ਸਮੱਗਰੀ 'ਤੇ ਜਾਓ

ਇੰਡੀਅਨ ਸੁਪਰ ਲੀਗ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਇੰਡੀਅਨ ਸੁਪਰ ਲੀਗ ਜਾਂ ਆਈ.ਐੱਸ.ਐੱਲ (ISL) ਭਾਰਤ ਵਿੱਚ ਫੁੱਟਬਾਲ ਦੀ ਸਭ ਤੋਂ ਉਚੇਰੀ ਲੀਗ ਹੈ। ਇਸ ਨੂੰ ਆਲ ਇੰਡੀਆ ਫੁੱਟਬਾਲ ਫੈਡਰੇਸ਼ਨ ਅਤੇ ਫੁੱਟਬਾਲ ਸਪੋਰਟਸ ਡਿਵੈਲਪਮੈਂਟ ਲਿਮਿਟਡ ਦੁਆਰਾ ਹਰ ਸਾਲ ਅਕਤੂਬਰ ਤੋਂ ਮਾਰਚ ਮਹੀਨਿਆਂ ਵਿੱਚ ਆਯੋਜਿਤ ਕੀਤਾ ਜਾਂਦਾ ਹੈ।[1]

ਇਸ ਲੀਗ ਵਿੱਚ ੧੨ ਕਲੱਬ ਭਾਗ ਲੈਂਦੇ ਹਨ, ਜੋ ਹਰ ਕਲੱਬ ਨਾਲ ਦੋ ਮੈਚ ਖੇਡਦੇ ਹਨ।[2] ਇਸ ਲੀਗ ਦੌਰ ਤੋਂ ਬਾਅਦ ਉਤਲੀਆਂ ਛੇ ਟੀਮਾਂ ਨੌਕਾਉਟ ਦੌਰ ਵਿੱਚ ਪਹੁੰਚਦਿਆਂ ਹਨ, ਜਿਸ ਤੋਂ ਬਾਅਦ ਇੱਕ ਵਿਜੇਤਾ ਨਿੱਕਲਦਾ ਹੈ। ਲੀਗ ਸਟੇਜ ਵਿੱਚ ਅੱਵਲ ਰਹਿਣ ਵਾਲੀ ਟੀਮ ਏ.ਐੱਫ.ਸੀ ਚੈਂਪੀਅਨਜ਼ ਲੀਗ ਵਿੱਚ ਪ੍ਰਵੇਸ਼ ਕਰਦੀ ਹੈ। ਏ.ਟੀ.ਕੇ, ਜਿਸਨੇ ਤਿੰਨ ਵਾਰ ISL ਦਾ ਖ਼ਿਤਾਬ ਜਿੱਤਿਆ ਹੈ, ਹੁਣ ਤੱਕ ਦਾ ਸਭ ਤੋਂ ਕਾਮਯਾਬ ਕਲੱਬ ਹੈ।

ਕਲੱਬ

[ਸੋਧੋ]

2014 ਵਿੱਚ ਜਦੋਂ ISL ਦੀ ਸ਼ੁਰੂਆਤ ਹੋਈ ਸੀ, 8 ਟੀਮਾਂ ਨੇ ਇਸ ਵਿੱਚ ਭਾਗ ਲਿਆ ਸੀ। ਉਸ ਵੇਲੇ ISL ਭਾਰਤੀ ਫੁੱਟਬਾਲ ਸਿਸਟਮ ਦੇ ਨਾਲ਼ ਜੁੜੀ ਨਹੀਂ ਸੀ। ਸ਼ੁਰੂਆਤ ਵਾਲੀਆਂ ਅੱਠ ਟੀਮਾਂ ਏ.ਟੀ.ਕੇ.,ਕੇਰਲਾ ਬਲਾਸਟਰਸ, ਗੋਆ, ਚੇਨਈਯਿਨ, ਦਿੱਲੀ ਡਾਇਨਾਮੋਜ਼, ਨੋਰਥੀਅਸਤ ਯੂਨਾਇਟਡ, ਪੁਣੇ ਸਿਟੀ ਅਤੇ ਮੁੰਬਈ ਸਿਟੀ ਸਨ। 2017-18 ਵਿੱਚ ਬੈਂਗਲੁਰੂ ਅਤੇ ਜਮਸ਼ੇਦਪੁਰ ਨਵੀਆਂ ਟੀਮਾਂ ਜੋੜੀਆਂ ਗਈਆਂ। ਪੁਣੇ ਸਿਟੀ ਦੇ ਮਾਲਕਾਂ ਨੇ ਟੀਮ ਵੇਚ ਦਿੱਤੀ ਜਿਸ ਤੋਂ ਬਾਅਦ ਹੈਦਰਾਬਾਦ ਦਾ ਕਲੱਬ 2018-19 ਵਿੱਚ ਹੋਂਦ ਵਿੱਚ ਆਇਆ। 2019-20 ਵਿੱਚ ਭਾਰਤ ਦੇ ਸਭ ਤੋਂ ਪੁਰਾਣੇ ਫੁੱਟਬਾਲ ਕਲੱਬ ਮੋਹੁਨ ਬਗਾਨ (ਜੋ ਕਿ ਏ.ਟੀ.ਕੇ ਨਾਲ ਮਿਲ ਗਏ) ਅਤੇ ਈਸਟ ਬੰਗਾਲ ISL ਵਿੱਚ ਜੁੜੇ। 2022-23 ਵਿੱਚ ਤੈਅ ਹੋਇਆ ਕੇ ਆਈ-ਲੀਗ ਦਾ ਅਵੱਲ ਰਹਿਣ ਵਾਲਾ ਕਲੱਬ ਅਗਲੇ ਸੀਜ਼ਨ ਦੇ ISL ਵਿੱਚ ਦਾਖ਼ਲ ਹੋਵੇਗਾ। ਰਾਉਂਡਗਲਾਸ ਪੰਜਾਬ ਇਸ ਪ੍ਰਕਾਰ ਅਗਲੀ ISL ਖੇਡਣਗੇ।

ਹੇਠ ਲਿਖੇ ਕਲੱਬ 2023-24 ਸੀਜ਼ਨ ਵਿੱਚ ਹਿੱਸਾ ਲੈਣਗੇ:[3]

ਕਲੱਬ ਸ਼ਹਿਰ ਪਿਛਲੇ ਸੀਜ਼ਨ ਦਾ ਪ੍ਰਦਰਸ਼ਨ ISL ਵਿੱਚ ਪਹਿਲਾ ਸੀਜ਼ਨ
ਓਡੀਸ਼ਾ ਭੁਵਨੇਸ਼ਵਰ 6 2014
ਈਸਟ ਬੰਗਾਲ ਕੋਲਕਾਤਾ 9 2019-2020
ਹੈਦਰਾਬਾਦ ਹੈਦਰਾਬਾਦ 2 2018-2019
ਕੇਰਲਾ ਬਲਾਸਟਰਸ ਕੋਚੀ 5 2014
ਗੋਆ ਮਡਗਾਓਂ 7 2014
ਚੇਨਈਯਿਨ ਚੇਨਈ 8 2014
ਜਮਸ਼ੇਦਪੁਰ ਜਮਸ਼ੇਦਪੁਰ 10 2017-2018
ਨੋਰਥਈਸਟ ਯੂਨਾਈਟਡ ਗੁਹਾਟੀ 11 2014
ਬੰਗਲੁਰੂ ਬੰਗਲੁਰੂ 4 2017-2018
ਮੁੰਬਈ ਸਿਟੀ ਮੁੰਬਈ 1 2014
ਮੋਹੁਨ ਬਗਾਨ ਸੂਪਰਜਾਇੰਟ ਕੋਲਕਾਤਾ 3 2019-2020
ਰਾਊਂਡਗਲਾਸ ਪੰਜਾਬ ਮੋਹਾਲੀ (ਹਿੱਸਾ ਨਹੀਂ ਲਿਆ) 2023-2024

ਹਵਾਲੇ

[ਸੋਧੋ]
  1. "About ISL". Indian Super League (in ਅੰਗਰੇਜ਼ੀ). Retrieved 2023-06-15.
  2. "Hero ISL Club Profile, News, Players and more". Indian Super League (in ਅੰਗਰੇਜ਼ੀ). Retrieved 2023-06-15.
  3. "Punjab FC's ISL promotion confirmed, secures requisite licensing criteria". MSN (in Indian English). Retrieved 2023-06-15.