ਉਬਾਸੀ
ਉਬਾਸੀ | |
---|---|
ਜੈਵਿਕ ਪ੍ਰਣਾਲੀ | ਦਿਮਾਗੀ ਕਾਰਜ ਪ੍ਰਣਾਲੀ |
ਸਿਹਤ | ਪ੍ਰਭਵਿਤ ਅਤੇ ਲਾਭਕਾਰੀ |
ਕਿਰਿਆ | ਖੁਲ੍ਹੇ ਆਮ |
ਉਤੇਜਨਾ | ਥਕਾਵਟ ਮਨ ਉਚਾਟ ਹੋਣਾ ਤਣਾਅ ਨੀੰਦ ਹੋਰ ਦਿਮਾਗੀ ਕਾਰਨ |
ਢੰਗ | ਜਵਾੜੇ ਨੂੰ ਪੂਰਾ ਖੋਲ੍ਹ ਕੇ ਸਾਹ ਅੰਦਰ ਖਿਚਣਾ, ਅੰਖਾਂ ਬੰਦ ਕਰਨਾ, ਸਰੀਰ ਦੇ ਅੰਗਾਂ ਨੂੰ ਖਿਚਣਾ, ਸਾਹ ਬਾਹਰ ਨਿਕਲਣਾ |
ਸਮਾਂ ਅੰਤਰਾਲ | 6 ਤੋਂ 8 ਸੈਕਿੰਡ |
ਉਬਾਸੀ ਜਦੋਂ ਮਨੁੱਖ ਮੂੰਹ ਪੂਰੀ ਤਰ੍ਹਾਂ ਖੋਲ੍ਹਦੇ ਹੋਏ ਸਾਹ ਨੂੰ ਅੰਦਰ ਲੈ ਕੇ ਜਾਂਦਾ ਹੈ ਇਸ ਨੂੰ ਉਬਾਸੀ ਲੈਣਾ ਕਿਹਾ ਜਾਂਦਾ ਹੈਉਬਾਸੀ ਲੈਣਾ ਅਣਇੱਛਤ ਕਿਰਿਆ ਦੀ ਪ੍ਰਤਿਵਰਤੀ ਕਿਰਿਆ ਹੈ। ਉਬਾਸੀ ਲੈਣ ਦੀ ਕਿਰਿਆ ਦਾ ਸਬੰਧ ਸਰੀਰ ਦੀਆਂ ਮਾਸਪੇਸ਼ੀਆਂ ਨਾਲ ਹੈ। ਦਿਮਾਗ਼ ਦਾ ਹਾਪੋਥੈਲੇਮਸ ਦਾ ਨਿਊਰੋਟਰਾਂਸਮੀਟਰ ਇਸ ਕਿਰਿਆ ਨੂੰ ਕੰਟਰੋਲ ਕਰਦਾ ਹੈ। ਉਬਾਸੀ ਲੈਣਾ ਅਣਇੱਛਤ ਕਿਰਿਆ ਦੀ ਪ੍ਰਤਿਵਰਤੀ ਕਿਰਿਆ ਹੈ। ਛੇ ਤੋਂ ਅੱਠ ਸਕਿੰਟ 'ਚ ਮਨੁੱਖ ਉਬਾਸੀ ਲੈਂਦਾ ਹੈ। ਜਾਨਵਰ ਅਤੇ ਪੰਛੀ ਵੀ ਉਬਾਸੀ ਲੈਂਦੇ ਹਨ। ਇਸ ਸਮੇਂ ਸਰੀਰ ਸਾਡੇ ਦਿਮਾਗ਼ ਨੂੰ ਬਿਜਲ ਸੰਦੇਸ਼ ਭੇਜਦਾ ਹੈ। ਇਸ ’ਤੇ ਦਿਮਾਗ਼ ਦਾ ਹਾਪੋਥੈਲੇਮਸ ਭਾਗ ਪ੍ਰਤੀਕਿਰਿਆ ਕਰਦਾ ਹੈ। ਹਾਪੋਥੈਲੇਮਸ ਦਾ ਨਿਊਰੋਟਰਾਂਸਮੀਟਰ ਮੂੰਹ, ਬਾਹਾਂ ਅਤੇ ਛਾਤੀ ਦੀਆਂ ਮਾਸਪੇਸ਼ੀਆਂ ਨੂੰ ਬਿਜਲ ਸੰਦੇਸ਼ ਭੇਜ ਕੇ ਸੁੰਗੜਨ ਦਾ ਹੁਕਮ ਦਿੰਦਾ ਹੈ। ਮਾਸਪੇਸ਼ੀਆਂ ਦੇ ਸੁੰਗਡ਼ਨ ਕਾਰਨ ਮੂੰਹ ਪੂਰੇ ਜ਼ੋਰ ਨਾਲ ਖੁੱਲ੍ਹਦਾ ਹੈ ਅਤੇ ਵੱਧ ਤੋਂ ਵੱਧ ਹਵਾ ਫੇਫਡ਼ਿਆਂ ਵਿੱਚ ਜਾਣ ਨਾਲ ਸਰੀਰ ਵਿੱਚੋਂ ਆਕਸੀਜਨ ਦੀ ਕਮੀ ਦੂਰ ਹੋ ਜਾਂਦੀ ਹੈ। ਵਾਧੂ ਕਾਰਬਨ ਡਾਈਆਕਸਾਈਡ ਬਾਹਰ ਨਿਕਲ ਜਾਣ ਕਾਰਨ ਦਿਮਾਗ਼ ਠੰਢਾ ਹੋ ਜਾਂਦਾ ਹੈ। ਠੰਢਾ ਦਿਮਾਗ਼ ਜ਼ਿਆਦਾ ਕਿਰਿਆਸ਼ੀਲ ਹੋ ਜਾਂਦਾ ਹੈ ਇਸ ਨਾਲ ਸਰੀਰ ਦੀਆਂ ਮਾਸਪੇਸ਼ੀਆਂ ਫੈਲਦੀਆਂ ਹਨ ਅਤੇ ਸਰੀਰ ਚੁਸਤ ਅਤੇ ਫੁਰਤੀਲਾ ਹੋ ਜਾਂਦਾ ਹੈ।[1]
ਕਾਰਨ
[ਸੋਧੋ]- ਸਰੀਰ ਵਿੱਚ ਆਕਸੀਜਨ ਦੀ ਕਮੀ ਹੋਣ ਕਾਰਨ ਵੀ ਉਬਾਸੀ ਆਉਂਦੀ ਹੈ।
- ਦਿਮਾਗ਼ ਦੇ ਗਰਮ ਹੋਣ ਕਾਰਨ ਵੀ ਉਬਾਸੀ ਆ ਸਕਦੀ ਹੈ।
- ਸਰੀਰ ਵਿੱਚ ਕਾਰਬਨ ਡਾਆਕਸਾਡ ਦਾ ਪੱਧਰ ਵਧਣ ਦਾ ਕਾਰਨ ਵੀ ਬਣਦਾ ਹੈ।
- ਮਨੁੱਖ ਦਾ ਕੰਮ ਕਰਦੇ ਹੋਏ ਮਨ ਉਚਾਟ ਦਾ ਹੋਣਾ, ਥਕਾਵਟ, ਨੀਂਦ ਆਉਣ ਤੋਂ ਪਹਿਲਾਂ ਅਤੇ ਨੀਂਦ ਤੋਂ ਜਾਗਣ ਦੀ ਅਵਸਥਾ ਵਿੱਚ ਹੋਣ ਆਦਿ ਕਾਰਨ ਉਬਾਸੀ ਆਉਂਦੀ ਹੈ।
ਗੈਲਰੀ
[ਸੋਧੋ]-
ਸੀਲ
-
ਜਪਾਨੀ ਬਾਂਦਰ
-
ਘੋੜੀ
-
ਬਿੱਲੀ
-
ਸ਼ੇਰ
-
ਬੰਗਾਲੀ ਚੀਤਾ
-
ਜੈਗੂਅਰ
ਹਵਾਲੇ
[ਸੋਧੋ]- ↑ Anderson, James R.; Meno, Pauline (2003). "Psychological Influences on Yawning in Children". Current Psychology Letters. 2 (11).