕਵਾਰਟਰਮਾਸਟਰ ਜਨਰਲ ਅਤੇ ਪ੍ਰਮੁੱਖ ਨਿਯੁਕਤ ਕੀਤਾ ਗਿਆ। ਉਸ ਵਕਤ ਇਸਦਾ ਉਦੇਸ਼ ਸੀ ਅਫਗਾਨਿਸਤਾਨ ਵਿੱਚ ਰੂਸੀ ਸੈਨਿਕਾਂ ਦੀ ਨਿਯੁਕਤੀ ਉੱਤੇ ਨਿਗਰਾਨੀ ਰੱਖਣਾ, ਕਿਉਂਕਿ 19ਵੀ ਸਦੀ ਦੇ ਪਿਛਲੇ ਅੱਧ ਵਿੱਚ ਇਸ ਗੱਲ ਦਾ ਡਰ ਸੀ ਕਿ ਕਿਤੇ ਰੂਸ ਉੱਤਰ-ਪੱਛਮ ਵੱਲੋਂ ਬ੍ਰਿਟਿਸ਼ ਭਾਰਤ ਉੱਤੇ ਹਮਲਾ ਨਾ ਕਰ ਦੇਵੇ।

ਜਿੰਮੇਵਾਰੀਆਂ[ਸੋਧੋ]

ਇੰਟੈਲੀਜੈਂਸ ਬਿਊਰੋ ਦੀ ਵਰਤੋਂ ਭਾਰਤ ਅੰਦਰੋਂ ਖੁਫੀਆ ਜਾਣਕਾਰੀਆਂ ਇਕੱਠਾ ਕਰਨ ਲਈ ਕੀਤਾ ਜਾਂਦਾ ਹੈ ਅਤੇ ਨਾਲ ਹੀ ਨਾਲ ਖੁਫੀਆ-ਵਿਰੋਧੀ ਅਤੇ ਅੱਤਵਾਦ-ਵਿਰੋਧੀ ਕੰਮਾਂ ਨੂੰ ਲਾਗੂ ਕਰਨ ਲਈ ਕੀਤਾ ਜਾਂਦਾ ਹੈ। 1951 ਵਿੱਚ ਹਿੰਮਤਸਿੰਘਜੀ ਕਮੇਟੀ ਦੀਆਂ ਸਿਫਾਰਸ਼ਾਂ ਤੋਂ ਬਾਅਦ, ਘਰੇਲੂ ਖੁਫੀਆ ਜਿੰਮੇਵਾਰੀਆਂ ਤੋਂ ਇਲਾਵਾ, ਆਈਬੀ ਨੂੰ ਖਾਸ ਤੌਰ ਉੱਤੇ ਸਰਹੱਦੀ ਇਲਾਕਿਆਂ ਵਿੱਚ ਖੁਫੀਆ ਜਾਣਕਾਰੀ ਇਕੱਠਾ ਕਰਨ ਦਾ ਕੰਮ ਦਿੱਤਾ ਜਾਂਦਾ ਹੈ।ਭਾਰਤ ਦੇ ਅੰਦਰ ਅਤੇ ਗੁਆਂਢ ਵਿੱਚ ਮਨੁੱਖੀ ਗਤੀਵਿਧੀਆਂ ਦੇ ਸਾਰੇ ਖੇਤਰਾਂ ਨੂੰ ਖੁਫੀਆ ਬਿਊਰੋ ਦੇ ਕਰਤੱਵਾਂ ਦੇ ਚਾਰਟਰ ਵਿੱਚ ਵੰਡਿਆ ਗਿਆ ਹੈ। ਆਈਬੀ ਨੂੰ 1951 ਤੋਂ 1968 ਤੱਕ ਹੋਰ ਬਾਹਰਲੀਆਂ ਖੁਫੀਆ ਜਿੰਮੇਵਾਰੀਆਂ ਨੂੰ ਵੀ ਨਿਭਾਉਣੀਆਂ ਪੈਂਦੀਆਂ ਸਨ, ਜਿਸ ਤੋਂ ਬਾਅਦ ਰਿਸਰਚ ਐਂਡ ਐਨਾਲਸਿਸ ਵਿੰਗ ਦਾ ਗਠਨ ਕੀਤਾ ਗਿਆ।[3]

ਅਹੁਦੇ ਅਤੇ ਨਿਸ਼ਾਨ[ਸੋਧੋ]

ਇੰਟੈਲੀਜੈਂਸ ਬਿਊਰੋ ਦੇ ਨਿਦੇਸ਼ਕ ਦਾ ਨਿਸ਼ਾਨ
 • ਨਿਦੇਸ਼ਕ 
 • ਵਿਸ਼ੇਸ਼ ਨਿਦੇਸ਼ਕ
 • ਵਧੀਕ ਨਿਦੇਸ਼ਕ
 • ਸੰਯੁਕਤ ਨਿਦੇਸ਼ਕ
 • ਡਿਪਟੀ ਨਿਦੇਸ਼ਕ
 • ਸੰਯੁਕਤ ਡਿਪਟੀ ਨਿਦੇਸ਼ਕ 
 • ਸਹਾਇਕ ਨਿਦੇਸ਼ਕ 
 • ਡਿਪਟੀ ਕੇਂਦਰੀ ਖੂਫੀਆ ਅਧਿਕਾਰੀ
 • ਸਹਾਇਕ ਕੇਂਦਰੀ ਖੂਫੀਆ ਅਧਿਕਾਰੀ (ACIO-1)
 • ਸਹਾਇਕ ਕੇਂਦਰੀ ਖੂਫੀਆ ਅਧਿਕਾਰੀ (ACIO-2)
 • ਜੂਨੀਅਰ ਖੂਫੀਆ ਅਧਿਕਾਰੀ (JIO-1)
 • ਜੂਨੀਅਰ ਖੂਫੀਆ ਅਧਿਕਾਰੀ (JIO-2)
 • ਸੁਰੱਖਿਆ ਸਹਾਇਕ ਅਧਿਕਾਰੀ

ਹੋਰ ਪੜ੍ਹੋ[ਸੋਧੋ]

 • MacGregor, Lady (Ed.) The Life and Opinions of Major-General Sir Charles MacGregor. 2 vols. 1888, Edinburgh
 • MacGregor, General Sir Charles. The Defence of India. Shimla: Government of India Press. 1884
 • Kulkarni, Sin of National Conscience,2005.

ਹਵਾਲੇ[ਸੋਧੋ]