ਈਲਾ ਅਰੁਣ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਈਲਾ ਅਰੁਣ
Ila Arun.jpg
ਈਲਾ ਅਰੁਨ
ਜਾਣਕਾਰੀ
ਜਨਮ (1929-09-28) ਸਤੰਬਰ 28, 1929 (ਉਮਰ 91)
ਇੰਦੌਰ, ਮੱਧ ਪ੍ਰਦੇਸ਼, ਭਾਰਤ
ਕਿੱਤਾਅਭਿਨੇਤਰੀ ਅਤੇ ਗਾਇਕਾ

ਈਲਾ ਅਰੁਣ ਇੱਕ ਮਸ਼ਹੂਰ ਭਾਰਤੀ ਅਭਿਨੇਤਰੀ ਤੇ ਲੋਕ ਗਾਇਕਾ ਹੈ। ਉਸ ਨੂੰ ਉਸਦੀ ਵਿਲੱਖਨ ਆਵਾਜ਼ ਤੇ ਗਾਉਣ ਦੇ ਅੰਦਾਜ਼ ਲਈ ਜਾਣਿਆ ਜਾਂਦਾ ਹੈ। ਉਸਦੀ ਬੇਟੀ ਇਸ਼ੀਤਾ ਅਰੁਣ ਹੈ।

ਮੁੱਢਲਾ ਜੀਵਨ[ਸੋਧੋ]

ਉਸਦਾ ਜਨਮ ਤੇ ਪਾਲਣ ਪੋਸ਼ਣ ਜੈਪੁਰ ਵਿੱਚ ਹੋਇਆ। ਉਸਨੇ ਮਹਾਰਾਣੀ ਗਰਲਸ ਕਾਲਜ਼ ਜੈਪੁਰ, ਭਾਰਤ ਤੋਂ ਗ੍ਰੈਜੁਏਸ਼ਨ ਕੀਤੀ। ਉਸਨੇ ਸਭ ਤੋਂ ਪਿਹਲਾਂ ਤਨਵੀ ਆਜ਼ਮੀ ਨਾਲ ਡਾਕਟਰਾਂ ਦੇ ਜੀਵਨ ਤੇ ਅਧਾਰਿਤ ਦੂਰਦਰਸ਼ਨ ਤੇ ਵਿਖਾਏ ਜਾਣ ਵਾਲੇ ਇੱਕ ਹਿੰਦੀ ਟੀਵੀ ਸੀਰੀਅਲ ਲਾਈਫਲਾਈਨ (ਜੀਵਨਰੇਖਾ) ਵਿੱਚ ਕੰਮ ਕੀਤਾ।

ਕੈਰੀਅਰ[ਸੋਧੋ]

ਈਲਾ ਅਰੁਣ ਨੇ ਕਈ ਰਿਐਲਿਟੀ ਸ਼ੋਅ ਵਿੱਚ ਵੀ ਕੰਮ ਕੀਤਾ, ਜਿੰਵੇਂ ਕਿ ਫੇਮ ਗੁਰੁਕੂਲ, ਜਨੂਨ - ਕੁਛ ਕਰ ਦਿਖਾਨੇ ਕਾ (ਏਨ ਡੀ ਟੀਵੀ ਇਮੈਜਿਨ)।

ਪਲੇਬੈਕ[ਸੋਧੋ]

ਅਰੁਣ ਨੇ ਕਾਫੀ ਹਿੰਦੀ ਫ਼ਿਲਮੀ ਗੀਤ ਗਾਏ, ਤੇ ਕੁਛ ਤਮਿਲ ਤੇ ਤੈਲਗੂ ਗੀਤ ਵੀ ਗਾਏ।ਉਸ ਦਾ ਮਸ਼ਹੂਰ ਗੀਤ ਅਲਕਾ ਯਾਗਨਿਕ ਨਾਲ ਗਾਇਆ ਖਲਨਾਇਕ ਫ਼ਿਲਮ ਦਾ ਗੀਤ ਚੋਲੀ ਕੇ ਪੀਛੇ ਹੈ, ਜਿਸ ਲਈ ਫ਼ਿਲਮਫੇਅਰ ਅਵਾਰਡ ਵੀ ਮਿਲਿਆ।[1] ਉਸ ਨੂੰ ਸ਼੍ਰੀਦੇਵੀ ਦੀ ਫ਼ਿਲਮ ਲਮਹੇ ਦੇ ਗੀਤ ਮੋਰਨੀ ਬਾਗਾ ਮਾਂ ਬੋਲੇ ਲਈ ਵੀ ਜਾਣਿਆ ਜਾਂਦਾ ਹੈ।

ਐਲਬਮ[ਸੋਧੋ]

ਉਸਦੀ ਐਲਬਮ "ਵੋਟ ਫਾਰ ਘਾਘਰਾ" ਬੇਹੱਦ ਕਾਮਿਆਬ ਹੋਈ, ਜਿਸ ਦੀ 100,000[ਹਵਾਲਾ ਲੋੜੀਂਦਾ] ਤੋਂ ਵੀ ਵੱਧ ਵਿਕਰੀ ਹੋਈ।ਮੋਰਨੀ, ਮੈਂ ਹੋ ਗਈ ਸਵਾ ਲਾਖ ਕੀ, ਮੇਰਾ ਅੱਸੀ ਕਲੀ ਕਾ ਘਾਘਰਾ, ਬਿਛੂਆ "ਵੋਟ ਫਾਰ ਘਾਘਰਾ" ਐਲਬਮ ਦੇ ਕੁਛ ਮਸ਼ਹੂਰ ਗੀਤ ਹਨ।[vague]। ਉਸਨੇ ਰਾਜਸਥਾਨ ਰੋਆਇਲਸ ਦਾ ਪ੍ਰੋਮੋਸ਼ਨਲ ਗੀਤ ਹੱਲਾ ਬੋਲ ਗਾਇਆ ਜੋ ਕਾਫੀ ਪ੍ਰ੍ਸਿੱਧ ਹੋਇਆ। ਉਹ ਰਾਜਸਥਾਨ ਤੋਂ ਹੈ ਅਤੇ ਆਪਣੀਆਂ ਐਲਬਮਾਂ ਤੇ ਫ਼ਿਲਮਾਂ ਵਿੱਚ ਬਹੁਤ ਸਾਰੇ ਰਾਜਸਥਾਨੀ ਗੀਤ ਗਾਉਂਦੀ ਹੈ।

ਅਭਿਨੈ[ਸੋਧੋ]

2008 ਦੀ ਹਿਟ ਫ਼ਿਲਮ ਜੋਧਾ ਅਕਬਰ ਵਿੱਚ ਉਸਨੇ ਮਹਮ ਅੰਗਾ ਦੀ ਭੂਮਿਕਾ ਨਿਭਾਈ। ਉਸਨੇ ਚਾਈਨਾ ਗੇਟ, ਚਿੰਗਾਰੀ, ਵੈਲ ਡਨ ਅੱਬਾ, ਵੇਲਕਮ ਟੂ ਸੱਜਨਪੁਰ, ਵੇਸਟ ਇਸ ਵੇਸਟ, and ਘਾਤਕ. ਉਸਨੇ ਟੀਵੀ ਸੀਰੀਅਲ ਭਾਰਤ ਏਕ ਖੋਜ਼ਵਿੱਚ ਵੀ ਕੰਮ ਕੀਤਾ।

ਹਾਲ ਹੀ ਵਿੱਚ ਉਸਨੇ ਸ਼ਿਆਮ ਬੇਨੇਗਲ ਦੁਆਰਾ ਨਿਰਦੇਸ਼ਿਤ ਸੰਵਿਧਾਨ (ਟੀਵੀ ਸੀਰੀਜ) ਵਿੱਚ ਸ਼੍ਰੀਮਤੀ ਹੰਸਾ ਮੇਹਤਾ ਦੀ ਭੂਮਿਕਾ ਨਿਭਾਈ।

ਉਸਦੇ ਭਰਾ ਪਿਊਸ਼ ਪਾਂਡੇ ਤੇ ਪ੍ਰਸੂਨ ਪਾਂਡੇ ਵਿਗਿਆਪਨ ਬਣਾਉਂਦੇ ਹਨ, ਤੇ ਉਸਦੀ ਭੈਣ ਰਮਾ ਪਾਂਡੇ ਬੀਬੀਸੀ ਪਤਰਕਾਰ ਹੈ ਅਤੇ ਭੈਣ ਤ੍ਰਿਪਤੀ ਪਾਂਡੇ ਰਾਜਸਥਾਨ ਟੂਰਿਸਮ ਵਿੱਚ ਡਿਪਟੀ ਡਰੈਕਟਰ ਹੈ।

ਪ੍ਰ੍ਮੁੱਖ ਫ਼ਿਲਮਾਂ[ਸੋਧੋ]

ਸਾਲ ਫ਼ਿਲਮ ਭੂਮਿਕਾ ਟਿੱਪਣੀ
2014 ਸ਼ਾਦੀ ਕੇ ਸਾਇਡ ਇਫੈਕਟਸ
2010 ਵੇਸਟ ਇਸ ਵੇਸਟ
ਵੈਲ ਡਨ ਅੱਬਾ
ਮਿਰਚ
2008 ਜੋਧਾ ਅਕਬਰ ਮਹਮ ਅੰਗਾ
ਵੇਲਕਮ ਟੂ ਸੱਜਨਪੁਰ
2006 ਚਿੰਗਾਰੀ ਪਦਮਾਵਤੀ
2005 ਬੋਸ - ਦ ਫੌਰਗੋਟਨ ਹੀਰੋ ਰਾਨੂ
1998 ਚਾਈਨਾ ਗੇਟ ਸ਼੍ਰੀਮਤੀ ਗੋਪੀਨਾਥ
1996 ਘਾਤਕ: ਲੀਥਲ ਮਾਲਤੀ ਸੱਚਦੇਵ
1994 ਦ੍ਰੋਹ ਕਾਲ ਜ਼ੀਨਤ
1990 ਪੁਲਿਸ ਪਬਲਿਕ ਲਕਸ਼ਮੀ
1986 ਜਾਲ ਤਾਰਾ
1985 ਤ੍ਰਿਕਾਲ
1984 ਪਾਰਟੀ
1983 ਅਰਧ ਸਤਿਆ ਸਨੇਹਾ ਬਾਜਪਾਈ
ਮੰਡੀ

ਹਵਾਲੇ[ਸੋਧੋ]