ਆਨੰਦ ਪਟਵਰਧਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਅਨੰਦ ਪਟਵਰਧਨ
AnandPatwardhan.JPG
ਅਨੰਦ ਪਟਵਰਧਨ
ਅਲਮਾ ਮਾਤਰਯੂਨੀਵਰਸਿਟੀ ਆਫ਼ ਮੁੰਬਈ, ਬਰੈਨਡੀਸ ਯੂਨੀਵਰਸਿਟੀ, ਮੈਕਗਿੱਲ ਯੂਨੀਵਰਸਿਟੀ
ਪੇਸ਼ਾਫਿਲਮ ਮੇਕਰ
ਪ੍ਰਸਿੱਧੀ ਡਾਕੂਮੈਂਟਰੀ ਫਿਲਮਮੇਕਿੰਗ

ਅਨੰਦ ਪਟਵਰਧਨ ਇੱਕ ਭਾਰਤੀ ਡਾਕੂਮੈਂਟਰੀ ਫਿਲਮ ਮੇਕਰ ਹੈ। ਉਹ ਭ੍ਰਿਸ਼ਟਾਚਾਰ, ਝੋਪੜੀਵਾਸੀਆਂ, ਪਰਮਾਣੁ ਹਥਿਆਰਾਂ ਦੀ ਦੌੜ, ਨਾਗਰਿਕ ਸੰਘਰਸ਼ਾਂ ਅਤੇ ਫਿਰਕਾਪ੍ਰਸਤੀ ਵਰਗੇ ਵਿਸ਼ਿਆਂ ਤੇ ਆਪਣੀਆਂ ਡਾਕੂਮੈਂਟਰੀਆਂ ਲਈ ਮਸ਼ਹੂਰ ਹੈ।[1][2][3][4]

ਅਨੰਦ ਪਟਵਰਧਨ ਦੀਆਂ ਫਿਲਮਾਂ[ਸੋਧੋ]

ਉਹ 14 ਦਸਤਾਵੇਜ਼ੀ ਫਿਲਮਾਂ ਬਣਾ ਚੁੱਕੇ ਹਨ। ਉਹਨਾਂ ਨੇ ਅਪਣਾ ਰਸਮੀ ਫਿਲਮ ਸਫਰ 1971 ਵਿੱਚ ਸ਼ੁਰੂ ਕੀਤਾ ਸੀ। ਜੈ ਪ੍ਰਕਾਸ਼ ਨਰਾਇਣ ਦੀ ਕਾਂਗਰਸ-ਵਿਰੋਧੀ ਲਹਿਰ ਬਾਰੇ ‘ਵੇਵਜ਼ ਆਫ ਰੈਵੋਲੂਸ਼ਨ’ (ਕ੍ਰਾਂਤੀ ਦੀਆਂ ਤਰੰਗਾਂ) ਫਿਲਮ ਬਣਾਈ ਸੀ। ਉਹਨਾਂ ਦੀਆਂ ਸਾਰੀਆਂ ਫਿਲਮਾਂ ਸੈਂਸਰਸ਼ਿਪ ਦੇ ਅੜਿਕੇ ਪਾਰ ਕਰ ਕੇ, ਕਾਨੂੰਨੀ ਐਕਸ਼ਨ ਭੁਗਤ ਕੇ ਰਿਲੀਜ ਹੁੰਦੀਆਂ ਰਹੀਆਂ ਹਨ। ਉਹਦੀ ਫਿਲਮ ਹਮਾਰਾ ਸ਼ਹਿਰ ਬੰਬੇ (Bombay Our City) (1985) ਚਾਰ ਸਾਲ ਮੁਕੱਦਮਾ ਲੜਨ ਤੋਂ ਬਾਅਦ ਟੀ ਵੀ ਤੇ ਦਿਖਾਈ ਗਈ ਸੀ। [5] ਰਾਜਨੀਤਕ ਕੈਦੀ ਮੇਰੀ ਟਾਈਟਰ ਬਾਰੇ ਚੇਤਨਾ ਦੇ ਬੰਦੀ, ਕੈਨੇਡਾ ਦੇ ਭਾਰਤੀ ਮੂਲ ਦੇ ਖੇਤ ਮਜ਼ਦੂਰਾਂ ਬਾਰੇ ਉੱਠਣ ਦਾ ਵੇਲਾ (1981), ਬਾਬਰੀ ਮਸਜਿਦ ਬਾਰੇ ਰਾਮ ਕੇ ਨਾਮ (1992), ਖਾਲਿਸਤਾਨ ਲਹਿਰ ‘ਬਾਰੇ “ਉਹਨਾਂ ਮਿੱਤਰਾਂ ਦੀ ਯਾਦ ਪਿਆਰੀ”, ਨਰਮਦਾ ਡਾਇਰੀ, ਪਿਤਾ-ਪੁੱਤਰ ਔਰ 'ਧਰਮਯੁੱਧ (Pitr, Putr aur Dharmayuddha) (1995) ਉਨ੍ਹਾਂ ਦੀਆਂ ਕੁਝ ਹੋਰ ਚਰਚਿਤ ਫਿਲਮਾਂ ਹਨ। ਉਹ ਅਪਣੀਆਂ ਫਿਲਮਾਂ ਰਾਹੀਂ ਹਿੰਦੂਤਵ ਫਿਰਕਾਪ੍ਰਸਤੀ ਅਤੇ ਜ਼ੁਲਮ ਤੇ ਸੋਸ਼ਣ ਦੇ ਖਿਲਾਫ ਲਗਾਤਾਰ ਅਵਾਜ਼ ਬੁਲੰਦ ਕਰਦੇ ਹਨ। ਉਹਨਾਂ ਦੀ ਸਭ ਤੋਂ ਵਧ ਚਰਚਿਤ ਫਿਲਮ “ਜੰਗ ਤੇ ਅਮਨ” (War and Peace)(2002) ਹੈ। [6] ਇਸਨੂੰ ਸੈਂਸਰ ਬੋਰਡ ਤੋਂ ਮਨਜ਼ੂਰੀ ਲੈਣ ਲਈ 21 ਵਾਰ ਐਡਿਟ ਕਰਨਾ ਪਿਆ। ਉਹਦੀ ਨਵੀਂ ਫਿਲਮ ਜੈ ਭੀਮ ਕਾਮਰੇਡ (2011) 1997 ਵਿੱਚ ਬੰਬਈ ਦੇ ਰਮਾਬਾਈ ਨਗਰ ਵਿੱਚ ਬਾਬਾ ਸਾਹਿਬ ਅੰਬੇਡਕਰ ਨਾਲ ਜੁੜੀ ਦਲਿਤਾਂ ਉੱਤੇ ਪੁਲਸ ਫਾਇਰਿੰਗ ਦੀ ਘਟਨਾ ਬਾਰੇ ਹੈ।[7]

ਹਵਾਲੇ[ਸੋਧੋ]