ਉਗੋਕੀ
ਦਿੱਖ
ਉਗੋਕੀ | |
---|---|
ਕਸਬਾ
Ugoki park | |
ਦੇਸ਼ | ਪਾਕਿਸਤਾਨ |
ਪ੍ਰਾਂਤ | ਪੰਜਾਬ |
ਜ਼ਿਲ੍ਹਾ | ਸਿਆਲਕੋਟ |
ਉੱਚਾਈ | 233 m (764 ft) |
ਸਮਾਂ ਖੇਤਰ | ਯੂਟੀਸੀ+5 (PST) |
ਉਗੋਕੀ ਜਾਂ ਉਗੋਕੇ (اگوکی) ਸਿਆਲਕੋਟ ਜ਼ਿਲ੍ਹੇ ਦਾ ਇੱਕ ਸ਼ਹਿਰ ਹੈ ਜੋ ਸਿਆਲਕੋਟ - ਵਜ਼ੀਰਾਬਾਦ ਦੋਹਰੇ ਰਸਤੇ 'ਤੇ ਹੈ। ਹੁਸੈਨ ਮਾਲ ਇਸ ਸ਼ਹਿਰ ਦੀ ਸਭ ਤੋਂ ਉੱਚੀ ਇਮਾਰਤ ਹੈ। ਇੱਥੇ ਇੱਕ ਰੇਲਵੇ ਸਟੇਸ਼ਨ ਵੀ ਹੈ ਜਿਸਨੂੰ ਉਗੋਕੇ ਰੇਲਵੇ ਸਟੇਸ਼ਨ ਕਿਹਾ ਜਾਂਦਾ ਹੈ। ਸਿਆਲਕੋਟ ਅੰਤਰਰਾਸ਼ਟਰੀ ਹਵਾਈ ਅੱਡਾ ਕਸਬੇ ਤੋਂ ਲਗਭਗ 14 ਕਿਲੋਮੀਟਰ ਦੂਰੀ `ਤੇ ਸਥਿਤ ਹੈ, ਜਦ ਕਿ ਸਿਆਲਕੋਟ ਦਾ ਕੇਂਦਰ ਪੂਰਬ ਵੱਲ ਸਿਰਫ਼ 10 ਕਿਲੋਮੀਟਰ ਦੂਰ ਹੈ।
ਕਸਬੇ ਦੀ ਆਪਣੀ ਯੂਨੀਅਨ ਕੌਂਸਲ ਅਤੇ ਕਸਬੇ ਦੇ ਲਗਭਗ 50 ਪ੍ਰਤੀਸ਼ਤ ਖੇਤਰ ਨੂੰ ਕਵਰ ਕਰਨ ਵਾਲੀ ਦੂਜੀ ਸਭ ਤੋਂ ਵੱਡੀ ਸਹਿਕਾਰੀ ਹਾਊਸ ਬਿਲਡਿੰਗ ਸੁਸਾਇਟੀ ਹੈ। ਇਹ ਸ਼ਹਿਰ ਮੈਡੀਕਲ ਸਰਜੀਕਲ ਔਜਾਰ ਨਿਰਮਾਣ ਬਾਜ਼ਾਰ ਦਾ ਮੁੱਖ ਕੇਂਦਰ ਹੈ। ਵੀਰਮ ਪਿੰਡ ਇਸ ਕਸਬੇ ਦੇ ਨੇੜੇ ਸਥਿਤ ਹੈ।