ਸਮੱਗਰੀ 'ਤੇ ਜਾਓ

ਉਲਟਾਵਾਂ ਹਲ (ਦੋਵੇਂ ਪਾਸੇ ਵਾਲਾ)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਜੋ ਲੋਹੇ ਦਾ ਦੋ ਪੱਖੇ ਵਾਲਾ ਹਲ ਜ਼ਮੀਨ ਨੂੰ ਵਾਹ ਕੇ ਮਿੱਟੀ ਦੋਵੇਂ ਪਾਸੇ ਉਲਟਾ ਕੇ ਸਿੱਟਦਾ ਹੈ, ਉਸਨੂੰ ਦੋਵੇਂ ਪਾਸੇ ਵਾਲਾ ਉਲਟਾਵਾਂ ਹਲ ਕਹਿੰਦੇ ਹਨ। ਕਈ ਇਲਾਕਿਆਂ ਵਿਚ ਦੂਹਰਾ ਉਲਟਾਵਾਂ ਹਲ ਕਹਿੰਦੇ ਹਨ। ਉਲਟਾਵੇਂ ਹਲ ਦੀ ਵਾਹੀ ਨਾਲ ਜ਼ਮੀਨ ਦੀ ਉਤਲੀ ਪਰਤ ਹੇਠ ਚਲੀ ਜਾਂਦੀ ਹੈ। ਹੇਠਲੀ ਪਰਤ ਉਪਰ ਆ ਜਾਂਦੀ ਹੈ। ਇਸ ਤਰ੍ਹਾਂ ਵਾਹੀ ਨਾਲ ਜ਼ਮੀਨ ਵਿਚੋਂ ਪਹਿਲਾਂ ਵੱਢੀ ਫਸਲ ਦੇ ਕਰਚੇ, ਜੜ੍ਹਾਂ ਉਪਰ ਆ ਜਾਂਦੀਆਂ ਹਨ। ਧੁੱਪ ਨਾਲ ਸੁੱਕ ਜਾਂਦੀਆਂ ਹਨ। ਮਚ ਜਾਂਦੀਆਂ ਹਨ। ਏਸੇ ਤਰ੍ਹਾਂ ਹੀ ਜ਼ਮੀਨ ਹੇਠੋਂ ਨਿਕਲੇ ਫਸਲਾਂ ਨੂੰ ਨੁਕਸਾਨ ਕਰਨ ਵਾਲੇ ਕੀੜੇਮਕੌੜੇ ਧੁੱਪ ਨਾਲ ਮਰ ਜਾਂਦੇ ਹਨ। ਜ਼ਮੀਨ ਦੀ ਰੌਣੀ ਕਰਨ ਲਈ ਡੰਡੇ ਵੀ ਇਸ ਹਲ ਨਾਲ ਕੱਢੇ ਜਾਂਦੇ ਸਨ/ਹਨ। ਉਲਟਾਵੇ ਹਲ ਦਾ ਮੁੰਨਾ ਤਿੰਨ ਕੁ ਫੁੱਟ ਲੰਮਾ ਤੇ ਤਿੰਨ ਕੁ ਇੰਚ ਚਪਟਾ ਹੁੰਦਾ ਹੈ। ਮੁੰਨੇ ਦੇ ਉਪਰਲੇ ਹਿੱਸੇ ਵਿਚ ਹੱਥੀ ਲੱਗੀ ਹੁੰਦੀ ਹੈ। ਇਸ ਹੱਥੀ ਨੂੰ ਫੜ ਕੇ ਹੀ ਹਲ ਚਲਾਇਆ ਜਾਂਦਾ ਹੈ। ਮੁੰਨੇ ਦੇ ਹੇਠਲੇ ਸਿਰੇ ਨੂੰ ਹੱਲ ਨਾਲ ਕਾਬਲੇ ਨਾਲ ਜੋੜਿਆ ਜਾਂਦਾ ਹੈ। ਮੁੰਨੇ ਦੇ ਹੇਠਾਂ ਕਰਕੇ ਹੱਲ ਨਾਲ ਲੋਹੇ ਦੇ ਬਣੇ ਉਲਟਾਵੇਂ ਹਲ ਦੇ ਫਰੇਮ ਨੂੰ ਕਾਬਲੇ ਤੋਂ ਲੋਹੇ ਦੇ ਕਲਿਪ ਲਾ ਕੇ ਜੋੜਿਆ ਜਾਂਦਾ ਹੈ। ਇਸ ਤਰ੍ਹਾਂ ਉਲਟਾਵਾਂ ਹਲ ਬਣਦਾ ਹੈ। ਹੁਣ ਸਾਰੀ ਵਾਹੀ ਟ੍ਰੈਕਟਰ ਨਾਲ ਕੀਤੀ ਜਾਂਦੀ ਹੈ। ਹੁਣ ਕਿਸੇ ਘੱਟ ਜ਼ਮੀਨ ਵਾਲੇ ਗਰੀਬ ਜਿਮੀਂਦਾਰ ਕੋਲ ਹੀ ਉਲਟਾਵਾਂ ਹਲ ਹੈ।[1]

ਹਵਾਲੇ

[ਸੋਧੋ]
  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.