ਈ. ਗਾਇਤਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਈਚਾਮਪਤੀ ਗਾਇਤਰੀ
ਜਾਣਕਾਰੀ
ਮੂਲਆਂਧਰਾ ਪ੍ਰਦੇਸ਼, ਭਾਰਤ
ਵੰਨਗੀ(ਆਂ)ਭਾਰਤੀ ਸ਼ਸਤਰੀ ਸੰਗੀਤ, ਫ਼ਿਲਮ ਸੰਗੀਤ
ਕਿੱਤਾਵੀਣਾ ਵਾਦਕ
ਸਾਜ਼ਵੀਣਾ

ਈਚਾਮਪਤੀ ਗਾਇਤਰੀ (ਨਾਂ ਗਾਇਤਰੀ ਵੰਸ਼ਥਾ ਸ਼ੋਬਾ), ਪ੍ਰਸਿੱਧ "ਵੀਣਾ ਗਾਇਤਰੀ" (ਜਨਮ 9 ਨਵੰਬਰ 1959) ਦੇ ਤੌਰ 'ਤੇ ਜਾਣੀ ਜਾਂਦੀ ਹੈ।[1] ਵੀਣਾ ਰਵਾਇਤੀ ਕਾਰਨਾਟਕ ਸੰਗੀਤ ਦਾ ਸਾਜ਼ ਹੈ। ਉਸ ਨੂੰ ਤਾਮਿਲਨਾਡੂ ਦੀ ਮੁੱਖ ਮੰਤਰੀ ਜੇ. ਜੈਲਲਿਤਾ ਨੇ ਨਵੰਬਰ, 2013 ਵਿਚ ਤਾਮਿਲਨਾਡੂ ਸੰਗੀਤ ਅਤੇ ਫਾਈਨ ਆਰਟਸ ਯੂਨੀਵਰਸਿਟੀ ਦੀ ਪਹਿਲੀ ਵਾਇਸ-ਚਾਂਸਲਰ ਨਿਯੁਕਤ ਕੀਤਾ ਗਿਆ ਸੀ। [2] [3]

2002 ਵਿਚ ਈ. ਗਾਇਤਰੀ ਨੂੰ ਸੰਗੀਤ ਨਾਟਕ ਅਕਾਦਮੀ ਪੁਰਸਕਾਰ , ਡਾ. ਐਮ.ਜੀ.ਆਰ ਵਲੋਂ "ਕਲੇਮਨੀ" ਪੁਰਸਕਾਰ 1984 ਵਿਚ ਤਾਮਿਲਨਾਡੂ ਸਰਕਾਰ ਦੀ ਤਰਫੋਂ ਅਤੇ 2011 ਵਿਚ ਰੋਟਰੀ ਕਲੱਬ, ਮਦਰਾਸ ਈਸਟ ਤੋਂ ਲਾਈਫਟਾਈਮ ਅਚੀਵਮੈਂਟ ਪੁਰਸਕਾਰ ਮਿਲੇ ਹਨ। ਤਾਮਿਲਨਾਡੂ ਦੀ ਮੁੱਖ ਮੰਤਰੀ ਜੇ. ਜੈਲਲਿਤਾ ਨੇ ਈ. ਗਾਇਤਰੀ ਨੂੰ ਤਾਮਿਲਨਾਡੂ ਦੇ ਸਰਕਾਰੀ ਸੰਗੀਤ ਕਾਲਜਾਂ ਦੇ ਚੇਨਈ, ਥਿਰੁਵਾਇਯਾਰੂ, ਮਦੁਰੈ ਅਤੇ ਕੋਇਮਬਟੂਰ ਵਿੱਚ 2011 ਵਿੱਚ ਆਨਰੇਰੀ ਡਾਇਰੈਕਟਰ ਨਿਯੁਕਤ ਕੀਤਾ ਸੀ। ਈ.ਗਾਇਤਰੀ ਨੂੰ ਸਾਲ 2017 ਵਿੱਚ ਵਿਸ਼ਵ ਤਾਮਿਲ ਯੂਨੀਵਰਸਿਟੀ ਦੁਆਰਾ ਡਾਕਟਰੇਟ ਨਾਲ ਸਨਮਾਨਿਤ ਕੀਤਾ ਗਿਆ ਹੈ।

ਕਰੀਅਰ[ਸੋਧੋ]

ਈ. ਗਾਇਤਰੀ ਦਾ ਜਨਮ 9 ਨਵੰਬਰ 1959 ਨੂੰ ਕਮਲਾ ਅਸਵਥਾਮਾ, ਇੱਕ ਵੀਣਾ ਵਿਦੁਸ਼ੀ ਅਤੇ ਜੀ ਅਸਵਥਾਮਾ, ਤੇਲਗੂ ਫ਼ਿਲਮ ਉਦਯੋਗ ਵਿੱਚ ਫ਼ਿਲਮ ਸੰਗੀਤ ਨਿਰਦੇਸ਼ਕ ਦੇ ਘਰ ਹੋਇਆ ਸੀ। [4] ਉਸਦੇ ਪਿਤਾ ਨੇ ਉਸਦਾ ਨਾਮ ਗਾਇਤਰੀ ਵਾਸੰਥਾ ਸ਼ੋਬਾ ਰੱਖਿਆ ਸੀ। ਗਾਇਤਰੀ ਨੇ ਪਹਿਲਾਂ ਆਪਣੇ ਮਾਤਾ-ਪਿਤਾ ਅਤੇ ਬਾਅਦ ਵਿਚ ਸੰਗੀਤਾ ਕਲਾਨਿਧੀ ਟੀ.ਐਮ. ਤਿਆਗਾਰਾਜਨ, [5] ਇੱਕ ਕਾਰਨਾਟਕ ਗਾਇਕਾ ਅਤੇ ਸੰਗੀਤਕਾਰ ਤੋਂ ਸਿਖਲਾਈ ਪ੍ਰਾਪਤ ਕੀਤੀ ਸੀ।

ਗਾਇਤਰੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ 9 ਸਾਲ ਦੀ ਉਮਰ ਵਿੱਚ ਕੀਤੀ ਸੀ ਜਦੋਂ ਸ਼੍ਰੀ ਪਾਰਥਾਸਾਰਥੀ ਸਵਾਮੀ ਸਭਾ, ਟ੍ਰਿਪਲਿਕਨੇ ਨੇ ਉਸਨੂੰ 1968 ਵਿੱਚ ਆਪਣੇ ਸੰਤ ਤਿਆਗਾਰਾਜਾ ਉਤਸਵ ਵਿੱਚ ਪ੍ਰਦਰਸ਼ਨ ਕਰਨ ਲਈ ਬੁਲਾਇਆ ਸੀ। ਗਾਇਤਰੀ ਨੇ ਭਾਰਤ ਅਤੇ ਵਿਦੇਸ਼ਾਂ ਦੀਆਂ ਸੰਸਥਾਵਾਂ ਤੋਂ ਪੁਰਸਕਾਰ ਅਤੇ ਸਿਰਲੇਖ ਪ੍ਰਾਪਤ ਕੀਤੇ ਹਨ।[6] ਗਾਇਤਰੀ ਨੇ ਕਈ ਐਲਬਮਾਂ ਜਾਰੀ ਕੀਤੀਆਂ ਹਨ। ਉਸ ਨੂੰ ਤਾਮਿਲਨਾਡੂ ਦੇ ਸਰਕਾਰੀ ਸੰਗੀਤ ਕਾਲਜਾਂ (ਚੇਨਈ, ਥਿਰੁਵਾਇਯਾਰੂ, ਮਦੁਰਾਈ ਅਤੇ ਕੋਇਮਬਟੂਰ ਵਿੱਚ) ਦੀ ਆਨਰੇਰੀ ਡਾਇਰੈਕਟਰ ਨਿਯੁਕਤ ਕੀਤਾ ਗਿਆ ਸੀ। ਈ.ਗਾਇਤਰੀ ਨੂੰ ਵਰਲਡ ਤਾਮਿਲ ਯੂਨੀਵਰਸਿਟੀ ਦੁਆਰਾ ਸਾਲ 2017 ਵਿੱਚ ਡਾਕਟਰੇਟ ਨਾਲ ਸਨਮਾਨਿਤ ਕੀਤਾ ਗਿਆ ਹੈ।

ਇਨ੍ਹਾਂ ਤੋਂ ਇਲਾਵਾ, ਉਸਨੇ ਵਿਦੇਸ਼ਾਂ ਵਿੱਚ, ਸੰਯੁਕਤ ਰਾਜ, ਬ੍ਰਿਟੇਨ, ਫਰਾਂਸ, ਜਰਮਨੀ, ਸਿੰਗਾਪੁਰ ਅਤੇ ਮਲੇਸ਼ੀਆ ਵਿੱਚ ਵੀ ਪ੍ਰਦਰਸ਼ਨ ਕੀਤਾ ਹੈ। ਉਹ ਭਾਰਤ ਦੇ ਉਨ੍ਹਾਂ ਬਹੁਤ ਸਾਰੇ ਜਾਣੇ-ਪਛਾਣੇ ਕਲਾਕਾਰਾਂ ਵਿਚੋਂ ਇਕ ਸੀ ਜਿਨ੍ਹਾਂ ਨੂੰ ਸੰਗੀਤਕਾਰ ਏ. ਆਰ. ਰਹਿਮਾਨ ਦੇ ਜਨ ਗਣ ਮਨ ਗੀਤ ਦੇ ਟਰੈਕ ਵਿਚ ਸ਼ਾਮਿਲ ਕੀਤਾ ਗਿਆ ਸੀ।

ਅਵਾਰਡ[ਸੋਧੋ]

  • ਆਲ ਇੰਡੀਆ ਰੇਡੀਓ ਦੁਆਰਾ 13 ਸਾਲ ਦੀ ਉਮਰ ਵਿੱਚ ਸੀਨੀਅਰ ਗ੍ਰੇਡ-ਪੁਰਸਕਾਰ; 1973 ਵਿਚ, ਉੱਘੀਆਂ ਪ੍ਰਤਿਭਾਵਾਂ ਦੀ ਪਛਾਣ ਵਿਚ ਬਿਨਾਂ ਆਡੀਸ਼ਨ ਦਿੱਤੇ।
  • 'ਕਲਾਈਮਾਮਨੀ', ਤਾਮਿਲਨਾਡੂ ਰਾਜ ਪੁਰਸਕਾਰ 1984 ਵਿਚ ਡਾ.ਐਮ.ਜੀ.ਆਰ. ਦੁਆਰਾ।
  • 2002 ਵਿਚ ਡਾ: ਅਬਦੁੱਲ ਕਲਾਮ ਵੱਲੋਂ ਸੰਗੀਤ ਨਾਟਕ ਅਕਾਦਮੀ ਪੁਰਸਕਾਰ। [7]
  • 1999 ਵਿਚ ਮੱਧ ਪ੍ਰਦੇਸ਼ ਸਰਕਾਰ ਦੁਆਰਾ 'ਕੁਮਾਰਾ ਗੰਧਾਰਵ' ਪੁਰਸਕਾਰ।
  • ਸੰਗੀਤ ਕਲਾਸੀਖਾਮਨੀ, 2001 ਇੰਡੀਅਨ ਫਾਈਨ ਆਰਟਸ ਸੁਸਾਇਟੀ, ਚੇਨਈ ਦੁਆਰਾ।[8]
  • 'ਸੰਗੀਤਾ ਕਲਾਸਰਥੀ', ਸ਼੍ਰੀਮਤੀ ਪਾਰਥਾਸਾਰਥੀ ਸਵਾਮੀ ਸਭਾ 2009 ਤੋਂ। [4]
  • 2011 ਵਿਚ ਰੋਟਰੀ ਈਸਟ ਚੇਨਈ ਦਾ 'ਲਾਈਫਟਾਈਮ ਅਚੀਵਮੈਂਟ' ਪੁਰਸਕਾਰ ਆਦਿ।

ਹਵਾਲੇ[ਸੋਧੋ]

  1. "Vice - Chancellor". Tamil Nadu Music and Fine Arts University. Retrieved 24 August 2015.
  2. "Vice Chancellor: University will have unique approach towards music". B. Vijayalakshmi. Deccan Chronicle. 22 November 2013. Retrieved 24 August 2015.
  3. "Gayathri is music varsity V-C". 21 November 2013. Retrieved 24 August 2015.
  4. 4.0 4.1 Balasubramanian, V. (17 December 2009). "On a nostalgic November evening". The Hindu.
  5. "Gayathri Echampati". indiamusicinfo.com. Archived from the original on 14 December 2012. Retrieved 24 December 2008.
  6. "On a nostalgic November evening". 17 December 2009. Retrieved 24 August 2015.
  7. "Sangeet Natak Akademi Puraskar (Akademi Awards)". Sangeet Natak Akademi. Archived from the original on 17 February 2012.
  8. "Sangeetha Kala Sikhamani' conferred on Gayathri". The Hindu. 19 December 2001. Retrieved 24 August 2015.

ਸਰੋਤ[ਸੋਧੋ]

ਬਾਹਰੀ ਲਿੰਕ[ਸੋਧੋ]