ਉਰਵਸ਼ੀ ਢੋਲਕੀਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਉਰਵਸ਼ੀ ਢੋਲਕੀਆ

ਉਰਵਸ਼ੀ ਢੋਲਕੀਆ ਇੱਕ ਭਾਰਤੀ ਟੈਲੀਵਿਜ਼ਨ ਅਭਿਨੇਤਰੀ ਹੈ। ਉਹ ਕਸੌਟੀ ਜ਼ਿੰਦਗੀ ਕੀ ਵਿੱਚ ਕਾਮੋਲਿਕਾ ਬਾਸੂ ਦੇ ਰੂਪ ਵਿੱਚ ਆਪਣੀ ਭੂਮਿਕਾ ਲਈ ਵਧੇਰੇ ਜਾਣੀ ਜਾਂਦੀ ਹੈ। ਉਹ "ਬਿਗ ਬੌਸ 6" ਟੈਲੀਵਿਜ਼ਨ ਰਿਆਲਟੀ ਸ਼ੋਅ ਦੇ ਵਿਜੇਤਾ ਵਜੋਂ ਵੀ ਜਾਣੀ ਜਾਂਦੀ ਹੈ।

ਕੈਰੀਅਰ[ਸੋਧੋ]

ਢੋਲਕੀਆ ਨੇ ਛੇ ਸਾਲ ਦੀ ਉਮਰ ਵਿੱਚ ਅਭਿਨੇਤਰੀ ਰੇਵਤੀ ਦੇ ਨਾਲ ਲੌਕਸ ਸਾਬਨ ਦੇ ਟੀਵੀ ਵਪਾਰਕ ਕਾਰਗੁਜ਼ਾਰੀ ਦੀ ਸ਼ੁਰੂਆਤ ਕੀਤੀ।[1] ਫਿਰ ਆਪਣੀ ਪਹਿਲੀ ਟੀ.ਵੀ. ਲੜੀ (ਦੂਰਦਰਸ਼ਨ) ਦੀ ਦੇਖ ਭਾਈ ਦੇਖ ਵਿਚ ਸ਼ਿਲਪਾ ਦੇ ਰੂਪ ਵਿੱਚ ਆਈ ਸੀ। ਉਸ ਮਗਰੋਂ ਉਹ ਵਕਤ ਕੀ ਰਫਤਾਰ ਵਿੱਚ ਆਈ। ਉਸਨੇ ਕਈ ਪ੍ਰੋਗਰਾਮਾਂ ਜਿਵੇਂ ਘਰ ਏਕ ਮੰਦਿਰ, ਕਭੀ ਸੌਤਨ ਕਭੀ ਸਹੇਲੀ, ਕਸੌਟੀ ਜ਼ਿੰਦਗੀ ਕੀ ਅਤੇ ਕਹੀਂ ਤੋ ਹੋਗਾ ਵਿੱਚ ਕੰਮ ਕੀਤਾ ਹੈ। ਢੋਲਕੀਆ ਨੇ ਕਸੌਟੀ ਜ਼ਿੰਦਗੀ ਕੀ ਵਿੱਚ ਕਾਮੋਲਿਕਾ ਬਸੁ ਦੀ ਭੂਮਿਕਾ ਨਿਭਾ ਕੇ ਪ੍ਰਸਿੱਧੀ ਪ੍ਰਾਪਤ ਕੀਤੀ। 2012 ਵਿੱਚ ਉਸਨੇ ਕਲਰਸ ਟੀਵੀ ਬਿਗ ਬੌਸ 6 ਵਿੱਚ ਹਿੱਸਾ ਲਿਆ ਅਤੇ 12 ਜਨਵਰੀ 2013 ਨੂੰ ਉਹ ਸੀਜ਼ਨ ਦੇ ਜੇਤੂ ਵਜੋਂ ਉੱਭਰ ਕੇ ਸਾਹਮਣੇ ਆਈ।

ਹਵਾਲੇ[ਸੋਧੋ]

  1. "Serial thriller". The Telegraph. 28 January 2004.