ਸਮੱਗਰੀ 'ਤੇ ਜਾਓ

ਉਨੀਂਦਰਾ (ਨਿੱਕੀ ਕਹਾਣੀ)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
"ਉਨੀਂਦਰਾ"
ਲੇਖਕ ਐਂਤਨ ਚੈਖ਼ਵ
ਮੂਲ ਸਿਰਲੇਖСпать хочется
ਦੇਸ਼ਰੂਸ
ਭਾਸ਼ਾਰੂਸੀ
ਪ੍ਰਕਾਸ਼ਨਪੀਟਰਬਰਗਸਕਾਇਆ ਗਾਜ਼ੀਤਾ
ਪ੍ਰਕਾਸ਼ਕਐਡੋਲਫ ਮਾਰਕਸ (1900)
ਪ੍ਰਕਾਸ਼ਨ ਮਿਤੀ25 ਜਨਵਰੀ 1888 (ਪੁਰਾਣਾ ਕਲੰਡਰ)

"ਉਨੀਂਦਰਾ" (Lua error in package.lua at line 80: module 'Module:Lang/data/iana scripts' not found.) 1888 ਵਿੱਚ ਲਿਖੀ ਐਂਤਨ ਚੈਖ਼ਵ ਦੀ ਇੱਕ ਰੂਸੀ ਨਿੱਕੀ ਕਹਾਣੀ ਹੈ। 

ਪ੍ਰਕਾਸ਼ਨ

[ਸੋਧੋ]

ਚੈਖ਼ਵ ਨੇ ਆਪਣੀ ਲੰਮੀ ਕਹਾਣੀ 'ਸਟੈਪੀ' ਤੇ ਕੰਮ ਕਰਦੇ ਹੋਏ ਇੱਕ ਦਿਨ ਦੇ ਦੌਰਾਨ ਇਹ ਕਹਾਣੀ ਲਿਖੀ, ਜਿਸ ਨਾਲ ਉਹ ਚੜ੍ਹੇ ਮਹੀਨੇ ਦੀ ਸ਼ੁਰੂਆਤ ਦੇ ਕੁਝ ਭੁਗਤਾਨ ਕਰਨ ਲਈ ਕੁਝ ਪੈਸਾ ਕਮਾ ਸਕਦਾ। ਇਹ ਗੱਲ ਚੈਖ਼ਵ ਨੇ ਅਲੈਕਸੀ ਪਲੇਸ਼ੈਏਵ ਨੂੰ 23 ਜਨਵਰੀ ਦੀ ਚਿੱਠੀ ਵਿੱਚ ਦੱਸੀ ਸੀ। ਇਹ ਪਹਿਲੀ ਵਾਰ ਪੀਟਰਬਰਗਸਕਾਇਆ ਗਾਜ਼ੀਤਾ ਦੇ ਨੰ. 24, 25 ਜਨਵਰੀ 1888 ਦੇ ਅੰਕ ਵਿੱਚ ਪ੍ਰਕਾਸ਼ਿਤ ਹੋਈ ਸੀ। ਇਸ ਤੇ ਏ. ਚੀਖੋਂਤੇ (A. Чехонте) ਹਸਤਾਖਰ ਸਨ। ਥੋੜੇ ਸੰਖੇਪ ਰੂਪ ਵਿੱਚ ਅਤੇ ਦੁਬਾਰਾ ਲਿਖੇ ਅੰਤ ਨਾਲ ਇਹ ਉਦਾਸ ਲੋਕ (Хмурые люди, ਖਮੂਰੀਏ ਲਿਊਡੀ, 1890) ਨਾਂ ਦੇ ਇੱਕ ਸੰਗ੍ਰਹਿ ਵਿੱਚ ਪ੍ਰਕਾਸ਼ਿਤ ਹੋਈ। ਚੈਖੋਵ ਨੇ 1899 - 1901 ਵਿੱਚ ਐਡੋਲਫ ਮਾਰਕਸ ਦੁਆਰਾ ਪ੍ਰਕਾਸ਼ਿਤ ਆਪਣੀਆਂ ਸਮੁਚੀਆਂ ਰਚਨਾਵਾਂ ਦੀ ਪੰਜਵੀਂ ਜਿਲਦ ਵਿੱਚ ਇਸ ਨੂੰ ਸ਼ਾਮਲ ਕੀਤਾ ਸੀ। [1]

ਕਥਾਨਕ

[ਸੋਧੋ]

ਵਾਰਕਾ ਤੇਰ੍ਹਾਂ ਸਾਲਾਂ ਦੀ ਕੁੜੀ ਹੈ, ਜਿਸ ਨੂੰ ਦਿਨ ਵਿੱਚ ਆਪਣੇ ਬੌਸ ਦੀ ਦੁਕਾਨ ਵਿੱਚ ਆਪਣੇ ਸਾਰੇ ਕੰਮ ਕਰਨੇ ਪੈਂਦੇ ਹਨ ਅਤੇ ਰਾਤ ਨੂੰ ਉਹਨਾਂ ਦੇ ਦੁੱਧ ਚੁੰਘਦੇ ਬਾਲਕ ਦੀ ਦੇਖਭਾਲ ਕਰਨੀ ਪੈਂਦੀ ਹੈ।

ਕਹਾਣੀ ਵਾਰਕਾ ਨਾਲ ਸ਼ੁਰੂ ਹੁੰਦੀ ਹੈ ਜੋ ਰਾਤ ਨੂੰ ਬਾਲਕ ਨੂੰ ਝੂਲਾ ਝੁਲਾਉਂਦੀ ਹੈ, ਜੋ ਸੌਣ ਤੋਂ ਇਨਕਾਰੀ ਹੈ, ਜਦਕਿ ਵਾਰਕਾ ਨੂੰ ਇਸ ਸਮੇਂ ਨੀਂਦ ਤੋਂ ਸਿਵਾ ਹੋਰ ਕੁਝ ਨਹੀਂ ਚਾਹੀਦਾ ਹੁੰਦਾ। ਕਈ ਵਾਰ ਲੋਰੀ ਗਾਉਣ ਤੋਂ ਬਾਅਦ, ਵਾਰਕਾ ਨੂੰ ਨੀਂਦ ਆ ਘੇਰਦੀ ਹੈ, ਅਤੇ ਸੁਪਨੇ ਵਿੱਚ ਉਸਨੂੰ ਯਾਦ ਆਉਂਦੀ ਹੈ ਆਪਣੇ ਪਿਤਾ ਦੀ ਮੌਤ। ਤਦ ਉਸ ਦੀ ਮਾਲਕਣ ਉਸਨੂੰ ਆ ਜਗਾਉਂਦੀ ਹੈ ਜੋ ਬੱਚੇ ਨੂੰ ਦੁੱਧ ਚੁੰਘਾਉਣ ਆਉਂਦੀ ਹੈ। ਇਸ ਤੋਂ ਬਾਅਦ ਵਾਰਕਾ ਫਿਰ ਸੌਂ ਜਾਂਦੀ ਹੈ ਅਤੇ ਉਸਦਾ ਸੁਪਨਾ ਫਿਰ ਚਾਲੂ ਹੋ ਜਾਂਦਾ ਹੈ। ਐਨੇ ਨੂੰ ਸਵੇਰ ਹੋ ਜਾਂਦੀ ਹੈ, ਜਦੋਂ ਉਸ ਲਈ ਦਿਨ ਦਾ ਪਹਿਲਾ ਹੁਕਮ ਸੁਣਾਇਆ ਜਾਂਦਾ ਹੈ।

ਨਿੱਤ ਦਿਨ ਵਾਰਕਾ ਦੇ ਕੰਮ ਉਹੋ ਹੀ ਹੁੰਦੇ ਹਨ। ਦਿਨ ਭਰ ਹੁਕਮ ਪੁਗਾਉਂਦੇ ਰਹਿਣਾ ਅਤੇ ਰਾਤ ਨੂੰ ਰੋਂਦੇ ਰਹਿਣ ਵਾਲੇ ਬੱਚੇ ਨੂੰ ਸੰਭਾਲਣਾ। ਕੁੜੀ ਲਈ ਆਖਰ ਇਹ ਸਭ ਅਸਹਿ ਹੋ ਜਾਂਦਾ ਹੈ ਉਹ ਆਪਣੇ ਸੁਪਨੇ ਨੂੰ ਮੁੜ ਚਾਲੂ ਰੱਖਣਾ ਚਾਹੁੰਦੀ ਹੈ। ਉਸ ਨੂੰ ਗਸ਼ ਪੈਣੇ ਸ਼ੁਰੂ ਹੋ ਜਾਂਦੇ ਹਨ। ਅਖੀਰ ਵਿੱਚ, ਉਸ ਨੂੰ ਇਹ ਸਮਝ ਪੈਂਦਾ ਹੈ ਕਿ ਉਹਦੇ ਰਾਹ ਵਿੱਚ ਰੁਕਾਵਟ ਜੋ ਉਹ ਕਰਨਾ ਚਾਹੁੰਦੀ ਹੈ ਉਹ ਕਰਨ ਨਹੀਂ ਦਿੰਦੀ ਉਹ ਇਹ ਬਾਲਕ ਹੀ ਹੈ: ਸੌਂ ਜਾਣ ਅਤੇ ਮੁੜ ਸੁਪਨਾ ਲੈਣਾ ਸ਼ੁਰੂ ਕਰਨ ਲਈ, ਉਹ ਉਸ ਦਾ ਗਲਾ ਘੁੱਟ ਦਿੰਦੀ ਹੈ।

ਹਵਾਲੇ

[ਸੋਧੋ]
  1. Muratova, K. D. Commentaries to Спать хочется. The Works by A.P. Chekhov in 12 volumes. Khudozhestvennaya Literatura. Moscow, 1960. Vol. 6, pp. 492