ਉਥੈਲੋ (ਪਾਤਰ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਉਥੈਲੋ
(ਪਾਤਰ)
ਉਥੈਲੋ ਅਤੇ ਡਸਦੇਮੋਨਾ ਵੀਨਸ ਵਿੱਚ,ਥੀਓਡਰ ਚਾਸੇਰੀਉ (1819–56)
ਸਿਰਜਕ ਵਿਲੀਅਮ ਸ਼ੈਕਸਪੀਅਰ

ਉਥੈਲੋ ਸ਼ੈਕਸਪੀਅਰ ਦੇ ਸੰਸਾਰ ਪ੍ਰਸਿਧ ਪੰਜ-ਅੰਕੀ ਦੁਖਾਂਤ ਨਾਟਕ ਉਥੈਲੋ (ਅੰਦਾਜ਼ਨ 16011604) ਦਾ ਇੱਕ ਪਾਤਰ ਹੈ ਅਤੇ ਇਹ ਸਿੰਥੀਉ ਦੀ 1565 ਵਿੱਚ ਛਪੀ ਇੱਕ ਇਤਾਲਵੀ ਕਹਾਣੀ 'ਉਨ ਕੈਪੀਤਾਨੋ ਮੋਰੋ (Un Capitano Moro -"ਮੂਰ ਦਾ ਕਪਤਾਨ") ਉੱਤੇ ਅਧਾਰਿਤ ਹੈ।

ਉਥੈਲੋ ਵੀਨਸ਼ੀ ਗਣਰਾਜ ਦੀ ਸੇਵਾ ਵਿੱਚ ਮੂਰ ਜਾਤੀ ਦੀ ਪਿੱਠਭੂਮੀ ਵਾਲਾ ਪੱਕੀ ਉਮਰ ਦਾ ਇੱਕ ਬਹਾਦਰ ਅਤੇ ਸਮਰੱਥ ਸਿਪਾਹੀ ਹੈ। ਉਸ ਨੇ ਇੱਕ ਵੇਨੇਸ਼ੀ ਸੈਨੇਟਰ ਦੀ ਸੁੰਦਰ ਧੀ ਡਸਦੇਮੋਨਾ ਨੂੰ ਕਢ ਲਿਆਂਦਾ ਅਤੇ ਆਪਣੀ ਪਤਨੀ ਬਣਾ ਲਿਆ।

ਭੂਮਿਕਾ[ਸੋਧੋ]

ਉਥੈਲੋ ਮੂਰਾਂ ਦੇ ਰਾਜਦੂਤ ਦੇ ਤੌਰ 'ਵੇਨਿਸ ਵਿੱਚ ਰਹਿੰਦਾ ਇੱਕ ਮੂਰ ਜਾਤੀ ਦਾ ਪ੍ਰਿੰਸ ਹੈ। ਵੇਨਿਸ ਵਿੱਚ ਕਾਫੀ ਸਮੇਂ ਦੇ ਬਾਅਦ, ਉਥੈਲੋ ਨੂੰ ਵੇਨਸੀ ਫੌਜ ਵਿੱਚ ਜਨਰਲ ਨਿਯੁਕਤ ਕੀਤਾ ਜਾਂਦਾ ਹੈ। ਉਸ ਦਾ ਇੱਕ ਅਧਿਕਾਰੀ ਇਆਗੋ ਉਸ ਨੂੰ ਵਿਸ਼ਵਾਸ ਕਰਵਾ ਦਿੰਦਾ ਹੈ ਕਿ ਉਸ ਦੀ ਪਤਨੀ ਉਸਦੇ ਲੈਫੀਟੀਨੈਟ, ਮਾਈਕਲ ਕਾਸੀਓ ਨਾਲ ਇਸ਼ਕ ਕਰਦੀ ਹੈ। ਉਥੈਲੋ ਈਰਖਾ ਵੱਸ ਆਪਣੀ ਪਤਨੀ ਨੂੰ ਨੀਦ ਵਿੱਚ ਗਲਾ ਘੁੱਟਕੇ ਮਾਰ ਦਿੰਦਾ ਹੈ। ਉਪਰੰਤ, ਜਦੋਂ ਉਸ ਨੂੰ ਪਤਾ ਚੱਲਦਾ ਹੈ ਕਿ ਉਸਦੀ ਪਤਨੀ ਵਫ਼ਾਦਾਰ ਸੀ, ਉਹ ਖੁਦਕੁਸ਼ੀ ਕੇਆਰ ਲੈਂਦਾ ਹੈ।