ਉੱਠਣ ਦਾ ਵੇਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਉੱਠਣ ਦਾ ਵੇਲਾ ਦਾ ਪੋਸਟਰ

1981 ਵਿੱਚ ਪੰਜਾਬੀ ਅਤੇ ਅੰਗਰੇਜ਼ੀ ਵਿੱਚ ਬਣੀ ਡਾਕੂਮੈਂਟਰੀ ਫਿਲਮ 'ਉੱਠਣ ਦਾ ਵੇਲਾ (A Time To Rise)' ਆਨੰਦ ਪਟਵਰਧਨ ਅਤੇ ਜਿੰਮ ਮੁਨਰੋ ਵਲੋਂ ਨਿਰਦੇਸ਼ਤ ਕੀਤੀ ਗਈ ਹੈ। 40 ਮਿੰਟ ਲੰਮੀ ਇਸ ਡਾਕੂਮੈਂਟਰੀ ਵਿੱਚ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਖੇਤ ਮਜ਼ਦੂਰਾਂ ਵਲੋਂ ਯੂਨੀਅਨ ਬਣਾਉਣ ਦੀ ਜਦੋਜਹਿਦ ਨੂੰ ਰਿਕਾਰਡ ਕੀਤਾ ਗਿਆ ਹੈ। ਇਹਨਾਂ ਖੇਤ ਮਜ਼ਦੂਰਾਂ ਵਿੱਚ ਬਹੁ ਗਿਣਤੀ ਖੇਤ ਮਜ਼ਦੂਰ ਪੰਜਾਬ ਤੋਂ ਆਏ ਅਵਾਸੀ ਸਨ। ਫਿਲਮ ਵਿੱਚ ਖੇਤ ਮਜ਼ਦੂਰਾਂ ਅਤੇ ਉਹਨਾਂ ਦੇ ਨੇਤਾਵਾਂ ਨਾਲ ਕੀਤੀਆਂ ਮੁਲਾਕਾਤਾਂ ਉਹਨਾਂ ਦੇ ਕੰਮ ਦੀਆਂ ਹਾਲਤਾਂ, ਸਖਤ ਕੰਮ ਲਈ ਮਿਲਦੀਆਂ ਘੱਟ ਤਨਖਾਹਾਂ ਅਤੇ ਕੈਨੇਡੀਅਨ ਫਾਰਮ ਵਰਕਰਜ਼ ਯੂਨੀਅਨ ਨੂੰ ਜਥੇਬੰਦ ਕਰਨ ਦੇ ਰਾਹ ਵਿੱਚ ਆਉਣ ਵਾਲੀਆਂ ਮੁਸ਼ਕਿਲਾਂ ਬਾਰੇ ਜਾਣਕਾਰੀ ਦਿੰਦੀਆਂ ਹਨ। ਫਿਲਮ ਸੰਤ ਰਾਮ ਉਦਾਸੀ ਦੇ ਮਸ਼ਹੂਰ ਗੀਤ, 'ਉੱਠ ਕਿਰਤਿਆ ਉੱਠ ਵੇ, ਉੱਠਣ ਦਾ ਵੇਲਾ' ਨਾਲ ਖਤਮ ਹੁੰਦੀ ਹੈ।

ਇਕ ਰਿਵਊਕਾਰ ਅਨੁਸਾਰ, ਇਸ ਫਿਲਮ ਵਿੱਚ ਪਟਵਰਧਨ "ਵਿਸ਼ਵ ਸਰਮਾਏਦਾਰੀ ਆਰਥਿਕਤਾ ਦੇ ਖਤਰਿਆਂ ਦੇ ਨਾਲ ਨਾਲ ਇਹਨਾਂ ਵਧੀਕੀਆਂ ਦਾ ਵਿਰੋਧ ਕਰਨ ਵਾਲੇ ਸਥਾਨਕ ਯਤਨਾਂ ਦੀ ਮਹੱਤਤਾ ਦਿਖਾਉਂਦਾ ਹੈ।"[1]

ਇਸ ਫਿਲਮ ਨੇ ਸੰਨ 1981 ਵਿੱਚ ਲਾਪਿਟਿਕ ਫਿਲਮ ਫੈਸਟੀਵਲ ਵਿੱਚ ਸਿਲਵਰ ਡੋਵ ਅਵਾਰਡ ਅਤੇ ਸੰਨ 1982 ਵਿੱਚ ਨਿਊ ਕੈਸਲ ਯੂ ਕੇ ਵਿਖੇ ਟਾਇਨ ਅਵਾਰਡ ਪ੍ਰਾਪਤ ਕੀਤਾ ਸੀ।

ਜਾਣਕਾਰੀ ਦੇ ਸ੍ਰੋਤ[ਸੋਧੋ]

A Time To Rise

South and South-East Asia Documentary Film Programme

ਹਵਾਲੇ[ਸੋਧੋ]

  1. South and South-East Asia Film Programme