ਉਮੇਸ਼ ਚੰਦਰ ਬੈਨਰਜੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਪੋਰਟਰੇਟ

ਵੋਮੇਸ਼ ਚੰਦਰ ਬੈਨਰਜੀ (ਜਾਂ ਬੰਗਾਲੀ ਨਾਮ ਦੀ ਮੌਜੂਦਾ ਅੰਗਰੇਜ਼ੀ ਉੱਚਾਰਨ ਦੇ ਅਨੁਸਾਰ ਉਮੇਸ਼ ਚੰਦਰ ਬੈਨਰਜੀ) (29 ਦਸੰਬਰ 1844 – 21 ਜੁਲਾਈ 1906) ਇੱਕ ਭਾਰਤੀ ਬੈਰਿਸਟਰ ਅਤੇ ਇੰਡੀਅਨ ਨੈਸ਼ਨਲ ਕਾਂਗਰਸ ਦੇ ਪਹਿਲੇ ਪ੍ਰਧਾਨ ਸਨ। ਉਹ ਪਹਿਲਾ ਭਾਰਤੀ ਸੀ, ਜਿਸਨੇ ਯੁਨਾਈਟਡ ਕਿੰਗਡਮ ਦੇ ਹਾਊਸ ਆਫ਼ ਕਾਮਨਜ ਲਈ ਚੋਣ ਲੜੀ ਸੀ। ਭਾਵੇਂ ਉਹ ਚੋਣ ਹਾਰ ਗਏ ਸਨ, ਪਰ ਉਨ੍ਹਾਂ ਨੇ ਬ੍ਰਿਟਿਸ਼ ਸੰਸਦ ਵਿੱਚ ਦਾਖਲ ਹੋਣ ਲਈ ਦੋ ਵਾਰ ਅਸਫ਼ਲ ਕੋਸ਼ਿਸ਼ ਕੀਤੀ।

ਜੀਵਨੀ[ਸੋਧੋ]

ਸ਼੍ਰੀ ਉਮੇਸ਼ ਚੰਦਰ ਬੈਨਰਜੀ ਦਾ ਜਨਮ 29 ਦਸੰਬਰ 1844 ਵਿੱਚ ਹੋਇਆ। ਉਨ੍ਹਾਂ ਨੇ ਬੰਗਲਾ ਵਿੱਚ ਸਮਾਚਾਰ ਪੱਤਰ ਕੱਢਿਆ ਸੀ। 1864 ਵਿੱਚ ਉਨ੍ਹਾਂ ਨੂੰ ਜੀਜਾਭਾਈ ਵਜ਼ੀਫ਼ਾ ਮਿਲਿਆ। ਇਸ ਦੇ ਬਾਅਦ ਉਹ ਲੰਦਨ ਗਏ। 1867 ਵਿੱਚ ਬਾਰ ਵਿੱਚ ਆਉਣ ਦਾ ਸੱਦਾ ਮਿਲਿਆ। 1868 ਵਿੱਚ ਕਲਕੱਤਾ ਹਾਇਕੋਰਟ ਵਿੱਚ ਵਕਾਲਤ ਸ਼ੁਰੂ ਕੀਤੀ। ਜਲਦੀ ਹੀ ਉੱਚ ਸਥਾਨ ਤੇ ਪਹੁੰਚ ਗਏ। ਬੰਗਾਲ ਵਿਧਾਨ ਪਰਿਸ਼ਦ ਲਈ ਯੂਨੀਵਰਸਿਟੀ ਵੱਲੋਂ ਉਨ੍ਹਾਂ ਦੀ ਚੋਣ ਹੋਈ। ਕਾਂਗਰਸ ਦੇ ਪਹਿਲੇ ਪ੍ਰਧਾਨ ਦਾ ਗੌਰਵ 1885 ਵਿੱਚ ਉਨ੍ਹਾਂ ਨੂੰ ਮਿਲਿਆ। ਇਸ ਦੇ ਬਾਅਦ ਕਾਂਗਰਸ ਦੇ ਹੋਰ ਅਧਿਵੇਸ਼ਨਾਂ ਵਿੱਚ ਉਹ ਮਹੱਤਵਪੂਰਣ ਭੂਮਿਕਾ ਨਿਭਾਂਦੇ ਰਹੇ। ਉਹ 1890 ਵਿੱਚ ਲੰਦਨ ਜਾਣ ਵਾਲੇ ਕਾਂਗਰਸ ਪ੍ਰਤਿਨਿਧੀ ਮੰਡਲ ਵਿੱਚ ਰਹੇ।