ਪ੍ਰਿਥਵੀਰਾਜ ਕਪੂਰ
ਪ੍ਰਿਥਵੀਰਾਜ ਕਪੂਰ | |
---|---|
ਜਨਮ | |
ਮੌਤ | 29 ਮਈ 1972 ਮੁੰਬਈ, ਮਹਾਰਾਸ਼ਟਰ, ਭਾਰਤ | (ਉਮਰ 70)
ਰਾਸ਼ਟਰੀਅਤਾ | ਭਾਰਤ |
ਸਰਗਰਮੀ ਦੇ ਸਾਲ | 1927–1971 |
ਕੱਦ | 6 ਫੁੱਟ 2.5 ਇੰਚ |
ਜੀਵਨ ਸਾਥੀ | ਰਾਮਸਾਮੀ "ਰਾਮਾ" ਮਹਿਰਾ (1918–1972) |
ਰਿਸ਼ਤੇਦਾਰ | ਕਪੂਰ ਪਰਵਾਰ |
ਪ੍ਰਿਥਵੀਰਾਜ ਕਪੂਰ ਇੱਕ ਭਾਰਤੀ ਫਿਲਮ ਅਤੇ ਥੀਏਟਰ ਕਲਾਕਾਰ ਸੀ।
ਆਰੰਭਿਕ ਜੀਵਨ
[ਸੋਧੋ]ਪ੍ਰਿਥਵੀਰਾਜ ਕਪੂਰ ਸਮੁੰਦਰੀ, ਲਾਇਲਪੁਰ (ਬਰਤਾਨਵੀ ਪੰਜਾਬ, ਹੁਣ ਪਾਕਿਸਤਾਨ) ਵਿੱਚ ਪੈਦਾ ਹੋਏ। ਮੁਢਲੀ ਪੜ੍ਹਾਈ ਲਾਹੌਰ ਵਿੱਚ ਹਾਸਲ ਕੀਤੀ। ਉਨ੍ਹਾਂ ਦੇ ਪਿਤਾ ਦਾ ਤਬਾਦਲਾ ਜਦੋਂ ਪਿਸ਼ਾਵਰ ਹੋਇਆ ਤਾਂ ਐਡਵਰਡ ਕਾਲਜ ਪਿਸ਼ਾਵਰ ਤੋਂ ਉਸਨੇ ਬੀਏ ਤੱਕ ਪੜ੍ਹਾਈ ਕੀਤੀ। ਅਦਾਕਾਰੀ ਦੇ ਸ਼ੌਕ ਵਿੱਚ ਆਪਣੀ ਇੱਕ ਮਾਸੀ ਨਾਲ ਕਰਜ ਲੈ ਕੇ ਬੰਬਈ ਚਲੇ ਗਿਆ।
ਕੈਰੀਅਰ
[ਸੋਧੋ]ਕਈ ਖ਼ਾਮੋਸ਼ ਫਿਲਮਾਂ ਵਿੱਚ ਕੰਮ ਕਰਨ ਦੇ ਬਾਅਦ ਪ੍ਰਿਥਵੀਰਾਜ ਕਪੂਰ ਨੇ ਹਿੰਦ ਉਪਮਹਾਦੀਪ ਦੀ ਪਹਿਲੀ ਬੋਲਦੀ ਫਿਲਮ ਆਲਮ ਆਰਾ ਵਿੱਚ ਵੀ ਕੰਮ ਕੀਤਾ। ਖ਼ਾਮੋਸ਼ ਅਤੇ ਬੋਲਦੀ ਫਿਲਮਾਂ ਦੇ ਇਸ ਅਭਿਨੇਤਾ ਨੇ ਫਿਲਮੀ ਦੁਨੀਆ ਵਿੱਚ ਕੁਝ ਅਜਿਹੇ ਯਾਦਗਾਰੀ ਕਿਰਦਾਰ ਅਦਾ ਕੀਤੇ ਜਿਹਨਾਂ ਨੂੰ ਫਿਲਮੀ ਦਰਸ਼ਕ ਕਦੇ ਭੁਲਾ ਹੀ ਨਹੀਂ ਸਕਦੇ ਲੇਕਿਨ ਪ੍ਰਿਥਵੀ ਨੂੰ ਫਿਲਮਾਂ ਤੋਂ ਜ਼ਿਆਦਾ ਥੀਏਟਰ ਨਾਲ ਲਗਾਓ ਸੀ ਅਤੇ ਇਸ ਲਈ ਉਸਨੇ 1944 ਵਿੱਚ ਆਪਣਾ ਚੱਲਦਾ ਫਿਰਦਾ ਥੀਏਟਰ ਗਰੁਪ ਕਾਇਮ ਕੀਤਾ ਜਿਸ ਦਾ ਨਾਮ ਪ੍ਰਿਥਵੀ ਥੀਏਟਰ ਰੱਖਿਆ ਸੀ। 1960 ਤੱਕ ਇਹ ਗਰੁਪ ਕੰਮ ਕਰਦਾ ਰਿਹਾ ਲੇਕਿਨ ਫਿਰ ਉਸ ਦੀ ਸਿਹਤ ਨੇ ਜਵਾਬ ਦਿੱਤਾ ਅਤੇ ਉਸ ਨੇ ਕੰਮ ਛੱਡ ਦਿੱਤਾ। ਪ੍ਰਿਥਵੀਰਾਜ ਕਪੂਰ ਆਪਣੇ ਪ੍ਰਿਥਵੀ ਗਰੁਪ ਦੇ ਨਾਲ ਮੁਲਕ ਭਰ ਘੁੰਮਦੇ ਸੀ। 16 ਸਾਲਾਂ ਵਿੱਚ ਉਸ ਨੇ 2662 ਸ਼ੋਅ ਕੀਤੇ। ਉਹ ਆਪ ਹਰੇਕ ਸ਼ੋਅ ਦੇ ਲੀਡ ਐਕਟਰ ਹੁੰਦੇ।[1] ਉਸ ਦਾ ਇੱਕ ਨਾਟਕ ਪਠਾਨ (1947) ਬੜਾ ਮਸ਼ਹੂਰ ਹੋਇਆ, ਅਤੇ ਇਸ ਦੇ ਲਗਪਗ 600 ਸ਼ੋਅ ਬੰਬਈ ਵਿੱਚ ਹੋਏ। ਇਹਦਾ ਪਹਿਲਾ ਸ਼ੋਅ 13 ਅਪਰੈਲ 1947 ਨੂੰ ਹੋਇਆ ਸੀ, ਇਹ ਇੱਕ ਮੁਸਲਮਾਨ ਅਤੇ ਉਸ ਦੇ ਹਿੰਦੂ ਦੋਸਤ ਦੀ ਕਹਾਣੀ ਹੈ।[2][3] ਉਸ ਦੇ ਹਰ ਡਰਾਮੇ ਵਿੱਚ ਇੱਕ ਸੁਨੇਹਾ ਹੁੰਦਾ ਸੀ। ਗੰਭੀਰ ਸਮਾਜੀ ਮਸਲਿਆਂ ਨੂੰ ਉਸ ਨੇ ਹਮੇਸ਼ਾ ਅਹਮੀਅਤ ਦਿੱਤੀ। ਇਸ ਦਾ ਅੰਦਾਜ਼ਾ ਉਸ ਦੇ ਡਰਾਮਿਆਂ ਤੋਂ ਲਗਾਇਆ ਜਾ ਸਕਦਾ ਹੈ ਜਿਹਨਾਂ ਵਿੱਚ ਸਮਾਜੀ ਮਸਲੇ ਉਸ ਦੌਰ ਵਿੱਚ ਕਿਸਾਨਾਂ ਦੀ ਬਦਹਾਲੀ, ਹਿੰਦੂ ਮੁਸਲਮਾਨ ਤਾੱਲੁਕਾਤ ਜਾਂ ਫਿਰ ਸਮਾਜ ਵਿੱਚ ਧਨ ਦੌਲਤ ਦੀ ਵਧ ਰਹੀ ਅਹਿਮੀਅਤ ਨੁਮਾਇਆਂ ਹੁੰਦੇ। ਉਸ ਦੇ ਕੁਝ ਚੋਣਵੇਂ ਅਤੇ ਮਸ਼ਹੂਰ ਡਰਾਮੇ ਦੀਵਾਰ, ਸ਼ਕੁੰਤਲਾ, ਪਠਾਨ, ਗੱਦਾਰ, ਆਹੋਤੀ, ਪੈਸਾ, ਕਿਸਾਨ ਔਰ ਕਲਾਕਾਰ ਹਨ। ਪ੍ਰਿਥਵੀ ਰਾਜ ਕਪੂਰ ਨੇ ਆਪਣੀਆਂ ਫਿਲਮਾਂ ਵਿੱਚ ਥੀਏਟਰ ਦੇ ਫ਼ਨ ਨੂੰ ਆਜਮਾਇਆ। ਉਸ ਦੀ ਆਵਾਜ ਦੀ ਘੋਰ ਗਰਜ ਜੇਕਰ ਉਸ ਦੇ ਥੀਏਟਰ ਦੇ ਫ਼ਨ ਵਿੱਚ ਕੰਮ ਆਈ ਤਾਂ ਉਥੇ ਹੀ ਫਿਲਮ ਮੁਗ਼ਲ-ਏ-ਆਜ਼ਮ ਵਿੱਚ ਉਸ ਦੀ ਆਵਾਜ ਇਸ ਫਿਲਮ ਦਾ ਅਹਿਮ ਹਿੱਸਾ ਬਣੀ ਅਤੇ ਉਹ ਕਿਰਦਾਰ ਉਸ ਦੀ ਭਾਰੀ ਭਰਕਮ ਸ਼ਖ਼ਸੀਅਤ ਅਤੇ ਗਰਜਦਾਰ ਆਵਾਜ ਦੀ ਵਜ੍ਹਾ ਨਾਲ ਜ਼ਿੰਦਾ ਜਾਵੇਦ ਬਣਕੇ ਰਹਿ ਗਿਆ।
ਹਵਾਲੇ
[ਸੋਧੋ]- ↑ Prithviraj's biography at the IMDB
- ↑ Lua error in ਮੌਡਿਊਲ:Citation/CS1 at line 3162: attempt to call field 'year_check' (a nil value).
- ↑ Lua error in ਮੌਡਿਊਲ:Citation/CS1 at line 3162: attempt to call field 'year_check' (a nil value).