ਮਿੱਟੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਮਿੱਟੀ ਦੀਅਾਂ ਪਰਤਾਂ
ਮਿੱਟੀ

ਮਿੱਟੀ (ਧਰਤੀ, ਭੌਂ, ਭੋਇੰ, ਜ਼ਮੀਨ ਆਦਿ) ਇੱਕ ਕੁਦਰਤੀ ਸਰੋਤ ਹੈ ਜੋ ਕਿ ਵੱਖ-ਵੱਖ ਰਸਾਇਣਿਕ ਤੱਤਾਂ ਦਾ ਸਮੂਹ ਹੁੰਦਾ ਹੈ। ਮਿੱਟੀ ਚਟਾਨਾਂ ਅਤੇ ਪਹਾੜਾਂ ਦੇ ਟੁੱਟਣ-ਫੁੱਟਣ ਨਾਲ ਬਣਦੀ ਹੈ। ਸਾਨੂੰ ਅਨੇਕਾਂ ਪ੍ਰਕਾਰ ਦੇ ਫੁੱਲ, ਫ਼ਲ, ਸਬਜੀਆਂ, ਅਨਾਜ, ਲੱਕੜੀ ਆਦਿ ਸਭ ਇਸ ਮਿੱਟੀ ਤੋਂ ਹੀ ਪ੍ਰਾਪਤ ਹੁੰਦੇ ਹਨ। ਪਸ਼ੂ ਅਤ ਜਾਨਵਰ ਸਭ ਆਪਣੀ ਖੁਰਾਕ ਮਿੱਟੀ ਤੋਂ ਹੀ ਪ੍ਰਾਪਤ ਕਰਦੇ ਹਨ। ਇਹ ਹਰ ਸਮੇਂ ਵਧਦੀ ਰਹਿੰਦੀ ਹੈ। ਧਰਤੀ ਦਾ ਵੱਡਾ ਹਿੱਸਾ ਚਟਾਨਾਂ ਅਤੇ ਧਾਤਾਂ ਤੋਂ ਬਣਿਆ ਹੈ। ਇਸ ਦੇ ਉੱਪਰਲੇ ਹਿੱਸੇ ਤੇ ਮਿੱਟੀ ਦੀ ਤਹਿ ਵਿਛੀ ਹੋਈ ਹੈ ਜਿਸ ਦੀ ਮੋਟਾਈ ਕੁਝ ਮੀਟਰ ਤੱਕ ਹੀ ਹੈ। ਜਦੋਂ ਧਰਤੀ ਬਣੀ ਤਾਂ ਇਹ ਬਹੁਤ ਗਰਮ ਸੀ ਇਸ ਦਾ ਉੱਪਰਲਾ ਛਿਲੜ ਸਖਤ ਹੋ ਕਿ ਚਟਾਨ ਬਣ ਗਿਆ। ਇਸ ਚਟਾਨਾਂ ਨੂੰ ਕੁਦਰਤ ਦੀ ਚੱਕੀ ਨੇ ਪੀਸਣਾ ਆਰੰਭ ਕੀਤਾ। ਜਿਵੇਂ, ਹਵਾ, ਮੀਂਹ, ਗੜੇ, ਬਰਫ, ਪਾਣੀ, ਜਵਾਲਾਮੁਖੀ, ਇਹਨਾਂ ਚਟਾਨਾਂ ਨੂੰ ਪੀਸਦੇ ਰਹੇ ਤੇ ਮਿੱਟੀ ਬਣਦੀ ਗਈ।[1]

ਭੌਤਿਕ ਅੰਗ[ਸੋਧੋ]

ਮਿੱਟੀ ਦੇ ਭੌਤਿਕ ਗੁਣਾਂ ਨੂੰ ਹੇਠ ਲਿਖੇ ਅਨੁਸਾਰ ਵੰਡਿਆ ਜਾ ਸਕਦਾ ਹੈ ਜਿਵੇਂ ਰੇਤ, ਭਲ, ਚੀਕਣੀ ਮਿੱਟੀ, ਮੱਲੜ੍ਹ, ਕੰਕਰ, ਜੀਵਾਣੂ (ਬੈਕਟੀਰੀਆ) ਆਦਿ। ਮਿੱਟੀ ਦੀ ਬਣਤਰ ਹਰ ਥਾਂ ਬਦਲਦੀ ਰਹਿੰਦੀ ਹੈ। ਪਰ ਇੱਕ ਚੰਗੀ ਮਿੱਟੀ ਦੀ ਬਣਤਰ ਇਹ ਹੋ ਸਕਦੀ ਹੈ।

ਨਾਂਅ ਪ੍ਰਤੀਸ਼ਤ
ਖਣਿਜ਼ ਪਦਾਰਥ, ਰੇਤ, ਭਲ ਅਤੇ ਚੀਕਣੀ ਮਿੱਟੀ 40
ਹਵਾ, 25
ਪਾਣੀ 25
ਜੀਵਕ ਪਦਾਰਥ 10

ਗੁਣ[ਸੋਧੋ]

  • ਮਿੱਟੀ ਇੱਕ ਠੋਸ ਮਿਸ਼ਰਣ ਹੈ ਜਿਸ ਵਿੱਚ ਰੇਤ ਅਤੇ ਚੀਕਣੀ ਮਿੱਟੀ ਦੇ ਕਣ ਹੁੰਦੇ ਹਨ।
  • ਮਿੱਟੀ ਦੇ ਕਣਾਂ ਵਿੱਚ ਜੁੜਨ ਸ਼ਕਤੀ ਹੁੰਦੀ ਹੈ ਪਰ ਰੇਤ ਵਿੱਚ ਨਹੀਂ।
  • ਇਸ ਵਿੱਚ ਬੈਕਟੀਰੀਆ ਹੁੰਦੇ ਹਨ।
  • ਇਹ ਪਾਣੀ ਦੇ ਮੁਕਬਲੇ ਜਲਦੀ ਗਰਮ ਅਤੇ ਠੰਡੀ ਹੁੰਦੀ ਹੈ।
  • ਇਹ ਪਾਣੀ ਚੂਸ ਕੇ ਫੈਲ ਅਤੇ ਸੁੱਕਣ ਤੇ ਸੁਕੜਦੀ ਹੈ।
  • ਪੌਦੇ ਮਿੱਟੀ 'ਚ ਆਪਣਾ ਭੋਜਨ ਪ੍ਰਾਪਤ ਕਰਦੇ ਹਨ।
  • ਸਾਧਾਰਨ ਮਿੱਟੀ ਉਦਾਸੀਨ ਹੁੰਦੀ ਹੈ।
  • ਮਿੱਟੀ ਪਾਣੀ ਵਿੱਚ ਘੁਲਣਸ਼ੀਲ ਹੈ ਪਰ ਥੋੜ੍ਹੀ ਦੇਰ ਪਿਛੋਂ ਮੋਟੇ ਕਣ ਹੇਠਾਂ ਬੈਠ ਜਾਂਦੇ ਹਨ। ਪਰ ਚੀਕਣੀ ਮਿੱਟੀ ਦੇ ਕਣ ਲਟਕੇ ਰਹਿੰਦੇ ਹਨ।
  • ਮਿੱਟੀ ਦੇ ਕਣ ਇੱਕ ਦੂਜੇ ਨਾਲ ਮਿਲ ਕੇ ਕੋਸ਼ਿਕਾ ਨਲੀਆਂ ਬਣਾਉਂਦੇ ਹਨ ਜਿਹਨਾਂ ਦੁਆਰਾ ਧਰਤੀ ਵਿੱਚਲਾ ਪਾਣੀ ਉੱਪਰ ਚੜ੍ਹਦਾ ਰਹਿੰਦਾ ਹੈ ਤੇ ਪੌਦੇ ਇਸ ਪਾਣੀ ਨੂੰ ਵਰਤਦੇ ਰਹਿੰਦੇ ਹਨ।

ਹਵਾਲੇ[ਸੋਧੋ]

  1. Canarache, A; Vintila, I; Munteanu, I (2006). Elsevier's Dictionary of Soil Science (1st ed.). Elsevier Science. ISBN 9780080561318.