ਉਜਰਾ ਬਟ
ਦਿੱਖ
ਉਜਰਾ ਬਟ | |
---|---|
![]() ਉਜਰਾ ਬਟ ਉਦੇ ਸ਼ੰਕਰ ਦੀ ਮੰਡਲੀ ਵਿੱਚ ਆਪਣੀ ਭੈਣ ਜੋਹਰਾ ਸਹਿਗਲ ਦੇ ਨਾਲ ਅਗਲੀ ਕਤਾਰ ਵਿੱਚ ਸੱਜੇ | |
ਜਨਮ | ਉਜਰਾ ਮੁਮਤਾਜ਼ 22 ਮਈ 1917 ਰਾਮਪੁਰ, ਯੂ ਪੀ, ਬ੍ਰਿਟਿਸ਼ ਭਾਰਤ |
ਮੌਤ | 31 ਮਈ 2010 | (ਉਮਰ 93)
ਪੇਸ਼ਾ | ਅਭਿਨੇਤਰੀ, ਡਾਂਸਰ |
ਸਰਗਰਮੀ ਦੇ ਸਾਲ | 1937–2008 |
ਉਜਰਾ ਬਟ (22 ਮਈ 1917 – 31 ਮਈ 2010) ਇੱਕ ਭਾਰਤੀ ਉਪਮਹਾਦੀਪ ਦੀ ਅਭਿਨੇਤਰੀ ਅਤੇ ਕੋਰੀਓਗ੍ਰਾਫਰ ਸੀ।[1] ਉਹ 1964 ਵਿੱਚ ਪਾਕਿਸਤਾਨ ਚਲੀ ਗਈ ਸੀ। ਉਹ ਪ੍ਰਸਿੱਧ ਥਿਏਟਰ ਸ਼ਖਸੀਅਤ, ਭਾਰਤੀ ਐਕਟਰੈਸ ਅਤੇ ਡਾਂਸਰ ਜੋਹਰਾ ਸਹਿਗਲ ਦੀ ਭੈਣ ਸੀ। ਉਹ ਵੀ ਆਪਣੀ ਭੈਣ ਵਾਂਗ ਹੀ 1937 ਵਿੱਚ ਉਦੇ ਸ਼ੰਕਰ ਦੀ ਬੈਲੇ ਮੰਡਲੀ ਵਿੱਚ ਸ਼ਾਮਿਲ ਹੋ ਗਈ ਅਤੇ ਜਾਪਾਨ, ਮਿਸਰ, ਅਮਰੀਕਾ ਆਦਿ ਦਾ ਦੌਰਾ ਕੀਤਾ। ਜਦੋਂ ਦੂਜੀ ਵਿਸ਼ਵ ਜੰਗ ਨੇ ਉਹਨਾਂ ਦੇ ਦੌਰੇ ਦਾ ਅੰਤ ਕਰ ਦਿੱਤਾ, ਉਹ ਇੰਡੀਅਨ ਪੀਪਲਸ ਥਿਏਟਰ ਐਸੋਸੀਏਸ਼ਨ (ਇਪਟਾ) ਅਤੇ ਪ੍ਰਿਥਵੀਰਾਜ ਕਪੂਰ ਥਿਏਟਰ ਨਾਲ ਜੁੜ ਗਈ ਅਤੇ 1940ਵਿਆਂ ਅਤੇ 1950ਵਿਆਂ ਵਿੱਚ ਇਸ ਦੀ ਮੁੱਖ ਅਭਿਨੇਤਰੀ ਰਹੀ।