ਰੀਤੂ ਮੈਨਨ
ਦਿੱਖ
ਰੀਤੂ ਮੈਨਨ | |
---|---|
ਰਾਸ਼ਟਰੀਅਤਾ | ਭਾਰਤੀ |
ਪੇਸ਼ਾ | ਪ੍ਰਕਾਸ਼ਕ ਅਤੇ ਲੇਖਿਕਾ |
ਰੀਤੂ ਮੈਨਨ ਇੱਕ ਭਾਰਤੀ ਨਾਰੀਵਾਦੀ ਅਤੇ ਵਾਮਪੰਥੀ ਲੇਖਿਕਾ ਹੈ। ਇਸ ਨੇ 1984 ਵਿੱਚ ਉਰਵਸ਼ੀ ਬੁਟਾਲੀਆ ਦੇ ਨਾਲ ਮਿਲ ਕੇ ਪਹਿਲੇ ਨਾਰੀਵਾਦੀ ਪਬਲਿਸ਼ਿੰਗ ਹਾਊਸ ਦੀ ਸਥਾਪਨਾ ਕੀਤੀ। ਇਹ ਸੰਸਥਾ ਲੰਮੇ ਸਮੇਂ ਤੱਕ ਔਰਤਾਂ ਦੇ ਅਧਿਕਾਰਾਂ ਦੀ ਰੱਖਿਆ ਲਈ ਸੰਘਰਸ਼ ਕਰਦੀ ਰਹੀ। ਸਾਲ 2003 ਵਿੱਚ ਮੈਨਨ ਅਤੇ ਬੁਟਾਲੀਆ ਵਿੱਚ ਵਿਰੋਧੀ ਵਿਅਕਤੀਗਤ ਮੱਤਭੇਦਾਂ ਕਰਨ ਇਹ ਸੰਸਥਾ ਬੰਦ ਹੋ ਗਈ। ਇਸ ਤੋਂ ਬਾਅਦ ਮੈਨਨ ਨੇ ਸੁਤੰਤਰ ਰੂਪ ਵਿੱਚ ਔਰਤਾਂ ਦੇ ਅਧਿਕਾਰਾਂ ਲਈ ਇੱਕ ਹੋਰ ਨਾਰੀਵਾਦੀ ਪਬਲਿਸ਼ਿੰਗ ਹਾਊਸ ਦੀ ਸਥਾਪਨਾ ਕੀਤੀ। ਇਸ ਨੇ ਸਮਾਚਾਰ ਪੱਤਰਾਂ ਅਤੇ ਆਪਣੇ ਲੇਖਾਂ ਰਾਹੀਂ ਔਰਤਾਂ ਦੇ ਖਿਲਾਫ਼ ਹਿੰਸਾ ਅਤੇ ਧਰਮ ਦੀ ਆੜ ਹੇਠ ਔਰਤਾਂ ਉੱਪਰ ਹੁੰਦੇ ਅੱਤਿਆਚਾਰ ਅਤੇ ਉਹਨਾਂ ਦੇ ਅਧਿਕਾਰ ਹਾਨੀ ਅਤੇ ਲਿੰਗ ਵਿਭਾਜਨ ਉੱਪਰ ਖੁੱਲ ਕ ਗੱਲ ਕੀਤੀ।[1]