ਸਮੱਗਰੀ 'ਤੇ ਜਾਓ

ਸ਼ਿਆਮ ਬੇਨੇਗਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸ਼ਿਆਮ ਬੇਨੇਗਲ

ਸ਼ਿਆਮ ਬੇਨੇਗਲ (14 ਦਸੰਬਰ 1934-) ਦਾ ਜਨਮ ਤ੍ਰੀਮੁਲਘੇਰੀ ਅੰਗਰੇਜ਼ੇ ਸਮੇਂ ਹੈਦਰਾਬਾਦ ਸਟੇਟ ਵਿੱਚ ਹੋਇਆ। ਭਾਰਤੀ ਸਿਨੇਮਾ ਕਦੇ ਵੀ ਭਾਰਤੀ ਸਮਾਜ ਤੇ ਸਭਿਆਚਾਰ ਦੀ ਜਟਿਲਤਾ ਨੂੰ ਪੇਸ਼ ਨਹੀਂ ਕਰ ਸਕਦਾ ਪਰ ਹੁਣ ਮੈਨੂੰ ਆਪਣੇ ਵਿਚਾਰ ਬਦਲਣੇ ਪਏ ਹਨ। 70-80 ਦੇ ਦਹਾਕੇ ’ਚ ਬੇਨੇਗਲ ਨੇ ਭਾਰਤੀ ਸਿਨੇਮਾ ਨੂੰ ਇੱਕ ਨਵੀਂ ਰਫਤਾਰ ਦਿੱਤੀ।

ਖਾਸ ਕੰਮ

[ਸੋਧੋ]

ਇਸ ਸਮੇਂ ਦੌਰਾਨ ਉਨ੍ਹਾਂ ਨੇ ਅੰਕੁਰ, ਨਿਸ਼ਾਂਤ (1975), ਮੰਥਨ,(1976) ਅਤੇ ਭੂਮਿਕਾ (1977) ਵਰਗੀਆਂ ਸਫਲ ਫ਼ਿਲਮਾਂ ਹਿੰਦੀ ਸਿਨੇਮਾ ਨੂੰ ਦਿੱਤੀਆਂ। ਪਿਛਲੇ ਸਮੇਂ ਦੌਰਾਨ ਪੂਨੇ ਅਤੇ ਕੋਲਕਾਤਾ ਦੀਆਂ ਸੰਸਥਾਵਾਂ ਤੋਂ ਫ਼ਿਲਮ ਅਤੇ ਟੈਲੀਵਿਜ਼ਨ ਦੇ ਗਰੈਜੂਏਟ ਭਾਰਤੀ ਸਿਨੇਮਾ ’ਚ ਆਧੁਨਿਕਤਾ ਦੀ ਸੁਰ ਭਰਨ ’ਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਰਹੇ ਹਨ। ਇਨ੍ਹਾਂ ਵੱਲੋਂ ਹਿੰਦੀ ਸਿਨੇਮਾ ਦੇ ਨਾਲ-ਨਾਲ ਖੇਤਰੀ ਭਾਸ਼ਾਵਾਂ ਦੀਆਂ ਫ਼ਿਲਮਾਂ ਵਿੱਚ ਵੀ ਯੋਗਦਾਨ ਦਿੱਤਾ ਗਿਆ। ਗੌਰ- ਕਰਨਯੋਗ ਹੈ ਕਿ ਅੱਜ ਦੀਆਂ ਫ਼ਿਲਮਾਂ ਵਿਚੋਂ ਪੇਂਡੂ ਭਾਰਤ ਗਾਇਬ ਹੁੰਦਾ ਜਾ ਰਿਹਾ ਹੈ। ਉਨ੍ਹਾਂ ‘ਦੇਹਲੀ ਬੇਲੀ’ ਤੇ ‘ਸ਼ੰਘਾਈ’ ਵਰਗੀਆਂ ਫ਼ਿਲਮਾਂ ਦੀ ਸ਼ਲਾਘਾ ਕੀਤੀ, ਜੋ ਅਸਲੀਅਤ ਨਾਲ ਭਰਪੂਰ ਹਨ।

ਸਨਮਾਨ

[ਸੋਧੋ]

ਨੈਸ਼ਨਕ ਫਿਲਮ ਐਵਾਰਡ

[ਸੋਧੋ]
 1. 2005 ਦਾਦਾ ਸਾਹਿਬ ਫਾਲਕੇ
 2. 1975 ਅੰਕੁਰ ਫਿਲਮ ਸੈਕਿੰਡ ਬੈਸਟ ਫੀਚਰ ਫਿਲਮ
 3. 1976 ਨਿਸ਼ਾਂਤ ਵਧੀਆ ਫੀਚਰ ਫਿਲਮ
 4. 1977 ਮੰਥਨ ਵਧੀਆ ਫੀਚਰ ਫਿਲਮ
 5. 1978 ਭੂਮਿਕਾ ਵਧੀਆ ਸਕਰੀਨ ਪਲੇ
 6. 1979 ਜੁਨੂਨ ਵਧੀਆ ਹਿੰਦੀ ਫਿਲਮ
 7. 1982 ਆਰੋਹਨ ਵਧੀਆ ਹਿੰਦੀ ਫਿਲਮ
 8. 1984 ਨਹਿਰੂ ਵਧੀਆ ਇਤਿਹਾਸਕ ਫਿਲਮ
 9. 1985 ਵਧੀਆ ਬਾਇਉਗਰਾਫਿਕਲ ਫਿਲਮ ਸੱਤਿਆਜੀਤ ਰੇਅ
 10. 1986 ਵਧੀਆ ਨਿਰਦੇਸ਼ਕ ਫਿਲਮ ਤ੍ਰਿਕਾਲ
 11. 1993 ਸੂਰਜ ਕਾ ਸਾਤਵਾਂ ਘੋੜਾ (ਫਿਲਮ) ਵਧੀਆ ਫੀਚਰ ਫਿਲਮ
 12. 1995 ਮਾਮੋ ਵਧੀਆ ਹਿੰਦੀ ਫੀਚਰ ਫਿਲਮ
 13. 1996 ਵਧੀਆ ਅੰਗਰੇਜ਼ੀ ਫਿਲਮ ਦ ਮੇਕਿੰਗ ਆਫ਼ ਦ ਮਹਾਤਮਾ
 14. 1997 ਵਧੀਆ ਉਰਦੁ ਫੀਚਰ ਫਿਲਮ ਸਰਦਾਰੀ ਬੇਗ਼ਮ
 15. 1999 ਵਧੀਆ ਫੀਚਰ ਫਿਲਮ ਸਮਰ
 16. 1999 ਵਧੀਆ ਪਰਵਾਰਿਕ ਫੀਚਰ ਫਿਲਮ ਹਰੀ ਭਰੀ
 17. 2005 ਵਧੀਆ ਫੀਚਰ ਹਿੰਦੀ ਫਿਲਮ ਜ਼ੁਬੇਅਦਾ
 18. 2005 ਨਰਗਸ ਦੱਤ ਐਵਾਰਡ ਵਧੀਆ ਫੀਚਰ ਫਿਲਮ ਨੇਤਾ ਜੀ ਸੁਭਾਸ ਚੰਦਰ ਬੋਸ: ਦ ਫੌਰਗੋਟਨ ਹੀਰੋ।
 19. 2009 ਵਧੀਆ ਫਿਲਮ ਵੈਲ ਡਨ ਆਬਾ

ਫਿਲਮਫੇਅਰ

[ਸੋਧੋ]

1980 ਵਧੀਆ ਨਿਰਦੇਸ਼ਕ ਫਿਲਮ ਜਨੂਨ

ਕਾਨਜ਼ ਫਿਲਮ

[ਸੋਧੋ]

1976 ਗੋਲਡਨ ਪਾਮ ਫਿਲਮ ਨਿਸ਼ਾਤ ਨਾਮਜ਼ਦਗੀ

ਬਰਲਿਨ ਅੰਤਰਰਾਸ਼ਟਰੀ ਫਿਲਮ

[ਸੋਧੋ]

1974 ਗੋਲਡਨ ਬਰਲਿਨ ਬੀਅਰ ਫਿਲਮ ਅੰਕੁਰ ਨਾਮਜ਼ਦਗੀ

ਮਾਸਕੋ ਅੰਤਰਰਾਸ਼ਟਰੀ ਫਿਲਮ ਸਮਾਰੋਹ

[ਸੋਧੋ]
 1. 1981 ਗੋਲਡਨ ਸਨਮਾਨ ਫਿਲਮ ਕਲਯੁਗ
 2. 1997 ਗੋਲਡਨ ਸੰਤ ਜੋਰਜ਼ ਨਾਮਜ਼ਦਗੀ ਫਿਲਮ ਸਰਦਾਰੀ ਬੇਗ਼ਮ

ਨੰਦੀ ਸਨਮਾਨ

[ਸੋਧੋ]

ਬੀ. ਐਨ. ਰੈਡੀ ਨੈਸ਼ਨਲ ਐਵਾਰਡ ਹਿੰਦੀ ਸਿਨੇਮਾ ਵਿੱਚ ਯੋਗਦਾਨ

ਹੋਰ ਸਨਮਾਨ

[ਸੋਧੋ]
 1. 1970 ਹੋਮੀ ਭਾਵਾ ਫੈਲੋਸ਼ਿਪ(1971-72)
 2. 1976 ਪਦਮ ਸ਼੍ਰੀ
 3. 1989 ਸੋਵੀਅਤਲੈਂਡ ਨਹਿਰੂ ਐਵਾਰਡ
 4. 1991 ਪਦਮ ਭੂਸ਼ਨ
 5. 2012 ਡੀ. ਲਿਟ ਯੂਨੀਵਰਸਟੀ ਆਫ਼ ਕੋਲਕਾਤਾ