ਵੀਣਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
Veena.png

ਵੀਣਾ ਭਾਰਤ ਦਾ ਪ੍ਰਸਿਧ ਸੰਗੀਤ ਸਾਜ਼ ਹੈ ਜਿਸ ਦੀ ਵਰਤੋਂ ਸ਼ਾਸ਼ਤਰੀ ਸੰਗੀਤ ਵਿਚ ਵਧੇਰੇ ਕੀਤੀ ਜਾਂਦੀ ਹੈ। 

ਵੀਣਾ ਸੁਰ ਧੁਨੀਆਂ ਲਈ ਭਾਰਤੀ ਸੰਗੀਤ ਵਿਚ ਸਭ ਤੋੰ ਪ੍ਰਾਚੀਨ ਸਾਜ਼ ਹੈ। ਸਮੇਂ ਦੇ ਨਾਲ ਨਾਲ ਇਸ ਦੇ ਕਈ ਰੂਪ ਵਿਕਸਿਤ ਹੋਏ ਹਨ, ਜਿਵੇਂ - ਰੂਦ੍ਰ-ਵੀਣਾ, ਵਚਿਤਰ ਵੀਣਾ ਆਦਿ। ਫਿਰ ਵੀ ਇਸਦਾ ਪ੍ਰਾਚੀਨ ਨਾਮ ਇਕ-ਤੰਤੀ ਵੀਣਾ ਹੈ। ਕੁਝ ਲੋਕ ਮੰਨਦੇ ਹਨ ਕਿ ਮੱਧਕਾਲ ਵਿਚ ਅਮੀਰ ਖ਼ੁਸਰੋ ਨੇ ਸਿਤਾਰ ਅਤੇ ਬੈਂਜੋ ਨੂੰ ਮਿਲਾ ਕੇ ਬੀਨ ਦੀ ਰਚਨਾ ਕੀਤੀ। ਇਸ ਦੇ ਇਤਿਹਾਸ ਬਾਰੇ ਬਹੁਤ ਮੱਤਭੇਦ ਹਨ ਪਰ ਪ੍ਰਸਿਧ ਵਚਿਤਰ ਵੀਣਾ ਵਾਦਕ ਡਾ.ਲਾਲਮਣੀ ਮਿਸ਼ਰ ਨੇ ਆਪਣੀ ਕਿਤਾਬ ਭਾਰਤੀ ਸੰਗੀਤ ਯੰਤਰ ਵਿਚ ਇਸ ਨੂੰ ਇਕ-ਤੰਤੀ ਵੀਣਾ ਦਾ ਹੀ ਵਿਕਸਿਤ ਰੂਪ ਕਿਹਾ ਗਿਆ ਹੈ।