ਉਂਗਲੀਮਾਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਡਾਕੂ ਉਂਗਲੀਮਾਲ
Angulimala.jpg
ਉਂਗਲੀਮਾਲ ਬੁੱਧ ਨੂੰ ਮਾਰਨ ਲਈ ਆ ਰਿਹਾ ਹੈ
ਜ਼ਾਤੀ
ਕਿੱਤਾਭਿੱਖੂ
ਕਾਰਜ
ਟੀਚਰਬੁੱਧ

ਡਾਕੂ ਉਂਗਲੀਮਾਲ ਜਾਂ ਡਾਕੂ ਅੰਗੁਲੀਮਾਲ (ਪਾਲੀ: "finger necklace/garland"; ਸਿਨਹਾਲਾ: අංගුලිමාල, ਬਰਮੀ: အင်္ဂုလိမာလ; ਚੀਨੀ: 央掘魔羅) ਬੁਧ ਸਾਹਿਤ ਵਿੱਚ ਇੱਕ ਅਹਿਮ ਹਸਤੀ ਹੈ। ਕੁਰਾਹੇ ਪਏ ਉਂਗਲੀਮਾਲ ਨੂੰ ਮਹਾਤਮਾ ਬੁੱਧ ਨੇ ਸਿੱਧੇ ਰਾਹ ਪਾਇਆ ਅਤੇ ਇਸ ਦਾ ਜ਼ਿਕਰ ਸਾਨੂੰ ਦੋ ਲਿਖਤਾਂ ਵਿੱਚ ਮਿਲਦਾ ਹੈ। ਇਨ੍ਹਾਂ ਵਿਚੋਂ ਇੱਕ ਤਾਂ ਥੇਰਗਾਥਾ ਹੈ ਅਤੇ ਦੂਸਰਾ ਮਝਿੱਮ ਨਿਕਾਯ ਹੈ।[1][2]

ਕਹਾਣੀ[ਸੋਧੋ]

ਅੰਗੁਲੀਮਾਲ ਇੱਕ ਹਤਿਆਰਾ ਸੀ। ਉਸਨੇ ਸਹੁੰ ਲਈ ਸੀ ਕਿ ਇੱਕ ਹਜਾਰ ਲੋਕਾਂ ਨੂੰ ਮਾਰਕੇ ਉਹਨਾਂ ਦੀਆਂ ਉਗਲਾਂ ਦੀ ਮਾਲਾ ਬਣਾਕੇ ਪਹਿਨੇਗਾ। ਇਸ ਲਈ ਆਮ ਲੋਕਾਂ ਨੇ ਉਸਨੂੰ ਅੰਗੁਲੀਮਾਲ ਦੇ ਨਾਮ ਨਾਲ ਪੁਕਾਰਨਾ ਸ਼ੁਰੂ ਕਰ ਦਿੱਤਾ ਸੇ। ਜਿਸ ਸਮੇਂ ਭਗਵਾਂਨ ਤਥਾਗਤ ਉਸਨੂੰ ਮਿਲੇ, ਉਸ ਸਮੇਂ ਤੱਕ ਉਹ 999 ਆਦਮੀਆਂ ਨੂੰ ਮਾਰ ਚੁੱਕਿਆ ਸੀ ਅਤੇ ਹਜਾਰਵੇਂ ਦੀ ਉਡੀਕ ਕਰ ਰਿਹਾ ਸੀ। ਤਾਂ ਜਿਸ ਬੀਹੜ ਜੰਗਲ ਵਿੱਚ ਅੰਗੁਲੀਮਾਲ ਰਹਿੰਦਾ ਸੀ, ਲੋਕਾਂ ਨੇ ਉਸ ਵੱਲ ਜਾਣਾ ਹੀ ਛੱਡ ਦਿੱਤਾ ਸੀ। ਇੱਥੇ ਤੱਕ ਕਿ ਉਸ ਦੀ ਮਾਂ ਵੀ ਉਸ ਵੱਲ ਜਾਣ ਵਿੱਚ ਘਬਰਾਉਂਦੀ ਸੀ, ਕਿਉਂਕਿ ਉਸਨੂੰ ਪਤਾ ਸੀ ਕਿ ਉਸ ਦਾ ਪੁੱਤਰ ਆਪਣੀ ਮਾਂ ਨੂੰ ਵੀ ਮਾਰਕੇ ਆਪਣਾ ਪ੍ਰਣ ਪੂਰਾ ਕਰੇਗਾ। ਹਜਾਰਵੇਂ ਦੀ ਉਡੀਕ ਦੌਰਾਨ ਹੀ ਉਸ ਦਾ ਮੇਲ ਬੁੱਧ ਨਾਲ ਹੋਇਆ ਅਤੇ ਬੁੱਧ ਨੇ ਆਪਣੇ ਵਿਚਾਰਾਂ ਰਾਹੀਂ ਉਸ ਉੱਪਰ ਆਪਣਾ ਏਨਾ ਅਸਰ ਪਾਇਆ ਕਿ ਉਂਗਲੀਮਾਲ ਨੇ ਆਪਣੀ ਸਹੁੰ ਛੱਡ ਦਿੱਤੀ।

ਹਵਾਲੇ[ਸੋਧੋ]

  1. Thanissaro Bhikkhu (trans.): Angulimala Sutta: About Angulimala, translated from the Pali (Theragatha, verses 866-91)
  2. Thanissaro Bhikkhu (trans.): Angulimala Sutta: About Angulimala, translated from the Pali (Majjhima Nikaya 86)