ਉੱਤਮ ਖੋਬਰਾਗੜੇ
ਉੱਤਮ ਪ੍ਰਾਤੁਜੀ ਖੋਬਰਾਗੜੇ | |
---|---|
ਜਨਮ | |
ਪੇਸ਼ਾ | ਭਾਰਤੀ ਪ੍ਰਸ਼ਾਸਕੀ ਸੇਵਾ Officer |
ਸਰਗਰਮੀ ਦੇ ਸਾਲ | 1984 – 2011 |
ਜੀਵਨ ਸਾਥੀ | ਮੰਡਾ ਉੱਤਮ ਖੋਬਰਾਗੜੇ |
ਬੱਚੇ | ਦੇਵਯਾਨੀ ਖੋਬਰਾਗੜੇ ਸ਼ਰਮਿਸਥਾ ਖੋਬਰਾਗੜੇ |
ਉੱਤਮ ਖੋਬਰਾਗੜੇ, ਭਾਰਤੀ ਪ੍ਰਸ਼ਾਸਨਿਕ ਸੇਵਾ ਦਾ ਇੱਕ ਸੇਵਾਮੁਕਤ ਅਧਿਕਾਰੀ ਹੈ ਅਤੇ ਦੇਵਯਾਨੀ ਖੋਬਰਾਗੜੇ ਦਾ ਪਿਤਾ ਹੈ। ਉਹ ਬਹੁਜਨ ਕਰਮਾਚਾਰੀ ਮਹਾਂਸੰਘ, ਇੱਕ ਅਜਿਹੀ ਸੰਸਥਾ ਹੈ ਜੋ ਨੀਵੀਂ ਜਾਤੀ ਵਰਕਰਾਂ ਦੀ ਤਰਫ਼ੋਂ ਵਕਾਲਤ ਕਰਦੀ ਹੈ, ਦਾ ਪ੍ਰਧਾਨ ਹੈ। [1][2] ਉਹ ਨਾਸ਼ਿਕ ਦੇ ਅਧਿਆਪਕਾਂ ਦੀ ਇੱਕ ਸੰਸਥਾ, ਸਮਤਾ ਸਿੱਖਿਆ ਪ੍ਰੀਸ਼ਦ ਦਾ ਸਲਾਹਕਾਰ ਵੀ ਹੈ। [3]
ਸ਼ੁਰੂ ਦਾ ਜੀਵਨ
[ਸੋਧੋ]ਖੋਬਰਾਗੜੇ ਦਾ ਜਨਮ 8 ਮਈ 1951 ਨੂੰ[4] ਮਹਾਰਾਸ਼ਟਰ ਦੇ ਗੜ੍ਹਚਿਰੌਲੀ ਦੇ ਇੱਕ ਪ੍ਰਮੁੱਖ ਦਲਿਤ ਪਰਿਵਾਰ ਵਿੱਚ ਹੋਇਆ। [5][6]
ਉਸ ਨੇ ਵਿਗਿਆਨ ਵਿੱਚ ਬੈਚਲਰ ਦੀ ਡਿਗਰੀ ਪ੍ਰਾਪਤ ਕੀਤੀ,ਫਿਰ ਗੌਰਮਿੰਟ ਲਾਅ ਕਾਲਜ, ਮੁੰਬਈ ਤੋਂ ਕਾਨੂੰਨ ਦੀ ਡਿਗਰੀ ਪ੍ਰਾਪਤ ਕੀਤੀ। [7]
ਕੈਰੀਅਰ
[ਸੋਧੋ]1984 ਬੈਚ ਦੇ ਭਾਰਤੀ ਪ੍ਰਸ਼ਾਸਨਿਕ ਸੇਵਾ ਦੇ ਅਧਿਕਾਰੀ ਬਣਨ ਲਈ ਖੋਬਰਾਗੜੇ ਯੋਗਤਾ ਪਰਾਪਤ ਕੀਤੀ।
1 ਅਗਸਤ 1986 ਤੋਂ 1 ਦਸੰਬਰ 1993 ਤੱਕ ਉਸ ਨੇ ਲੈਂਡ ਰੈਵੇਨਿਊ ਮੈਨੇਜਮੈਂਟ ਅਤੇ ਪੇਂਡੂ ਵਿਕਾਸ ਵਿਭਾਗਾਂ ਵਿੱਚ ਸੇਵਾਵਾਂ ਨਿਭਾਈ। ਇਸ ਤੋਂ ਬਾਅਦ ਉਹ 1 ਜੁਲਾਈ 1996 ਤਕ ਮੁੰਬਈ ਉਪਨਗਰ ਦੇ ਜ਼ਿਲ੍ਹਾ ਮੈਜਿਸਟਰੇਟ ਅਤੇ ਕੁਲੈਕਟਰ ਮੈਜਿਸਟਰੇਟ ਰਹੇ।[8] ਉਸ ਨੇ ਬਾਅਦ ਵਿੱਚ ਵੱਖ-ਵੱਖ ਵਿਭਾਗਾਂ ਜਿਵੇਂ ਕਿ ਯੋਜਨਾਬੰਦੀ ਅਤੇ ਪ੍ਰੋਗਰਾਮ ਇੰਪਲੀਮੈਂਟੇਸ਼ਨ, ਵਾਤਾਵਰਨ ਅਤੇ ਜੰਗਲਾਤ, ਸਮਾਜਕ ਨਿਆਂ ਅਤੇ ਸ਼ਕਤੀਕਰਣ ਅਤੇ ਪੇਂਡੂ ਵਿਕਾਸ ਆਦਿ ਵਿੱਚ ਕੰਮ ਕੀਤਾ।[9] 1 ਅਕਤੂਬਰ 1998 ਤੋਂ 18 ਅਕਤੂਬਰ 2000 ਤੱਕ ਉਹ ਮਹਾਰਾਸ਼ਟਰ ਖੇਤੀਬਾੜੀ ਅਤੇ ਫੂਡ ਪ੍ਰੋਸੈਸਿੰਗ ਕਾਰਪੋਰੇਸ਼ਨ (ਐਮਐਫਕੋ) ਦਾ ਮੈਨੇਜਿੰਗ ਡਾਇਰੈਕਟਰ ਸੀ।[ਹਵਾਲਾ ਲੋੜੀਂਦਾ]
ਖੋਬਰਾਗੜੇ 18 ਅਕਤੂਬਰ 2000 ਤੋਂ ਮਹਾਰਾਸ਼ਟਰ ਹਾਊਸਿੰਗ ਐਂਡ ਏਰੀਆ ਡਿਵੈਲਪਮੈਂਟ ਅਥਾਰਟੀ ਦਾ 1 ਅਗਸਤ 2002 ਤਕ ਸੀ.ਈ.ਓ. ਸੀ ਜਦੋਂ ਉਸ ਨੂੰ ਇਸ ਪਦ ਤੋਂ ਬਦਲ ਦਿੱਤਾ ਗਿਆ ਸੀ।[10] [ਹਵਾਲਾ ਲੋੜੀਂਦਾ]
1 ਅਗਸਤ 2002 ਤੋਂ 16 ਜੁਲਾਈ 2004 ਤੱਕ ਉਹ ਮਹਾਰਾਸ਼ਟਰ ਰਾਜ ਦੇ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਦੇ ਕਮਿਸ਼ਨਰ ਰਿਹਾ।[11][ਹਵਾਲਾ ਲੋੜੀਂਦਾ]
16 ਜੁਲਾਈ 2004 ਨੂੰ ਉਹ ਉਪ ਪ੍ਰਧਾਨ ਅਤੇ ਸੀਈਓ ਦੇ ਤੌਰ 'ਤੇ ਮਹਾਰਾਸ਼ਟਰ ਹਾਊਸਿੰਗ ਐਂਡ ਏਰੀਆ ਡਿਵੈਲਪਮੈਂਟ ਅਥਾਰਟੀ ਕੋਲ ਵਾਪਸ ਪਰਤ ਆਇਆ।[12]
25 ਮਈ 2005 ਨੂੰ ਉਸ ਨੂੰ ਮਹਾਰਾਸ਼ਟਰ ਸਟੇਟ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੇ ਉਪ-ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਵਜੋਂ ਨਿਯੁਕਤ ਕੀਤਾ ਗਿਆ। [ਹਵਾਲਾ ਲੋੜੀਂਦਾ]
2006 ਵਿਚ, ਉਸ ਨੇ ਮਹਾਰਾਸ਼ਟਰ ਸਰਕਾਰ ਦੇ ਪਸ਼ੂ ਪਾਲਣ ਅਤੇ ਡੇਅਰੀ ਵਿਕਾਸ ਦੇ ਪ੍ਰਿੰਸੀਪਲ ਸਕੱਤਰ ਦੇ ਤੌਰ 'ਤੇ ਕੰਮ ਕੀਤਾ।[13]
28 ਜੂਨ 2006 ਤੋਂ[14] 2 ਜੂਨ 2010 ਤੱਕ ਉਹ ਬਿਰਹਾਨਮੁੰਬਈ ਬਿਜਲੀ ਸਪਲਾਈ ਅਤੇ ਟਰਾਂਸਪੋਰਟ (ਬੈਸਟ) ਦਾ ਜਨਰਲ ਮੈਨੇਜਰ ਰਿਹਾ।[15][16]
2 ਜੂਨ 2010 ਤੋਂ 31 ਮਈ 2011 ਤੱਕ ਉਹ ਪ੍ਰਿੰਸੀਪਲ ਸਕੱਤਰ, ਕਬਾਇਲੀ ਕਲਿਆਣ ਵਿਭਾਗ ਰਿਹਾ।[17]
ਖੋਬਰਾਗੜੇ ਫਿਲਹਾਲ ਯੂ ਐੱਮ ਟਰੇਡ ਪ੍ਰਾਈਵੇਟ ਲਿਮਟਿਡ, ਨਾਗਪੁਰ [18] ਅਤੇ ਉੱਤਮ ਵੈਕਸੀਨ ਪ੍ਰੋਡਕਟ ਪ੍ਰਾਈਵੇਟ ਲਿਮਟਿਡ, ਮੁੰਬਈ ਵਿਖੇ ਡਾਇਰੈਕਟਰ ਹੈ।[19][20]
ਹਵਾਲੇ
[ਸੋਧੋ]- ↑
- ↑
- ↑
- ↑
- ↑
- ↑
- ↑ "Uttam Khobragade". Facebook. Retrieved 2017-07-13.
- ↑ "About Us | IIEIM At a Glance". IIEIM. Retrieved 2017-07-13.
- ↑ http://expressindia.indianexpress.com/ie/daily/19990423/ige23020.html
- ↑
- ↑
- ↑
- ↑
- ↑
- ↑
- ↑
- ↑
- ↑ "U M Trade Private Limited information". Corporatedir.com. Retrieved 2017-07-13.
- ↑ "Uttam Vaccine Product Private Limited information". Corporatedir.com. 2013-07-04. Retrieved 2017-07-13.
- ↑ "Uttam Patruji Khobragade - Director information and companies associated with | Zauba Corp". Zauba.com. Retrieved 2017-07-13.