ਉੱਤਰ-ਸੰਰਚਨਾਵਾਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਉੱਤਰ-ਸੰਰਚਨਾਵਾਦ (ਅੰਗਰੇਜ਼ੀ: ਪੋਸਟ-ਸਟ੍ਰਕਚਰਲਿਜਮ) 20ਵੀਂ ਸਦੀ ਦੇ ਮਗਰਲੇ ਅਧ ਦੌਰਾਨ 1960ਵਿਆਂ ਅਤੇ 70ਵਿਆਂ ਵਿੱਚ ਜਿਹਨਾਂ ਫਰਾਂਸਿਸੀ ਅਤੇ ਯੂਰਪੀ ਦਾਰਸ਼ਨਿਕਾਂ ਅਤੇ ਮਹੱਤਵਪੂਰਨ ਸਿੱਧਾਂਤਕਾਰਾਂ ਨੂੰ ਅੰਤਰਰਾਸ਼ਟਰੀ ਪ੍ਰਸਿੱਧੀ ਮਿਲੀ ਉਹਨਾਂ ਦੀਆਂ ਔਖੀਆਂ ਲਿਖਤਾਂ ਨੂੰ ਨਿਰੂਪਿਤ ਕਰਨ ਲਈ ਅਮਰੀਕੀ ਵਿਦਵਾਨਾਂ ਦੁਆਰਾ ਰੱਖਿਆ ਨਾਮ ਹੈ।[1][2]

[3] ਉੱਤਰ ਸੰਰਚਨਾਵਾਦ ਦਾ ਇਤਿਹਾਸ[ਸੋਧੋ]

ਉੱਤਰ-ਸੰਰਚਨਾਵਾਦ ਇੱਕ ਦਾਰਸ਼ਨਿਕ ਰੁਝਾਨ ਅਤੇ ਸੱਭਿਆਚਾਰ ਅਤੇ ਸਮਾਜ ਦੇ ਆਲੋਚਨਾਤਮਿਕ ਵਿਸ਼ਲੇਸ਼ਣ ਦਾ ਨਾਮ ਹੈ, ਜੋ ਕਿ 1970ਵਿਆਂ ਵਿੱਚ ਸੰਰਚਨਾਵਾਦ ਦੇ ਪਤਨ ਦੇ ਬਾਅਦ ਉਭਰਿਆ। 1980ਵਿਆਂ ਵਿੱਚ ਸੰਯੁਕਤ ਰਾਜ ਅਮਰੀਕਾ ਵਿੱਚ ਇਸਨੂੰ ਪ੍ਰਸਿੱਧੀ ਮਿਲੀ ਅਤੇ 1990ਵਿਆਂ ਵਿੱਚ ਇਹ ਯੂਰਪ ਤੱਕ ਫੈਲ ਗਈ।

ਉੱਤਰ-ਸੰਰਚਨਾਵਾਦ'ਦੀ ਬੁਨਿਆਦ 1960ਵਿਆਂ ਦੇ ਅਖੀਰ ਵਿੱਚ ਸਿਆਸੀ ਅਸਥਿਰਤਾ, ਵਿਗਿਆਨ ਅਤੇ ਸਮਾਜਿਕ ਵਿਕਾਸ ਤੋਂ ਨਿਰਾਸ਼ਾ ਨਾਲ ਸੰਬੰਧਿਤ ਹੈ। ਇਸ ਲਈ, ਇਸ ਤੱਥ ਦੇ ਬਾਵਜੂਦ ਕਿ ਇਸ ਤਰ੍ਹਾਂ ਦੇ ਵਿਚਾਰ ਪਹਿਲਾਂ ਅਮਰੀਕੀ ਅਤੇ ਜਰਮਨ ਫ਼ਿਲਾਸਫ਼ਰਾਂ ਦੁਆਰਾ ਪ੍ਰਗਟ ਕੀਤੇ ਗਏ ਸਨ, ਮੌਜੂਦਾ ਰੁਝਾਨ ਫਰਾਂਸ ਵਿੱਚ ਪੈਦਾ ਹੋਇਆ।[3] 1968 ਈ ਵਿੱਚ ਫਰਾਂਸ ਵਿੱਚ ਇੱਕ ਵਿਦਿਆਰਥੀ ਅੰਦੋਲਨ ਹੋਇਆ। ਇਸ ਕਰਕੇ ਉੱਥੇ  ਰਾਜਨੀਤੀ ਪਰਿਵਰਤਨ ਹੋਇਆ। ਇਸ ਦਾ ਕਾਰਨ  ਉੱਤਰ ਸੰਰਚਨਾਵਾਦ ਨੂੰ ਦਸਿਆ ਗਿਆ। ਕਿਉਂਕਿ ਇਸ ਅੰਦੋਲਨ ਵਿੱਚ ਉੱਤਰ  ਸੰਰਚਨਾਵਾਦ ਦੀ ਅਹਿਮ ਭੂਮਿਕਾ ਰਹੀ।[4]

ਉੱਤਰ ਆਧੁਨਿਕਤਾ ਅਤੇ ਉੱਤਰ ਸੰਰਚਨਾਵਾਦ ਵਿੱਚ ਗੂੜਾ ਸੰਬੰਧ   [ਸੋਧੋ]

ਉੱਤਰ ਆਧੁਨਿਕਤਾ   ਇੱਕ ਮਨੁੱਖੀ ਦਿ੍ਸ਼ਟੀਕੋਣ ਹੈ। ਇਹ ਸਮੇਂ ਦਾ ਸੂਚਕ ਹੈ।

ਭਾਵ ਸਮੇਂ ਦੇ ਹਾਲਾਤਾਂ ਬਾਰੇ ਜਾਣੂ ਕਰਵਾਉਂਦਾ   ਹੈ।  ਉਤਰ-ਆਧੂਨਿਕਤਾ ਵਿੱਚ ਹੋਰ ਕਈ ‌ਚਿੰਤਨ ਆਉਂਦੇ ਹਨ। ਉਹਨਾਂ ਵਿੱਚ ਇੱਕ ਉੱਤਰ ਸੰਰਚਨਾਵਾਦ ਹੈ। ਇਹ ਇੱਕ  ਵਿਆਪਕ ਚਿੰਤਕ ਹੈ। 

ਸੰਰਚਨਾਵਾਦ ਅਤੇ ਉੱਤਰ ਸੰਰਚਨਾਵਾਦ ਦਾ ਸੰਬੰਧ[ਸੋਧੋ]

ਪਹਿਲਾ ਸੰਰਚਨਾਵਾਦ ਹੋਂਦ ਵਿੱਚ ਆਇਆ ਬਾਅਦ ਵਿੱਚ ਉੱਤਰ ਸੰਰਚਨਾਵਾਦ ਆਇਆ।      ਵੱਖ ਵੱਖ ਭਿੰਨਤਾਵਾਂ ਹੋਣ ਦੇ ਬਾਵਜੂਦ  ਸੰਰਚਨਾਵਾਦ  ਅਤੇ  ਉੱਤਰ ਸੰਰਚਨਾਵਾਦ ਇਤਿਹਾਸਿਕ ਰੂਪ ‌  ਤੋ ਇੱਕ ਸ੍ਰੋਤ ਨਾਲ ਜੁੜੇ  ਗਿਆਨ ਅਤੇ ਅਰਥਾਂ ਨੂੰ ਪ੍ਰਭਾਸਿਤ ਕਰਦੇ ਹਨ। ਕਿਸੇ ਖੇਤਰ ਦੀ ਜਟਿਲਤਾ ਅਤੇ ਉੱਨਤੀ ਵਿਵਸਥਾਵਾਂ ਤੋਂ ਇਹਨਾਂ ਦਾ ਅੰਦਾਜ਼ਾ ਲਾਇਆ ਜਾ  ਸਕਦਾ ਹੈ

ਸੰਰਚਨਾਵਾਦ ਅਤੇ ਉੱਤਰ ਸੰਰਚਨਾਵਾਦ ਨਾਲ ਸੰਬੰਧਿਤ ਚਿੰਤਕ[ਸੋਧੋ]

   ਲੇਵੀ ਸਟਾ੍ਮ,ਰੋਲਾ ਬਾਰਥ, ਮਿਸ਼ੇਲ ਫੋਕਲੇਟ।

  ਵਿਸ਼ੇਸ਼ ਉੱਤਰ ਸੰਰਚਨਾਵਾਦ ਨਾਲ ਸੰਬੰਧਿਤ ਚਿੰਤਕ[ਸੋਧੋ]

  ਜ਼ੈਕ ਦੈਰਿਦਾ, ਗਿੱਲਸ ਦੇਲਿਊਜ਼ੇ,

ਜੁਲੀਆ ਕ੍ਰਿਸਤੀਵਾ[5]

, ਜੀਨ ਬਾਉਦਰਿੱਲਾਰਦ,ਜੀਨ ਲੈਕਲ, ਜੁਲੀਆ ਕ੍ਰਿਸਤੀਵਾ, ਬਟਲਰ[4]

ਪੰਜਾਬੀ ਸਮੀਖਿਆ ਸੰਸਕਾਰ ਅਤੇ ਉੱਤਰ-ਸੰਰਚਨਾਵਾਦ[ਸੋਧੋ]

ਡਾ. ਸੁਰਜੀਤ ਸਿੰਘ ਅਨੁਸਾਰਪੰਜਾਬੀ ਸਾਹਿਤ ਚਿੰਤਨਧਾਰਾ ਦੀ ਇੱਕ ਵੱਡੀ ਸਮੱਸਿਆ ਇਹ ਰਹੀ ਹੈ ਕਿ ਇਸਦਾ ਗੈਰ-ਭਾਰਤੀ, ਪੱਛਮੀ ਸਾਹਿਤ ਅਧਿਐਨ ਵਿਧੀਆਂ ਬਾਰੇ ਪ੍ਰਤਿਕਰਮ ਆਲੋਚਨਾਤਮਕ ਅਤੇ ਵਿਸ਼ਲੇਸ਼ਣਾਤਮਕ ਹੋਣ ਦੀ ਥਾਂ ਅਨੁਕਰਣਾਤਮਕ ਰਿਹਾ ਹੈ।[6] ਮਾਨਸਿਕ ਗੁਲਾਮੀ ਸਾਡੇ ਵਿਹਾਰ ਵਿੱਚ ਇੰਨੀ ਗਹਿਰੀ ਉੱਤਰ ਗਈ ਹੈ ਕਿ ਅਸੀਂ ਪੱਛਮ ਦੀ ਹਰ ਚੀਜ਼ ਦਾ ਇੰਨ-ਬਿੰਨ ਅਨੁਕਰਣ ਕਰਨ ਅਤੇ ਉਸਨੂੰ ਸ਼ੁੱਧ ਰੂਪ ਵਿੱਚ ਸ਼ਬਦ ਦਰ ਸ਼ਬਦ ਲਾਗੂ ਕਰਨ ਵਿੱਚ ਮਾਣ ਮਹਿਸੂਸ ਕਰਦੇ ਹਾਂ। ਇਹ ਰੁਚੀ ਰਾਜਸੀ ਸੰਰਚਨਾਵਾਂ ਤੋਂ ਕਲਾਤਮਕ ਸੰਰਚਨਾਵਾਂ ਤੱਕ ਫ਼ੈਲੀ ਹੋਈ ਹੈ-ਜਦਕਿ ਸੰਰਚਨਾਵਾਂ ਕਦੇ ਵੀ ਪੂਰੀ ਤਰ੍ਹਾਂ ਅਨੁਕਰਣਯੋਗ ਨਹੀਂ ਹੁੰਦੀਆਂ। ਇਸੇ ਗੁਲਾਮ ਮਾਨਸਿਕਤਾ ਕਾਰਣ ਅਸੀਂ ਪੱਛਮ ਤੋਂ ਰਾਸ਼ਟਰ, ਰਾਸ਼ਟਰੀ ਭਾਸ਼ਾ, ਰਾਸ਼ਟਰੀ ਮਾਨ, ਤੇ ਹੋਰ ਰਾਸ਼ਟਰੀ ਚਿੰਨ੍ਹਾਂ ਦੇ ਸੰਕਲਪ ਲਏ ਅਤੇ ਇਸੇ ਗੁਲਾਮ ਮਾਨਸਿਕਤਾ ਦੇ ਅਧੀਨ ਅਸੀਂ ਆਪਣੀ ਸਾਹਿਤ-ਸ਼ਾਸਤਰੀ ਵਿਰਾਸਤ ਦੀਆਂ ਸੰਭਾਵਨਾਵਾਂ ਨੂੰ ਵਰਤਣ ਅਤੇ ਸੀਮਾਵਾਂ ਨੂੰ ਜਾਣਨ ਬਗੈਰ ਹੀ ਪੱਛਮ ਦੀਆਂ ਵਿਭਿੰਨ ਸਾਹਿਤ ਅਧਿਐਨ ਪ੍ਰਣਾਲੀਆਂ ਨੂੰ ਅਨੁਕਰਣਾਤਮਕ ਢੰਗ ਨਾਲ ਅਪਣਾਇਆ ਹੈ।

ਪੰਜਾਬੀ ਵਿੱਚ ਸੁਚੇਤ ਅਤੇ ਸਿੱਧਾਂਤਕ ਚਿੰਤਨ ਦਾ ਆਗਾਜ਼ ਸੰਤ ਸਿੰਘ ਸੇਖੋਂ ਦੀਆਂ ਮਾਰਕਸਵਾਦੀ ਦਰਸ਼ਨ ਤੋਂ ਪ੍ਰੇਰਿਤ ਲਿਖਤਾਂ ਨਾਲ ਹੋਇਆ।

ਮਾਰਕਸਵਾਦੀ ਆਲੋਚਨਾ ਪ੍ਰਣਾਲੀ ਤੋਂ ਇਲਾਵਾ ਅਤੇ ਬਾਅਦ ਵਿੱਚ ਆਈਆਂ ਸਮੁੱਚੀਆਂ ਸਮੀਖਿਆ ਵਿਧੀਆਂ ਦਾ ਆਗਮਨ ਪੰਜਾਬੀ ਆਲੋਚਨਾ ਦੇ ਮਾਰਕਸਵਾਦ ਨਾਲੋਂ ਮਾਰਕਸਵਾਦੀਆਂ ਪ੍ਰਤੀ ਵਿਰੋਧ ਦੁਆਰਾ ਪ੍ਰੇਰਿਤ ਰਿਹਾ ਹੈ। ਸ਼ਾਇਦ ਇਹੀ ਕਾਰਣ ਹੈ ਕਿ ਮਾਰਕਸਵਾਦ, ਸੰਰਚਨਾਵਾਦ, ਚਿਹਨ-ਵਿਗਿਆਨ, ਨਵ-ਮਾਰਕਸਵਾਦ ਅਤੇ ਉੱਤਰ-ਸੰਰਚਨਾਵਾਦ ਦੇ ਪ੍ਰਮਾਣਿਕ ਪੱਛਮੀ ਸਰੂਪ ਵਿੱਚ ਜਿਹੜਾ ਸੰਵਾਦ ਅਤੇ ਆਦਾਨ-ਪ੍ਰਦਾਨ ਦੇਖਣ ਨੂੰ ਮਿਲਦਾ ਹੈ, ਉਹ ਇਨ੍ਹਾਂ ਪ੍ਰਣਾਲੀਆਂ ਦੇ ਪੰਜਾਬੀ ਪ੍ਰਵਰਤਕਾਂ ਦੀਆਂ ਲਿਖਤਾਂ ਵਿਚੋਂ ਮੂਲੋਂ ਹੀ ਗੈਰ-ਹਾਜ਼ਰ ਹੈ। ਅਸੀਂ ਆਪਣੀ ਸਾਹਿਤਕ ਰਾਜਨੀਤੀ ਕਾਰਣ-ਵਿਭਿੰਨ ਪ੍ਰਣਾਲੀਆਂ ਵਿਚਲੀਆਂ ਉਨ੍ਹਾਂ ਲਿਖਤਾਂ ਨੂੰ ਹੀ ਵਧੇਰੇ ਉਭਾਰਿਆ ਅਤੇ ਅਧਿਐਨ ਦਾ ਆਧਾਰ ਬਣਾਇਆ ਹੈ, ਜਿਹੜੀਆਂ ਇੱਕ ਵਿਧੀ ਦੇ ਦੂਜੀ ਵਿਧੀ ਨਾਲ ਨਿਖੇੜਿਆਂ-ਵਿਰੋਧਾਂ ਨੂੰ ਹੀ ਦ੍ਰਿਸ਼ਟੀਗੋਚਰ ਕਰਦੀਆਂ ਹਨ। ਇਸ ਲਈ ਸਾਡੇ ਆਲੋਚਕ ਵਿਭਿੰਨ ਪ੍ਰਣਾਲੀਆਂ ਦੇ ਸੰਕਲਪਕ ਚੌਖ਼ਿਆਂ ਦੇ ਸਾਂਝੇ ਸੂਤਰਾਂ ਨੂੰ ਲੱਭਣ ਦੀ ਥਾਂ ਨਿਪਟ ਵਿਰੋਧ ਦੇ ਨੁਕਤਿਆਂ ਨੂੰ ਹੀ ਉਭਾਰਦੇ ਰਹੇ ਹਨ। ਮਿਸਾਲ ਵਜੋਂ ਰੋਲਾਂ ਬਾਰਤ ਇੱਕ ਗਤੀਸ਼ੀਲ ਚਿੰਤਕ ਹੈ, ਜਿਸਦੀ ਚਿੰਤਨ - ਯਾਤਰਾ ਸੰਰਚਨਾਵਾਦ, ਮਾਰਕਸਵਾਦ, ਚਿਹਨ-ਵਿਗਿਆਨ ਅਤੇ ਉੱਤਰ-ਸੰਰਚਨਾਵਾਦ ਆਦਿ ਵਿਧੀਆਂ ਦੁਆਰਾ ਪ੍ਰਭਾਵਿਤ ਅਤੇ ਪ੍ਰੇਰਿਤ ਰਹੀ ਹੈ। ਉਸਦਾ ਆਧੁਨਿਕ ਪੂੰਜੀਵਾਦੀ ਯੁੱਗ ਦੀ ਮਿੱਥ ਸਿਰਜਣਾ ਦੀ ਰੁਚੀ ਜਿਸ ਵਿਚ ਬੁਰਜੂਆ ਰਾਸ਼ਟਰਵਾਦ ਮਾਨਵਵਾਦ, ਤਰਕਵਾਦ, ਵਿਗਿਆਨ ਅਤੇ ਕੇਂਦਰੀ ਸੱਤਾ ਆਦਿ ਨਾਲ ਸੰਬੰਧਤ ਮਿੱਥਾਂ ਸ਼ਾਮਲ ਹਨ ਬਾਰੇ ਕਾਰਜ ਲਾਸਾਨੀ ਹੈ, ਜਿਸ ਵਿਚ ਉਸਨੇ ਬੁਰਜੂਆ ਵਿਚਾਰਧਾਰਾ ਦੀ ਕਾਰਜਸ਼ੀਲਤਾ ਨੂੰ ਬੇਨਕਾਬ ਕੀਤਾ ਹੈ। ਪ੍ਰੰਤੂ ਸਾਡੇ ਸਮੀਖਿਅਕਾਂ ਨੇ ਉਸ ਦੀਆਂ ਕੁਝ ਅਜਿਹੀਆਂ ਲਿਖਤਾਂ ਨੂੰ ਹੀ ਵਿਚਾਰਿਆ ਅਤੇ ਪ੍ਰਚਾਰਿਆ ਹੈ, ਜਿਨ੍ਹਾਂ ਤੋਂ ਉਸਦਾ ਨਿਪਟ ਸੰਰਚਨਾਵਾਦੀ ਅਕਸ ਹੀ ਸਥਾਪਿਤ ਹੁੰਦਾ ਹੈ। ਇਸ ਤਰ੍ਹਾਂ ਅਸੀਂ ਪੱਛਮ ਵਿਚ ਵਿਕਸਿਤ ਸਾਹਿਤ - ਚਿੰਤਨ ਵਿਧੀਆਂ ਨੂੰ ਉਨ੍ਹਾਂ ਦੇ ਸਮੁੱਚੇ ਸੰਦਰਭਾਂ ਅਤੇ ਦਿਸ਼ਾਵਾਂ ਵਿਚ ਸਮਝਣ ਦੀ ਥਾਂ ਉਨ੍ਹਾਂ ਵਿਧੀਆਂ ਨਾਲ ਸੰਬੰਧਤ ਇਕ ਦੋ ਮਹੱਤਵਪੂਰਨ ਲਿਖਤਾਂ ਨੂੰ ਆਪਣੇ ਆਲੋਚਨਾ ਵਿਹਾਰ 'ਤੇ ਆਰੋਪਿਤ ਕਰਨ ਦਾ ਯਤਨ ਕਰਦੇ ਹਾਂ, ਜਿਸ ਦਾ ਇੱਕ ਕਾਰਨ ਪੰਜਾਬੀ ਵਿੱਚ ਗੰਭੀਰ ਤੇ ਪ੍ਰਤਿਬੱਧ ਸਾਹਿਤ ਚਿੰਤਨ ਦੀ ਲਗਭਗ ਅਣਹੋਂਦ ਹੀ ਹੈ।

ਜੈਕ ਦੈਰੀਦਾ ਦਾ ਸੰਕਲਪ[ਸੋਧੋ]

ਜੈਕ ਦੈਰਿਦਾ[7]

ਜੈਕ ਦੈਰੀਦਾ ਆਪਣੇ ਸਮਕਾਲ ਦੀਆਂ ਵਸਤੂਗਤ ਤਬਦੀਲੀਆਂ ਨੂੰ ਹੁੰਗਾਰਾ ਦਿੰਦਾ ਹੋਇਆ ਪਲੈਟੋ ਤੋਂ ਲੈ ਕੇ ਸੋਸਿਊਰ ਤੱਕ ਦੇ ਸਮੁੱਚੇ ਪੱਛਮੀ ਚਿੰਤਨ ਦੇ ਸਿਸਟਮ ਨੂੰ ਭੰਗ ਕਰ ਦੇਣ ਦੀ ਮਹੱਤਵਾਕਾਂਖਿਆ ਅਧੀਨ ਕਿਸੇ ਪਾਠ ਵਿੱਚ ਕੇਂਦਰੀ ਅਰਥ ਦੇ ਮੌਜੂਦ ਹੋਣ ਦੀ ਸੰਭਾਵਨਾ ਅਤੇ ਚਿਹਨਕ ਦੀ ਤਹਿ ਥੱਲੇ ਕਿਸੇ ਚਿਹਨਤ ਦੀ ਹੋਂਦ ਨੂੰ ਰੱਦ ਕਰ ਦਿੰਦਾ ਹੈ।[8]

ਸਿੱਧਾਂਤਕ ਪੱਧਰ ਉਪਰ ਦੈਰੀਦਾ ਸੋਸਿਊਰ ਦੇ ਭਾਸ਼ਾ ਚਿੰਤਨ ਨਾਲ ਸੰਵਾਦ ਰਚਾਉਂਦਾ ਹੋਇਆ ਉਸਦੇ ਚਿੰਤਨ ਵਿਚਲੇ ਲਿਖਿਤ ਭਾਸ਼ਾ ਦੇ ਮੁਕਾਬਲੇ ਉਚਰਿਤ ਭਾਸ਼ਾ, ਸ਼ੁੱਧ ਚਿਹਨਕ ਦੀ ਥਾਂ ਪਾਰਗਾਮੀ ਚਿਹਨਤ ਦੀ ਹਾਜ਼ਰੀ ਦੇ ਅਧਿਆਤਮ ਅਤੇ ਅੰਤਿਮ ਰੂਪ ਵਿੱਚ ਸੰਰਚਨਾ ਦੀ ਥਾਂ ਸਾਰਥਕਤਾ ਦੇ ਕੇਂਦਰ ਵੱਲ ਉਲਾਰਾਂ ਨੂੰ ਆਲੋਨਾ ਦਾ ਵਿਸ਼ਾ ਬਣਾਉਂਦਾ ਹੋਇਆ ਡਿਫਰਾਂਸ (differance) ਦਾ ਮੌਲਿਕ ਸੰਕਲਪ ਪੇਸ਼ ਕਰਦਾ ਹੈ।[9] ਵੈਰੀਦਾ ਦਾ ਡਿਫਰਾਂਸ ਅੰਗਰੇਜ਼ੀ ਸ਼ਬਦ difference ਵਿਚਲੀ ਦੂਜੀ •e’ ਦੀ ਥਾਂ a ਦੀ ਵਰਤੋਂ ਦੇ ਸਿੱਟੇ ਵਜੋਂ ਹੋਂਦ ਵਿੱਚ ਆਉਂਦਾ ਹੈ। ਇਸ ਸੰਕਲਪ ਦੇ ਉਚਰਿਤ ਸਰੂਪ ਦੀ ਥਾਂ ਲਿਖਤ ਵਿੱਚ ਸੰਕਲਪਕ ਅੰਤਰ ਨੂੰ ਦਿਸ਼ਟੀਗੋਚਰ ਕਰਨ ਵਿੱਚ ਵੀ ਚੈਰੀਦਾ ਦੀ ਬੋਲ ਦੀ ਪ੍ਰਮੁੱਖਤਾ ਨੂੰ ਰੱਦ ਕਰਨ ਦੀ ਬਿਰਤੀ ਕਾਰਜਸ਼ੀਲ ਹੈ। ਆਪਣੇ ਇਸ ਸੰਕਲਪ ਵਿੱਚ ਦੈਰੀਦਾ ਅੱਡਰੇ ਹੋਣ (to differ) ਅਤੇ ਸਥਗਿਤ ਕਰਨ (to defer) ਦੀਆਂ ਕ੍ਰਿਆਵਾਂ ਦਾ ਸਮਾਯੋਜਨ ਕਰਦਾ ਹੋਇਆ ਚਿਹਨ ਨੂੰ ਹਾਜ਼ਰੀ ਦੇ ਅਧਿਆਤਮ ਤੋਂ ਮੁਕਤ ਕਰਵਾਉਂਦਾ ਹੈ। ਉਸਦੇ ਇਸ ਸੰਕਲਪ ਦਾ ਭਾਵ ਹੈ ਕਿ ਹਰ ਚਿਹਨਕ ਨਾ ਕੇਵਲ ਦੂਜੇ ਚਿਹਨਕਾਂ ਨਾਲੋਂ ਵਖਰੇਵੇਂ ਕਾਰਣ ਪਛਾਣਨ ਯੋਗ ਹੈ, ਸਗੋਂ ਇਹ ਕਿਸੇ ਬਾਹਰਵਰਤੀ ਚਿਹਨਤ ਦੇ ਟਾਵੇ ਵੱਲ ਸੇਧਿਤ ਹੋਣ ਦੀ ਥਾਂ ਨਿਰੰਤਰ ਚਿਹਨਕ ਵਿੱਚ ਹੀ ਬਦਲਦਾ ਤੁਰਿਆ ਜਾਂਦਾ ਹੈ ਅਤੇ ਚਿਹਨਤ ਦੇ ਸਾਕਾਰ ਹੋਣ ਦੀ ਸੰਭਾਵਨਾ ਨੂੰ ਸਥਗਿਤ ਕਰਦਾ ਤੁਰਿਆ ਜਾਂਦਾ ਹੈ। ਚਿਹਨਕ ਦੇ ਚਿਹਨਤ ਵਿਚ ਨਿਰੰਤਰ ਬਦਲਦੇ ਜਾਣ ਦੀ ਇਹ ਕਲਾਕਾਰੀ ਪਾਠ ਵਿਚ ਸੰਰਚਨਾ ਦੇ ਸੰਗਠਨਕਾਰੀ ਨੇਮ ਦੇ ਰੂਪ ਵਿਚ ਕਿਸੇ ਕੇਂਦਰੀ ਸਾਰਥਕਤਾ ਦੇ ਹਾਜਰ ਹੋਣ ਦੀ ਸੰਭਾਵਨਾ ਨੂੰ ਰੱਦ ਕਰਦੀ ਹੋਈ ਪਾਠ ਦੇ ਉਤਪਾਦਨ ਵਿੱਚ ਸਿਰਜਣਾਤਮਕ ਪਾਠਕ ਦੀ ਸ਼ਮੂਲੀਅਤ ਦਾ ਦਰ ਖੋਹਲਦੀ ਹੈ।


ਇਸ ਸੰਦਰਭ ਵਿੱਚ ਪਾਠ ਵਿਚ ਸਾਰਥਕਤਾ ਦਾ ਉਤਪਾਦਨ ਰਚਨਾਕਾਰ ਦੀ ਪਕੜ ਵਿਚ ਨਹੀਂ ਹੁੰਦਾ। ਉਹ ਭਾਵੇਂ ਇੱਕ ਨਿਸ਼ਚਿਤ ਯੋਜਨਾ ਅਧੀਨ ਸਿਰਜਣਾਤਮਕ ਪ੍ਰਕਿਰਿਆ ਵਿੱਚ ਪੈਂਦਾ ਹੈ ਪਰ ਜਿਉਂ ਹੀ ਆਪਣਾ ਕਾਰਜ ਨਿਬੇੜ ਹਟਦਾ ਹੈ, ਤਿਉਂ ਹੀ ਚਿਹਨ 'ਭਾਸ਼ਾ ਦੇ ਦਗ਼ਾਬਾਜ਼ ਚਰਿੱਤਰ' ਅਧੀਨ ਰਚਨਾਕਾਰ ਦੇ ਅਧਿਕਾਰ ਤੋਂ ਮੁਕਤ ਹੁੰਦੇ ਹੋਏ ਵਸਤੂਗਤ ਹੋਂਦ ਧਾਰਣ ਕਰ ਜਾਂਦੇ ਹਨ। ਇਸ ਸੰਦਰਭ ਵਿਚ ਦੈਰੀਦਾ ਪਾਠਕ ਦੁਆਰਾ ਪਾਠ ਵਿਚ ਪਏ ਕਿਸੇ ਪ੍ਰਮਾਣਿਕ ਅਰਥ ਦੀ ਖੋਜ ਨੂੰ ਬੇਲੋੜਾ ਮੰਨਦਾ ਹੈ। ਉਸ ਅਨੁਸਾਰ ਪਾਠਕ ਆਪਣੀਆਂ ਰੁਚੀਆਂ, ਲਿਆਕਤ, ਗਿਆਨ ਅਤੇ ਸੁਭਾਅ ਮੁਤਾਬਿਕ ਇਹਨਾਂ ਨੂੰ ਜਾਗ੍ਰਿਤ ਅਤੇ ਕਾਰਜਸ਼ੀਲ ਕਰਦਾ ਹੋਇਆ ਵੰਨ-ਸੁਵੰਨੇ ਅਰਥਾਂ ਦਾ ਉਤਪਾਦਨ ਕਰਦਾ ਹੈ। ਇਸ ਤਰ੍ਹਾਂ ਉੱਤਰ-ਸੰਰਚਨਾਵਾਦੀ ਤਰਕ ਅਨੁਸਾਰ ਪਾਠ ਵਿੱਚ ਅਜਿਹਾ ਕੋਈ ਸਤਿ ਹੋਂਦਮਾਨ ਨਹੀਂ ਹੁੰਦਾ, ਜਿਸ ਨੂੰ ਲੱਭਿਆ ਜਾ ਸਕਦਾ ਹੋਵੇ। ਇਸ ਲਈ ਆਲੋਚਕ ਦੁਆਰਾ ਪਾਠ ਵਿਚਲੇ ਸੱਚ ਨੂੰ ਲੱਭਣ ਦਾ ਦਾਅਵਾ ਬੇਬੁਨਿਆਦ ਹੈ, ਕਿਉਂਕਿ ਅਜਿਹਾ ਹੋਣ ਨਾਲ ਪਾਠ ਦੀਆਂ ਹੋਰ ਸਾਰੀਆਂ ਵਿਆਖਿਆਵਾਂ ਝੂਠੀਆਂ ਮੰਨੀਆਂ ਜਾਣਗੀਆਂ। ਇਸ ਸੰਦਰਭ ਵਿਚ ਉੱਤਰ - ਸੰਰਚਨਾਵਾਦ ਸਾਹਿਤ-ਸਿਰਜਕ ਅਤੇ ਆਲੋਚਕ ਦੀ ਦੁਵੰਡ ਨੂੰ ਰੱਦ ਕਰਦਾ ਹੈ। ਦੈਰੀਦਾ ਅਨੁਸਾਰ ਦੋਵੇਂ ਹੀ ਆਪਣਾ ਕੰਮ ਕਰਦੇ ਹੋਏ ਭਾਸ਼ਾ ਦੀ ਕਲਾਕਾਰੀ ਦੇ ਸੰਸਾਰ ਵਿੱਚ ਦਾਖਲ ਹੁੰਦੇ ਹਨ ਤਾਂ ਉਨ੍ਹਾਂ ਦੀਆਂ ਰਚਨਾਵਾਂ ਚਿਹਨਕੀ ਪ੍ਰਕਿਰਿਆ ਦੇ ਅਧੀਨ ਹੋ ਜਾਦੀਆਂ ਹਨ। ਇਸ ਲਈ ਪਾਠ ਦਾ ਕੋਈ ਵਿਗਿਆਨ ਹੱਥ ਵਿਚ ਆਉਣ ਦੀ ਥਾਂ ਸਮੀਖਿਆਵਾਂ ਦੇ ਰੂਪ ਵਿਚ ਹੋਰ ਪਾਠ ਹੀ ਪ੍ਰਗਟ ਹੁੰਦੇ ਹਨ, ਜਿਨ੍ਹਾਂ ਦੇ ਅਧਿਐਨ ਉਪਰੰਤ ਅਗੋਂ ਹੋਰ ਪਾਠਾਂ ਦਾ ਉਤਪਾਦਨ ਕੀਤਾ ਜਾ ਸਕਦਾ ਹੈ। ਹਰ ਪਾਠ ਆਪਣੇ ਅੰਦਰ ਕੁਝ ਹਨੇਰੇ ਖੱਪੇ ਛੱਡ ਜਾਂਦਾ ਹੈ, ਜਿਨ੍ਹਾਂ ਨੂੰ ਅਗਲੇ ਪਾਠ ਪ੍ਰਕਾਸ਼ਿਤ ਕਰਨ ਦੇ ਯਤਨ ਵਿੱਚ ਅੱਗਿਓਂ ਹੋਰ ਅਜਿਹੇ ਹਨੇਰੇ ਖੱਪਿਆਂ ਨਾਲ ਭਰਿਆ ਹੁੰਦਾ ਹੈ।

ਦੈਰੀਦਾ ਆਪਣੇ ਸਮੁੱਚੇ ਕਾਰਜ ਵਿਚ ਬੋਲ ਆਧਾਰੀ ਚਿੰਤਨ ਵਿਚਲੇ ਹਾਜ਼ਰੀ ਦੇ ਅਧਿਆਤਮ ਨੂੰ ਰੱਦ ਕਰਨ ਪ੍ਰਤਿ ਉਤਸੁਕ ਹੈ। ਸਮੁੱਚੇ ਪੱਛਮੀ ਚਿੰਤਨ ਵਿਚ ਬੋਲ ਨੂੰ ਸੱਚ ਦੀ ਪੇਸ਼ਕਾਰੀ ਦਾ ਉਪਯੁਕਤ ਮਾਧਿਅਮ ਮੰਨਿਆ ਗਿਆ ਹੈ। ਸੋਸਿਊਰ ਵੀ ਸਿਧਾਂਤਕ ਪੱਧਰ ਉੱਪਰ ਬੋਲ ਦੇ ਪਿਛੇ ਕਾਰਜਸ਼ੀਲ ਖ਼ਾਮੋਸ਼ ਨੇਮ ਵਿਧਾਨ ਨੂੰ ਪ੍ਰਮੁੱਖਤਾ ਦੇਣ ਦੇ ਬਾਵਜੂਦ ਵਿਹਾਰ ਦੀ ਪੱਧਰ 'ਤੇ ਲਿਖਤ ਦੇ ਮੁਕਾਬਲੇ ਬੋਲ ਨੂੰ ਮਹੱਤਵ ਪ੍ਰਦਾਨ ਕਰ ਦਿੰਦਾ ਹੈ। ਇਸ ਤਰ੍ਹਾਂ ਚਿਹਨ ਅਤੇ ਉਸਦੀ ਸਮੁੱਚੀ ਕਲਾਕਾਰੀ ਬੋਲ ਦੇ ਮਾਧਿਅਮ ਰਾਹੀਂ ਵਾਸਤਵਿਕ ਮਨੁੱਖੀ ਬੁਲਾਰੇ ਦੇ ਅਧੀਨ ਹੋ ਜਾਂਦੀ ਹੈ। ਚਿਹਨ ਆਪਣੀ ਵਸਤੂਗਤ ਹੋਂਦ ਅਤੇ ਮੁਕਤ ਕਲਾਕਾਰੀ ਨੂੰ ਗਵਾ ਕੇ ਵਾਸਤਵਿਕ ਮੈਂ ਦੇ ਅਧੀਨ ਅਤੇ ਉਸ ਉੱਤੇ ਨਿਰਭਰ ਹੋ ਜਾਂਦਾ ਹੈ। ਦੈਰੀਦਾ ਚਿਹਨ ਦੀ ਪਦਾਰਥਕਤਾ ਨੂੰ ਸਥਾਪਿਤ ਕਰਨ ਹਿੱਤ ਲਿਖਤ ਭਾਸ਼ਾ ਨੂੰ ਇੱਕ ਮਾਡਲ ਦੇ ਤੌਰ 'ਤੇ ਵਰਤਦਾ ਹੈ, ਜਿਸ ਵਿਚ ਕਰਤਾ ਦੀ ਮੌਜੂਦਗੀ ਲੋੜੀਂਦੀ ਨਹੀਂ। ਲਿਖਤ ਦੇਸ਼, ਕਾਲ, ਕਰਤਾ ਤੇ ਪ੍ਰਸੰਗ ਦੀਆਂ ਸੀਮਾਵਾਂ ਨੂੰ ਉਲੰਘਦੀ ਹੋਈ ਚਿਹਨ ਨੂੰ ਵਾਸਤਵਿਕਤਾ ਦੀ ਹਾਜ਼ਰੀ ਦੇ ਨਿਰੰਤਰਣ ਤੋਂ ਮੁਕਤ ਕਰਦੀ ਹੈ ਤੇ ਇਸਨੂੰ ਵਸਤੂਗਤ ਹੋਂਦ ਤੇ ਮੁਕਤ ਕਾਰਜਸ਼ੀਲਤਾ ਬਖ਼ਸ਼ਦੀ ਹੈ। ਦੈਰੀਦਾ ਬੋਲ ਅਤੇ ਲਿਖਤ ਨੂੰ ਅਮੂਰਤ ਲਿਖਤ ਦੋ ਰੂਪ ਮੰਨਦਾ ਹੈ। ਇਹ ਅਮੂਰਤ ਲਿਖਤ ਸ਼ੁੱਧ ਵਖਰੇਵਿਆਂ ਦਾ ਇੱਕ ਪ੍ਰਬੰਧ ਹੈ ਅਤੇ ਸਮੁੱਚੇ ਭਾਸ਼ਾਈ ਵਿਹਾਰ ਵਿਚ ਬੁਨਿਆਦੀ ਅਤੇ ਸਰਬ ਸਮਾਵੇਸ਼ੀ ਹੈ। ਇਸ ਅਮੂਰਤ ਲਿਖਤ ਨੂੰ ਕਿਉਂਕਿ ਹਾਜ਼ਰੀ ਦੇ ਕਿਸੇ ਰੂਪ ਵਿਚ ਘਟਾਉਣਾ ਨਾਮੁਮਕਿਨ ਹੈ, ਇਸ ਲਈ ਇਸਨੂੰ ਵਿਗਿਆਨ ਦੀ ਵਸਤੂ ਨਹੀਂ ਬਣਾਇਆ ਜਾ ਸਕਦਾ। ਇਸ ਤਰ੍ਹਾਂ ਅਮੂਰਤ ਲਿਖਤ ਚਿਹਨ ਦੀ ਅਸਥਿਰਤਾ, ਵੱਖਰਾ ਆਧਾਰਿਤ ਪ੍ਰਕਿਰਤੀ, ਬਹਿਰੰਗਤਾ ਅਤੇ ਵਸਤੂਗਤ ਹੋਂਦ ਬਾਰੇ ਸਾਨੂੰ ਨਿਰੰਤਰ ਚੇਤੰਨ ਰੱਖਣ ਲਈ ਕਾਰਜਸ਼ੀਲ ਸੰਕਲਪ ਹੈ। ਦੈਰੀਦਾ ਦਾ ਅਮੂਰਤ ਲਿਖਤ ਦਾ ਸੰਕਲਪ ਚਿਹਨ ਵਿਚ ਵਾਸਤਵਿਕਤਾ ਦੀ ਹਾਜ਼ਰੀ ਦੀ ਮਦਾਖ਼ਲਤ ਦੀ ਸੰਭਾਵਨਾ ਨੂੰ ਰੱਦ ਕਰਦਾ ਹੋਇਆ ਧੁਨੀ - ਕੇਂਦਰਿਤ ਚਿੰਤਨ ਦੇ ਵਿਰੋਧ ਵਿਚ ਚਿਹਨ ਦੀ ਲਿਖਤ ਵਰਗੀ ਵਸਤੂਗਤ ਹੋਂਦ ਅਤੇ ਵਾਸਤਵਿਕ ਕਰਤਾ-ਵਕਤਾ ਦੇ ਨਿਰੰਤਰਣ ਤੋਂ ਮੁਕਤ ਕਲਾਕਾਰੀ ਵਾਲੇ ਚਰਿੱਤਰ ਨੂੰ ਦ੍ਰਿੜਉੰਦਾ ਹੈ।


ਇਸ ਤਰ੍ਹਾਂ ਚਿਹਨ ਜਦੋਂ ਕਰਤਾ ਦੇ ਨਿਰੰਤਰਣ ਤੋਂ ਮੁਕਤ ਹੋ ਜਾਂਦਾ ਹੈ, ਤਾਂ ਕਰਤਾ ਦੁਆਰਾ ਕਿਸੇ ਪਾਠ ਵਿਚ ਮਨਚੰਦਾ ਅਰਥ ਸਥਾਪਿਤ ਕਰਨਾ ਅਤੇ ਉਸੇ ਅਰਥ ਨੂੰ ਪਾਠਕ ਦੁਆਰਾ ਨਿਸ਼ਕ੍ਰਿਆ ਧਿਰ ਵਾਂਗ ਗ੍ਰਹਿਣ ਕਰਨਾ ਪ੍ਰਸ਼ਨਵਾਚਕ ਬਣ ਜਾਂਦਾ ਹੈ। ਇਸ ਤਰ੍ਹਾਂ ਚਿਹਨ ਦੀ ਸੁਤੰਤਰਤਾ ਲੇਖਕ ਅਤੇ ਪਾਠਕ ਵਿਚਕਾਰ ਕਿਸੇ ਲਕੀਰੀ ਸੰਚਾਰ ਦੀ ਹੋਂਦ ਨੂੰ ਵੀ ਰੱਦ ਕਰ ਦਿੰਦੀ ਹੈ। ਇਸ ਤਰ੍ਹਾਂ ਅਰਥ ਕੋਈ ਅਜਿਹੀ ਇਕਾਈ ਨਹੀਂ ਰਹਿ ਜਾਂਦਾ ਜੋ ਪਾਠ ਤੋਂ ਪਹਿਲਾਂ ਅਤੇ ਬਾਹਰ ਮੌਜੂਦ ਹੁੰਦਾ ਹੈ, ਸਗੋਂ ਇੱਕ ਪਾਠਗਤ ਹੋਂਦ ਬਣ ਜਾਂਦਾ ਹੈ ਜੋ ਚਿਹਨ-ਸਰੰਚਨਾ ਵਿਚ ਗੁੰਮ ਰਹਿੰਦਾ ਹੈ। ਇਥੇ ਉੱਤਰ - ਸੰਰਚਨਾਵਾਦ ਕੇਂਦਰੀ ਸਾਰਥਕਤਾ ਦੇ ਨਾਲ - ਨਾਲ ਸੰਰਚਨਾ ਦੇ ਕਿਸੇ ਸਥਿਰ ਸੰਗਠਨਕਾਰੀ ਕੇਂਦਰ ਦੀ ਸੰਕਲਪਨਾ ਨੂੰ ਰੱਦ ਕਰਦਾ ਹੈ। ਦੈਰੀਦਾ ਅਨੁਸਾਰ ਸੰਰਚਨਾਵਾਂ ਦੇ ਕੋਈ ਕੇਂਦਰ ਨਹੀਂ ਹੁੰਦੇ, ਕਿਉਂਕਿ ਉਹ ਸੰਰਚਨਾਵਾਂ ਹੁੰਦੀਆਂ ਹਨ। ਸੰਰਚਨਾਵਾਂ ਦੇ ਅੰਤਰਗਤ ਕੇਂਦਰ ਨੂੰ ਅਜਿਹੇ ਸੰਗਠਨਕਾਰੀ ਨੇਮ ਦਾ ਦਰਜਾ ਹਾਸਲ ਹੈ ਜੋ ਅਰਥ - ਉਤਪਾਦਨ ਨੂੰ ਨਿਯੰਤ੍ਰਿਤ ਕਰਦਾ ਹੈ। ਪ੍ਰੰਤੂ ਉੱਤਰ - ਸੰਰਚਨਾਵਾਦ ਦਾ ਇਤਰਾਜ਼ ਇਹ ਹੈ ਕਿ ਸੰਰਚਨਾ ਦਾ ਇਹ ਕੇਂਦਰ, ਇੰਜ ਜਾਪਦਾ ਹੈ ਜਿਵੇਂ ਸੰਰਚਨਾ ਵਿਚ ਮੌਜੂਦ ਨਾ ਹੋ ਕੇ ਸੰਰਚਨਾ ਤੋਂ ਬਾਹਰਵਰਤੀ ਹੋਂਦ ਹੋਵੇ, ਜਿਸ ਉਪਰ ਰਚਨਾਤਮਕਤਾ ਅਸਰ-ਅੰਦਾਜ਼ ਨਾ ਸਕਦੀ ਹੋਵੇ। ਇਸ ਤਰ੍ਹਾਂ ਦੈਰੀਦਾ ਅਤੇ ਉਸਦੇ ਸਾਥੀ ਇਹ ਮਤ ਪ੍ਰਸਤੁਤ ਕਰਦੇ ਹਨ ਕਿ ਸੰਰਚਨਾ ਵਿਚ ਕੋਈ ਸਥਿਰ ਕੇਂਦਰ ਨਹੀਂ ਹੁੰਦਾ ਜੋ ਸੰਰਚਨਾਤਮਿਕ ਪ੍ਰਕਿਰਿਆ ਤੋਂ ਨਿਰਲੇਪ ਰਹਿ ਕੇ ਸੰਰਚਨਾ ਨੂੰ ਸੰਗਠਿਤ ਕਰ ਰਿਹਾ ਹੋਵੇ। ਇਸ ਲਈ ਸੰਰਚਨਾ ਕਿਸੇ ਕੇਂਦਰ ਦੁਆਰਾ ਸੰਗਠਿਤ ਤੇ ਸੰਚਾਲਿਤ ਹੋਣ ਦੀ ਥਾਂ ਉਸ ਵਿਚਲੇ ਸਮੁੱਚੇ ਨੁਕਤਿਆਂ ਦੁਆਰਾ ਸੰਗਠਿਤ ਅਤੇ ਸੰਚਾਲਿਤ ਹੁੰਦੀ ਹੈ, ਜਿਹੜੇ ਆਪਸੀ ਆਦਾਨ-ਪ੍ਰਦਾਨ, ਸੰਰਚਨਾਤਮਿਕ ਪ੍ਰਕਿਰਿਆ ਅਤੇ ਅੰਤਰ-ਪਾਠਾਤਮਕਤਾ ਰਾਹੀਂ ਅਰਥ-ਉਤਪਾਦਨ ਵਿੱਚ ਕਾਰਜਸ਼ੀਲ ਰਹਿੰਦੇ ਹਨ। ਇਹ ਅੰਤਰ-ਪਾਠਾਤਮਕਤਾ ਪਾਠ ਵਿੱਚ ਬਹੁ-ਅਰਥਕਤਾ ਦੇ ਉਤਪਾਦਨ ਦਾ ਸੂਤਰ ਬਣਦੀ ਹੈ ਅਤੇ ਕੇਂਦਰੀ ਅਰਥ ਸਥਗਿਤ ਹੋ ਜਾਂਦਾ ਹੈ।

ਅੰਤਰ-ਪਾਠਾਤਮਕਤਾ ਸਮੁੱਚੇ ਪਾਠਾਂ (ਕੇਵਲ ਲਿਖਤ ਪਾਠ ਹੀ ਨਹੀਂ) ਦੀ ਦਰਜਾਬੰਦੀ ਵਿਚ ਇਕ ਪਾਠ ਦੇ ਦੂਜੇ ਪਾਠ ਵਿਚ ਦਾਖ਼ਲ ਹੋਣ ਦੀ ਘਟਨਾ ਹੈ। ਹਰ ਪਾਠ ਆਪਣੇ ਆਪ ਵਿੱਚ ਕਿਸੇ ਹੋਰ ਪਾਠ ਦਾ ਅੰਤਰ - ਪਾਠ ਹੈ। ਹਰ ਪਾਠ ਵਿਚ ਅਣਗਿਣਤ ਸਭਿਆਚਾਰਕ ਪਾਠਾਂ ਵਿਚਲੇ ਪੂਰਵ-ਕਥਨ ਸ਼ਾਮਿਲ ਹੁੰਦੇ ਹਨ। ਇਸ ਤਰ੍ਹਾਂ ਅੰਤਰ - ਪਾਠਾਤਮਕਤਾ ਪਾਠ ਦੇ ਉਤਪਾਦਨ ਵਿੱਚ ਸੰਮਿਲਤ ਕਰਦੀ ਹੈ। ਪਾਠਕ ਵਿਭਿੰਨ ਚਿਹਨ - ਪ੍ਰਬੰਧਾਂ ਵਿਚਕਾਰ ਪਾਠਗਤ ਸਮੱਗਰੀ ਦੇ ਆਦਾਨ-ਪ੍ਰਦਾਨ ਦਾ ਕਾਰਜ ਨਿਭਾਉਂਦਾ ਹੈ। ਉਹ ਆਪਣੇ ਦੁਆਰਾ ਪੜ੍ਹੇ ਜਾ ਰਹੇ ਪਾਠਾਂ ਵਿਚ ਆਪਣੀ ਜ਼ਿੰਦਗੀ ਅਤੇ ਪੂਰਬਲੇ ਤਜਰਬਿਆਂ (ਪੂਰਬਲੀਆਂ ਪੜ੍ਹਤਾਂ) ਨੂੰ ਉਤਾਰਦਾ ਹੈ ਅਤੇ ਇਸ ਤਰ੍ਹਾਂ ਉਹ ਇਕ ਪਾਠ ਨੂੰ ਹੋਰ ਪਾਠਾਂ ਨਾਲ ਜੋੜਦਾ ਤੁਰਿਆ ਜਾਂਦਾ ਹੈ। ਇਸ ਤਰ੍ਹਾਂ ਪੜ੍ਹਤ ਪਾਠ ਵਿਚੋਂ ਅਰਥ ਨੂੰ ਲੱਭਣ ਦੀ ਥਾਂ ਅਰਥ ਦਾ ਸਿਰਜਣ ਅਤੇ ਉਤਪਾਦਨ ਕਰਨ ਵਿੱਚ ਸੇਧਿਤ ਹੈ।

ਸੁਚੇਤ, ਪ੍ਰਬੁੱਧ, ਸਿਰਜਣਾਤਮਕ ਵਿਅਕਤੀ ਪਾਠਕ ਦਾ ਬਿੰਬ ਉੱਤਰ - ਸੰਰਚਨਾਵਾਦ ਦਾ ਇੱਕ ਹਾਸਿਲ ਹੈ। ਇਹ ਵਿਅਕਤੀ - ਪਾਠਕ ਦਾ ਨਿਸ਼ਕ੍ਰਿਅ ਭੋਗ ਵਿਹਾਰ ਨਹੀਂ ਕਰਦਾ ਤੇ ਨਾ ਹੀ ਲੇਖਕ ਤੇ ਆਲੋਚਕ ਦੇ ਮੁਕਾਬਲੇ, ਪਾਠ ਵਿਚ ਪੇਸ਼ ਕੀਤੇ ਗਏ ਕਿਸੇ ਸਤਿ/ਅਰਥ ਦੀ ਖੋਜ ਕਰਨ ਦਾ ਹੀਣਤਾ ਭਰਿਆ ਦੁਜੈਲਾ ਕਾਰਜ ਕਰਦਾ ਹੈ। ਉਹ ਹਰ ਲੇਖਕ ਅਤੇ ਆਲੋਚਕ ਵਾਂਗ ਵਿਲੱਖਣ ਪਾਠ ਦਾ ਸਿਰਜਕ ਹੈ। ਪਾਠ ਦੀ ਚਿਹਨਕੀ-ਸਰੰਚਨਾਤਮਕ ਪ੍ਰਕਿਰਿਆ ਵਿੱਚ ਲੇਖਕ ਤੇ ਆਲੋਚਕ ਦੀ ਕੇਂਦਰੀ ਸੱਤਾ ਦੇ ਗਲਬੇ ਤੋਂ ਉਹ ਮੁਕਤ ਹੈ। ਅੰਤਿਮ ਵਿਸ਼ਲੇਸ਼ਣ ਵਿਚ ਉਹ ਪ੍ਰਮਾਣਿਕ ਲੋਕਤੰਤਰ ਵਿੱਚ ਵਿਚਾਰ ਤੇ ਪ੍ਰਗਟਾਵੇ ਦੀ ਆਜ਼ਾਦੀ ਨੂੰ ਮਾਣਨ ਵਾਲਾ ਚੇਤੰਨ ਵਿਅਕਤੀ ਹੈ ਜੋ ਫਰਾਂਸ ਅਤੇ ਹੋਰ ਉੱਤਰ-ਆਧੁਨਿਕ ਸਮਾਜਾਂ ਵਿਚੋਂ ਸਾਕਾਰ ਹੋਇਆ ਹੈ।


ਉੱਤਰ-ਸੰਰਚਨਾਤਮਿਕ ਦੇ ਉਕਤ ਸੰਦਰਭ ਵਿਚ ਸਾਡੇ ਲਈ ਵਿਚਾਰਨ ਵਾਲਾ ਮਸਲਾ ਇਹ ਹੈ ਕਿ ਉਹ ਅਧਿਐਨ ਵਿਧੀ ਪੰਜਾਬੀ ਸਾਹਿਤ - ਚਿੰਤਨਧਾਰਾ ਵਿਚ ਕਿਸ ਹੱਦ ਤਕ ਸਾਰਥਕ ਅਤੇ ਅਪਣਾਉਣਯੋਗ ਹੈ। ਸਾਡੇ ਪ੍ਰਮੁੱਖ ਆਲੋਚਕਾਂ ਨੇ ਇਸ ਵਿਧੀ ਵਿਚਲੇ ਮਹੱਤਵਪੂਰਨ ਸੰਕਲਪਾਂ ਬਾਰੇ ਸਿਧਾਂਤਕ ਲੇਖ ਲਿਖੇ ਹਨ ਅਤੇ ਵਿਹਾਰਕ ਆਲੋਚਨਾ ਵਿਚ ਇਸ ਨੂੰ ਵਰਤੋਂ ਵਿਚ ਲਿਆਉਣਾ ਸ਼ੁਰੂ ਕੀਤਾ ਹੈ। ਫੈਸ਼ਨ ਦੀ ਪਕੜ ਵਿਚ ਇਕ ਪ੍ਰਸਿੱਧ ਕਵੀ ਨੇ ਉੱਤਰ - ਆਧੁਨਿਕ ਕਵਿਤਾਵਾਂ ਦਾ ਇੱਕ ਸੰਗ੍ਰਹਿ ਵੀ ਪ੍ਰਕਾਸ਼ਿਤ ਕੀਤਾ ਹੈ। ਉੱਤਰ - ਆਧੁਨਿਕ ਸਮਾਜ ਨਿਰਸੰਦੇਹ ਵਿਅਕਤੀਗਤ ਆਜ਼ਾਦੀ ਅਤੇ ਲੋਕਤੰਤਰ ਦੇ ਵਿਕਾਸ ਦੇ ਨੁਕਤੇ ਤੋਂ ਭਵਿੱਖਤ ਸੰਭਾਵਨਾਵਾਂ ਵਾਲਾ ਸਮਾਜ ਹੈ ਅਤੇ ਉੱਤਰ-ਸੰਰਚਨਾਵਾਦ ਵੀ ਕੇਂਦਰੀ ਸੱਤਾ ਵਾਂਗ ਕੇਂਦਰੀ ਅਰਥ ਦੀ ਤਾਨਾਸ਼ਾਹੀ ਦੇ ਖਿਲਾਫ਼ ਚਿਹਨ ਦੀ ਮੁਕਤ ਕਲਾਕਾਰੀ ਅਤੇ ਪਾਠਕ ਅਰਥ - ਸਿਰਜਣ ਦਾ ਲੋਕਤੰਤਰੀ ਅਧਿਕਾਰ ਦਿੰਦਾ ਹੈ ਅਤੇ ਨਾ ਕੇਵਲ ਸਾਹਿਤ ਸਗੋਂ ਸਮਾਜ - ਪ੍ਰਬੰਧ ਵਿੱਚ ਅਜਿਹੇ ਉਦਾਰਵਾਦੀ ਰੂਪਾਂਤਰਣ ਦੀ ਲੋੜ ਹੈ। ਪ੍ਰੰਤੂ ਦੇਖਣਾ ਪਵੇਗਾ ਕਿ ਕਿਤੇ ਪੰਜਾਬੀ ਸੰਦਰਭ ਵਿਚ ਉੱਤਰ-ਆਧੁਨਿਕ ਸਾਹਿਤ ਦਾ ਉਦੈ ਹੋਣਾ ਅਤੇ ਪ੍ਰਬੰਧ ਪਾਠ ਅਧਿਐਨ ਵਿਧੀ ਨਿਰੇ-ਪੁਰੇ ਵਿਸ਼ੁੱਧ ਅਨੁਕਰਣ ਦਾ ਨਤੀਜਾ ਹੈ ਕਿ ਸੱਚਮੁੱਚ ਭਾਰਤੀ ਤੇ ਵਿਸ਼ੇਸ਼ ਕਰਕੇ ਪੰਜਾਬੀ ਸਮਾਜ ਦੀਆਂ ਵਸਤੂ-ਸਥਿਤੀਆਂ ਦੇ ਵਾਸਤਵਿਕ ਲੋੜਾਂ ਦੇ ਅਨੁਰੂਪ ਹੈ।


ਮੇਰੀ ਜਾਚੇ ਹਾਲੇ ਤਕ ਭਾਰਤੀ ਅਤੇ ਪੰਜਾਬੀ ਸਮਾਜ ਉੱਤਰ - ਆਧੁਨਿਕ ਸਮਾਜਾਂ ਨਾਲ ਭਾਵੇਂ ਸੰਵਾਦ ਵਿਚ ਹੀ ਪਿਆ ਹੋਇਆ ਹੈ, ਪਰ ਇਨ੍ਹਾਂ ਦੀਆਂ ਆਪਣੀਆਂ ਵਸਤੂ - ਸਥਿਤੀਆਂ ਕਿਸੇ ਵੀ ਤਰ੍ਹਾਂ ਉੱਤਰ - ਉਦਯੋਗਿਕ ਸਮਾਜ - ਆਰਥਿਕ ਪ੍ਰਬੰਧ ਦੇ ਹਾਣ ਦੀਆਂ ਨਹੀਂ ਹਨ।ਇਸ ਲਈ ਹਾਲੇ ਤੱਕ ਉਹ ਪ੍ਰਬੁੱਧ ਸਿਰਜਣਾਤਮਕ ਤੇ ਸੁਤੰਤਰ ਵਿਅਕਤੀ ਪਾਠਕ ਦੀ ਹੋਂਦ ਵਿਚ ਨਹੀਂ ਆਇਆ, ਜਿਹੜਾ ਮੌਲਿਕ ਅਰਥ - ਉਤਪਾਦਨ ਦੇ ਸਮਰੱਥ ਹੋਵੇ। ਪੰਜਾਬੀ ਪਾਠਕ ਜਾਂ ਸਹੀ ਅਰਥਾਂ ਵਿਚ ਸਰੋਤਾ, ਸਾਹਿਤ ਨੂੰ ਸੁਣ ਕੇ ਮਾਣਦਾ ਹੈ। (ਇਸ ਮਜਬੂਰੀ ਦੇ ਅੰਤਰਗਤ ਹੀ ਕਵੀ ਦਰਬਾਰਾਂ ਵਾਂਗ ਕਹਾਣੀ ਦਰਬਾਰ ਆਯੋਜਿਤ ਹੋਣੇ ਸ਼ੁਰੂ ਹੋਏ ਹਨ, ਨਾਟਕ ਤਾਂ ਸੁਣਨ ਤੇ ਦੇਖਣ ਵਾਲੀ ਵਿਧਾ) ਉਸ ਦੀ ਜ਼ਿੰਦਗੀ ਵਿਚ ਹਾਲੇ ਇੰਨੀ ਇਕੱਲ ਨਹੀਂ ਹੈ ਜਿਸ ਵਿਚ ਉਹ ਨਿਵੇਕਲਾ ਬੈਠ ਕੇ ਵਿਹਲੇ ਸਮੇਂ ਨੂੰ ਕੇਵਲ ਆਪਣੇ ਲਈ ਵਰਤਦਾ ਹੋਇਆ ਕਿਸੇ ਪਾਠ ਨੂੰ ਪੜ੍ਹਦਿਆਂ ਅੰਤਰਮੁਖੀ ਹੋ ਕੇ ਅਰਥ - ਉਤਪਾਦਨ ਕਰ ਸਕੇ।

ਯੱਕ ਲਾਕਾਂ[ਸੋਧੋ]

ਉੱਤਰ-ਸੰਰਚਨਾਵਾਦੀ ਦਰਸ਼ਨ ਵਿਚ ਯੱਕ ਲਾਕਾਂ ਨੇ ਮਹੱਤਵਪੂਰਨ ਵਾਧਾ ਕੀਤਾ ਹੈ।ਉਸ ਨੇ ਪ੍ਰਸਿੱਧ ਮਨੋਵਿਗਿਆਨੀ,ਸਿਗਮੰਡ ਫਰਾਇਡ ਦੀਆਂ ਸਥਾਪਨਾਵਾਂ ਦਾ ਗਹਿਨ ਅਧਿਐਨ ਕਰਕੇ ਇਹਨਾਂ ਦੀ ਪੁਨਰ-ਵਿਆਖਿਆ ਕੀਤੀ।ਉਸ ਨੇ ਮਨੋਵਿਸ਼ਲੇਸ਼ਣ ਦੇ ਖੇਤਰ ਵਿਚ ‘ਨਵ-ਫਰਾਇਡਵਾਦ' ਦੀ ਸਥਾਪਨਾ ਕੀਤੀ।ਉਸ ਦਾ ਉੱਤਰ ਸੰਰਚਨਾਵਾਦੀ ਚਿੰਤਨ ਵੀ ਸਾਹਿਤ-ਬਾਹਰਾ ਹੈ।ਪਰ ਸਾਹਿਤ ਵਿਚ ਵੀ ਮਨੋਵਿਸ਼ਲੇਸ਼ਣੀ ਅਧਿਐਨ ਦ੍ਰਿਸ਼ਟੀਆਂ ਪ੍ਰਚਲਿਤ ਹਨ ਇਸ ਕਰਕੇ ਉਸਦਾ ‘ਨਵ-ਫਰਾਇਡਵਾਦ' ਘੁੰਮ ਫਿਰ ਕੇ ਸਾਹਿਤ ਅਧਿਐਨ ਦੇ ਲਈ ਵੀ ਲਾਹੇਵੰਦ ਸਿੱਧ ਹੋ ਜਾਂਦਾ ਹੈ।ਲੋਕਾਂ ਨੇ ਫਰਾਇਡ ਦੀ ਜਿਹੜੀ ਨਵੀਂ ਪੜ੍ਹਤ ਪੇਸ਼ ਕੀਤੀ ਹੈ ਉਹ ਫਰਾਇਡ ਦਾ ਸਮਰਥਨ ਵੀ ਕਰਦੀ ਹੈ ਤੇ ਉਸ ਨੂੰ ਰੱਦ ਵੀ ਕਰਦੀ ਹੈ।ਲਾਕਾਂ ਦਾ ਜਨਮ ਪੈਰਿਸ ਵਿਚ ਹੋਇਆ।ਵਿਦਿਆ ਪ੍ਰਾਪਤੀ ਦੀ ਦ੍ਰਿਸ਼ਟੀ ਤੋਂ ਉਹ ਡਾਕਟਰ ਸੀ।ਸ਼ੁਰੂ ਤੋਂ ਹੀ ਉਹ ਫਰਾਇਡ ਅਤੇ ਮਨੋਵਿਸ਼ਲੇਸ਼ਣ ਦੇ ਵਿਸ਼ੇ ਉੱਤੇ ਲਿਖਦਾ ਰਿਹਾ ਸੀ।ਆਪਣੇ ਜ਼ਿੰਦਗੀ ਦੇ ਅਖੀਰਲੇ ਵਰ੍ਹਿਆਂ ਵਿਚ ਉਸ ਨੇ ਕਈ ਕਿਤਾਬਾਂ ਪ੍ਰਕਾਸ਼ਿਤ ਕਰਵਾਈਆਂ।ਇਹਨਾਂ ਵਿਚ

(1) The Language of the Self: The Function of Language in Psychoanalysis (1968) (2) Ecrits (1977) (3) The Four Fundamental Concepts of Psycho-analysis (1977) ਪਰਮੁੱਖ ਹਨ।

ਲਾਕਾਂ ਸਾਰੀ ਉਮਰ ਫਰਾਇਡ ਦੀਆਂ ਸਥਾਪਨਾਵਾਂ ਦੀ ਪੁਨਰ-ਵਿਆਖਿਆ ਕਰਦਾ ਰਿਹਾ।ਉਸ ਤੋਂ ਪਹਿਲਾਂ ਵੀ ਕਈ ਵਿਦਵਾਨਾਂ ਨੇ,ਬਹੁਤ ਸਾਰੇ ਚਿੰਤਕਾਂ ਦੀ ਪੁਨਰ ਵਿਆਖਿਆ ਕੀਤੀ ਹੈ।ਪਰ ਲਾਕਾਂ ਦੀ ਵਿਲੱਖਣਤਾ ਇਸ ਗੱਲ ਵਿਚ ਹੈ ਕਿ ਉਹ ਪਾਠ ਤੇ ਪਾਠ-ਪੰਗਤੀਆਂ ਵਿਚਲੀ ਵਿਥ ਦੋਹਾਂ ਨੂੰ ਮਹੱਤਵ ਦਿੰਦਾ ਹੈ ।ਉਸ ਨੇ ਭਾਸ਼ਾ ਦੇ ਪ੍ਰਤੀਕਾਤਮਕ ਪ੍ਰਬੰਧ ਦੀ ਕਠਿਨਾਈ ਨੂੰ ਆਪਣੀ ਸੰਘਣੀ ਸ਼ੈਲੀ ਵਿਚ ਪੇਸ਼ ਕੀਤਾ ਹੈ

ੳ) ਅਵਚੇਤਨ ਦੀ ਸੰਰਚਨਾ : (Structure of the unconscious 8 The Language of the Self. The Function of Language Psychoanalysis ਵਿਚ ਲਾਕਾਂ ਫਰਾਇਡ ਦੇ ਵਿਆਖਿਆ, ਸੋਸਿਊਰ ਦੀ ਸ਼ਬਦਾਵਲੀ ਵਿਚ ਪੇਸ਼ ਕਰਦਾ ਹੈ।ਫਰਾਇਡ ਆਖਦਾ ਹੈ ਕਿ ਮਨੁੱਖੀ ਅਵਚੇਤਨ ਦੱਬੀਆਂ ਹੋਈਆਂ ਖਾਹਿਸ਼ਾਂ ਦਾ ਗੜ੍ਹ ਹੈ। ਇਹ ਅਵਚੇਤਨ ਮਨੁੱਖ ਦੇ ਸਮੁੱਚੇ ਵਿਹਾਰ ਨੂੰ ਪ੍ਰਭਾਵਿਤ ਕਰਦਾ ਹੈ।ਇਹ ਏਨਾ ਗੁੰਝਲਦਾਰ ਹੈ ਕਿ ਇਸ ਨੂੰ ਸਮਝਣਾ ਬੜਾ ਔਖਾ ਹੈ।ਇਸ ਦੇ ਉਲਟ ਲਾਕਾਂ ਦਾ ਮੰਨਣਾ ਹੈ ਕਿ ਮਨੁੱਖੀ ਅਵਚੇਤਨ ਦਰ ਤਾਂ ਹੈ ਪਰ ਇਸ ਦੀ ਇਕ ਸੰਰਚਨਾ ਵੀ ਹੈ।ਇਹ ਭਾਸ਼ਾ ਵਰਗੀ ਹੀ ਇਕ ਸੰਰਚਨਾ ਹੈ।ਮਨੁੱਖੀ ਮਨ ਦੀ ਇਹ ਸੰਰਚਨਾ ਇਕ-ਦਮ ਤਿਆਰ ਨਹੀਂ ਹੋ ਜਾਂਦੀ ਸਗੋਂ ਇਹ ਮਨੁੱਖੀ ਵਿਕਾਸ ਦੇ ਨਾਲੋ-ਨਾਲ ਹੀ ਸੰਰਚਿਤ ਹੁੰਦੀ ਹੈ। ਮਨੁੱਖੀ ਮਨ ਦਾ ਅਧਾਰ ਖਾਹਿਸ਼ਾਂ (Desires) ਹਨ।ਇਹ ਖਾਹਿਸ਼ਾਂ ਕਮੀਆਂ ਜਾਂ ਅਧੂਰੇਪਣ (Lacks)ਵਿੱਚੋਂ ਜਨਮ ਲੈਂਦੀਆਂ ਹਨ।ਫਰਾਇਡ ਸਬੰਧੀ ਲੋਕਾਂ ਦੀ ਕੇਂਦਰੀ ਸਥਾਪਨਾ ਇਹ ਹੈ ਕਿ ਫਰਾਇਡ ਦੀ ਮੁਲ ਦ੍ਰਿਸ਼ਟੀ ਇਹ ਨਹੀਂ ਸੀ ਕਿ ਅਵਚੇਤਨ (Unconscious) ਹੋਂਦ ਰੱਖਦਾ ਹੈ। ਸਗੋਂ ਇਹ ਸੀ ਕਿ ਅਵਚੇਤਨ ਦੀ ‘ਸੰਰਚਨਾ” ਹੁੰਦੀ ਹੈ।ਇਥੇ ਹੀ ਬਸ ਨਹੀਂ, ਅਵਚੇਤਨ ਦੀ ਇਸ ਸੰਰਚਨਾ ਦਾ ਵਿਸ਼ਲੇਸ਼ਣ ਵੀ ਕੀਤਾ ਜਾ ਸਕਦਾ ਹੈ।ਲਾਕਾਂ ਦਾ ਪ੍ਰਸਿੱਧ ਕਥਨ ਹੈ ਅਵਚੇਤਨ ਭਾਸ਼ਾ ਵਾਂਗ ਸੰਰਚਿਤ ਹੈ।

The unconscious is structured like language ਲਾਕਾਂ ਦੇ ਕਹਿਣ ਦਾ ਅਰਥ ਇਹ ਹੈ ਕਿ ਅਵਚੇਤਨ,ਭਾਸ਼ਾ ਦੀ ਸੰਰਚਨਾ ਦੇ ਸਮਾਨ ਹੈ।ਦੂਜੇ ਸ਼ਬਦਾਂ ਵਿਚ ਭਾਸ਼ਾ ਦੀ ਸਹਾਇਤਾ ਨਾਲ ਅਵਚੇਤਨ ਨੂੰ ਸਮਝਿਆ ਜਾ ਸਕਦਾ ਹੈ।

(ਅ) ਕਰਤਾ ਦਾ ਸਿਧਾਂਤ (Theory of Subject) ਲਾਕਾਂ ਦੀਆਂ ਲਿਖਤਾਂ ਨੇ ਸਾਹਿਤਕ ਆਲੋਚਨਾ ਨੂੰ ਕਰਤਾ ਦਾ ਨਵਾਂ ਸਿਧਾਂਤ ਦਿੱਤਾ ਹੈ।ਪਹਿਲੀ ਜਿਸ ਵਿਅਕਤੀਪਰਕ ਆਲੋਚਨਾ ਨੂੰ ਅਣਗੌਲਿਆਂ ਕਰ ਦਿੱਤਾ ਜਾਂਦਾ ਸੀ ਲਾਕਾਂ ਨੇ ਉਸੇ ਆਲੋਚਨਾ ਦਾ ਮਾਣ ਵਧਾਇਆ ਹੈ।ਲਾਕਾਂ ਦੇ ਅਵਚੇਤਨਾਤਮਕ ਵਿਸ਼ਲੇਸ਼ਣ ਨੇ ਬੋਲਣ ਵਾਲੇ ਵਿਅਕਤੀ (subject) ਦਾ ਅਜਿਹਾ ਸਿਧਾਂਤ ਪੇਸ਼ ਕੀਤਾ ਹੈ ਜਿਸ ਦਾ ਵਿਰੋਧ ਨਹੀਂ ਕੀਤਾ ਜਾ ਸਕਦਾ।ਉਸਦੇ ‘ਕਰਤਾ ਸਿਧਾਂਤ' ਵਿਚ ਕਰਤਾ ਦੀ ਥਾਂ ਨਿਸ਼ਚਿਤ ਨਹੀਂ ਇਹ ਬਦਲਦੀ ਰਹਿੰਦੀ ਹੈ।ਪੁਰਖ-ਵਾਚਕ ਪੜਨਾਂਵ,ਪੜ੍ਹਨ ਵੇਲੇ ਅਸੀਂ ਆਖਦੇ ਹਾਂ ਕਿ ‘ਮੈਂ/ਅਸੀਂ” ਪਹਿਲਾ ਪੁਰਖ ਹੈ। ਇਸ ਦੇ ਉਲਟ ‘ਤੂੰ/ਤੁਸੀਂ ਦੂਜਾ ਪੁਰਖ ਹੈ। ਇਸੇ ਤਰ੍ਹਾਂ ‘ਉਹ/ਉਸ ਤੀਜਾ ਪੁਰਖ ਹੈ।ਪਰ ਜਿਵੇਂ ਅਸੀਂ ਸਮਝ ਲੈਂਦੇ ਹਾਂ, ਇਹਨਾਂ ਦੀ ਸਥਿਤੀ ਸਥਿਰ ਨਹੀਂ ਹੈ।‘ਮੈਂ” (ਰਮੇਸ਼) ਹਮੇਸ਼ਾਂ ਹੀ ਪਹਿਲਾਂ ਪੁਰਖ ਨਹੀਂ ਰਹਿੰਦਾ। ਜਦੋਂ ‘ਸੁਰੇਸ਼ ਆਪਣੇ ਲਈ ‘ਮੈਂ’ ਬੋਲਦਾ ਹੈ ਤਾਂ ਉਹ ਪਹਿਲਾ ਪੁਰਖ ਬਣ ਜਾਂਦਾ ਹੈ। ਮੈਂ

‘ਰਮੇਸ਼ ਦੀ ਮੈਂ ਪਹਿਲਾ ਪੁਰਖ ਨਾ ਰਹਿ ਕੇ ਦੂਜਾ ਪੁਰਖ ਬਣ ਜਾਂਦੀ ਹੈ। ਇਉਂ ਜਿਸ ਨੂੰ ਅਸੀਂ ਪੁਰਖ ਜਾਂ ਕਰਤਾ' ਸਮਝਦੇ ਹਾਂ ਉਹ ਅਸਲ ਵਿਚ 'ਭਾਸ਼ਾਈ ਧਿਰਾਂ' ਹਨ।ਦੂਜੇ ਸ਼ਬਦਾਂ ਵਿਚ ਮੈਂ/ਤੂੰ/ਉਹ ਇਕੋ ਵੇਲੇ ਪਹਿਲਾ,ਦੂਜਾ ਅਤੇ ਤੀਜਾ ਪੁਰਖ ਹੁੰਦਾ

ਮਿਸ਼ੇਲ ਫੂਕੋ[10][ਸੋਧੋ]

ਮਿਸ਼ੇਲ ਫੂਕੋ ਫਰਾਂਸ ਦਾ ਪ੍ਰਮੁੱਖ ਚਿੰਤਕ ਹੈ।ਉਹ ਵੀਹਵੀਂ ਸਦੀ ਦਾ ਸਭ ਤੋਂ ਰਤਲਵਾਰ ਬੁੱਧੀਜੀਵੀ ਹੈ। ਉਹ ਸਰਚਨਾਵਾਦ ਦਾ ਵਿਰੋਧੀ ਵੀ ਹੈ ਅਤੇ ਸਮਰਥਕ ਵੀ।1960 ਤੱਕ ਉਹ ਸੰਰਚਨਾਵਾਦੀ ਹੀ ਸੀ ਪਰ ਇਸ ਤੋਂ ਮਗਰੋਂ ਉਸ ਦੇ ਚਿੰਤਨ ਵਿਚ ਤਬਦੀਲੀ ਆਈ ਤੋਂ ਉਹ ਉੱਤਰ-ਸੰਰਚਨਾਵਾਦੀ ਦੌਰ ਦਾ ਮਹੱਤਵਪੂਰਨ ਚਿੰਤਕ ਬਣ ਗਿਆ। ਉਸ ਦੇ ਚਿੰਤਨ ਖੇਤਰ ਦਰਸ਼ਨ ਇਤਿਹਾਸ,ਮਨੋਵਿਗਿਆਨ ਸਮਾਜ ਵਿਗਿਆਨ,ਮੈਡੀਸਨ ਲਿੰਗ ਵਿਗਿਆਨ, ਸਾਹਿਤਕ ਅਤੇ ਸਭਿਆਚਾਰਕ ਸਮੀਖਿਆ ਤੱਕ ਫੈਲਿਆ ਹੋਇਆ ਹੈ।ਉਹ ਪ੍ਰਸਿੱਧ ਚਿੰਤਕ 'ਨੀਤਸ਼ੇ ਤੋਂ ਬਹੁਤ ਪ੍ਰਭਾਵਿਤ ਸੀ।ਉਸ ਨੇ ਆਪਣੇ ਵਿਲੱਖਣ ਦ੍ਰਿਸ਼ਟੀ ਨਾਲ ਪਾਗਲਪਣ ਅਤੇ ਸੱਭਿਅਤਾ, ਕਾਮੁਕਤਾ ਦਾ ਇਤਿਹਾਸ ਅਤੇ ਵਸਤਾਂ ਦੇ ਪ੍ਰਬੰਧ ਦੀ ਵਿਆਖਿਆ ਕੀਤੀ। ਉਸ ਨੇ Madness ind Civilization, The Birth of the Clinic, The Archaeology of Knowledge, The History of Sexuality, Discipline and Punish: The Birth of the Prison ਆਦਿ ਪ੍ਰਸਿੱਧ ਪੁਸਤਕਾਂ ਦੀ ਰਚਨਾ ਕੀਤੀ।ਇਉਂ ਮਿਸਲ ਫੂਕ ਦਾ ਉੱਤਰ-ਸੰਰਚਨਾਵਾਦੀ ਚਿੰਤਨ ਸਾਹਿਤ ਬਾਹਰੀ ਖੇਤਰਾਂ ਨਾਲ ਸਬੰਧਿਤ ਹੈ ਪਰ ਇਸ ਮੰਤਵ ਲਈ ਉਹ ਉਦਾਹਰਨਾਂ ਸਾਹਿਤ ਵਿੱਚੋਂ ਹੀ ਲੈਂਦਾ ਹੈ।ਮਿਸ਼ੇਲ ਨੇ ਦਰਸ਼ਨ ਦੇ ਖੇਤਰ ਵਿਚ 'ਗਿਆਨ ਹੀ ਤਾਕਤ ਹੈ ਦੀ ਧਾਰਨਾ ਨੂੰ ਸਥਾਪਿਤ ਕੀਤਾ ਹੈ।ਸਾਹਿਤ ਦੇ ਖੇਤਰ ਵਿਚ ਉਸ ਨੇ ‘ਪ੍ਰਵਚਨ-ਸਿਧਾਂਤ ਨੂੰ ਜਨਮ ਦਿੱਤਾ ਹੈ।ਉਸ ਦੀਆਂ ਪ੍ਰਮੁੱਖ ਧਾਰਨਾਵਾਂ ਦਾ ਸੰਖੇਪ ਵੇਰਵਾ ਇਸ ਪ੍ਰਕਾਰ ਹੈ

(ੳ) ਗਿਆਨ ਸ਼ਕਤੀ ਹੈ 'Knowledge is Power" ਅਸੀਂ ਸਾਰੇ ਇਸ ਪ੍ਰਸਿੱਧ ਕਥਨ ਤੋਂ ਜਾਣੂੰ ਹਾਂ ਪਰ ਸ਼ਾਇਦ ਵਿਰਲੇ ਲੋਕਾਂ ਨੂੰ ਹੀ ਪਤਾ ਹੈ ਕਿ ਇਸ ਕਥਨ ਦਾ ਸਿਰਜਕ ਮਿਸ਼ੇਲ ਫੂਕ ਹੈ।ਫੂਕੋ ਅਨੁਸਾਰ ਗਿਆਨ ਵਿਚ ਬੜੀ ਤਾਕਤ ਹੁੰਦੀ ਹੈ।ਇਸੇ ਗਿਆਨ ਦੇ ਅਧਾਰ 'ਤੇ ਬਹੁਤ ਸਾਰੇ ਲੋਕ ਰਾਜ ਕਰ ਰਹੇ ਹਨ।ਗਿਆਨ ਦੇ ਸਿਰ ਤੇ ਹੀ ਮੁੱਠੀ ਕੁ ਲੋਕ ਬਹੁਤ ਸਾਰੇ ਲੋਕਾਂ ਨੂੰ ਆਪਣੇ ਅਧੀਨ ਕਰ ਲੈਂਦੇ ਹਨ।ਇਸ ਨੂੰ ਸਪੱਸ਼ਟ ਕਰਨ ਲਈ ਫੂਕੇ ਦੇ ਕਥਨਾਂ ਦੀ ਮਿਸਾਲ ਲੈਂਦਾ ਹੈ

Might makes Right ਤਾਕਤ ਅਧਿਕਾਰ ਨੂੰ ਜਨਮ ਦਿੰਦੀ ਹੈ। Knowledge is Power ਵਿਚ ਵੇਖਿਆ ਜਾ ਸਕਦਾ ਹੈ। ਵਤ ਅਨੁਸਾਰ ਪਾਨਾਤਮਕਤਾ ਹੀ ਸਭ ਕੁਝ ਨਹੀਂ ਦੁਨੀਆਂ ਵਿਚ, ਸ਼ਕਤੀ ਦੀ ਖੇਡ ਵਿਚ ਪਾਨ ਦੀ ਬਜਾਈ। ਪ੍ਰਵਚਨ ਸ਼ਾਮਲ ਹੋ ਗਿਆ ਚੰਦ ਨਾਰੰਗ ਅਨੁਸਾਰ ਫੂਕੇ ਦੀ ਕੋਈ ਲਿਖਤ ਚੁੱਕ ਕੇ ਵੇਖ ਲਵੋ ਵਚਨ ਦੀ ਭਰਮਾਰ ਮਿਲੇਗੀ ਅਤੇ ਜਿਥੇ ਪ੍ਰਵਚਨ ਦਾ ਜ਼ਿਕਰ ਆਵੇਗਾ ਉਥੇ ਸ਼ਕਤੀ ਦਾ ਉਪ ਜ਼ਰੂਰ ਹੀ ਹੋਵੇਗਾ ਵ ਅਨੁਸਾਰ ਪਾਠਾਤਮਕਤਾ ਦਾ ਸਿਧਾਂਤ, ਰਾਜਨੀਤਿਕ ਸਮਾਜਿਕ ਸ਼ਕਤੀਆਂ ਤੇ ਵਿਚਾਰਧਾਰਾ ਨੂੰ ਅਰਥ ਦੇ ਨਿਰਮਾਣ ਦਾ ਮਾਧਿਅਤ ਮੰਨ ਕੇ ਉਹਨਾਂ ਦੀ ਹੈਸੀਅਤ ਘਟਾ ਦਿੰਦਾ ਹੈ ਅਸਲੀਅਤ ਇਹ ਹੈ ਕਿ ਜਦੋਂ ਕੋਈ ਹਿਟਲਰ ਮੁਸੋਲਿਨੀ ਜਾਂ ਸਟਾਲਿਨ ਇਕ ਪੂਰੀ ਲੇਖ ਨੂੰ ਆਪਣੇ ਹੁਕਮ ਅਨੁਸਾਰ ਚਲਾਉਂਦਾ ਹੈ ਤਾਂ ਅਜਿਹਾ ਪ੍ਰਵਚਨ ਦੀ ਸ਼ਕਤੀ ਦੇ ਨਾਲ ਹੀ ਕਰਦਾ ਹੈ।ਅਸਲ ਸ਼ਕਤੀ ਦਾ ਵਰਤੋਂ ਪ੍ਰਵਚਨ ਦੇ ਮਾਧਿਅਮ ਰਾਹੀਂ ਹੀ ਹੁੰਦੀ ਹੈ। ਇਉਂ ਉਸ ਨੇ ਪ੍ਰਵਚਨ ਦੀ ਸ਼ਕਤੀ ਨੂੰ ਸਹੀ ਪਛਾਣਿਆ ਹੈ।ਫੂਕ ਅਨੁਸਾਰ ਕੋਈ ਵੀ ਪ੍ਰਵਚਨ ਬਿਲਕੁਲ ਸਚਾ ਨੂੰ ਨਹੀਂ ਹੁੰਦਾ।ਕੇਵਲ ਘੱਟ ਤਾਕਤਵਰ ਜਾਂ ਵੱਧ ਤਾਕਤਵਰ ਪ੍ਰਵਚਨ ਹੁੰਦੇ ਹਨ।

There are no absolutely 'true' discourses,only more or less. powerful ones. ਪ੍ਰਵਚਨ ਤੋਂ ਉਸਦਾ ਭਾਵ, ਵਿਚਾਰ, ਦ੍ਰਿਸ਼ਟੀਕੋਣ, ਧਾਰਨਾਵਾਂ ਸਭ ਕੁਝ ਹੈ। ਉਸ ਅਨੁਸਾਰ ਹਰ ਯੁੱਗ ਆਪਣੇ ਪ੍ਰਵਚਨ ਨੂੰ ਪਰਿਭਾਸ਼ਤ ਕਰਦਾ ਹੈ। ਕਿਸੇ ਦੌਰ ਵਿਚ ਜਿਸ ਚੀਜ ਨੂੰ ਸਹੀ ਸਮਝਿਆ ਜਾਂਦਾ ਹੈ ਦੂਜੇ ਯੋਗ ਵਿਚ ਉਹੀ ਚੀਜ ਗਲਤ ਹੋ ਜਾਂਦੀ ਹੈ।ਅਜਿਹਾ ਪ੍ਰਵਚਨ ਦੀ ਤਾਕਤ ਨਾਲ ਹੀ ਹੁੰਦਾ ਹੈ। (22) ਫੂਕ ਦੀ ਸ਼ੈਲੀ ਬੜੀ ਅਸਪੱਸ਼ਟ ਅਤੇ ਗੁੰਝਲਦਾਰ ਹੈ।ਉਹ ਆਪਣੇ ਪ੍ਰਵਚਨ ਸਿਧਾਂਤ ਦੇ ਸਿਧਾਂਤਕ ਅਧਾਰਾਂ ਨੂੰ ਵੀ ਸਪੱਸ਼ਟ ਨਹੀਂ ਕਰਦਾ। ਇਹੋ ਕਾਰਨ ਹੈ ਕਿ ਉਸ ਦਾ ਪ੍ਰਵਚਨ ਸਿਧਾਂਤ ਪ੍ਰਸ਼ਨ-ਚਿਹਨ ਹੀ ਬਣ ਕੇ ਰਹਿ ਜਾਂਦਾ ਹੈ।ਉਸ ਦਾ ਉੱਤਰ-ਸੰਰਚਨਾਵਾਦ, ਸਾਹਿਤ-ਅਧਾਰੀ ਘੱਟ ਅਤੇ ਸਾਹਿਤ-ਬਾਹਰੀ ਵਧ ਹੈ।

ਡਾ ਹਰਿਭਜਨ ਸਿੰਘ ਭਾਟੀਆ ਅਨੁਸਾਰ [11][ਸੋਧੋ]

ਉੱਤਰ ਸੰਰਚਨਾਵਾਦ ਅਤੇ ਪੰਜਾਬੀ ਸਮੀਖਿਆ

ਇਸ ਕਾਰਜ ਦਾ ਮਕਸਦ ਹੈ। ਉੱਤਰ ਸੰਰਚਨਾਵਾਦ ਦੇ ਸੰਕਲਪ, ਇਤਿਹਾਸ, ਵਿਧੀ ਅਤੇ ਮੁੱਖ ਚਿੰਤਕਾਂ ਸੰਬੰਧੀ ਮੁੱਢਲੀ ਪਛਾਣ ਕਰਾਉਣੀ ਅਤੇ ਪੰਜਾਬੀ ਵਿਚ ਇਸ ਅਧਿਐਨ ਵਿਧੀ ਦੇ ਪ੍ਰਵੇਸ਼, ਇਤਿਹਾਸ, ਸਿੰਧਾਂਤ, ਸੰਕਲਪਾਂ, ਸੰਵਾਦ ਅਤੇ ਸੀਮਾਵਾਂ ਆਦਿ ਨੂੰ ਉਘਾੜ-ਉਭਾਰ ਕੋ ਪ੍ਰਸਤੁਤ ਕਰਨਾ। ਸਿਰਲੇਖ ਵਿਚਲੇ ਸ਼ਬਦ "ਸਮੀਖਿਆ ਨੂੰ ਅਸੀਂ ਸੀਮਿਤ ਅਰਥਾਂ ਵਿਚ ਨਹੀਂ ਬਲਕਿ ਐਸੇ ਵਿਸਤ੍ਰਿਤ ਤੇ ਵਿਸ਼ਾਲ ਅਰਥਾਂ ਦੇ ਧਾਰਣੀ ਸੰਕਲਪ ਵਜੋਂ ਲੈ ਰਹੇ ਹਾਂ ਜਿਸ ਵਿਚ "ਸਿੱਧਾਂਤ'' ਦਾ ਵਰਤਾਰਾ ਵੀ ਸਹਿਜ ਰੂਪ ਵਿਚ ਹੀ ਪ੍ਰਵੇਸ਼ ਕਰ ਜਾਂਦਾ ਹੈ। ਏਨੇ ਵਿਸ਼ਾਲ ਘੇਰੇ ਵਾਲੀ ਅਧਿਐਨ-ਵਸਤੂ ਦੇ ਸਗਲੇ ਤੱਥਿਕ ਪਾਸਾਰਾਂ, ਮੂਲ ਸੰਕਲਪਾਂ, ਪ੍ਰਮੁੱਖ ਚਿੰਤਕਾਂ ਅਤੇ ਇਤਿਹਾਸ ਨੂੰ ਪ੍ਰਸਤੁਤ ਕਰਨਾ ਮੁਮਕਿਨ ਨਹੀਂ, ਮਹਿਜ਼ ਸਮੱਸਿਆ ਨੂੰ ਛੋਹਿਆ ਜਾ ਰਿਹਾ ਹੈ। ਇਸ ਅਧਿਐਨ ਵਿਧੀ ਦੇ ਸਮੁੱਚੇ ਸਰੂਪ ਸੰਬੰਧੀ ਪੰਜਾਬੀ ਚਿੰਤਕਾਂ ਦੇ ਹੁੰਗਾਰੇ ਦੀ ਪਛਾਣ ਵੀ ਸਾਡੇ ਹਥਲੇ ਯਤਨ ਦਾ ਹਿੱਸਾ ਰਹੇਗੀ। ਸਮੁੱਚੇ ਕਾਰਜ ਨੂੰ ਅਸੀਂ ਤਿੰਨ ਇਕਾਈਆਂ ਉੱਤਰ-ਸੰਰਚਨਾਵਾਦ, ਪੰਜਾਬੀ ਸਮੀਖਿਆ ਅਤੇ ਹੁੰਗਾਰੇ ਦੀ ਪ੍ਰਕਿਰਤੀ ਵਿਚ ਵੰਡ ਕੇ ਸਮਝਣ ਦਾ ਉੱਦਮ ਕਰਾਂਗੇ।

I ਇਹ ਪ੍ਰਵਾਣਿਤ ਤੱਥ ਹੈ ਕਿ ਪੱਛਮ ਵਿਚ ਉੱਤਰ-ਸੰਰਚਨਾਵਾਦ, ਸੰਰਚਨਾਵਾਦ ਦੀਆਂ ਸੀਮਾਵਾਂ ਸਾਹਮਣੇ ਆਉਣ ਤੋਂ ਮਗਰੋਂ ਹੀ ਹੋਂਦ ਵਿਚ ਆਇਆ। ਉੱਤਰ ਸੰਰਚਨਾਵਾਦ ਨੂੰ ਕਈ ਵਾਰ ਸਾਮਾਨਯ (general) ਅਰਥਾਂ ਵਿਚ ਵਰਤਿਆ ਜਾਂਦਾ ਹੈ ਅਤੇ ਕਦੀ ਵਿਰਚਨਾ ਜਾਂ ਵਿਖੰਡਨਾ (deconstruction) ਦੇ ਪਰਿਆਇਵਾਦੀ ਵਜੋਂ। ਚਿੰਤਕ ਕਈ ਵਾਰ ਇਸ ਨੂੰ ਵਿਸ਼ਾਲ ਅਰਥਾਂ ਵਿਚ ਇਸਤੇਮਾਲ ਕਰਦੇ ਹੋਏ ਵਿਰਚਨਾ ਜਾਂ ਵਿਖੰਡਨਾ ਨੂੰ ਇਸ ਲਹਿਰ ਦੇ ਇਕ ਜੁਜ਼ ਵਜੋਂ ਹੀ ਗ੍ਰਹਿਣ ਕਰਦੇ ਹਨ। ਸਾਹਿਤ ਸਿੱਧਾਂਤ ਅਤੇ ਆਲੋਚਨਾ ਦੇ ਖੇਤਰ ਵਿਚ ਇਕ ਸਾਮਾਨਯ ਸੰਕਲਪ ਵਜੋਂ ਇਸਦਾ ਪ੍ਰਯੋਗ 1970 ਦੇ ਆਸਪਾਸ ਹੋਇਆ। ਇਸ ਦੇ ਅਰਥਾਂ ਵਿਚਲੀ ਬਹੁਅਰਥਤਾ ਅਤੇ ਅਨਿਸ਼ਚਿਤਤਾ ਵੱਲ ਇਸ਼ਾਰਾ ਕਰਦੇ ਹੋਏ A Dictionary of Modern Critical Terms ਵਿਚ ਠੀਕ ਲਿਖਿਆ ਹੈ ਕਿ

ਅਜਿਹੇ ਸਾਰੇ ਮਿਸ਼ਰਣਾਂ ਵਾਂਗ, ਇਹ ਅਸਪਸ਼ਟ ਹੈ।  ਸਬੰਧ ਹੈ

ਸੰਰਚਨਾਵਾਦ ਨੂੰ ਉਤਰਾਧਿਕਾਰ ਜਾਂ ਉੱਤਮਤਾ ਵਿੱਚੋਂ ਇੱਕ? ਅਰਥਾਤ, ਕੀ ਅਸੀਂ ਪੋਸਟਸਟਰਕਚਰਲਿਜ਼ਮ ਨੂੰ ਇਸਦੇ ਪੂਰਵਵਰਤੀ ਤੋਂ ਬਾਅਦ ਦੇ ਰੂਪ ਵਿੱਚ ਦੇਖਦੇ ਹਾਂ, ਜਾਂ ਕੀ ਇਹ ਕਿਸੇ ਅਰਥ ਵਿੱਚ ਇੱਕ ਅਗਾਊਂ ਹੈ? ਦੋਵੇਂ ਵਰਤੋਂ ਲੱਭੀਆਂ ਜਾ ਸਕਦੀਆਂ ਹਨ, ਅਤੇ ਪੋਸਟ ਸਟ੍ਰਕਚਰਲਿਜ਼ਮ ਇੰਨੇ ਸਾਰੇ ਅਭਿਆਸਾਂ ਨੂੰ ਕਵਰ ਕਰਦਾ ਹੈ ਕਿ ਇਸਨੂੰ ਪਰਿਭਾਸ਼ਿਤ ਕਰਨਾ ਅਸੰਭਵ ਹੈ (ਰੋਜਰ

ਉਲਨਾਤਮਕ ਕਾਵਿ ਸ਼ਾਸਤਰ ਦੇ ਪ੍ਰਸਿੱਧ ਭਾਰਤੀ ਵਿਦਵਾਨ ਡਾ. ਗੋਪੀ ਚੰਦ ਨਾਰੰਗ ਦੇ ਕਥਨ ਮੁਤਾਬਿਕ

ਸੰਰਚਨਾਵਾਦ ਅਤੇ ਉੱਤਰ-ਸੰਰਚਨਾਵਾਦ ਵਿਚਕਾਰ ਸੰਬੰਧ ਪਹਿਲਾਂ

ਮਗਰੋਂ ਦਾ ਨਹੀਂ ਸਗੋਂ ਸੰਰਚਨਾਵਾਦ ਦੀਆਂ ਹੀ ਕਈ ਸਥਾਪਨਾਵਾਂ

ਨਾਲ ਉੱਤਰ ਸੰਰਚਨਾਵਾਦ ਵਿਚ ਪਲਾਇਣ ਕੀਤਾ ਗਿਆ ਜਾਂ

ਉਨ੍ਹਾਂ ਨੂੰ ਹੱਦ ਤਕ ਪਰਿਵਰਤਿਤ ਕਰ ਦਿੱਤਾ ਗਿਆ ਕਿ

ਪ੍ਰਾਥਮਿਕਤਾਵਾਂ ਬਦਲ ਗਈਆਂ। (ਸੰਰਚਨਾਵਾਦ, ਉੱਤਰ-ਸੰਰਚਨਾਵਾਦ ਅਤੇ ਪੂਰਬੀ ਕਾਵਿ ਸ਼ਾਸਤਰ, ਪੰਨਾ 21)

ਉੱਤਰ ਸੰਰਚਨਾਵਾਦ ਨੂੰ ਚਾਹੇ ਵਿਚਰਨਾ-ਸਿੱਧਾਂਤ ਤਕ ਸੀਮਿਤ ਨਹੀਂ ਕੀਤਾ ਜਾ ਸਕਦਾ ਲੇਕਿਨ ਇਸ ਦੇ ਬਾਵਜੂਦ ਇਸ ਨੂੰ ਇਸ ਰਾਹੀਂ ਹੀ ਮੁੱਢਲੇ ਤੌਰ ਉੱਪਰ ਪਛਾਣਨ ਦਾ ਉੱਦਮ ਕੀਤਾ ਜਾਂਦਾ ਹੈ। ਉੱਤਰ-ਸੰਰਚਨਾਵਾਦ ਦੇ ਉਦਭਵ ਦੇ ਪ੍ਰਸੰਗ ਵਿਚ ਯੱਕ ਦੇਰੀਦਾ ਦੇ ਇਕ ਭਾਸ਼ਣ 'Structure, Sign and play in the discourse of the human sciences", ਜੋ ਉਸ ਨੇ 1966 ਈ. ਵਿਚ ਅਮਰੀਕਾ ਦੀ ਜੌਹਨ ਹੌਪਕਿਨਜ਼ ਯੂਨੀਵਰਸਿਟੀ ਵਿਖੇ ਦਿੱਤਾ, ਦਾ ਮੁੱਢਲੇ ਦਸਤਾਵੇਜ ਵਜੋਂ ਜ਼ਿਕਰ ਕੀਤਾ ਜਾਂਦਾ ਹੈ। ਰੋਲਾਂ ਬਾਰਤ (1915–1980) ਦੀਆਂ ਮਗਰਲੇ ਵਰ੍ਹਿਆਂ ਦੀਆਂ ਲਿਖਤਾਂ ਖਾਸਕਰ ਉਸਦੇ ਮਜਮੂਨ 'The Death of the Author" ਨੂੰ ਵਿਧੀ ਵਿਗਿਆਨ ਦੇ ਪੱਖੋਂ ਉੱਤਰ-ਸੰਰਚਨਾਵਾਦ ਨਾਲ ਜੋੜਿਆ ਜਾਂਦਾ ਹੈ। ਉਸ ਪਾਠ ਵੀ ਬਹੁਨਾਦੀ ਤੇ ਬਹੁਬਚਨੀ ਪ੍ਰਕਿਰਤੀ ਨੂੰ ਮਹੱਤਵ ਪ੍ਰਦਾਨ ਕੀਤਾ। ਉਸ ਲਈ ਵਿਭਿੰਨ ਅਰਥਾਂ ਦਾ ਉਤਪਾਦਨ ਕਰਨ ਵਾਲੀ ਪ੍ਰਕਿਰਿਆ ਮਹੱਤਵਪੂਰਨ ਸੀ ਜਿਸ ਨੂੰ ਉਸ ਨੇ 'Signification" ਦਾ ਨਾ ਦਿੱਤਾ। ਸਾਹਿਤ ਤੇ ਸਮਾਜ ਦਾ ਦਵੰਦਾਤਮਕ ਰਿਸ਼ਤਾ, ਪਾਣ ਵਿਚਲੇ ਤੱਤਾਂ ਦੇ ਅੰਤਰ ਸਬੰਧ, ਪਾਠ ਦੀ ਬਹੁਬਚਨੀ ਹੋਂਦ ਅਤੇ ਬੌਧਿਕ ਸੁਤੰਤਰਤਾ ਉਹ ਬਿੰਦੂ ਸਨ ਜਿਨ੍ਹਾਂ ਉੱਪਰ ਉਸ ਆਪਣੇ ਆਰੰਭਲੇ ਚਿੰਤਨ ਉੱਪਰ ਬਲ ਦਿੱਤਾ। ਉਸ ਨੇ ਆਪਣੀ ਰਚਨਾ 87(1970 ਵਿਚ ਬਾਲਦਾਕ ਸਲਾਮੈਂਟ Swan (ਸਾਰਾਜ਼ੀਨ) ਵਿਚਲੀ ਪਾਠ ਮੁਕਤੀ (textuality) ਅਤੇ ਪੂਰਵ ਰਚਿਤ ਪਾਨਾ ਨਾਲ ਇਸਦੇ ਰਿਸ਼ਤੇ ਨੂੰ ਖੋਲ੍ਹ ਕੇ ਆਪਣੀ ਵਿਹਾਰਕ ਅਧਿਐਨ ਦੀ ਅੰਗੜਾ ਦਾ ਪਰਿਚਯ ਦਿੱਤਾ। ਇਸ ਰਚਨਾ ਨੂੰ ਉੱਤਰ-ਸੰਰਚਨਾਵਾਦੀ ਦੌਰ ਦੀ ਮਹੱਤਵਪੂਰਨ ਕਿਰਤ ਵਜੋਂ ਸਵੀਕਾਰਿਆ ਜਾਂਦਾ ਹੈ। ਇਸ ਵਿਸ਼ਲੇਸ਼ਣ ਰਾਹੀਂ ਉਸ ਨੇ ਸਿੱਧ ਕੀਤਾ ਕਿ ਪਾਠਕ ਉਪਰੰਗ ਕਰਤਾ ਨਹੀਂ ਸਗੋਂ ਇਕ ਐਸਾ ਉਤਪਾਦਕ ਹੁੰਦਾ ਹੈ ਜੋ ਬੰਦ ਪਾਠ ਦੀਆਂ ਵਿਭਿੰਨ ਪਰਤਾਂ ਅਤੇ ਅਸੰਖਾਂ ਸੁਰਾਂ ਖੋਲ੍ਹਦਾ ਹੈ। ਉਪਭੋਗਤਾ-ਮੁਖੀ ਪਾਠ ਨੂੰ ਉਸ ਪੜ੍ਹਨਯੋਗ ਅਤੇ ਉਤਪਾਦਨ ਮੁਖੀ ਪਾਠ ਨੂੰ ਲਿਖਣਯੋਗ ਪਾਠ ਦਾ ਦਰਜਾ ਦਿੱਤਾ | ਦੂਸਰੀ ਕਿਸਮ ਦਾ ਪਾਠ ਹੀ ਉਸ ਲਈ ਪ੍ਰਮਾਣਿਕ ਪਾਠ ਦਾ ਦਰਜਾ ਰੱਖਦਾ ਸੀ। ਪਾਠਾਂ ਦੇ ਅੰਦਰਵਾਰ ਉਤਰਣ ਲਈ ਉਸ ਜਿਸ ਸਿੱਧਾਂਤਕ ਪ੍ਰਬੰਧ ਦੀ ਕਲਪਨਾ ਕੀਤੀ ਉਸ ਉਸ ਕੋੜਾ ਦਾ ਦਿੱਤਾ। ਨੀਂਹ ਪੰਨਿਆਂ ਦੀ ਰਚਨਾ ਉੱਪਰ ਦੇ ਸੌ ਪੰਨਿਆਂ ਦੀ ਸਮੀਖਿਆ ਵਿਚ ਉਸ ਇਸ ਪਾਠ ਨੂੰ 561 ਪੜ੍ਹਣ-ਅੰਗਾਂ (exins) ਅਤੇ ਪੰਜ ਕੜਾ (Herme neutic, Semic, Symbolic, Proairetic, Cultural) fee rate à EE ਕੀਤਾ। ਭਾਸ਼ਾ ਬੋਲਦੀ ਹੈ, ਮਨੁੱਖ ਨਹੀਂ, ਲਿਖਤ ਲਿਖਦੀ ਹੈ, ਲੇਖਕ ਨਹੀਂ ਸਭਿਆਚਾਰਕ ਤੇ ਸਾਹਿਤਕ ਪ੍ਰਬੰਧਾਂ ਤੋਂ ਟੁੱਟ ਕੇ ਕੋਈ ਲਿਖਤ ਹੋਂਦ ਵਿਚ ਨਹੀਂ ਆ ਸਕਦੀ ਪੜ੍ਹਨ ਪ੍ਰਕਿਰਿਆ ਇਕ ਜਟਿਲ ਅਤੇ ਅੰਤਹੀਨ ਪ੍ਰਕਿਰਿਆ ਹੈ, ਪਾਠਕ ਜਾਂ ਆਲੋਚਕ ਇਕ ਸੰਵੇਦਨਸ਼ੀਲ ਤੇ ਕਿਰਿਆਸ਼ੀਲ ਅਰਥ ਉਤਪਾਦਕ ਹੈ। ਲੇਖਕ ਦੀ ਮੌਤ ਪਾਠਕ ਦੇ ਜਨਮ ਦਾ ਕਾਰਣ ਬਣਦੀ ਹੈ, ਪਾਠ ਭਾਸ਼ਾ ਇਕ ਟੁਕੜੇ ਜਿਹਾ ਹੁੰਦਾ ਹੈ ਜਿਸ ਦੀ ਸੰਰਚਨਾ ਤਾਂ ਹੁੰਦੀ ਹੈ, ਪਰੰਤੂ ਕੋਈ ਕੇਂਦਰ ਜਾਂ ਅੰਤ ਨਹੀਂ ਅਤੇ ਪਾਠ ਦੀ ਸੰਰਚਨਾ ਵਿਚ ਕਈ ਅੰਤਰਪਾਠ (intertexts) ਮੌਜੂਦ ਹੁੰਦੇ ਹਨ ਜੋ ਉਸ ਨੂੰ ਬਹੁ-ਬਚਨੀ ਅਤੇ ਵਿਕੇਂਦ੍ਰਿਤ (centri-fugal) ਬਣਾਉਂਦੇ ਹਨ—ਵਰਗ ਸੂਤਰਾਂ ਰਾਹੀਂ ਉਸ ਆਪਣੇ ਚਿੰਤਨ ਦੀ ਉਸਾਰੀ ਕੀਤੀ।

ਰੋਲਾਂ ਬਾਰਤ ਨੇ ਸੰਰਚਨਾਵਾਦ ਅਤੇ ਅਮਰੀਕੀ ਨਵਾਲੋਚਨਾ ਦੀਆਂ ਕਈ ਧਾਰਨਾਵਾਂ ਨਾਲ ਸੰਦੇਹ ਖੜ੍ਹੇ ਕੀਤੇ ਜਿਸ ਸਦਕਾ ਉਹ ਵਿਦਰੋਹੀ ਤੇ ਬੁਤਸ਼ਿਕਨ ਚਿੰਤਕ ਵਜੋਂ ਸਵੀਕਾਰਿਆ ਗਿਆ। ਯੱਕਲਾਕਾਂ, ਮਿਸ਼ੇਲ ਫੂਕੋ, ਜੂਲੀਆ ਕ੍ਰਿਸਤੇਵਾ ਅਤੇ ਯੱਕ ਦੇਰੀਦਾ, ਰੋਲਾਂ ਬਾਰਤ ਦੇ ਨਾਲ ਉਹ ਚਾਰ ਚਿੰਤਕ ਹਨ ਜਿਨ੍ਹਾਂ ਨੂੰ ਉੱਤਰ-ਸੰਰਚਨਾਵਾਦੀ ਚਿੰਤਕਾਂ ਵਿਚ ਮੱਹਤਵਪੂਰਣ ਸਵੀਕਾਰਿਆ ਜਾਂਦਾ ਹੈ। ਅਸਲ ਵਿਚ ਸੰਰਚਨਾਵਾਦ ਦੀ ਤਿੱਖੀ ਸਮੀਖਿਆ ਕਰਨ ਅਤੇ ਉਸ ਦੇ ਸਿੱਧਾਂਤਕ ਚੋਖਟੇ ਪ੍ਰਤਿ ਅਸੰਤੋਖ ਪ੍ਰਗਟ ਕਰਨ ਵਿਚ ਦੇਰੀਦਾ (1930) ਦੀਆਂ 1967 ਵਿਚ ਪ੍ਰਕਾਸ਼ਿਤ ਬਿੰਨ ਪੁਸਤਕਾਂ of Grammatology, Speech and Phenom ena ਅਤੇ Writing and Difference ਨੇ ਕੇਂਦਰੀ ਭੂਮਿਕਾ ਨਿਭਾਈ। ਉਸ ਨੇ ਪਲੇਟ ਤੋਂ ਲੈ ਕੇ ਵਰਤਮਾਨ ਸਮੇਂ ਤਕ ਦੋ ਪੱਛਮੀ ਦਰਜਨ ਅੱਗੇ ਕਈ ਨ ਖੜੇ ਕਰਕੇ ਇਸ ਨੂੰ ਪਰਾਭੌਤਿਕਤਾ (metaphysics) ਦੀ ਗਿਰਤ ਵਿਚ ਦੱਸਿਆ Parar (Unity), area (Centre), a great (Presence) a fas ਬਿੰਦੂ ਜਾਂ ਇਕਾਈਆਂ ਹਨ ਜਿਨ੍ਹਾਂ ਦਾ ਇਸਤੇਮਾਲ ਕਰ ਵਿਸ਼ੇਸ਼ ਭਾਂਤ ਦੀ ਮੈਟਾਫਿਜ਼ਿਕਸ ਦਾ ਸ਼ਿਕਾਰ ਪੱਛਮੀ ਚਿੰਤਨ ਮੂਹਰੇ ਉਸ ਨੇ ਪ੍ਰਸ਼ਨ-ਚਿੰਨ੍ਹ ਖੜ੍ਹੇ ਕੀਤੇ ਅਤੇ ਉਸ ਦੀਆਂ ਸੀਮਾਵਾਂ ਨੂੰ ਪਛਾਣਿਆ। ਉਸ ਨੇ ਆਪਣੇ ਚਿੰਤਨ ਰਾਹੀਂ ਸਾਹਿਤ ਅਤੇ ਅਣਸਾਹਿਤ ਦੀਆਂ ਹੱਦਬੰਦੀਆਂ ਨੂੰ ਢਹਿ ਢੇਰੀ ਕਰ ਦਿੱਤਾ। ਸਾਹਿਤ ਦੇ ਖੇਤਰ ਵਿਚ ਉਸ ਨੇ ਵਿਰਚਨਾ ਸਿੱਧਾਂਤ ਪ੍ਰਸਤੁਤ ਕਰਕੇ ਅਨੇਕਮੁਖੀ ਸੰਦਰਭਾਂ ਵਿਚ ਪ੍ਰਵਚਨ ਦੇ ਵਿਸ਼ਲੇਸ਼ਣ ਦਾ ਰਾਹ ਖੋਲ੍ਹ ਦਿੱਤਾ। ਜੇਕਰ ਰੋਲਾਂ ਬਾਰਤ ਨੇ ਪਾਠ ਦੀ ਸੰਰਚਨਾ ਵਿਚ ਮੌਜੂਦ ਅੰਤਰਪਾਠਤਾ ਦੀ ਗੱਲ ਕੀਤੀ ਤਾ ਦੈਰੀਦਾ ਨੇ ਵੀ ਹਾਜ਼ਰ ਚਿਹਨਾਂ ਵਿਚ ਨਿਹਿਤ ਗ਼ੈਰਹਾਜ਼ਰ ਚਿਹਨਾ ਦੇ ਨਿਸ਼ਾਨਾਂ (fraces) ਦੀ ਹਾਜ਼ਰੀ ਵੱਲ ਕਰਵਾ ਇਸ਼ਾਰਾ ਕੀਤਾ। ਉਸ ਦੀ ਧਾਰਨਾ ਮੁਤਾਬਿਕ ਕਿਸੇ ਵੀ ਪ੍ਰਵਚਨ ਸੰਬੰਧੀ ਅੰਤਿਮ ਸ਼ਬਦਾਂ ਦੀ ਕਲਪਨਾ ਪ੍ਰਮਾਣਿਕ ਨਹੀਂ। ਇਸ ਵਿਚਾਰ ਦੇ ਪ੍ਰਗਟਾਵੇ ਲਈ ਉਸ “difference" ਪਦ ਦੀ ਵਰਤੋਂ ਕੀਤੀ ਜਿਸ ਤੋਂ ਉਸ ਦਾ ਭਾਵ deferment ਜਾਂ ਅੱਗੇ ਪਾਉਣ ਤੋਂ ਸੀ। ਇਸ ਰਾਹੀਂ ਉਸ ਨੇ ਅਰਥ ਦੇ ਕੇਂਦਰ ਜਾਂ ਅੰਤਮਤਾ ਦੇ ਵਿਚਾਰ ਨੂੰ ਰੱਦ ਕਰਕੇ ਚਿਹਨਾਂ ਦੀ ਖੁਲ੍ਹ ਖੇਡ (free play ) ਨੂੰ ਮਹੱਤਵ ਪ੍ਰਦਾਨ ਕੀਤਾ। ਵਿਰਚਨਾ-ਸਿੱਧਾਂਤ ਵਿਚ ਉਸ ਜਿਸ ਨੁਕਤੇ ਨੂੰ ਕੇਂਦਰੀ ਮਹੱਤਵ ਦਿੱਤਾ ਉਹ ਸੀ : ਭਾਸ਼ਾ ਦੇ ਮਾਧਿਅਮ ਰਾਹੀਂ ਗਿਆਨ ਦੇ ਉਤਪਾਦਨ ਦੀ ਪ੍ਰਕਿਰਿਆ। ਇਸ ਪ੍ਰਕਿਰਿਆ ਵਿਚ ਉਸ ਨਿਸ਼ਚਤ ਅਤੇ ਨਿਰਧਾਰਤ ਅਰਥ ਨੂੰ ਵਿਸਥਾਪਤ ਹੁੰਦੇ ਦਰਸਾਇਆ। ਪੂਰਵ ਨਿਸ਼ਚਿਤਤਾ ਦੀ ਗੁਲਾਮੀ ਨੂੰ ਉਸ ਪੂਰੀ ਤਰ੍ਹਾਂ ਰੱਦ ਕੀਤਾ। ਮਨੁੱਖ ਨੂੰ ਇਕ ਪ੍ਰਕਿਰਿਆ ਵਜੋਂ ਦੇਖਣਾ, ਪੂਰਵ ਨਿਸ਼ਚਿਤਤਾ ਨੂੰ ਰੱਦ ਕਰਨਾ, ਚਿਹਨਕੀ ਪ੍ਰਕਿਰਿਆਵਾਂ ਨੂੰ ਅਸਥਿਰ ਅਤੇ ਗਤੀਸ਼ੀਲ ਦੱਸਣਾ, ਲਿਖਤ ਰਾਹੀਂ ਪ੍ਰਗਟ ਹੁੰਦੇ ਅੰਤਰ ਵਿਰੋਧਾਂ ਨੂੰ ਉਭਾਰਣਾ ਅਤੇ ਗਿਆਨ ਤੇ ਭਾਸ਼ਾ ਦੇ ਸਰੋਕਾਰਾਂ ਪਿੱਛੇ ਕਾਰਜਸ਼ੀਲ ਸੱਤਾ ਤੇ ਸ਼ਕਤੀ ਦੀ ਖੇਡ ਦੀ ਪਛਾਣ ਕਰਨਾ ਉਸ ਦੇ ਚਿੰਤਨ ਦੇ ਮਹੱਤਵਪੂਰਣ ਸਰੋਕਾਰ ਹਨ। ਵਿਚਰਨਾ ਸਿੱਧਾਂਤ ਰਾਹੀਂ ਉਸ ਦੇ ਚਿੰਤਨ ਨੇ ਅਰਬ ਉਤਪਾਦਨ ਦੀ ਪ੍ਰਕਿਰਿਆ ਦੀ ਸੋਝੀ ਵਿਚ ਫੈਸਲਾਕੁਨ ਯੋਗਦਾਨ ਪਾਇਆ।

ਰੋਲਾਂ ਬਾਰਤ ਅਤੇ ਯੱਕ ਦੈਰੀਦਾ ਦੇ ਨਾਲ ਉੱਤਰ-ਸੰਰਚਨਾਵਾਦੀ ਚਿੰਤਕਾਂ ਵਿਚ ਅਗਲਾ ਮਹੱਤਵਪੂਰਣ ਨਾਂ ਯੱਕ ਲਾਕਾ (1901-1981) ਦਾ ਹੈ ਜਿਸਨੇ ਫਰਾਇਡ ਦੀਆਂ ਸਥਾਪਨਾਵਾਂ ਦਾ ਵਿਸ਼ਲੇਸ਼ਣ ਕਰ ਐਸੀ ਪੜ੍ਹਤ ਤਿਆਰ ਕੀਤੀ ਕਿ ਉਸ ਨੂੰ ‘ਨਵ-ਫਰਾਇਡਵਾਦੀ' ਆਖਿਆ ਜਾਣ ਲੱਗਾ। ਈਗੋ ਦੀ ਕੇਂਦਰੀਯਤਾ ਨੂੰ ਸਵੀਕਾਰ ਨਾ ਕਰਨਾ, ਅਵਚੇਤਨ ਨੂੰ ਵਿਸ਼ਲੇਸ਼ਣ ਯੋਗ ਸੰਰਚਨਾ ਕਬੂਲ ਕਰਨਾ, ਅਵਚੇਤਨ ਦੀ ਸੰਰਚਨਾ ਦੇ ਮਹੱਤਵ ਉੱਪਰ ਬਲ ਦੇਣਾ, ਕਰਤਾ ਜਾਂ Subject ਦਾ ਇਕ ਨਵਾ ਸਿੱਧਾਂਤ ਪ੍ਰਸਤੁਤ ਕਰਨਾ, ਯਥਾਰਥ ਨੂੰ ਕਲਪਨਾ ਤੇ ਪ੍ਰਤੀਕਾਤਮਕ ਧਰਾਤਲ ਤੋਂ ਪਾਰ ਦਰਸਾਉਣਾ, ਅਵਚੇਤਨ ਨੂੰ ਭਾਸ਼ਾ ਦੀ ਸੰਰਚਨਾ ਦੇ ਸਾਮਾਨ ਦੱਲਣਾ, ਚਿਹਨਕ ਉੱਪਰ ਬਲ ਦੇਣ ਤੋਂ ਇਲਾਵਾ ਰੂਪਕ ਤੇ ਸੰਕੇਤਕ ਨੂੰ ਮਨੋਵਿਗਿਆਨ ਦੀ ਲੋਅ ਵਿਚ ਸਪੱਸ਼ਟ ਕਰਨਾ, ਫਰਾਇਡ ਦੇ ਦੋ ਸੰਕਲਪਾ dissplacment ਅਤੇ Condensation ਨੂੰ ਕ੍ਰਮਵਾਰ ਰੂਪਕ ਸਰੂਪ ਤੇ ਸੰਕੇਤਕ ਦੱਸ ਦੇ ਇਨ੍ਹਾਂ ਦੀ ਨਵੀਨ ਵਿਆਖਿਆ ਕਰਨਾ, ਚਿਹਨਕ ਅਤੇ ਅਰਥ ਦੇ ਰਿਸ਼ਤੇ ਨੂੰ ਨਵਾਂ ਸਿਰਿਓਂ ਪਰਿਭਾਸ਼ਤ ਕਰਨਾ, ਖ਼ੁਦ ਨੂੰ ਵਿਸਥਾਪਿਤ ਕਰਨ ਵਾਲੀ ਲਿਖਤ ਨੂੰ ਪ੍ਰਮਾਣਿਤ ਲਿਖਤ ਮੰਨਣਾ ਅਤੇ ਸਾਹਿਤ ਨੂੰ ਮਨੋਵਿਸ਼ਲੇਸ਼ਣ ਦਾ ਅਵਚੇਤਨ ਦੱਸਣਾ (Liter ture is the unconscious of psychoanalysis) ਆਦਿ ਸੂਤਰਾਂ ਰਾਹੀਂ ਉਸ ਉੱਤਰ-ਸੰਰਚਨਾਵਾਦ ਨੂੰ ਨਵ-ਚਿੰਤਨ ਦਾ ਧਰਾਤਲ ਮੁਹੱਈਆ ਕੀਤਾ। ਸਾਹਿਬ ਨੂੰ ਵੀ ਅਵਚੇਤਨ ਵਾਂਗ ਪੜ੍ਹਣਯੋਗ ਦੱਸ ਕੇ ਉਸ ਨੇ ਸਾਹਿਤ ਦੀ ਮਨੋਵਿਸ਼ਲੇਸ਼ਣ ਵਿਧੀ ਵਿਚ ਇਕ ਕ੍ਰਾਂਤੀਕਾਰੀ ਵਾਧਾ ਕੀਤਾ। ਮਿਸ਼ੇਲ ਫੂਕੇ (1926) ਉੱਤਰ ਸੰਰਚਨਾਵਾਦ ਦੇ ਪ੍ਰਸੰਗ ਵਿਚ ਅਗਲਾ ਮਹੱਤਵਪੂਰਨ ਹਸਤਾਖ਼ਰ ਹੈ ਜਿਸ ਨੂੰ ਆਪਣੀ ਪੁਸਤਕ The Archaeology of knowledge ਵਿਚ ਆਪਣੀਆਂ ਲਿਖਤਾਂ ਨੂੰ "ਪਵਚਨਾ ਬਾਰੇ ਇਕ ਪ੍ਰਵਚਨ" (Discourse about discourses) ਦਾ ਦਰਜਾ ਦਿੱਤਾ। ਕੁਲ ਗਿਆਨ ਨੂੰ ਥੋੜ੍ਹ-ਚਿਰਾ ਅਤੇ ਅਸਥਾਈ ਮੰਨਣ ਦ ਬਾਵਜੂਦ ਉਸ ਪ੍ਰਵਚਨ ਦੀ ਸ਼ਕਤੀ ਨੂੰ ਦ੍ਰਿੜ੍ਹ ਕੀਤਾ। ਸੱਤਾ-ਸੰਸਥਾਨਾ ਦੁਆਰਾ ਸ਼ਕਤੀ ਦੀ ਕਾਮਨਾ ਦੇ ਦਮਨ ਹਿਤ ਵਰਤੋਂ ਦਾ ਉਸ ਤਿੱਖਾ ਵਿਰੋਧ ਕੀਤਾ। ਉਸ ਦੀ ਮਹੱਤਵਪੂਰਨ ਉਕਤੀ ਹੈ ਕਿ ਦੁਨੀਆ ਵਿਚ ਕੋਈ ਵੀ ਨਿਰਪੇਖ ਸੱਚ ਨਹੀਂ ਹੁੰਦਾ, ਪ੍ਰਵਚਨ ਘੱਟ ਸ਼ਕਤੀਸ਼ਾਲੀ ਜਾਂ ਵੱਧ ਸ਼ਕਤੀਸ਼ਾਲੀ ਹੁੰਦੇ ਹਨ

There are no absolutely 'true' discourses, only more or less powerful ones. ‘ਪ੍ਰਵਚਨ’ ਨੂੰ ਉਸ ਭਾਵ, ਵਿਚਾਰ, ਜਾਵੀਏ, ਪ੍ਰਵਿਰਤੀਆਂ ਅਤੇ ਧਾਰਨਾਵਾਂ ਆਦਿ ਕਈ ਪ੍ਰਸੰਗਾਂ ਵਿਚ ਵਰਤਿਆ। ਇਹ ਉਸ ਲਈ ਅਰਥ-ਉਤਪਾਦਨ ਦਾ ਮੂਲ ਸੋਮਾ ਵੀ ਹੈ ਅਤੇ ਇਸਨੂੰ ਵਸਤਾਂ ਉੱਪਰ ਹਿੰਸਾ ਦਾ ਨਾਂ ਵੀ ਦਿੰਦਾ ਹੈ। ਬਦਲਦੇ ਪ੍ਰਵਚਨਾ ਦੀ ਸੰਗਲੀ ਨੂੰ ਹੀ ਉਸ ਇਤਿਹਾਸ ਦਾ ਨਾਮ ਦਿੱਤਾ। "episteme” ਜਾਂ ਗਿਆਨ ਸ਼ਾਸਤਰ ਉਸ ਲਈ ਕਿਸੇ ਕਾਲ-ਖੰਡ ਦੇ ਵਿਚਾਰ ਮੁਲਕ ਸੰਗਠਨ ਦਾ ਨਾਂ ਹੈ। ਸਾਹਿਤ ਅਤੇ ਸਭਿਆਚਾਰ ਦੇ ਖੇਤਰਾਂ ਤੋਂ ਇਲਾਵਾ ਉਸ ਨੇ ਦਰਸ਼ਨ, ਇਤਿਹਾਸ, ਮਨੋਵਿਗਿਆਨ, ਸਮਾਜ ਵਿਗਿਆਨ, ਮੈਡੀਸ਼ਨ ਅਤੇ ਲਿੰਗ ਵਿਗਿਆਨ ਆਦਿ ਖੇਤਰਾਂ ਵਿਚ ਮਹੱਤਵਪੂਰਣ ਖੋਜ ਕਾਰਜ ਕੀਤਾ। Mad ness and civilization, The Birth of clinic The order of Things ਉਸ ਦੀਆਂ ਵਰਣਨਯੋਗ ਪੁਸਤਕਾਂ ਹਨ। ਮਿਸ਼ੇਲ ਫੂਕੇ ਦੋ ਨਾਲ ਹੀ ਉੱਤਰ-ਸੰਰਚਨਾਵਾਦੀ ਚਿੰਤਕਾਂ ਵਿਚ ਉਸ ਦੇ ਹੀ ਅਮਰੀਕੀ ਸ਼ਗਿਰਦ ਐਡਵਰਡ ਸਈਦ ਦਾ ਜ਼ਿਕਰ ਵੀ ਆਉਂਦਾ ਹੈ। ਪੱਛਮ ਦੁਆਰਾ ਪੂਰਬ ਦੇ ਪੁਸਤਕ ਗਿਆਨ ਨੂੰ ਆਪਣੇ ਅਨੁਕੂਲ ਢਾਲਣ/ਵਿਆਖਿਆਉਣ ਦਾ ਤਿੱਖਾ ਵਿਰੋਧ ਕਰਕੇ ਉਸ ਨੇ ਪੁਰਸ਼ ਦੇ ਸਾਹਿਤਕ ਵਿਚਾਰਧਾਰਕ, ਅਧਿਆਤਮਕ ਤੇ ਸਭਿਆਚਾਰਕ ਸਰਮਾਏ ਨੂੰ ਰਾਜਨੀਤਕ ਤੇ ਸਮਾਜਕ ਸੰਦਰਭਾਂ ਵਿਚ ਪੁਨਰ ਪਰਿਭਾਸ਼ਤ ਕਰਕੇ ਪ੍ਰਵਚਨ ਦੇ ਸਿੱਧਾਂਤ ਨੂੰ ਮੁੜ ਵਿਉਂਤਿਆ। ਇਸ ਵਿਆਖਿਆ ਦੇ ਆਧਾਰ ਉੱਪਰ ਹੀ ਉਸ ਨੇ ਪੱਛਮੀ ਸਾਮਰਾਜ ਦੇ ਸੱਤਾਵਾਦੀ ਤੇ ਸ਼ਕਤੀ-ਸੰਪੰਨ ਪ੍ਰਵਚਨ ਨੂੰ ਚੁਣੌਤੀ ਦਿੱਤੀ। ਸਾਹਿਤ ਅਧਿਐਨ ਸਮੇਂ ਅਤੀਤ ਤੇ ਵਰਤਮਾਨ ਦੀ ਸੰਬਾਦਕਤਾ ਦਾ ਪੱਖ ਪੂਰਦਿਆਂ ਉਸ ਨੇ ਇਕਪਤੀ ਦੀ ਬਜਾਏ ਐਸੀ ਅੰਤਰਅਨੁਸ਼ਾਸਨੀ ਪਹੁੰਚ ਦਾ ਪੱਖ ਪੂਰਿਆ ਜਿਹ ਅਧਿਐਨ-ਵਸਤ ਦੀਆਂ ਵਿਭਿੰਨ ਪਰਤਾਂ ਦਾ ਵਿਸ਼ਲੇਸ਼ਣ ਕਰਨ ਦੇ ਸਮਰਥ ਹੋ ਸਕੇ। ਯੂਲੀਆ ਕ੍ਰਿਸਤੇਵਾ, ਜਿਸ ਦੀ ਪਹੁੰਚ ਮਨੋਵਿਸ਼ਲੇਸ਼ਣਾਤਮਕ ਹੈ, ਨੇ ਬੁਨਿਆਦੀ ਸਮਾਜਕ ਪਰਿਵਰਤਨ ਦੀ ਧਾਰਨਾ ਨੂੰ ਪ੍ਰਸਤੁਤ ਕੀਤਾ। ਉਸ ਦੇ ਉਦਮ ਸਦਕਾ ਨਾਰੀਵਾਦੀ ਸਿੱਧਾਂਤ ਦਾ ਇਕ ਨਵਾਂ ਪਰਿਪੱਖ ਸਾਹਮਣੇ ਆਇਆ। ਉਸ ਨੇ ਚਿਹਨਕੀ ਸਾਮਗਰੀ ਨੂੰ ਨਾਰੀਵਾਦੀ ਝੁਕਾਵਾਂ ਅਤੇ ਪ੍ਰਤੀਕਮਈ ਸਾਮਗਰੀ ਨੂੰ ਲਿੰਗ ਨਾਲ ਜੋੜ ਕੇ ਸਮਝਣ ਦਾ ਉੱਦਮ ਕੀਤਾ।

ਉਪਰੋਕਤ ਸੰਖਿਪਤ ਚਰਚਾ ਤੋਂ ਇਹ ਤਾਂ ਸਪੱਸ਼ਟ ਹੈ ਕਿ ਉੱਤਰ-ਸੰਰਚਨਾਵਾਦੀ ਚਿੰਤਕਾਂ ਨੇ ਜੋ ਸਭ ਤੋਂ ਮਹੱਤਵਪੂਰਨ ਸਿੱਧਾਂਤ ਦਿੱਤਾ ਉਹ ਵਿਰਚਨਾ-ਸਿੱਧਾਂਤ ਹੈ। ਇਸ ਰਾਹੀਂ ਦੋਗੋਦਾ ਨੇ ਨਿਕਟ ਅਧਿਐਨ ਦੀਆਂ ਨਵੀਨ ਅਟਕਲਾਂ ਦੀ ਦੱਸ ਪਾਈ। ਲੇਖਕ ਦੀ ਮੌਤ ਕਿਰਤ ਤੋਂ ਪਾਠ, ਅੰਤਰਪਾਨਤਾ, ਕੁੱਤ-ਪਬੰਧ, ਪਚਨ ਸਿੱਧਾਂਤ, ਬੰਦ ਤੇ ਮੂਲ ਪਾਠ, ਚਿਹਨਕਾਰੀ ਵਿਚਾਰ, ਸਾਹਿਤ ਕਿਰਤਾ ਦੀ ਬਹੁ-ਸੰਦਰਭੀ ਵਿਆਖਿਆ, ਪ੍ਰਵਚਨ ਦੀ ਸ਼ਕਤੀ ਅਤੇ ਅਰਥ-ਉਤਪਾਦਨ ਦੀ ਪ੍ਰਕਿਰਿਆ ਵਰਗੇ ਸੰਕਲਪਾਂ ਨੂੰ ਪ੍ਰਸਤੁਤ ਕਰਕੇ ਇਨ੍ਹਾਂ ਚਿੰਤਕਾਂ ਨੇ ਰੂਪਵਾਦੀ ਤੇ ਸੰਰਚਨਾਵਾਦੀ ਉਤਰ ਨਾਲੋਂ ਆਪਣੀ ਵੱਖਰਤਾ ਤਾ ਸਥਾਪਿਤ ਕੀਤੀ ਹੀ ਨਾਲ ਹੀ ਨਾਲ ਸਾਹਿਤ ਅਤੇ ਸਭਿਆਚਾਰ ਦੇ ਅਧਿਐਨ ਦੇ ਪ੍ਰਚਲਿਤ ਸਰੋਕਾਰਾਂ/ਵਿਧੀਆਂ ਅਤੇ ਬਹੁਤ ਵਿਚ ਵੀ ਬੁਨਿਆਦੀ ਤਬਦੀਲੀ ਲੈ ਆਂਦੀ।

ਇਸ ਕਾਰਜ ਦੀ ਦੂਸਰੀ ਇਕਾਈ ਪੰਜਾਬੀ ਸਮੀਖਿਆ ਨਾਲ ਸੰਬੰਧਤ ਹੈ। ਵੀਹਵੀਂ ਸਦੀ ਦੇ ਸਤਵੇਂ ਦਹਾਕੇ ਦੇ ਅੰਤ ਅਤੇ ਅਠਵੇਂ ਦਹਾਕੇ ਦੇ ਆਰੰਭ ਵਿਚ ਪੰਜਾਬੀ ਸਾਹਿਤ ਚਿੰਤਨ ਅਤੇ ਆਲੋਚਨਾ ਦੇ ਸਰੋਕਾਰਾਂ ਵਿਚ ਇਕ ਬੁਨਿਆਦੀ ਤਬਦੀਲੀ ਵਾਪਰੀ। ਆਪਣੇ ਤੇ ਪੂਰਵਲੇ ਪੰਜਾਬੀ ਚਿੰਤਨ ਸਰੋਕਾਰਾਂ ਜਿਵੇਂ ਪ੍ਰਭਾਵ, ਸੰਸਾ, ਮੋਹ, ਰਸਿਕਤਾ, ਪ੍ਰਗਤੀ ਕ੍ਰਾਂਤੀ, ਪਰੰਪਰਾ, ਆਧੁਨਿਕਤਾ ਅਤੇ ਪ੍ਰਯੋਗ ਆਦਿ ਨੂੰ ਇਸ ਚਿੰਤਨ-ਧਾਰਾ ਨੇ ਮੂਲੋਂ ਰੱਦ ਕਰ ਦਿੱਤਾ। ਇਸ ਪੜਾਅ ਦੇ ਚਿੰਤਕਾਂ ਸਾਹਵੇ ਮੁੱਖ ਸਰਕਾਰ ਬਣਿਆ ਸਾਹਿਤ ਦੀ ਸਾਹਿਤਕਤਾ ਦਾ ਅਤੇ ਇਸ ਨਾਲ ਅਤੇ ਚਿੰਤਕਾਂ ਨੂੰ ਮੁੱਖ ਚੁਣੌਤੀ ਮਹਿਸੂਸ ਕੀਤੀ ਪੰਜਾਬੀ ਚਿੰਤਨ ਨੂੰ ਪੱਛਮੀ ਚਿੰਤਨ ਦਾ ਪੈਡ ਉੱਪਰ ਕਰਣ ਦੀ। ਇਸ ਚਿੰਤਨ-ਧਾਰਾ ਦਾ ਪ੍ਰਮੁੱਖ ਪ੍ਰਵਕਤਾ ਡਾ ਹਰਿਭਜਨ ਸਿੰਘ ਸੀ ਅਤੇ ਉਸ ਨੇ ਸ਼ੁਰੂ ਸ਼ੁਰੂ ਵਿਚ ਰੂਪਵਾਦ ਅਤੇ ਸੰਰਚਨਾਵਾਦ ਦੀਆਂ ਮੂਲ ਧਾਰਨਾਵਾਂ ਨੂੰ ਆਪਣੇ ਵਿਹਾਰਕ ਅਧਿਐਨ ਵਿਚ ਸੰਮਿਲਤ ਕਰਨਾ ਆਰੰਭ ਕੀਤਾ। ਆਪਣੀ ਪ੍ਰੇਮ ਪੁਸਤਕ ਅਧਿਅਨ ਅਤੇ ਅਧਿਆਪਨ ਦੇ ਪਹਿਲੇ ਮਜ਼ਮੂਨ ਆਧੁਨਿਕ ਪੰਜਾਬੀ ਕਵਿਤਾ ਅਤੇ ਪ੍ਰਤੀਕਾਤਮਕ ਅਭਿਵਿਅੰਜਨ' ਵਿਚ ਉਸ ਇਹ ਮੂਲ ਪ੍ਰਸ਼ਨ ਉਠਾਇਆ ਕਿ ਕਾਵਿ ਕਰਤੇ ਵਿਚ ਸਥਿਤ ਹੈ ਜਾਂ ਪਾਠਕ ਵਿਚ ਜਾਂ ਆਪਣੇ ਆਪ ਵਿਚ। ਇਸ ਪ੍ਰਸ਼ਨ ਦਾ ਉਸ ਨੇ ਉੱਤਰ ਦਿੱਤਾ ਕਿ "ਕਾਵਿ ਕਿਰਤ ਵਸਤੂ ਮੁਲਕ ਅਭਿਵਿਅੰਜਨ ਜਾਂ ਸਿਰਜਤ ਹੋਂਦ ਹੈ ਜੋ ਸਿਰਜਕ ਦੇ ਮਨਸ਼ੇ ਜਾਂ ਪਾਠਕ ਦੀ ਲੋੜ ਤੋਂ ਵੱਖਰੀ ਸ਼ਖ਼ਸੀਅਤ ਦੀ ਵੀ ਅਧਿਕਾਰੀ ਹੈ । ਇਹ ਮੂਲ ਪ੍ਰਸ਼ਨ ਅਤੇ ਉੱਤਰ ਸੀ ਜਿਸ ਤੋਂ ਪੰਜਾਬੀ ਚਿੰਤਨ ਦੀ ਰੂਪਵਾਦੀ ਪੱਛਮੀ ਚਿੰਤਨ ਨਾਲ ਨੇੜਤਾ ਬਣਨੀ ਆਰੰਭ ਹੋਈ। “ਕਵੀ ਦੀ ਵਿਆਖਿਆ ਨਾਲ ਕਵੀ ਦੀ ਕਿਰਤ ਉੱਪਰ ਹੀ ਵਿਸ਼ਵਾਸ ਕਰਨਾ ਉਚਿਤ ਹੋਵੇਗਾ ਜਾਂ ਕਾਵਿ ਅਭਿਵਿਅੰਜਨ ਨੂੰ ਸਮਝਣ ਲਈ ਕਵੀ-ਕਥਨ ਦੀ ਸਹਾਇਤਾ ਬੇਲੋੜੀ ਹੈ'—ਵਰਗੇ ਕਥਨਾਂ ਨੂੰ ਆਪਣਾ ਵਿਧਾ-ਬਿੰਦੂ ਬਣਾਉਂਦੀ ਇਸ ਆਲੋਚਨਾ ਨੇ ਕਰੀਬ ਦੇ-ਵਰ੍ਹੇ ਤਾਂ ਆਪਣੇ ਚਿੰਤਨ ਦੇ ਮੂਲ ਚੌਖਟੇ ਨੂੰ ਅਜਿਹੀਆਂ ਟਿੱਪਣੀਆਂ ਦੀ ਸਹਾਇਤਾ ਨਾਲ ਹੀ ਉਸਾਰਿਆ ਅਤੇ ਮਗਰੋਂ 1972 ਈ. ਵਿਚ ਆਪਣੇ ਮਜ਼ਮੂਨ “ਮੂਲ ਤੇ ਮੁਲੰਕਣ ਵਿਚ ਇਸ ਅਧਿਐਨ ਵਿਧੀ ਨੂੰ ਸੰਗਠਨਵਾਦੀ ਸੰਰਚਨਾਵਾਦੀ ਬਣਤਰਵਾਦੀ ਵਿਧੀ ਆਖਿਆ । ਸਿੱਧਾਂਤਕ ਧਰਾਤਲ ਉੱਪਰ ਬੇਸ਼ੱਕ ਰੂਸੀ ਰੂਪਵਾਦ, ਅਮਰੀਕੀ ਨਵਾਲੋਚਨਾ ਅਤੇ ਸੰਰਚਨਾਵਾਦ ਦੇ ਮੂਲ ਸਿੱਧਾਂਤਕ ਚੌਖਟਿਆਂ, ਧਾਰਨਾਵਾਂ ਅਤੇ ਸੰਕਲਪਾ ਸੰਬੰਧੀ ਚਰਚਾ ਹੋਣ ਲੱਗੀ ਪਰੰਤੂ ਵਿਹਾਰਕ ਧਰਾਤਲ ਉਪਰ, ਇਹ ਸਭ ਮਿਸ਼ਰਤ ਰੂਪ ਵਿਚ ਵਿਚਰਣ ਲੱਗਾ। ਰੂਸੀ ਰੂਪਵਾਦ, ਅਮਰੀਕੀ ਨਵਾਲੋਚਨਾ, ਫਰਾਂਸੀਸੀ ਸੰਰਚਨਾਵਾਦ ਅਤੇ ਥੀਮ ਵਿਗਿਆਨ ਜਿਹੇ ਵਿਸ਼ਿਆਂ ਬਾਰੇ ਚਰਚਾ ਇਸੇ ਦੌਰ ਵਿਚ ਪੰਜਾਬੀ ਸਾਹਿਤ ਚਿੰਤਨ ਵਿਚ ਪ੍ਰਵੇਸ਼ ਕਰ ਗਈ। ਨਿਕਟ ਤੇ ਮਹੀਨ ਪਾਠਗਤ ਵਿਸ਼ਲੇਸ਼ਣਾਂ ਰਾਹੀਂ ਰਚਨਾ ਦੀ ਬੁਣਤੀ ਤੋਂ ਬਣਤਰ ਤਕ ਉਤਰਣ ਅਤੇ ਉਸ ਦੇ ਵਿੱਲਖਣ ਸੁਹਜ ਨੂੰ ਉਭਾਰਣ ਵਾਲੀਆਂ ਰੀਤੀਆ ਸਾਹਿਤਕਤਾ ਦੇ ਨਕਸ਼ਾਂ ਦੀ ਪਛਾਣ ਕਰਨ ਦਾ ਇਕਲੌਤਾ ਸਰਕਾਰ ਪੰਜਾਬੀ ਚਿੰਤਨ ਕਾਰਜ ਦੇ ਕੇਂਦਰ ਵਿਚ ਆ ਟਿਕਿਆ। ਨਿਰਸੰਦੇਹ, ਇੱਥੇ ਤਕ ਪਤਾ ਰੂਪਵਾਦ ਅਤੇ ਸੰਰਚਨਾਵਾਦ ਦੇ ਮੂਲ ਸੰਕਲਪਾਂ ਦੀ ਬਣੀ ਰਹੀ। ਉਨ੍ਹਾਂ ਦੇ ਇਤਿਹਾਸ ਪਿਛੋਕੜ ਤੇ ਸੀਮਾਵਾਂ ਨੂੰ ਘੱਟ ਅਤੇ ਉਨ੍ਹਾਂ ਦੇ ਗੁਣਾਂ ਨੂੰ ‘ਸਵੀਕ੍ਰਿਤੀ ਦੇ ਲਹਿਜੇ ਵਿਚ ਵੱਧ ਉਭਾਰਿਆ ਗਿਆ। 1977 ਈ ਨੂੰ ਡਾ. ਹਰਿਭਜਨ ਸਿੰਘ ਦੀ ਪੁਸਤਕ ਰਚਨਾ ਸੰਰਚਨਾ ਪ੍ਰਕਾਸ਼ਿਤ ਹੋਈ ਜਿਸ ਵਿਚ ਉਸ ਨੇ ਜੂਲੀਆ ਕ੍ਰਿਸਤੇਵਾ ਅਤੇ ਮਗਰੋਂ ਰੇਲਾਂ ਭਾਰਤ ਦੇ ਕੁਝ ਸੰਕਲਪਾਂ ਨੂੰ ਵਿਕੋਲਿਤਰੇ ਰੂਪ ਵਿਚ ਸਾਹਮਣੇ ਲਿਆਦਾ। ਉਂਜ ਵੀ ਡਾ. ਹਰਿਭਜਨ ਸਿੰਘ ਦੀ ਦਿਲਚਸਪੀ ਸੰਕਲਪਾਂ ਅਰਥ-ਘੇਰਿਆਂ ਨੂੰ ਸਪੱਸ਼ਟ ਕਰਨ ਵਿਚ ਵਧੇਰੇ ਸੀ। ਸਾਹਿਤ ਅਧਿਐਨ ਪ੍ਰਣਾਲੀਆਂ, ਉਨ੍ਹਾਂ ਦੇ ਇਤਿਹਾਸ ਅਤੇ ਪਰਸਪਰ ਸੰਵਾਦ ਨੂੰ ਪੇਸ਼ ਕਰਨ ਵਿਚ ਉਸ ਦੀ ਰੁਚੀ ਨਹੀਂ ਸੀ। ਉੱਤਰ ਸੋਰਚਨਾਵਾਦ ਨੂੰ ਇੱਕ ਪ੍ਰਣਾਲੀ ਦੇ ਰੂਪ ਵਿਚ ਉਭਾਰਣ, ਇਸ ਦੇ ਪ੍ਰਮੁੱਖ ਚਿੰਤਕਾ ਅਤੇ ਉਨ੍ਹਾਂ ਦੇ ਸੰਕਲਪਾਂ ਨੂੰ ਸਿਲਸਲਵਾਰ ਜਾਂ ਸੰਵਾਦੀ ਰੂਪ ਵਿਚ ਉਭਾਰਣ ਇਸ ਦੇ ਪਿਛੋਕੜ, ਪ੍ਰਾਪਤੀਆਂ ਤੇ ਸੀਮਾਵਾਂ ਨੂੰ ਉਲੀਕਣ ਦਾ ਕਾਰਜ ਡਾ. ਹਰਿਭਜਨ ਸਿੰਘ ਚਿੰਤਨ ਦਾ ਹਿੱਸਾ ਨਾ ਬਣ ਸਕਿਆ। ਉਸ ਦੀਆਂ ਮਗਰਲੇ ਪੜਾਅ ਦੀਆ ਪੁਸਤਕਾਂ ਪਿਆਰ ਅਤੇ ਪਰਿਵਾਰ (1988), ਅਤੇ ਖਾਮੋਸ਼ੀ ਦਾ ਜਜੀਰਾ ( 1988 ) ਵਿਚੋਂ ਉੱਤਰ-ਸੰਰਚਨਾਵਾਦ ਨਾਲ ਸੰਬੰਧਿਤ ਕੁਝ ਸੰਕਲਪਾਂ ਦਾ ਜ਼ਿਕਰ ਮਿਲ ਜਾਂਦਾ ਹੈ, ਪਰੰਤੂ ਕਿਸੇ ਸਿਲਸਲੇਵਾਰ ਇਤਿਹਾਸ ਅਤੇ ਵਿਆਖਿਆ ਦੀ ਹੋਂਦ ਨਦਾਰਦ ਹੈ। ਵਧੇਰੇ ਕਰਕੇ ਡਾ. ਹਰਿਭਜਨ ਸਿੰਘ ਰੂਪਵਾਦ ਅਤੇ ਸੰਰਚਨਾਵਾਦ ਦੇ ਆਸ ਪਾਸ ਹੀ ਵਿਚਰਦਾ ਹੈ।

ਏਥੋ ਉਸ ਚਿੰਤਕ ਦਾ ਜਿਕਰ ਵੀ ਜ਼ਰੂਰੀ ਬਣਦਾ ਹੈ ਜਿਸਦੇ ਯਤਨਾਂ ਨਾਲ ਪੰਜਾਬ ਪੰਜਾਬੀ ਵਿਚ ਸੰਰਚਨਾਵਾਦ ਦਾ ਪ੍ਰਵੇਸ਼ ਹੋਇਆ। ਇਹ ਨਾਂ ਡਾ. ਹਰਜੀਤ ਸਿੰਘ ਗਿੱਲ ਦਾ ਹੈ ਜਿਸ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਭਾਖਾ ਸੰਜਮ ਨਾਂ ਦੀ ਪੱਤ੍ਰਿਕਾ ਆਰੰਭ ਕੀਤੀ। ਉਸ ਨੇ ਫਰਾਂਸ ਜਾਂ ਯੂਰਪ ਵਿਚ ਵਿਕਸਤ ਹੋਏ ਇਸ ਵਾਦ ਨੂੰ ਅੰਗਰੇਜ਼ੀ ਭਾਸ਼ਾ ਵਿਚ ਸਮਝਣ-ਸਮਝਾਉਣ ਦਾ ਉੱਦਮ ਵੀ ਕੀਤਾ ਅਤੇ ਨਾਲ ਹੀ ਇਸ ਦੀ ਸਹਾਇਤਾ ਨਾਲ ਪੰਜਾਬੀ ਸਾਹਿਤ ਅਤੇ ਲੋਕਧਾਰਾ ਸੰਬੰਧੀ ਕੁਝ ਅਧਿਐਨ ਵੀ ਪ੍ਰਸਤੁਤ ਕੀਤੇ । ਉਹ ਸੰਰਚਨਾਵਾਦ ਅਤੇ ਉੱਤਰ-ਸੰਰਚਨਾਵਾਦ ਦੇ ਮੂਲ ਸੋਮਿਆ, ਪਿਛੋਕੜ, ਪ੍ਰਾਪਤੀਆਂ ਅਤੇ ਸੀਮਾਵਾਂ ਤੋਂ ਭਲੀਭਾਂਤ ਵਾਕਿਫ ਸੀ ਅਤੇ ਉਸ ਨੇ ਆਪਣੇ ਬਹੁਤ ਸਾਰੇ ਭਾਸ਼ਣਾਂ ਵਿਚ ਇਨ੍ਹਾਂ ਦੇ ਮੂਲ ਸੰਕਲਪਾਂ ਨੂੰ ਸਮਝਣਯੋਗ ਵੀ ਬਣਾਇਆ। ਲਿਖਤ ਦੇ ਧਰਾਤਲ ਉੱਪਰ ਉਸਦਾ ਅਧਿਐਨ ਕਾਰਜ ਅੰਗਰੇਜ਼ੀ ਭਾਸ਼ਾ ਤਕ ਹੀ ਸੀਮਿਤ ਰਿਹਾ। ਜੇਕਰ ਉਨ੍ਹਾਂ ਚਿੰਤਕਾਂ ਦਾ ਜਿਕਰ ਕਰਨਾ ਹੋਵੇ ਜਿਨ੍ਹਾਂ ਨੇ ਡਾ. ਹਰਿਭਜਨ ਸਿੰਘ ਤੋਂ ਮਗਰੋਂ ਉੱਤਰ-ਸੰਰਚਨਾਵਾਦ ਪ੍ਰਣਾਲੀ ਨੂੰ ਸਮੁੱਚੇ ਰੂਪ ਵਿਚ ਕੁਝ ਚਿੰਤਕਾਂ ਸੰਬੰਧੀ ਚਰਚਾ ਰਾਹੀਂ, ਕੁਝ ਸੰਕਲਪਾ ਰਾਹੀਂ ਸੰਵਾਦ ਜਾਂ ਅਨੁਵਾਦ ਰਾਹੀਂ ਅਤੇ ਜਾਂ ਸੀਮਾਵਾਂ ਦੀ ਪਛਾਣ ਰਾਹੀਂ ਪਛਾਣਨ ਵਿਚ ਯੋਗਦਾਨ ਪਾਇਆ ਉਹ ਹਨ : ਡਾ. ਤਰਲੋਕ ਸਿੰਘ ਕੰਵਰ, ਡਾ. ਸੁਤਿੰਦਰ ਸਿੰਘ ਨੂਰ, ਡਾ. ਜਗਬੀਰ ਸਿੰਘ, ਡਾ. ਗੁਰਚਰਨ ਸਿੰਘ ਅਰਸ਼ੀ, ਡਾ. ਰਵਿੰਦਰ ਸਿੰਘ ਰਵੀ, ਡਾ.ਤੇਜਵੰਤ ਸਿੰਘ ਗਿੱਲ, ਡਾ. ਗੁਰਬਚਨ, ਡਾ. ਸੁਰਜੀਤ ਸਿੰਘ ਭੱਟੀ ਅਤੇ ਡਾ. ਮਨਮੋਹਨ ਡਾ. ਤਰਲੋਕ ਸਿੰਘ ਕੰਵਰ 1985 ਤੋਂ ਪਹਿਲਾਂ ਤਕ ਤਾਂ ਵਧੇਰੇ ਕਰਕੇ ਸੰਰਚਨਾਵਾਦ ਦੇ ਸਰੋਕਾਰਾਂ ਨਾਲ ਜੁੜਿਆ ਰਿਹਾ ਪਰੰਤੂ ਆਪਣੀ 1985 ਈ ਵਿਚ ਪਕਾਸ਼ਿਤ ਪੁਸਤਕ ਪਾਠ ਤੇ ਪ੍ਰਸੰਗ ਅਤੇ ਉਸ ਤੋਂ ਮਗਰੋਂ ਪ੍ਰਕਾਸ਼ਿਤ ਪੁਸਤਕਾਂ ਜਿਵੇਂ ਸੰਚਾਰ ਸਭਿਆਚਾਰ (1989), ਥਾਪਣਾ-ਉਥਾਪਣਾ (1989) ਅਤੇ ਗੁਰੂ ਨਾਨਕ ਦਾ ਕਾਵਿ-ਸ਼ਾਸਤਰ (1994) ਵਿਚ ਉਸ ਉੱਤਰ-ਸੰਰਚਨਾਵਾਦੀ ਚਿੰਤਕਾਂ ਅਤੇ ਉੱਤਰ-ਸੰਰਚਨਾਵਾਦ ਦੇ ਬੁਨਿਆਦੀ ਸੰਕਲਪਾ ਵਿਸ਼ੇਸ਼ਕਰ ਵਿਰਚਨਾਵਾਦ ਦਾ ਜਿਕਰ ਆਰੰਭ ਕੀਤਾ। 1988 ਵਿਚ ਪ੍ਰਕਾਸ਼ਿਤ ਪੁਸਤਕ ਸਾਹਿਤ ਅਧਿਐਨ ਦੇ ਬਦਲਦੇ ਪਰਿਪੇਖ ਦਾ ਇਸੇ ਨਾਂ ਦੇ ਪਹਿਲੇ ਮਜਮੂਨ ਵਿਚ ਉਸ ਸਾਹਿਤ ਅਧਿਐਨ ਵਿਧੀਆਂ ਦਾ ਇਤਿਹਾਸ ਉਲੀਕਦੇ ਉਲੀਕਦੇ ਉੱਤਰ-ਸੰਰਚਨਾਵਾਦ ਦਾ ਜ਼ਿਕਰ ਵੀ ਕੀਤਾ, ਵਿਸ਼ੇਸ਼ ਕਰਕੇ ਦੈਰੀਦਾ ਦੇ ਹਵਾਲੇ ਨਾਲ। ਦੈਰੀਦਾ ਸੰਬੰਧੀ ਉਸ ਦਾ ਮੱਤ ਹੈ ਕਿ

ਯਕ ਦੈਰੀਦਾ ਸਮੁੱਚੇ ਪੱਛਮੀ ਦਰਸ਼ਨ ਉੱਪਰ ਆਕ੍ਰਮਣ ਕਰਨ ਵਾਲਾ ਵਿਦਵਾਨ ਹੈ।[ਸੋਧੋ]
ਉਸ ਦਾ ਮੱਤ ਹੈ ਕਿ ਪੱਛਮੀ ਦਰਸ਼ਨ ਆਦਿ ਕਾਲ ਤੋਂ[ਸੋਧੋ]
ਹੀ ਇਕ ਤਾਂ ਕੇਂਦਰ ਦੀ ਮਿੱਥ ਉੱਪਰ ਆਧਾਰਿਤ ਹੈ ਅਤੇ ਦੂਸਰਾ[ਸੋਧੋ]
'ਲੰਗੇਜ਼ ਅਰਥਾਤ ਮੁਖਾਰਬਿੰਦ ਤੋਂ ਉਚਰੇ ਵਚਨਾਂ ਦੀ ਮਿੱਥ ਉੱਪਰ[ਸੋਧੋ]
ਆਧਾਰਿਤ ਰਿਹਾ ਹੈ। ਇਸ ਮਿੱਥ ਨੂੰ ਉਸ ਨੇ ਉਪਸਥਿਤੀ ਦੀ[ਸੋਧੋ]
ਅਧਿਆਤਮਕਤਾ (Metaphysics of Presence) ਵੀ ਕਿਹਾ ਹੈ। (ਪੰਨਾ 18)[ਸੋਧੋ]

ਲੌਂਗੋਦਾ ਦੇ ਵਿਚਰਨਾ ਸਿੱਧਾਂਤ ਅਤੇ ਉਸ ਦੇ ਸਮੁੱਚੇ ਚਿੰਤਨ ਸੰਬੰਧੀ ਡਾ ਕੰਵਰ ਦੀਆਂ ਹੋਰਨਾਂ ਧਾਰਨਾਵਾਂ ਨੂੰ ਵੀ ਪ੍ਰਸਤੁਤ ਕੀਤਾ ਜਾ ਸਕਦਾ ਹੈ ਪਰੰਤੂ ਇਸ ਸਮੁੱਚੀ ਸਾਮਗਰੀ ਦੀ ਸਮੱਸਿਆ ਪਿਛੋਕੜ ਦੀ ਪ੍ਰਸਤੁਤੀ ਤੋਂ ਵਿਛੁੰਨ ਹੋਣ, ਸੰਕੇਤਕ ਪਦਾਂ ਦੇ ਅਰਥ-ਘੇਰਿਆਂ ਨੂੰ ਸਪੱਸ਼ਟ ਕਰਨ ਦੀ ਬਜਾਏ ਉਨ੍ਹਾਂ ਦੇ ਸਿੱਧੇ ਅਨੁਵਾਦ ਕਰਨ, ਕੁਝ ਸੰਕੇਤਕ ਪਦਾ ਦੇ ਮੁੜ-ਮੁੜ ਦੁਹਰਾਓ ਅਤੇ ਸੰਚਾਰ ਦੀ ਅਣਹੋਂਦ ਵਿਚੋਂ ਆਪਣਾ ਵਜੂਦ ਧਾਰਣ ਕਰਦੀ ਹੈ। ਗੁਰੂ ਨਾਨਕ ਦਾ ਕਾਵਿ ਸ਼ਾਸਤਰ ਤਕ ਅੱਪੜ ਕੇ ਇਸ ਦਾ ਸਰੂਪ ਆਰੋਪਣਮੁਖੀ ਹੋ ਜਾਂਦਾ ਹੈ। ਡਾ. ਸੁਤਿੰਦਰ ਸਿੰਘ ਨੂਰ ਨੇ ਆਪਣੀ ਪੁਸਤਕ ਸਾਹਿਤ ਸਿੱਧਾਂਤ ਤੇ ਵਿਹਾਰ (1987) ਵਿਚ ਰੂਪਵਾਦ ਤੋਂ ਸੰਰਚਨਾਵਾਦ ਦੀਆਂ ਸੀਮਾਵਾਂ ਨੂੰ ਪਛਾਣਿਆ ਜ਼ਰੂਰ ਪਰੰਤੂ ਉਸ ਨੇ ਨਿੱਠ ਕੇ ਉੱਤਰ-ਸੰਰਚਨਾਵਾਦ, ਇਸ ਦੇ ਪ੍ਰਮੁੱਖ ਚਿੰਤਕਾਂ ਅਤੇ ਸੰਕਲਪਾਂ ਸੰਬੰਧੀ ਚਰਚਾ ਨੂੰ ਆਪਣੇ ਅਧਿਐਨਾਂ ਦੇ ਕੇਂਦਰ ਵਿਚ ਨਾ ਲਿਆਂਦਾ। ਡਾ. ਜਗਬੀਰ ਸਿੰਘ ਨੇ ਆਪਣੀ ਪੁਸਤਕ ਸਮੀਖਿਆ ਵਿਹਾਰ (1997) ਦੇ ਪਹਿਲੇ ਮਜ਼ਮੂਨ ਸਾਹਿਤ ਅਧਿਐਨ ਦੀਆਂ ਨਵੀਨ ਵਿਧੀਆ' ਵਿਚ ਉੱਤਰ-ਸੰਰਚਨਾਵਾਦੀ ਅਧਿਐਨ ਵਿਧੀ ਨਾਲ ਅਤਿ ਸੰਖੇਪ ਰੂਪ ਵਿਚ ਪਰਿਚਿਤ ਕਰਾਉਣ ਦਾ ਉੱਦਮ ਕੀਤਾ। 'ਸੰਰਚਨਾਵਾਦ ਦੀਆਂ ਸੀਮਾਵਾਂ ਨੂੰ ਉਲੰਘਣ ਦੇ ਉਪਰਾਲੇ ਵਜੋਂ ਉੱਤਰ ਸੰਰਚਨਾਵਾਦ ਦਾ ਉਦੈ ਹੋਇਆ", "ਉੱਤਰ-ਸੰਰਚਨਾਵਾਦ ਨੇ ਸੋਸਿਊਰ ਦੇ ਭਾਸ਼ਾ ਵਿਗਿਆਨਕ ਚਿੰਤਨ ਦੀਆਂ ਹੀ ਕਈ ਅਣਗੌਲੀਆਂ ਪਰ ਮਹੱਤਵਪੂਰਨ ਧਾਰਨਾਵਾਂ ਦੀ ਪੁਨਰ-ਵਿਆਖਿਆ ਕਰਕੇ ਉਸ ਦੀਆ ਰੂਪਵਾਦੀ ਸੀਮਾਵਾਂ ਨੂੰ ਉਲੰਘਣ ਦਾ ਸਫਲ ਯਤਨ ਕੀਤਾ " ਵਾਕ ਤੋਂ ਪਚਨ ਤਕ ਦੀ ਯਾਤਰਾ ਸੰਰਚਨਾਵਾਦ ਤੋਂ ਉੱਤਰ-ਸੰਰਚਨਾਵਾਦ ਤਕ ਦੀ ਯਾਤਰਾ ਮੰਨੀ ਜਾ ਸਕਦੀ ਹੈ। ਇਸ ਨੇ ਪਾਰ ਭਾਸ਼ਾ ਵਿਗਿਆਨਕ ਮਾਡਲ ਰਾਹੀਂ ਸਾਹਿਤਕ ਕਿਰਤਾਂ ਦੇ ਵਿਚਾਰਧਾਰਾਈ ਸੰਦਰਤਾਂ ਅਤੇ ਇਤਿਹਾਸਕ ਪ੍ਰਸੰਗਾਂ ਦੀ ਤਲਾਸ਼ ਕੀਤੀ, ਪਾਠ-ਪ੍ਰਬੰਧ ਦੇ ਸੰਕਲਪਾਂ ਨੂੰ ਇਸ ਪੁਨਰ-ਪਰਿਭਾਸ਼ਤ ਕੀਤਾ ਅਤੇ ਸਾਹਿਤ ਕਿਰਤਾਂ ਦੇ ਅਧਿਐਨ ਲਈ ਵਿਰਚਨਾ ਵਿਧੀ ਦਾ ਵਿਕਾਸ ਕੀਤਾ ਆਦਿ ਉਸ ਦੀਆਂ ਉੱਤਰ-ਸੰਰਚਨਾਵਾਦੀ ਵਿਧੀ ਸੰਬੰਧੀ ਸੂਤਰਕ ਧਾਰਨਾਵਾਂ ਹਨ। ਪਿਛੋਕਡ ਦੀ ਉਸਾਰੀ ਕਰਨ, ਵੱਖ-ਵੱਖ ਚਿੰਤਕਾਂ, ਚਿੰਤਨ ਪਰੰਪਰਾ ਅਤੇ ਪਰਸਪਰ ਸੰਵਾਦ ਨੂੰ ਪ੍ਰਸਤੁਤ ਕਰਨ ਦੀ ਬਜਾਏ ਮੋਟੀ ਜਿਹੀ ਪਛਾਣ ਕਰਾਉਣਾ ਇਸ ਅਧਿਐਨ ਦਾ ਮਕਸਦ ਹੈ। ਉੱਤਰ-ਸੰਰਚਨਾਵਾਦ ਦੇ ਕੁਝ ਸੰਕਲਪਾਂ ਦੀ ਵਰਤੋਂ ਉਸ ਨੇ ਆਪਣੀਆਂ ਗਲਪ ਸੰਬੰਧੀ ਲਿਖੀਆਂ ਦੋ ਪੁਸਤਕਾਂ ਬਿਰਤਾਂਤਕ ਗਲਪ : ਸਿੱਧਾਂਤ ਤੇ ਸਮੀਖਿਆ (1992) ਅਤੇ ਗਲਪ ਸੰਸਾਰ (1999) ਵਿਚ ਅਧਿਐਨ-ਵਸਤੂ ਦੇ ਵਿਸ਼ਲੇਸ਼ਣ ਹਿੱਤ ਕੀਤੀ ਪਰੰਤੂ ਕੁਝ ਥਾਵਾਂ ਉੱਪਰ ਇਨ੍ਹਾਂ ਸੰਕਲਪੀ ਚੌਖਟਿਆਂ ਨੇ ਉਸ ਦੇ ਅਧਿਐਨ-ਕਾਰਜਾਂ ਨੂੰ ਆਰੋਪਣਮੁਖੀ ਅਤੇ ਯਾਂਤਿਕ ਭਾਂਤ ਦਾ ਵੀ ਬਣਾਇਆ। ਡਾ. ਜਗਬੀਰ ਸਿੰਘ ਦੀ ਵੱਡੀ ਪ੍ਰਾਪਤੀ ਉੱਤਰ-ਸੰਰਚਨਾਵਾਦੀ ਅਧਿਐਨ ਵਿਧੀ ਦੀ ਵਿਆਖਿਆ ਦੇ ਪ੍ਰਸੰਗ ਵਿਚ ਗੋਪੀਚੰਦ ਨਾਰੰਗ ਦੀ ਪੁਸਤਕ ਸੰਰਚਨਾਵਾਦ, ਉੱਤਰ-ਸੰਰਚਨਾਵਾਦ ਅਤੇ ਪੂਰਬੀ ਕਾਵਿ ਸ਼ਾਸਤਰ ਦਾ ਸਪੱਸ਼ਟ ਤੇ ਸਮਝਣਯੋਗ ਭਾਸ਼ਾ ਵਿਚ ਅਨੁਵਾਦ ਕਰਨ ਵਿਚ ਨਿਹਿਤ ਹੈ, ਜਿਸ ਵਿਚ ਲੇਖਕ ਨੇ ਉੱਤਰ-ਸੰਰਚਨਾਵਾਦ, ਉਸ ਦੇ ਮੁੱਖ ਚਿੰਤਕਾ ਅਤੇ ਉਨ੍ਹਾਂ ਦੀਆਂ ਮੂਲ ਧਾਰਨਾਵਾਂ ਸੰਬੰਧੀ ਮੁੱਢਲੀ ਪਛਾਣ ਕਰਵਾਈ। ਮੂਲ ਲੇਖਕ ਦੀ ਆਪਣੀ ਸਥਿਤੀ ਏਥੇ ਵੀ ਸਵੀਕ੍ਰਿਤੀ ਦੀ ਹੈ, ਸੰਵਾਦ ਦੀ ਨਹੀਂ। ਡਾ ਗੁਰਬਚਨ ਤੇ ਜਿਸ ਨੇ ਆਪਣੀ ਪੁਸਤਕ ਸੰਰਚਨਾਵਾਦ ਦੇ ਆਰ ਪਾਰ (1994) ਵਿਚਲੇ ਇਸੇ ਨਾਂ ਦੇ ਆ ਜਾ ਮਜ਼ਮੂਨ ਵਿਚ ਸੰਰਚਨਾਵਾਦ ਤੋਂ ਮਗਰੋਂ ਸਾਹਿਤ ਅਧਿਐਨ ਦੇ ਬਦਲੇ ਸਰਕਾਰ ਨੂੰ ਉਲੀਕਿਆ। ਉਸ ਨੇ ਫੂਕੇ ਅਤੇ ਦੈਰੀਦਾ ਦੇ ਸਿੱਧਾਂਤ ਅਤੇ ਵਿਸ਼ੇਸ਼ਕਰ ਦੈਰੀਦਾ ਦੇ ਵਿਰਚਨਾ ਸਿੱਧਾਂਤ ਬਾਰੇ ਸੰਖੇਪ ਨੁਕਤੇ ਪੇਸ਼ ਕਰਕੇ ਇਸ ਖੇਤਰ ਸੰਬੰਧੀ ਆਪਣੀ ਭਰੋਸੇਯੋਗ ਵਾਕਫ਼ੀ ਦਾ ਪਰਿਚਯ ਜ਼ਰੂਰ ਦਿੱਤਾ ਪਰੰਤੂ ਇਹ ਅਧਿਐਨ ਵੀ ਉੱਤਰ ਸੰਰਚਨਾਵਾਦ ਦੇ ਸਮੁੱਚੇ ਦ੍ਰਿਸ਼ ਨੂੰ ਉਭਾਰ ਨਾ ਸਕਿਆ।

ਉੱਤਰ-ਸੰਰਚਨਾਵਾਦੀ ਅਧਿਐਨ ਵਿਧੀ ਅਤੇ ਇਸ ਨਾਲ ਜੁੜੇ ਚਿੰਤਕਾਂ ਜਿਵੇਂ ਲਾਕਾ, ਰੋਲਾਂ ਬਾਰਤ, ਮਿਸ਼ੈਲ ਫੂਕੋ, ਦੈਰਿਦਾ ਅਤੇ ਜੂਲੀਆ ਕ੍ਰਿਸਤੇਵਾ ਸੰਬੰਧੀ ਵਿਸਤ੍ਰਿਤ ਅਤੇ ਕਾਲਕ੍ਰਮ ਅਨੁਸਾਰ ਚਰਚਾ ਡਾ. ਗੁਰਚਰਨ ਸਿੰਘ ਅਰਬੀ ਦੀਆਂ ਦੋ ਪੁਸਤਕਾਂ ਸਿੱਧਾਂਤ-ਚਿੰਤਨ (ਅਸਤਿਤਵ ਤੋਂ ਵਿਚਰਨਾ ਤਕ, 1996) ਅਤੇ ਪੱਛਮੀ ਕਾਵਿ-ਸ਼ਾਸਤਰ (1996) ਵਿਚ ਪ੍ਰਾਪਤ ਹੁੰਦੀ ਹੈ। ਪਹਿਲੀ ਪੁਸਤਕ ਵਿਚ ਉਸ ਉੱਤਰ-ਸੰਰਚਨਾਵਾਦ ਅਤੇ ਵਿਚਰਨਾ ਸਿੱਧਾਂਤ ਸੰਬੰਧੀ ਨਿਖੜਵੇਂ ਰੂਪ ਵਿਚ ਚਰਚਾ ਕੀਤੀ। ਇਸ ਅਧਿਐਨ ਵਿਧੀ, ਇਸ ਨਾਲ ਜੁੜੇ ਚਿੰਤਕਾਂ, ਉਨ੍ਹਾਂ ਦੀਆਂ ਵੱਖ-ਵੱਖ ਪੁਸਤਕਾਂ, ਉਨ੍ਹਾਂ ਦੇ ਸੰਕਲਪਾਂ ਅਤੇ ਇਸ ਵਿਧੀ ਦੇ ਸਮੁੱਚੇ ਮਹਾਂਦਰੇ ਸੰਬੰਧੀ ਉਸ ਦੀਆਂ ਪੁਸਤਕਾਂ ਵਿਚੋਂ ਚੋਖੇ ਤੱਥ ਪ੍ਰਾਪਤ ਹੋ ਜਾਂਦੇ ਹਨ। ਏਨੀ ਕਰਵੀਂ ਤਬਿਕ ਦਾਕਵੀ ਉਸ ਤੋਂ ਪੂਰਵ ਉੱਤਰ-ਸੰਰਚਨਾਵਾਦ ਸੰਬੰਧੀ ਪ੍ਰਾਪਤ ਸਾਮਰੀ ਵਿਚੋਂ ਨਿਰਸੰਦੇਹ ਪ੍ਰਾਪਤ ਨਹੀਂ ਹੁੰਦੀ। ਉੱਤਰ-ਸੰਰਚਨਾਵਾਦੀ ਚਿੰਤਕ ਲਿਖਤ ਜਾਂ ‘ਪਾਣਾਤਮਕਤਾ ਦੀ ਗੱਲ ਕਰਦੇ ਹਨ, ਸੰਰਚਨਾਵਾਦ ਤੋਂ ਉੱਤਰ ਬੇਰਚਨਾਵਾਦ ਦੀ ਦਿਸ਼ਾ 'ਕਿਰਤ ਤੋਂ ‘ਪਾਠ ਤਕ ਦੀ ਯਾਤਰਾ ਹੈ ਅਤੇ ਉੱਤਰ ਸੰਰਚਨਾਵਾਦੀ ਪ੍ਰਣਾਲੀ ਸਾਹਿਤ ਕਿਰਤ ਨੂੰ ਚਿਹਨਕਾਂ ਦੀ ਨਾ ਮੁੱਕਣ ਵਾਲੀ ਖੇਡ ਦੇ ਰੂਪ ਵਿਚ ਦੇਖਦੀ ਹੈ ਆਦਿ ਸੰਖੇਪ ਸੂਤਰ ਉਸ ਦੀ ਅਧਿਐਨ-ਵਸਤੂ ਉੱਪਰ ਪਕੜ ਜਾਂ ਅਧਿਕਾਰ ਨੂੰ ਦਰਸਾਉਂਦੇ ਹਨ। ਜਿੱਥੇ ਇਸ ਸਾਮਗਰੀ ਵਿਚੋਂ ਕੁਝ ਵਿਚਾਰ ਸੂਤਰ ਸ਼ੁੱਧ ਅਤੇ ਸਪੱਸ਼ਟ ਰੂਪ ਵਿਚ ਪ੍ਰਾਪਤ ਹੁੰਦੇ ਹਨ ਉੱਥੇ ਕੁਝ ਥਾਵਾਂ ਉੱਪਰ ਵਿਚਾਰਾਂ /ਪੰਗਤੀਆਂ ਦਾ ਠੁਲ੍ਹਾ ਅਨੁਵਾਦ ਵੀ ਪ੍ਰਾਪਤ ਹੈ ਜਿਹੜਾ ਅਰਥ ਸੰਚਾਰ ਦੇ ਮਸਲੇ ਨੂੰ ਜਨਮ ਦੇਂਦਾ ਹੈ। ਡਾ. ਮਨਮੋਹਨ ਸਿੰਘ ਨੇ ਆਪਣੀ ਪੁਸਤਕ ਵਿਚਾਰ, ਚਿੰਤਨ ਤੇ ਵਿਹਾਰ ਵਿਚ ਤਿੰਨ ਫਰਾਂਸੀਸੀ ਚਿੰਤਕਾਂ ਮਿਸ਼ੇਲ ਫੂਕ, ਦੈਰੀਦਾ ਅਤੇ ਐਡਵਰਡ ਸਈਦ ਦੇ ਚਿੰਤਨ ਸੰਬੰਧੀ ਪਰਿਚਯ ਨੂੰ ਦਰਜ ਕੀਤਾ ਹੈ।

ਵੀਹਵੀਂ ਸਦੀ ਦੇ ਨੌਵੇਂ ਦਹਾਕੇ ਦੇ ਸ਼ੁਰੂ ਵਿਚ ਡਾ. ਸੁਤਿੰਦਰ ਸਿੰਘ ਨੂਰ ਦੀ ਸੰਪਾਦਨਾ ਹੇਠ ਸਿੱਧ ਫਰਾਂਸੀਸੀ ਲੇਖਕ ਰੋਲਾਂ ਬਾਰਤ ਬਾਰੇ ਉਸ ਦੀ ਪੰਜਾਬੀ ਪਾਠਕਾਂ ਨਾਲ ਮੁੱਢਲੀ ਜਾਣਕਾਰੀ ਹਿਤ ਇੱਕਤੀ ਫ਼ਰਵਰੀ ਦਾ ਵਿਸ਼ੇਸ਼ ਅੰਕ ਪ੍ਰਕਾਸ਼ਿਤ ਹੋਇਆ। ਇਸ ਪਰਿਚਯ ਦੇ ਕੇਂਦਰ ਵਿਚ ਰੋਲਾਂ ਬਾਰਤ ਦੀ ਪੁਸਤਕ ਰਾਈਟਿੰਗ ਡਿਗਰੀ ਜ਼ੀਰੋ ਸੀ। ਇਸੇ ਪਰਿਚਯ ਪ੍ਤਿ ਆਪਣੀ ਅਸੰਤੁਸ਼ਟੀ ਅਤੇ ਅਸੰਤੋਖ ਨੂੰ ਪ੍ਰਗਟ ਕਰਦੇ ਹੋਏ ਡਾ. ਰਵਿੰਦਰ ਸਿੰਘ ਰਵੀ ਨੇ ਦੋ ਮਜ਼ਮੂਨ ‘ਪੰਜਾਬੀ ਆਲੋਚਨਾ ਅਤੇ ਰੋਲਾਂ ਬਾਰਤ" ਦੇ ਸਿਰਲੇਖ ਹੇਠ ਪ੍ਰਕਾਸ਼ਤ ਕੀਤੇ। ਇਨ੍ਹਾਂ ਮਜ਼ਮੂਨਾਂ ਵਿਚ ਉਸ ਨੇ ਪੱਛਮ ਦੀਆਂ ਉੱਨਤ ਅਤੇ ਸਮਰਿੱਧ ਵਿਚਾਰ-ਪਰੰਪਰਾਵਾਂ ਅਤੇ ਸਾਹਿਤ ਸਿੱਧਾਂਤ ਦੇ ਮਹੱਤਵ ਨੂੰ ਬੌਧਿਕ ਵਿਕਾਸ ਦੇ ਕੋਣ ਤੋਂ ਉਜਾਗਰ ਕੀਤਾ। ਪਰੰਤੂ ਨਾਲ ਹੀ ਉਸ ਨੇ ਉਸ ਇਸ ਸਭ ਕੁਝ ਲਈ ਲੋੜੀਂਦੀ ਕ੍ਰਿਆ-ਵਿਧੀ ਜਾਂ ਵਿਧੀ ਵਿਗਿਆਨ ਵੱਲ ਵੀ ਸਾਡਾ ਧਿਆਨ ਦੁਆਇਆ। ਉਸ ਦੀ ਧਾਰਣਾ ਮੁਤਾਬਿਕ “ਲੇਖਕ, ਪੁਸਤਕਾਂ, ਵਿਚਾਰ-ਪਰੰਪਰਾਵਾਂ ਜਾਂ ਗਿਆਨ-ਸ਼ਾਖਾ ਸੰਬੰਧੀ ਚਰਚਾ ਕਰਨ ਦੇ ਕੁਝ ਆਪਣੇ ਆਦਾਬ, ਨਿਯਮ ਅਤੇ ਜ਼ਰੂਰਤਾਂ ਹਨ ਜਿਨ੍ਹਾਂ ਨੂੰ ਮਾਰਕਸਵਾਦੀ ਜਾਂ ਗ਼ੈਰਮਾਰਕਸਵਾਦੀ ਕੋਈ ਵੀ ਅੱਖੋਂ ਉਹਲੇ ਨਹੀਂ ਕਰ ਸਕਦਾ। ਇਸ ਢੰਗ-ਤਰੀਕੇ ਨਾਲ ਉਸ ਨੇ ਪ੍ਰਾਪਤ ਪਰਿਚਯ' ਪ੍ਰਤਿ ਅਸੰਤੋਖ ਅਤੇ ਵਿਹਾਰ ਰਾਹੀਂ ਆਪਣੇ ਸਿੱਧਾਂਤ ਨੂੰ ਸਾਖਸ਼ਾਤ ਕਰ ਦਿਖਾਇਆ। ਉਸ ਨੇ ਵਿਸ਼ੇਸ਼ ਲੇਖਕ, ਉਸ ਦੀ ਰਚਨਾ, ਵਿਚਾਰ-ਪਰੰਪਰਾ ਜਾਂ ਅਧਿਐਨ ਵਿਧੀ ਨੂੰ ਵਿਸ਼ੇਸ਼ ਇਤਿਹਾਸਕ ਸਮਾਜਕ ਅਤੇ ਸਭਿਆਚਾਰਕ ਪ੍ਰਸੰਗ ਵਿਚ ਉਭਾਰਿਆ। ਮਗਰੋਂ ਇਸੇ ਪ੍ਰਕਾਰ ਦੀ ਸੋਝੀ ਦਾ ਪਰਿਚਯ ਡਾ. ਸੁਰਜੀਤ ਸਿੰਘ ਭੱਟੀ ਨੇ ਆਪਣੇ ਨਵ ਪ੍ਰਕਾਸ਼ਿਤ ਮਜ਼ਮੂਨ "ਵਿਰਚਨਾਵਾਦ (ਗੁਰਇਕਬਾਲ ਸਿੰਘ (ਸੰਪ. ), ਪੰਜਾਬੀ ਆਲੋਚਨਾ ਅਤੇ ਚਿੰਤਨ ਪ੍ਰਣਾਲੀਆਂ 2003) ਵਿਚ ਦਿੱਤਾ ਹੈ। ਉਸ ਨੇ ਇਸ ਸਿੱਧਾਂਤ ਪਰਿਚਯ ਨੂੰ ਜਮਾਤੀ ਹਿੱਤ ਦੇ ਪ੍ਰਸੰਗ ਵਿਚ ਉਭਾਰਦੇ ਹੋਏ ਪੱਛਮੀ ਚਿੰਤਕਾਂ ਦੇ ਹਵਾਲਿਆਂ ਨਾਲ ਹੀ ਸਪੱਸ਼ਟ ਕੀਤਾ ਕਿ ਵਿਰਚਨਾਵਾਦੀ ਪਾਠ/ਭਾਸ਼ਾ ਦੀ ਸਵੈ-ਸੰਕਤਿਕਤਾ ਦੇ ਸਿੱਧਾਂਤ ਦੀ ਸਥਾਪਨਾ ਰਾਹੀਂ ਸਾਹਿਤ/ਪ੍ਰਵਚਨ ਦੇ ਸੰਬੰਧਾਂ ਨੂੰ ਇਤਿਹਾਸ/ਰਾਜਨੀਤੀ ਜਾਂ ਸਿੱਧਾਂਤ ਨਾਲੋਂ ਪੂਰੀ ਤਰ੍ਹਾਂ ਤੋੜ ਲੈਂਦੇ ਹਨ ਅਤੇ ਇਨ੍ਹਾਂ ਚਿੰਤਕਾਂ ਪਾਸ ਪੂੰਜੀਵਾਦੀ ਪ੍ਰਬੰਧ ਨੂੰ ਤਰਕਸ਼ੀਲ ਢੰਗ ਨਾਲ ਢਾਹ ਕੇ ਨਵੇਂ ਅਤੇ ਬਰਾਬਰੀ ਵਾਲੇ ਸਮਾਜਕ ਪ੍ਰਬੰਧ ਦੀ ਉਸਾਰੀ ਦਾ ਕੋਈ ਤਰਕ ਨਹੀਂ ਹੈ। ਨਿਰਸੰਦੇਹ, ਕੋਈ ਚਿੰਤਕ ਹੋਵੇ, ਪ੍ਰਣਾਲੀ ਜਾਂ ਸਿੱਧਾਂਤ ਉਸ ਸੰਬੰਧੀ ਸਮੁੱਚੀ ਚਰਚਾ ਦੋਹਰੇ ਸਮਾਜਕ ਅਤੇ ਸਭਿਆਚਾਰਕ ਪ੍ਰਸੰਗਾਂ ਵਿਚ ਉਭਾਰੇ ਜਾਣ ਦੀ ਮੰਗ ਕਰਦੀ ਹੈ। ਇਹ ਦੋਹਰੇ ਪ੍ਰਸੰਗ ਹਨ ਉਸ ਦਾ ਆਪਣਾ ਪ੍ਰਸੰਗ ਅਤੇ ਸਾਡਾ ਆਪਣਾ ਪ੍ਰਸੰਗ। ਨਾਲ ਹੀ ਉਹ ਸਮੁੱਚਾ ਸੰਦਰਭ ਅਤੇ ਸੰਵਾਦ ਵੀ ਉੱਭਰ ਕੇ ਸਾਹਮਣੇ ਆਉਣਾ ਲੋੜੀਂਦਾ ਹੈ ਜਿਸ ਦੀ ਸਹਾਇਤਾ ਨਾਲ ਪੰਜਾਬੀ ਮਾਨਸਿਕਤਾ ਦੇ ਬੌਧਿਕ ਵਿਕਾਸ ਦਾ ਰਾਹ ਮੋਕਲਾ ਕੀਤਾ ਜਾ ਸਕੇ। ਡਾ. ਰਵਿੰਦਰ ਸਿੰਘ ਰਵੀ ਵੱਲੋਂ ਅਮਰੀਕਾ ਦੀ ਨਵੀਨ ਆਲੋਚਨਾ-ਪ੍ਰਣਾਲੀ ਦੀ ਵਿਆਖਿਆ ਦੇ ਪ੍ਰਸੰਗ ਵਿਚ ਅਪਣਾਈ ਗਈ ਵਿਧੀ ਸਾਡੇ ਆਪਣੇ ਪ੍ਰਸੰਗ ਅਨੁਕੂਲ ਚੋਖੀ ਕਾਰਗਰ ਸਿੱਧ ਹੋ ਸਕਦੀ ਹੈ। ਇਹ ਸਭ ਕੁਝ ਦੀ ਗ਼ੈਰਹਾਜ਼ਰੀ ਵਿਚ, ਸਾਡੀ ਤਮਾਮ ਸੁਹਿਰਦਤਾ ਦੇ ਬਾਵਜੂਦ, ਸਾਡੇ ਯਤਨ ਇਕ ਨਿਰਪੇਖ ਭਾਂਤ ਦੀ ਬੌਧਿਕ ਮਸ਼ਕ, ਮਹਿਜ਼ ਪਰਿਚਯ, ਅਸਪੱਸ਼ਟ ਵਿਆਖਿਆ, ਖੋਖਲੀ ਸੰਕਲਪੀ ਸ਼ਬਦਾਵਲੀ ਦੀ ਵਰਤੋਂ, ਨਾਸਮਝਣਯੋਗ ਚਰਚਾ ਅਤੇ ਅਧੂਰੇ ਤੇ ਨਾਪਚਣਯੋਗ ਅਨੁਵਾਦ ਦੇ ਚੌਖਟੇ ਵਿਚ ਢਲ ਕੇ ਸਾਡੀ ਬੌਧਿਕ ਗੁਲਾਮੀ ਦਾ ਹੀ ਪਰਤੌ ਹੋ ਨਿਬੜਣਗੇ। ਇਸ ਮਕਸਦ ਦੀ ਪੂਰਤੀ ਹਿੱਤ ਮੁਸ਼ਕਲ ਪਰੰਤੂ ਵਿਹਾਰਕ ਪਹੁੰਚ ਹੀ ਸਾਡੀ ਸਹਾਇਤਾ ਕਰ ਸਕਦੀ ਹੈ। ਇਸ ਵਿਹਾਰਕ ਪਹੁੰਚ ਵਿਚ ਫ਼ੈਸ਼ਨਪ੍ਰਸਤੀ, ਵਿਗਿਆਪਨ ਅਤੇ ਮੰਡੀ ਦੇ ਤਰਕ ਨਾਲੋਂ ਗਿਆਨ ਦਾ ਤਰਕ ਹੀ ਸਾਡਾ ਠੀਕ ਮਾਰਗ ਦਰਸ਼ਨ ਕਰ ਸਕਦਾ ਹੈ। ਸਾਡੇ ਸਭਿਆਚਾਰਕ ਅਸਤਿਤਵ ਅਤੇ ਬਾਹਰੀ ਤਬਦੀਲੀ ਵਿਚਕਾਰ ਸੰਤੁਲਨ ਸਥਾਪਤ ਕਰਨ ਦਾ ਸ਼ਾਇਦ ਇਹੀ ਢੰਗ ਤਰੀਕਾ ਹੈ।



  1. Bensmaïa, Réda Poststructuralism, article published in Kritzman, Lawrence (ed.) The Columbia History of Twentieth-Century French Thought, Columbia University Press, 2005, pp.92-93
  2. Mark Poster (1988) Critical theory and poststructuralism: in search of a context, section Introduction: Theory and the problem of Context, pp.5-6
  3. 3.0 3.1 Merquior, J.G. (1987). Foucault (Fontana Modern Masters series), University of California Press, ISBN 0-520-06062-8.
  4. 4.0 4.1 Sanrachanavad, Uttar (9 jan.2018). "Uttar sanrachanavad". Vidya-mitra. {{cite web}}: Check date values in: |date= (help)
  5. Kristeva, Julia. "Julia kristeva".
  6. ਸ਼ੈਣੀ, ਡਾ. ਜਸਵਿੰਦਰ ਸਿੰਘ (2018). ਪੱਛਮੀ ਕਾਵਿ-ਸਿਧਾਂਤ. ਪੰਜਾਬੀ ਯੂਨੀਵਰਸਿਟੀ ਪਟਿਆਲਾ: ਪਬਲੀਕੇਸ਼ਨ ਬਿਓਰੋ ਪੰਜਾਬੀ ਯੂਨੀਵਰਸਿਟੀ, ਪਟਿਆਲਾ. p. 164. ISBN 978-81-302-0471-0.
  7. Derrida, Jacques. "Jacques Derrida (1930—2004)".
  8. ਸ਼ੈਣੀ, ਡਾ. ਜਸਵਿੰਦਰ ਸਿੰਘ (2018). ਪੱਛਮੀ ਕਾਵਿ-ਸਿਧਾਂਤ. ਪੰਜਾਬੀ ਯੂਨੀਵਰਸਿਟੀ ਪਟਿਆਲਾ: ਪਬਲੀਕੇਸ਼ਨ ਬਿਓਰੋ ਪੰਜਾਬੀ ਯੂਨੀਵਰਸਿਟੀ, ਪਟਿਆਲਾ. p. 165. ISBN 978-81-302-0471-0.
  9. ਸ਼ੈਣੀ, ਡਾ. ਜਸਵਿੰਦਰ ਸਿੰਘ (2018). ਪੱਛਮੀ ਕਾਵਿ-ਸਿਧਾਂਤ. ਪੰਜਾਬੀ ਯੂਨੀਵਰਸਿਟੀ, ਪਟਿਆਲਾ: ਪਬਲੀਕੇਸ਼ਨ ਬਿਓਰੋ ਪੰਜਾਬੀ ਯੂਨੀਵਰਸਿਟੀ, ਪਟਿਆਲਾ. pp. 166, 167. ISBN 978-81-302-0471-0.
  10. ਸੇਖੋਂ, ਰਾਜਿੰਦਰ ਸਿੰਘ (2004). ਆਲੋਚਨਾ ਅਤੇ ਪੰਜਾਬੀ ਆਲੋਚਨਾ. ਲਾਜਪਤ ਰਾਏ ਮਾਰਕਿਟ,ਨੇੜੇ ਸੁਸਾਇਟੀ ਸਿਨੇਮਾ, ਲੁਧਿਆਣਾ: ਲਾਹੌਰ ਬੁੱਕ ਸ਼ਾਪ. ISBN 817647131-3.
  11. ਭਾਟੀਆ, ਹਰਿਭਜਨ ਸਿੰਘ (2012). ਸੰਵਾਦ ਪੁਨਰ-ਸੰਵਾਦ. 11, ਗੁ. ਨਾ. ਦੇ. ਯੂਨੀ, ਸ਼ਾਪਿੰਗ ਕੰਪਲੈਕਸ ਡਾਕ : ਖ਼ਾਲਸਾ ਕਾਲਜ, ਜੀ.ਟੀ. ਰੋਡ, ਅੰਮ੍ਰਿਤਸਰ: ਰਵੀ ਸਾਹਿਤ ਪ੍ਰਕਾਸ਼ਨ. ISBN 978-81-7143-578-4.{{cite book}}: CS1 maint: location (link)