ਉੱਤਰ ਆਧੁਨਿਕਤਾ
ਇਹ ਲੇਖ ਦਾ ਅੰਦਾਜ਼ ਵਿਕੀਪੀਡੀਆ ਉੱਤੇ ਵਰਤੇ ਜਾਂਦੇ ਵਿਸ਼ਵਕੋਸ਼ ਅੰਦਾਜ਼ ਨਾਲ ਮੇਲ ਨਹੀਂ ਖਾਂਦਾ ਹੈ। |
ਉੱਤਰ ਆਧੁਨਿਕਤਾ ਵੀਹਵੀਂ ਸਦੀ ਦੀ ਉਹ ਮੂਲ ਧਾਰਾ ਹੈ ਜੋ ਪੂਰਨ ਰੂਪ ਵਿੱਚ ਆਧੁਨਿਕ ਯੂਰਪੀਅਨ ਦਰਸ਼ਨ ਦੇ ਪ੍ਰਤੀ ਤਿੱਖੀ ਪ੍ਰਤੀ ਕਿਰਿਆ ਦੇ ਰੂਪ ਵਿੱਚ ਸਾਹਮਣੇ ਆਈ ਹੈ।ਇਸ ਲਈ ਇਸ ਨੂੰ ਵਿਚਾਰ ਜਾਂ ਦਰਸ਼ਨ ਦੀ ਬਜਾਏ ਪ੍ਰਵਿਰਤੀ ਦਾ ਨਾਮ ਦਿੱਤਾ ਗਿਆ ਹੈ।ਉੱਤਰ ਆਧੁਨਿਕਤਾ ਆਧੁਨਿਕਤਾ ਦੇ ਉਲਟ ਸਥਾਨਕ ਸੱਭਿਆਚਾਰ ਜਾਂ ਕੌਮੀ ਪਛਾਣਾਂ ਨੂੰ ਮਾਨਤਾ ਦਿੰਦੀ ਹੈ।[1]
ਆਧੁਨਿਕਤਾ ਅਤੇ ਉੱਤਰ ਆਧੁਨਿਕਤਾ ਸ਼ਬਦ ਦੇ ਅਰਥ
[ਸੋਧੋ]ਆਧੁਨਿਕ ਸ਼ਬਦ ਸੰਸਕ੍ਰਿਤ ਭਾਸ਼ਾ ਦਾ ਹੈ।ਇਹ ਸੰਸਕ੍ਰਿਤ ਭਾਸ਼ਾ ਦੇ ਸ਼ਬਦ 'ਆਧੁਨਾ' ਤੋਂ ਬਣਿਆ ਹੈ।ਅੰੰਗਰੇਜ਼ੀ ਵਿੱਚ ਇਸ ਨੂੰ 'MODERN' ਕਿਹਾ ਜ਼ਾਂਂਦਾ ਹੈ।ਇਸ ਦਾ ਅਰਥ ਹੈ 'JUST NOW'।ਪੰਜਾਬੀ ਵਿੱਚ ਇਸ ਦਾ ਅਰਥ ਹੈ 'ਹੁਣੇ ਹੁਣੇ' ਹੋਇਆ।ਭਾਵ ਇਹ ਕਿ ਮਨੁੱਖੀ ਇਤਿਹਾਸ ਵਿੱਚ ਇਹ ਤਬਦੀਲੀ ਹੁਣੇ ਹੁਣੇ ਵਾਪਰੀ ਹੈ ਅਤੇ ਸਾਡੇ ਪੁਰਖੇ ਇਸ ਦੀ ਗਵਾਹੀ ਭਰਦੇ ਹਨ।[2]
ਉੱਤਰ ਆਧੁਨਿਕਤਾ ਸ਼ਬਦ ਅੰਗਰੇਜ਼ੀ ਭਾਸ਼ਾ ਦੇ ਸ਼ਬਦ 'POST MODERANISM' ਦਾ ਸਮਾਨ ਅਰਥੀ ਹੈ।ਸੰਸਾਰ ਦੇ ਬਹੁਤ ਸਾਰੇ ਗਿਆਨ ਦੇ ਖੇਤਰ ਵਿੱਚ ਉੱਤਰ ਰੂਪ ਉੱਭਰ ਕੇ ਪੇਸ਼ ਹੋਏ ਹਨ।ਉੱਤਰ ਆਧੁਨਿਕਤਾ ਵੀ ਇਸ ਦਾ ਹੀ ਇੱਕ ਰੂਪ ਹੈ।[3]
ਉੱਤਰ ਆਧੁਨਿਕਤਾ ਸ਼ਬਦ ਦਾ ਆਰੰਭ
[ਸੋਧੋ]ਉੱਤਰ ਆਧੁਨਿਕ ਸ਼ਬਦ ਦੀ ਸਭ ਤੋਂ ਪਹਿਲਾਂ ਵਰਤੋਂ ਫਰਾਂਂਸੀਸੀ ਦਾਰਸ਼ਨਿਕ ਲਿਉਤਾਰ ਨੇ 1979 ਈ: ਨੂੰ ਕਰੀ ਸੀ ਅਤੇ ਇਸ ਨੂੰ ਇੱਕ ਸਥਿਤੀ ਵਿੱਚ ਸਥਾਪਿਤ ਕਰਨ ਦਾ ਯਤਨ ਕੀਤਾ ਸੀ।
ਇਸ ਤੋਂ ਇਲਾਵਾ ਅਮਰੀਕੀ ਨਾਵਲਕਾਰ JOHN BARTH ਨੇ ਵੀ 1967 ਈ: ਵਿੱਚ ਉੱਤਰ ਆਧੁਨਿਕ ਵਿਸ਼ਲੇਸ਼ਣ ਦਾ ਪ੍ਰਯੋਗ ਕਰਿਆ ਸੀ।ਉਸ ਨੇ ਆਪਣੇ 'THE LITERATURE OF EXHAUSTION' ਨਾਮਕ ਲੇਖ ਵਿੱਚ ਇਸ ਸ਼ਬਦ ਦਾ ਸਾਰਥਕ ਢੰਗ ਨਾਲ਼ ਪਰਯੋਗ ਕਰਿਆ ਸੀ।[4]
ਟਾਯਨਬੀ ਅਨੁਸਾਰ, " ਇਹ ਦੋ ਵਿਸ਼ਵ ਯੁੱਧਾਂ 1918-1939 ਈ: ਦੌਰਾਨ ਉਜਾਗਰ ਹੋਈ।
ਇਕ ਹੋਰ ਵਿਚਾਰ ਅਨੁਸਾਰ ਸੱਠਵੇਂ ਦਹਾਕੇ ਦੌਰਾਨ ਚੱਲੀ ਫਰੈਂਚ ਲਹਿਰ ਵਿੱਚ ਇਸ ਦਾ ਜਨਮ ਹੋਇਆ।[5]
ਅਰਨਾਲਡ ਨੇ ਉੱਤਰ ਆਧੁੁਨਿਕਤਾ ਸ਼ਬਦ ਦੀ ਵਰਤੋਂ 1960 ਈ: ਵਿੱਚ ਕਰੀ ਸੀ। ਉਸ ਸਮੇਂ ਇਸ ਦਾ ਕੇਂਂਦਰ ਬਿੰੰਦੂੂ ਫ਼ਰਾਂਂਸ ਸੀ ਅਤੇ ਇਸ ਦਾ ਸਭ ਤੋਂ ਵੱਧ ਪ੍ਰਭਾਵ ਸਾਹਿਤ ਅਤੇ ਕਲਾ ਦੇ ਖੇਤਰ ਵਿੱਚ ਦੇਖਣ ਨੂੰ ਮਿਲਿਆ।
ਆ਼਼ਧੁਨਿਕਤਾ ਤੋਂ ਬਾਅਦ ਉੱਤਰ ਆਧੁਨਿਕਤਾ ਉਦੋਂ ਹੋਂਦ ਵਿੱਚ ਆਉਂਦੀ ਹੈ ਜਦੋਂ ਲੋਕ ਆਪਣੇ ਜੀਵਨ, ਵਿਚਾਰ, ਭਾਵਨਾਵਾਂ ਅਤੇ ਆਪਸੀ ਸਹਿਮਤੀ ਆਦਿ ਪੱਖਾਂ ਨੂੰ ਤਿਆਗ ਕੇ ਅਤਾਰਕਿਕ ਅਸਹਿਮਤੀਆਂ ਆਦਿ ਪੱਖਾਂ ਨੂੰ ਅਪਣਾ ਲੈਂਦੇ ਹਨ।
ਉੱਤਰ ਆਧੁੁਨਿਕਤਾ ਪਦ ਬੁੁਨਿਆਦੀ ਤੌੌੌਰ ਤੇ ਨਵਾਂ ਹੈ ਜੋ ਕਿ ਇੱਕ ਨਵੇਂ ਦੌੌੌਰ ਨੂੰ ਦਰਸਾਉਂਦਾ ਹੈ ਜਾਂ ਫਿਰ ਉਹਨਾਂ ਮੁੁੱਦਿਆਂਂ ਦੀ ਨਿਰੰੰਤਰਤਾ ਹੈ ਜੋ ਆਧੁਨਿਕ ਦੌੌੌਰ ਵਿੱਚ ਉਪਜੇ ਸਨ ਅਤੇ ਜਿਨ੍ਹਾਂ ਨੂੰ ਬਾਅਦ ਵਿੱਚ 'NEW MODERANISM' ਜਾਂ ਫਿਰ 'ਉੱਤਰ ਆਧੁਨਿਕਤਾ' ਦਾ ਨਾਮ ਦੇ ਦਿੱਤਾ ਗਿਆ।
ਉੱਤਰ ਆਧੁਨਿਕਤਾ ਦੇ ਲੱਛਣ
[ਸੋਧੋ]ਉੱਤਰ ਆਧੁਨਿਕਤਾ ਵਿਅਕਤੀ ਨੂੰ ਸਮਾਜਿਕ ਅਵਸਥਾ ਦਾ ਅੰਗ ਨਾ ਮੰਨ ਕੇ ਉਸ ਨੂੰ ਸਨਮਾਨਜਨਕ ਅਸਤਿੱਤਵ ਪ੍ਰਦਾਨ ਕਰਦੀ ਹੈ।ਇਹ ਅਤੀਤ ਵਿੱਚ ਜਾਣ ਦੀ ਖੁੱਲ੍ਹ ਦਿੰਦੀ ਹੈ।ਇਹ ਵਿਅਕਤੀ ਦੀ ਸੁਤੰਤਰਤਾ ਦੇ ਪੱਖ ਵਿੱਚ ਤਰਕ ਕਰਦੀ ਹੈ।ਇਹ ਸਾਰਥਕ ਸਹੂਲਤਾਂ ਨੂੰ ਸਵੀਕਾਰ ਕਰਦੀ ਹੈ।ਇਹ ਅਜਿਹੇ ਸਮਾਜ ਦੀ ਖੋਜ ਕਰਦੀ ਹੈ ਜੋ ਅਦਮਨਕਾਰੀ ਹੋਵੇ।ਇਹ ਨਿਸ਼ਚਤਾ ਦੇ ਨਾਮ ਤੇ ਵਿਸ਼ਵਾਸ ਯੋਗ ਆਧਾਰ ਉੱੱਤੇ ਕਿਸੇ ਵੀ ਗਿਆਨ ਤੰਤਰ ਦੀ ਸਥਾਪਨਾ ਦੀ ਕਠਨਿਆਈ ਨੂੰ ਸਵੀਕਾਰ ਕਰਦੀ ਹੈ।
ਉੱਤਰ ਆਧੁਨਿਕਤਾ ਦੇ ਲੱਛਣ ਸੰਖੇਪ ਵਿੱਚ
1.ਸੱਚ
ਆਮ ਤੌਰ ਤੇ ਆਧੁਨਿਕ ਫ਼ਿਲਾਸਫ਼ਰ ਦਲੀਲ ਦਿੰਦੇ ਹਨ ਕਿ ਸੱਚ ਹਮੇਸ਼ਾ ਇਤਿਹਾਸਕ ਅਤੇ ਸਮਾਜਿਕ ਪ੍ਰਸੰਗ ਤੇ ਨਿਰੰਤਰ ਅਤੇ ਸਰਵ ਵਿਆਪਕ ਹੋਣ ਦੀ ਬਜਾਏ ਨਿਰੰਤਰ ਹੁੰਦਾ ਹੈ ਅਤੇ ਇਹ ਸੱਚ ਹਮੇਸ਼ਾ ਸੰਪੂਰਨ ਅਤੇ ਨਿਸ਼ਚਿਤ ਹੋਣ ਦੀ ਬਜਾਏ ਅੰਸ਼ਕ ਅਤੇ ਮੁੱਦੇ ਤੇ ਹੁੰਦਾ ਹੈ।
2.ਮਨੁੱਖਤਾ
ਮਨੁੱਖ ਬਾਰੇ ਉੱਤਰ ਆਧੁਨਿਕਤਾਵਾਦ ਕਹਿੰਦਾ ਹੈ ਕਿ ਮਨੁੱਖੀ ਸੁਭਾਅ ਸਿਰਫ਼ ਇੱਕ ਮਿੱਥ ਹੈ, ਇਹ ਕੋਈ ਤੱਤ ਨਹੀਂ ਜੋ ਸਾਨੂੰ ਬਣਾਉਂਦਾ ਹੈ ਕਿ ਅਸੀਂ ਕੌਣ ਹਾਂ, ਇੱਥੇ ਕੋਈ ਸਵੈ ਪਛਾਣ ਕੇਂਦਰੀ ਸ਼ਖ਼ਸੀਅਤ ਜਾਂ ਸਥਾਈ ਆਤਮਾ ਨਹੀਂ।
3.ਇਤਿਹਾਸ
ਉੱਤਰ ਆਧੁਨਿਕਤਾ ਦਾਰਸ਼ਨਿਕ ਵਿਚਾਰ ਹੈ ਕਿ ਉਦੇਸ਼ ਸਚਾਈ ਵਿੱਚ ਮੌਜੂਦ ਨਹੀਂ ਹੈ ਅਤੇ ਕਿਸੇ ਵੀ ਕਿਸਮ ਦੇ ਉਦੇਸ਼ ਅਰਥਾਂ ਵਿੱਚ ਹਕੀਕਤ ਨੂੰ ਸਮਝਣਾ ਬਹੁਤ ਅਸੰਭਵ ਹੈ।ਉੱਤਰ ਇਤਿਹਾਸਕ ਇਤਿਹਾਸਕਾਰ ਆਮ ਤੌਰ ਤੇ ਦਾਅਵਾ ਕਰਦੇ ਹਨ ਕਿ ਕਿਸੇ ਵੀ ਉਦੇਸ਼ਵਾਦੀ ਅਰਥਾਂ ਵਿੱਚ ਇਹ ਜਾਣਨਾ ਅਸੰਭਵ ਹੈ ਕਿ ਪਿੱਛਲੇ ਸਮੇਂ ਵਿੱਚ ਕੀ ਵਾਪਰਿਆ ਸੀ ? ਸੋ ਉੱਤਰ ਆਧੁਨਿਕਤਾਵਾਦੀ ਇਹ ਮੰਨਦੇ ਹਨ ਕਿ ਇੱਥੇ ਕੋਈ ਵੀ ਇਤਿਹਾਸਿਕ ਸੱਚ ਨਹੀਂ ਹੈ।
4.ਵਿਗਿਆਨ
ਥੋਮਸ ਦੇ ਸਿਧਾਂਤ ਦੁਆਰਾ ਵਿਗਿਆਨ ਪ੍ਰਤੀ ਉੱਤਰ ਆਧੁਨਿਕ ਪਰਿਪੇਖ ਨੂੰ ਹੋਰ ਰੂਪ ਦਿੱਤਾ ਗਿਆ ਹੈ। ਉਸਨੇ ਵਿਗਿਆਨ ਦੀ ਧਾਰਨਾਵਾਂ ਨੂੰ ਉਦੇਸ਼ ਵਿਗਿਆਨ ਦੀ ਇੱਕ ਬੇਲੋੜੀ ਖੋਜ ਵਜੋਂ ਜਾਂ ਇੱਕ ਸੁਤੰਤਰ, ਨਿਰਪੱਖ, ਨਿਰਧਾਰਤ ਨਸਲੀਅਤ ਦੁਆਰਾ ਨਿਰਧਾਰਤ ਸੱਚ ਦੀ ਨਿਰਪੱਖ ਖੋਜ ਦੇ ਤੌਰ ਤੇ ਧਾਰਨਾਵਾਂ ਨੂੰ ਰੱਦ ਕਰ ਦਿੱਤਾ। ਆਧੁਨਿਕਤਾਵਾਦੀ ਕਿਸੇ ਵੀ ਵਿਗਿਆਨਕ ਸੱਚ ਨੂੰ ਨਹੀਂ ਮੰਨਦੇ। ਵਿਗਿਆਨ ਅਤੇ ਟੈਕਨਾਲੋਜੀ ਮਨੁੱਖੀ ਤਰੱਕੀ ਦੇ ਵਾਹਨ ਨਹੀਂ ਬਲਕਿ ਸਥਾਪਿਤ ਸ਼ਕਤੀ ਦੇ ਸੰਦੇਹ ਹਨ।
5.ਸਾਮਾਜ ਸ਼ਾਸਤਰ
ਸਮਾਜ ਸ਼ਾਸਤਰ ਵਿੱਚ ਉੱਤਰ ਆਧੁਨਿਕਤਾ ਦੌਰ ਨਾਲ ਪੂੰਜੀਵਾਦ ਦੀਆਂ ਸਮਾਜਿਕ ਅਤੇ ਸੱਭਿਆਚਾਰਕ ਵਿਸ਼ੇਸ਼ਤਾਵਾਂ ਦਾ ਵਿਸ਼ਲੇਸ਼ਣ ਕੀਤਾ ਹੈ, ਸਮਾਜਵਾਦੀ ਸਿਧਾਂਤ ਦੀ ਆਧੁਨਿਕਵਾਦੀ ਪ੍ਰੋਜੈਕਟ ਵਜੋਂ ਆਲੋਚਨਾ ਹੈ। ਸਮਾਜ ਵਿਗਿਆਨ ਤੋਂ ਬਾਅਦ ਚ ਆਧੁਨਿਕਤਾਵਾਦ ਦੀਆਂ ਪ੍ਰਮੁੱਖ ਧਾਰਨਾਵਾਂ ਵਿਸ਼ਾ, ਪਛਾਣ, ਪਾਠ, ਚਿੰਨ੍ਹ ਹਨ।
6.ਸਾਮਾਜ
ਉੱਤਰ ਆਧੁਨਿਕਤਾਵਾਦੀ ਮੰਨਦੇ ਹਨ ਕਿ ਸਮਕਾਲੀ ਗਲੋਬਲ ਸਮਾਜ ਵਿੱਚ ਲੋਕਾਂ ਦੀ ਪਹਿਚਾਣ ਨਿਸ਼ਚਿਤ ਦੀ ਬਜਾਏ ਚੁਣੀ ਜਾਂਦੀ ਹੈ। ਅਤੀਤ ਵਿੱਚ ਪਹਿਚਾਣ ਵਧੇਰੇ ਸਾਧਾਰਨ ਅਤੇ ਸਥਿਰ ਹੋਣ ਦੀ ਸੀ, ਜਿਸਦੀ ਸ਼੍ਰੇਣੀ , ਲਿੰਗ ਅਤੇ ਉਮਰ ਦੁਆਰਾ ਵਧੇਰੇ ਪ੍ਰਭਾਵੀ ਢੰਗ ਨਾਲ ਪ੍ਰਭਾਸ਼ਿਤ ਕੀਤਾ ਜਾਂਦਾ ਸੀ।
7. ਸਿੱਖਿਆ
ਉੱਤਰ ਆਧੁਨਿਕਤਾ ਦੇ ਸੰਬੰਧ ਵਿੱਚ ਸਿੱਖਿਆ ਦੇ ਉਦੇਸ਼ ਮਹੱਤਵਪੂਰਨ ਸੋਚ, ਗਿਆਨ ਦਾ ਉਤਪਾਦਨ, ਵਿਅਕਤੀਤੱਵ ਅਤੇ ਸਮਾਜਿਕ ਪਛਾਣ ਦਾ ਵਿਕਾਸ, ਸਵੈ- ਸਿਰਜਣਾ ਸਿਖਾ ਰਹੇ ਹਨ। ਉੱਤਰ ਆਧੁਨਿਕਤਾ ਸਿੱਖਿਆ ਵਿੱਚ ਅਧਿਆਪਕ ਵਿਦਿਆਰਥੀਆਂ ਨੂੰ ਨਵੀਆਂ ਚੀਜ਼ਾਂ ਲੱਭਣ ਲਈ ਅਗਵਾਈ ਕਰਦੇ ਹਨ। ਉੱਤਰ ਆਧੁਨਿਕਤਾ ਕਹਿੰਦੀ ਹੈ ਕਿ ਗਿਆਨ ਹਮੇਸ਼ਾ ਬਣਾਇਆ ਹੁੰਦਾ ਹੈ ਖੋਜਿਆ ਨਹੀਂ ਜਾਂਦਾ।
8.ਕਾਰਨ ਅਤੇ ਕਰਕ
ਕਾਰਨ ਅਤੇ ਤਰਕ ਸਰਵ ਵਿਆਪਕ ਤੌਰ ਤੇ ਜਾਇਜ਼ ਗਿਆਨ ਹਨ ਭਾਵ ਕਿਸੇ ਵੀ ਚਿੰਤਨ ਅਤੇ ਕਿਸੇ ਵੀ ਗਿਆਨ ਦੇ ਡੋਮੇਨ ਲਈ ਉਨ੍ਹਾਂ ਦੇ ਕਾਨੂੰਨ ਇੱਕੋ ਜਿਹੇ ਹੁੰਦੇ ਹਨ ਜਾਂ ਬਰਾਬਰ ਲਾਗੂ ਹੁੰਦੇ ਹਨ। ਉੱਤਰ ਆਧੁਨਿਕਤਾਵਾਦੀਆਂ ਲਈ ਤਰਕ ਕੇਵਲ ਸੰਕਲਪਕ ਨਿਰਮਾਣ ਹਨ ਅਤੇ ਇਸ ਲਈ ਸਿਰਫ਼ ਸਥਾਪਿਤ ਬੌਧਿਕ ਪਰੰਪਰਾਵਾਂ ਦੇ ਅੰਦਰ ਯੋਗ ਹਨ। ਜਿਨ੍ਹਾਂ ਵਿੱਚ ਉਹ ਵਰਤੇ ਜਾਂਦੇ ਹਨ।
9.ਕੁਦਰਤੀ ਹਕੀਕਤ
ਮਨੁੱਖ ਕੁਦਰਤੀ ਹਕੀਕਤ ਬਾਰੇ ਗਿਆਨ ਪ੍ਰਾਪਤ ਕਰ ਸਕਦਾ ਹੈ ਅਤੇ ਅਖੀਰ ਵਿੱਚ ਇਸਨੂੰ ਪ੍ਰਮਾਣਾਂ ਤੇ ਸਿਧਾਂਤਾਂ ਦੁਆਰਾ ਜਾਇਜ਼ ਠਹਿਰਾਇਆ ਜਾ ਸਕਦਾ ਹੈ।
10. ਕਦਰਾਂ ਕੀਮਤਾਂ
ਉੱਤਰ ਆਧੁਨਿਕਤਾ ਬਹੁਵਚਨਤਾ ਤੇ ਰਿਸ਼ਤੇਦਾਰੀ ਤੇ ਜ਼ੋਰ ਦਿੰਦਾ ਹੈ ਤੇ ਕਿਸੇ ਵਿਸ਼ਵਾਸ ਤੇ ਸੰਪੂਰਨ ਮੁੱਲ ਨੂੰ ਰੱਦ ਕਰਦਾ ਹੈ।
ਉੱਤਰ ਆਧੁਨਿਕਤਾ ਦੀਆਂ ਪਰਿਭਾਸ਼ਾਵਾਂ
[ਸੋਧੋ]ਉੱਤਰ ਆਧੁਨਿਕਤਾ ਦੀ ਮੂਲ ਸਮੱਸਿਆ ਇਸ ਸ਼ਬਦ ਨੂੰ ਪਰਿਭਾਸ਼ਿਤ ਕਰਨ ਦੀ ਰਹੀ ਹੈ।ਇਸ ਬਾਰੇ ਵੱਖ ਵੱਖ ਵਿਦਵਾਨਾਂਂ ਨੇ ਵੱਖਰੀਆਂ-ਵੱਖਰੀਆਂ ਪਰਿਭਾਸ਼ਾਵਾਂ ਦਿੱਤੀਆਂ ਹਨ।
1.ਬੌਦਰੀਲਾ
[ਸੋਧੋ]ਉੱਤਰ ਆਧੁਨਿਕਤਾ ਰੈਡੀਕਲ ਬੈ੍ਕ ਜਾਂ ਵੱਢ ਹੈ।
2. ਜੇਮਸਨ
[ਸੋਧੋ]ਉੱਤਰ ਆਧੁਨਿਕਤਾ ਵੱਖਰੇ ਵੱਖਰੇ ਦੌਰਾ ਦੀ ਸੱਭਿਆਚਾਰਕ ਅਭਿਵਿਅੰਜਨਾ ਵਜੋਂ ਦੇਖਣਾ ਚਾਹੀਦਾ ਹੈ।ਇਹ ਪੈਦਾਵਾਰ ਦੇ ਤਰਕ ਤੋਂ ਉਪਭੋਗਤਾ ਦੇ ਤਰਕ ਵੱਲ ਦੀ ਤਬਦੀਲੀ ਨੂੰ ਦਰਸਾਉਂਦਾ ਹੈ।
3. ਲਿਉਤਾਰ
[ਸੋਧੋ]ਉੱਤਰ ਆਧੁਨਿਕਤਾ ਕਿਸੇ ਵੀ ਚੀਜ਼ ਨੂੰ ਨਵੇਂ ਢੰਗ ਨਾਲ ਜਾਨਣ ਅਤੇ ਕਰਨ ਦੀ ਪ੍ਰਕਿਰਿਆ ਦਾ ਨਾਮ ਹੈ।
ਉੱਤਰ ਆਧੁਨਿਕਤਾ ਬਾਰੇ ਵਿਚਾਰ
[ਸੋਧੋ]ਉੱਤਰ ਆਧੁਨਿਕਤਾ ਬਾਰੇ ਵੱਖ-ਵੱਖ ਵਿਦਵਾਨਾਂ ਨੇ ਆਪਣੇ-ਆਪਣੇ ਵਿਚਾਰ ਪੇਸ਼ ਕਰੇ ਹਨ।
1.ਲਿਉਤਾਰ
[ਸੋਧੋ]ਲਿਉਤਾਰ ਫਰਾਂਸ ਦਾ ਚਿੰਤਕ ਸੀ।ਉਸ ਨੇ ਪੱਛਮੀ ਅਤਿ ਵਿਕਸਿਤ ਦੇਸ਼ਾਂ ਵਿੱਚ ਸੂਚਨਾ ਅਤੇ ਤਕਨਾਲੋਜੀ ਦੀ ਕਾ੍ਂਂਤੀ ਦੇ ਸਿੱਟੇ ਵੱਜੋਂ ਉਤਪੰਨ ਨਵੇਂ ਸਮਾਜ ਵਿੱਚ ਗਿਆਨ ਦੀ ਬਦਲਦੀ ਸਥਿਤੀ ਵੱਲ ਇਸ਼ਾਰਾ ਕਰ ਕੇ ਉੱਤਰ ਆਧੁਨਿਕਤਾ ਬਾਰੇ ਵਿਚਾਰ ਚਰਚਾ ਨੂੰ ਆਰੰਭ ਕੀਤਾ ਹੈ।
ਉਹ ਕਹਿੰਦਾ ਹੈ ਕਿ ਸੂਚਨਾ ਕਾ੍ਂਤੀ ਦੀ ਆਮਦ ਨਾਲ ਸਮਾਜ ਬਹੁਤ ਸਾਰੇ ਬੁਨਿਆਦੀ ਪਰਿਵਰਤਰਨਾਂ ਦੇ ਸਨਮੁੱਖ ਹੈ।ਇਸ ਦਾ ਸਭ ਤੋਂ ਵੱਡਾ ਪਰਿਵਰਤਨ ਗਿਆਨ ਦੇ ਸਰੂਪ ਵਿੱਚ ਵਾਪਰਿਆ ਹੈ।ਅੱਜ ਦਾ ਗਿਆਨ ਵਪਾਰਕ ਸ਼ਕਤੀਆਂ ਦੇ ਹੱਥ ਵਿੱਚ ਆ ਗਿਆ ਹੈ ਅਤੇ ਇਹ ਸ਼ਖਸੀਅਤ ਦਾ ਹਿੱਸਾ ਨਹੀਂ ਸਗੋਂ ਮੰਡੀ ਦਾ ਮਾਲ ਹੈ।ਕੰਪਿਊਟਰ ਰਾਹੀਂ ਸਿਰਜਤ ਗਿਆਨ ਉਤਪਾਦਨ ਸ਼ਕਤੀ ਦਾ ਦਰਜਾ ਹਾਸਿਲ ਕਰ ਗਿਆ ਹੈ।ਉਸ ਦਾ ਮਤ ਹੈ ਕਿ ਅਗਲੇ ਯੁੱਧਾਂ ਵਿੱਚ ਮਨੁੱਖੀ ਦਿਮਾਗ ਦੀ ਬਜਾਏ ਕੰਪਿਊਟਰੀ ਭਾਸ਼ਾਈ ਚਾਲਾਂ ਨਿਰਣੇਕਾਰੀ ਭੂਮਿਕਾ ਨਿਭਾਉਣਗੀਆਂਂ।
ਲਿਉਤਾਰ ਦੋ ਤਰ੍ਹਾਂ ਦੇ ਗਿਆਨ ਦੀ ਗੱਲ ਕਰਦਾ ਹੈ-
1ਵਿਗਿਆਨਕ ਗਿਆਨ।
2ਬਿਰਤਾਂਤਕ ਗਿਆਨ।
ਲਿਉਤਾਰ ਇਸ ਗੱਲ ਨੂੰ ਯਕੀਨੀ ਬਣਾਉਣ ਦਾ ਚਾਹਵਾਨ ਹੈ ਕਿ ਗਿਆਨ ਦਾ ਪਾਸਾਰ ਜਿੰੰਨ੍ਹਾਂ ਸੰੰਭਵ ਹੋੋੋਵੇ,ਖੁੁੱਲਾ ਹੀ ਰਹਿਣਾ ਚਾਹੀਦਾ ਹੈ।ਉਹ ਕਹਿੰਦਾ ਹੈ ਕਿ ਉੱਤਰ ਆਧੁਨਿਕ ਕਲਾਕਾਰ ਜਾਂ ਲੇੇੇਖਕ ਇੱਕ ਦਾਰਸ਼ਨਿਕ ਵਾਲੀ ਸਥਿਤੀ ਵਿੱਚ ਹੁੁੰਦਾ ਹੈੈ।[6]
2. ਮਿਸ਼ੇਲ ਫੂਕੋ
[ਸੋਧੋ]ਮਿਸ਼ੇਲ ਫੂਕੋ ਬਹੁਤ ਵੱਡਾ ਚਿੰਤਕ ਸੀ।ਉਸ ਦੀਆਂ ਲਿਖਤਾਂ ਉੱਤਰ ਆਧੁਨਿਕਤਾ ਦੇ ਸੰਵਾਦ ਨੂੰ ਹੋਰ ਤਿੱਖਾ ਕਰਦੀਆਂ ਹਨ ਪਰ ਉਸ ਦਾ ਸਿੱਧੇ ਤੌਰ ਤੇ ਆਧੁਨਿਕਤਾ ਦੇ ਨਾਲ ਕੋਈ ਸਬੰਧ ਨਹੀਂ ਸੀ।
ਉਸ ਦਾ ਵਿਚਾਰ ਸੀ ਕਿ ਪੱਛਮੀ ਸਮਾਜ ਨੇ ਪਿਛਲੀਆਂ ਤਿੰਨ ਸਦੀਆਂ ਵਿੱਚ ਅਨੇਕ ਬੁਨਿਆਦੀ ਗਲਤੀਆਂ ਕਰੀਆਂ ਹਨ।ਬੁੱਧੀਜੀਵੀਆਂ ਨੇ ਇਹਨਾਂ ਗਲਤੀਆਂ ਵਿੱਚ ਵਿਸ਼ਵਾਸ ਪ੍ਰਗਟਾਇਆਂ ਹੈ-
1 ਗਿਆਨ ਕੋਈ ਬਾਹਰਮੁਖੀ ਢਾਂਚਾ ਜਾਂ ਹੋਂਦ ਰੱਖਦਾ ਹੈ ਅਤੇ ਇਹ ਖੋਜੇ ਜਾਣ ਦੀ ਉਡੀਕ ਵਿੱਚ ਹੈ।
2 ਉਹਨਾਂ ਕੋਲ ਵਾਸਤਵਿਕ ਰੂਪ ਵਿੱਚ ਅਜਿਹਾ ਗਿਆਨ ਹੈ ਜੋ ਖੋਜੇ ਜਾਣ ਦੀ ਉਡੀਕ ਵਿੱਚ ਹੈ।
3 ਗਿਆਨ ਦੀ ਤਲਾਸ਼ ਕਿਸੇ ਇੱਕ ਵਿਸ਼ੇਸ਼ ਪ੍ਰਾਣੀ ਹਿੱਤ ਦੀ ਬਜਾਏ ਸਮੁੱਚੀ ਮਨੁੱਖਤਾ ਦਾ ਭਲਾ ਕਰਦੀ ਹੈ।
ਫੂਕੋ ਇਹਨਾਂ ਐਨਲਾਈਟਮੈਂਟ ਧਾਰਨਾਵਾਂ ਨੂੰ ਰੱਦ ਕਰਦਾ ਹੈ।ਉਹ ਇਸ ਗੱਲ ਨੂੰ ਇਨਕਾਰ ਕਰਦਾ ਹੈ ਕਿ ਅਸੀਂ ਕਦੇ ਇਤਿਹਾਸ ਤੇ ਮਨੁੱਖੀ ਸਮਾਜ ਤੋਂ ਪਾਰ ਖਲੋ ਸਕਦੇ ਹਾਂ।
ਫੂਕੋ ਗਿਆਨ ਤੇ ਸ਼ਕਤੀ ਦੇ ਪਰਸਪਰ ਸਬੰਧਾਂ ਦੀ ਗੱਲ ਕਰਦੇ ਹੋਏ ਕਹਿੰਦਾ ਹੈ ਕਿ ਗਿਆਨ 'ਗਿਆਨਕਾਰੀ ਘਾੜਤ' ਨਾਲ ਸਬੰਧਤ ਹੈੈ।
ਉਸ ਦਾ ਮਤ ਹੈ ਕਿ ਗਿਆਨ ਸੱਚਾ ਜਾਂ ਨਿਰਪੇਖ ਨਹੀਂ ਹੁੰਦਾ, ਸਗੋਂ ਇਸ ਦੀ ਪੈਦਾਵਾਰ ਪਿੱਛੇ ਸ਼ਕਤੀ ਸੰਰਚਨਾਵਾਂ ਕਾਰਜਸ਼ੀਲ ਰਹਿੰਦੀਆਂ ਹਨ।ਉਸ ਦੇ ਚਿੰਤਨ ਨਾਲ ਫ਼ਰਾਂਸੀਸੀ ਬੇਕਿਨ ਦਾ ਇਹ ਦਾਅਵਾ ਹੈ ਕਿ ਗਿਆਨ ਇੱਕ ਸ਼ਕਤੀ ਹੈ, ਪਲਟ ਜ਼ਾਂਦਾ ਹੈ ਅਤੇ 'ਗਿਆਨ' ਸ਼ਕਤੀ ਧਿਰਾਂ ਦੀ ਕਠਪੁਤਲੀ ਨਜਰ ਆਉਂਦਾ ਹੈ।
ਉਸ ਦਾ ਮਤ ਹੈ ਕਿ ਇਤਿਹਾਸ ਕਿਸਮਤ ਜਾਂ ਕਿਸੇ ਨਿਯਮਤ ਮੈਕਾਨਿਜ਼ਮ ਦੁਆਰਾ ਨਿਯੰਤਰਿਤ ਨਹੀਂ ਹੁੰਦਾ, ਸਗੋਂ ਉਘੜੇ-ਦੁਘੜੇ ਵਿਰੋਧਾਂ ਦੀ ਪੈਦਾਵਾਰ ਹੈ।[7]
3. ਬੌਦਰੀਲਾ
[ਸੋਧੋ]1980ਵਿਆ ਦੌਰਾਨ ਮੀਡੀਆ ਅਤੇ ਸਮਾਜ ਦੇ ਸਿਧਾਂਂਤਕਾਰਾ ਵਜੋਂ ਉਭਰੇ ਪ੍ਰਸਿੱਧ ਚਿੰੰਤਕ ਬੌਦਰੀਲਾ ਦਾ ਕਹਿਣਾ ਹੈ ਕਿ ਮੀਡੀਆ, ਸਿਮੂਲੇਸ਼ਨਜ਼ ਆਦਿ ਨੇ ਅਨੁਭਵ ਦੇ ਇੱੱਕ ਨਵੇਂ ਖੇਤਰ,ਇਤਿਹਾਸ ਦੇ ਇੱਕ ਨਵੇਂ ਪੜਾਅ ਅਤੇ ਇੱਕ ਨਵੀਂ ਤਰ੍ਹਾਂ ਦੇ ਸਮਾਜ ਨੂੰ ਜਨਮ ਦਿੱਤਾ ਹੈ, ਜੋ ਪਹਿਲੇੇ ਸਮਾਜ ਤੋਂ ਬਿਲਕੁਲ ਵੱਖਰਾ ਹੈ।
ਬੌਦਰੀਲਾ ਉੱਤਰ ਉਦਯੋਗਿਕ, ਉੱਤਰ ਆਧੁਨਿਕ ਸਮਾਜ ਵਿੱਚ ਮਾਡਲ ਜਾਂ ਕੋਡ ਸਮਾਜਿਕ ਯਥਾਰਥ ਦਾ ਨਿਰਮਾਣ ਕਰਦਾ ਹੈ।ਮੈਕ ਲੁਹਾਨ ਦੇ ਸਾਈਬਰਨੈਟਿਕ ਸੰਕਲਪ 'ਇਮਪਲੋਸਨ' ਨੂੰ ਵਰਤਦਿਆਂ ਕਹਿੰਦਾ ਹੈ ਕਿ ਸਮਕਾਲੀ ਸਮਾਜ ਵਿੱਚ ਪੇਸ਼ਕਾਰੀ ਤੇ ਯਥਾਰਥ ਵਿਚਲੀ ਹੱਦਬੰਦੀ ਢਹਿ ਗਈ ਹੈ।
ਉਸਦਾ ਮਤ ਹੈ ਕਿ ਆਧੁੁਨਿਕਤਾ ਚੀਜ਼ਾਂ, ਵਸਤਾਂ ਅਤੇ ਉਪਜਾਂ ਦੀ ਪੈਦਾਵਾਰ ਤੇੇ ਕੇੇੇਂਂਦਰਤ ਸੀ ਪਰ ਉੱਤਰ ਆਧੁਨਿਕਤਾ ਚਿਹਨਾ ਦੇ ਪਾਸਾਰ ਰਾਹੀਂਂ ਚਰਿੱਤਰਮਾਨ ਹੁੁੰਦੀ ਹੈ।ਉਹ ਉੱਤਰ ਆਧੁਨਿਕਤਾ ਨੂੰ ਸਮਾਜ ਨੂੰ ਉੱਚ-ਨਿਮਨ ਸੱਭਿਆਚਾਰ ਪ੍ਰਤੱਖ ਅਤੇ ਲੁਪਤ ਅਤੇ ਲੁਪਤ ਅਤੇ ਪਰੰੰਪਰਾਗਤ ਅਤੇ ਪਰੰੰਪਰਾਗਤ ਦਰਸ਼ਨ ਤੇ ਸਮਾਜਿਕ ਸਿਧਾਂਤ ਚਿੰਤਨ ਵੱਲੋਂ ਬਣਾਏ ਸਭ ਤਰ੍ਹਾਂ ਦੇ ਦੁਵੱਲੇੇ ਵਿਰੋਧਾਂਂ ਵਿਚਲੀਆਂ ਸਾਰੀਆਂ ਦੀਵਾਰਾਂ, ਖੇਤਰਾਂ ਅਤੇ ਵਖਰੇਵਿਆਂ ਦੇ ਅੰੰਦਰੂੂਨੀ ਵਿਸਫੋਟ ਵਜੋਂ ਦੇੇੇਖਦਾ ਹੈ।
ਉੱਤਰ ਆਧੁਨਿਕਤਾ ਵਿੱਚ ਸੰਚਾਰ ਮੀਡੀਏ ਦਾ ਖਾਸ ਕਰਕੇ ਟੈਲੀਵਿਜ਼ਨ ਦਾ ਉਭਾਰ ਮਹੱਤਵਪੂਰਨ ਹੈ ਅਤੇ ਇਸ ਨਾਲ ਸਾਡੀ ਰੋਜ਼ਮਰ੍ਹਾ ਦੀ ਜ਼ਿੰਦਗੀ ਵਿੱਚ ਚਿਹਨਾ ਅਤੇ ਸਿਮੂਲੇਖਰਾ ਦਾ ਤੇਜ਼ੀ ਨਾਲ ਫੈਲਾਅ ਹੋ ਰਿਹਾ ਹੈ।[8]
4. ਦੇਲਿਉਜ਼ ਅਤੇ ਗੁਲਾਟੀ
[ਸੋਧੋ]ਦੇਲਿਉਜ਼ ਅਤੇ ਗੁਲਾਟੀ ਨੇ 'ANTI OEDIPUS' ਨਾਮਕ ਕਿਤਾਬ ਪਹਿਲੀ ਵਾਰ 1972 ਈ: ਨੂੰ ਪ੍ਰਕਾਸ਼ਿਤ ਹੋਈ। ਇਹਨਾਂ ਨੇ ਕਾਮਨਾ ਦੀ ਰਾਜਨੀਤੀ ਉੱਤਰ ਆਧੁੁਨਿਕਤਾ ਦੇ ਸੱਭਿਆਚਾਰਕ ਤੌਰ ਤੇ ਨਿਰਾਸ਼ਾਵਾਦੀ ਰੂਪਾਂਂ ਦੇ ਉਲਟ ਇੱਕ ਹਾਂਵਾਚਕ,ਕਲਿਆਣੀ ਵਿਧੀਆਂ ਨੂੰ ਪੇੇੇਸ਼ ਕਰਦੀ ਹੈ।
ਉਨ੍ਹਾਂ ਦਾ ਵਿਚਾਰ ਹੈ ਕਿ ਸਕਿਜ਼ੋਫਰੇਨੀਆ ਇੱਕ ਢੰਗ ਹੈ, ਜਿਸ ਰਾਹੀਂ ਪੂੰਜੀਵਾਦੀ ਪ੍ਰਬੰਧ ਵਿੱਚ ਬਗੈਰ ਪਿੱਤਰੀਕਿ੍ਤ ਤੇ ਮਨੋਤਾਪੀ ਹੋਏ ਰਿਹਾ ਜਾ ਸਕਦਾ ਹੈ।ਉਹਨਾਂ ਦੋਵਾਂ ਦਾ ਵਿਚਾਰ ਹੈ ਕਿ ਕਾਮਨਾ ਬਹੁਖੰਡੀ ਹੈ ਅਤੇ ਇਸ ਦੇ ਵਹਾਅ ਬਹੁਦਿਸ਼ਾਵੀ ਹਨ। ਇਸ ਲਈ ਕਾਮਨਾ ਨੂੰ ਦਮਨ ਦੇ ਫ਼ਰਾਇਡੀਅਨ ਸੰਕਲਪਾਂ ਨਿਪੁੁੰੰਸਕਤਾ ਤੇ ਘਾਟ ਆਦਿ ਤੋਂ ਮੁਕਤ ਕਰਾਉਣ ਦੀ ਲੋੜ ਹੈ।[9]
ਉੱਤਰ ਆਧੁਨਿਕਤਾ ਵਿੱਚ ਤਕਨਾਲੌਜੀ ਦਾ ਮਹੱਤਵ
[ਸੋਧੋ]ਉੱਤਰ ਆਧੁਨਿਕਤਾ ਦੀ ਪਛਾਣ ਪੂੰਜੀਵਾਦ ਅਤੇ ਤਕਨਾਲੌਜੀ ਦੇ ਨਾਲ ਆਇਆ ਆਰਥਿਕ ਪਰਿਵਰਤਨ ਹੈ।ਇਸ ਪ੍ਰਭਾਵ ਕਰਕੇ ਸਮੁੱਚਾ ਵਿਸ਼ਵ ਤਕਨਾਲੌਜੀ ਦੇ ਖੇਤਰ ਵਿੱਚ ਵਿਸ਼ੇਸ਼ਕ੍ਰਿਤ ਹੋ ਗਿਆ ਹੈ।ਮੰਡੀਕਰਨ ਉਪਭੋਗੀ ਕਲਚਰ ਹੋਂਦ ਵਿੱਚ ਆ ਗਿਆ ਹੈ।
ਉੱਤਰ ਆਧੁਨਿਕਤਾ ਦੇ ਕਾਰਨ ਮਸ਼ੀਨੀਕਰਨ ਹੋਇਆ ਹੈ।ਮਸ਼ੀਨਰੀ ਦੀ ਵਰਤੋਂ ਵੱਡੇ ਪੱਧਰ ਤੇ ਹੋਣ ਲੱਗ ਪਈ ਹੈ।ਇਸ ਹੱਥੀ ਕੰਮ ਕਰਨ ਦਾ ਮਹੱਤਵ ਘੱਟ ਗਿਆ ਹੈ। ਜਿਹੜੇ ਕੰੰਮ ਨੂੰ ਕਰਨ ਲਈ ਵੱਧ ਸ਼ਕਤੀ ਅਤੇ ਸਮਾਂ ਲੱਗਦਾ ਸੀ ਉਹ ਕੰਮ ਮਸ਼ੀਨਾਂ ਦੀ ਮੱੱਦਦ ਨਾਲ ਘੱਟ ਸ਼ਕਤੀ ਅਤੇ ਘੱਟ ਸਮੇਂ ਵਿੱਚ ਹੋਣ ਲੱਗ ਪਿਆ।
ਉੱਤਰ ਆਧੁਨਿਕਤਾ ਵਿੱਚ ਮਲਟੀਮੀਡੀਆ ਦੀ ਹੋਂਦ
[ਸੋਧੋ]ਉੱਤਰ ਆਧੁਨਿਕਤਾ ਦੇ ਆਉਣ ਨਾਲ ਮਲਟੀਮੀਡੀਆ ਦੇ ਖੇਤਰ ਵਿੱਚ ਅਜਿਹੀ ਤਬਦੀਲੀ ਆਈ ਕਿ ਅਜੋਕੀ ਸੁਸਾਇਟੀ ਮਲਟੀਮੀਡੀਆ ਸੁਸਾਇਟੀ ਵਿੱਚ ਤਬਦੀਲ ਹੋ ਗਈ।ਮਲਟੀਮੀਡੀਆ ਦੀ ਕ੍ਰਾਂਤੀ ਏਨੀ ਤੇੇੇੇੇਜ਼ੀ ਨਾਲ ਹੋਈ ਕਿ ਇਸ ਦੀ ਕਦੇ ਕਿਸੇ ਨੇ ਕਲਪਨਾ ਵੀ ਨਹੀਂ ਕਰੀ ਸੀ।
ਕੰਪਿਊਟਰ ਬਰੇਨ ਨੇ ਗਿਆਨ ਪ੍ਰਾਪਤੀ ਦੀ ਸ਼ਕਲ ਬਦਲ ਕੇ ਰੱਖ ਦਿੱਤੀ।
ਉੱਤਰ ਆਧੁਨਿਕਤਾ ਵਿੱਚ ਸਿਧਾਂਤ ਪਰਿਵਰਤਨ
[ਸੋਧੋ]ਉੱਤਰ ਆਧੁਨਿਕਤਾ ਦੇ ਆਉਣ ਨਾਲ ਕਲਾ ਸਿਧਾਂਤ ਦੇ ਖੇਤਰ ਵਿੱਚ ਵੀ ਬਹੁਤ ਸਾਰੇ ਪਰਿਵਰਤਨ ਆਉਣੇ ਸ਼ੁਰੂ ਹੋ ਗਏ।ਇਹਾਬ ਹਸਨ ਦਾ ਇਸ ਸਿਧਾਂਤ ਦੇ ਖੇਤਰ ਵਿੱਚ ਵਿਸ਼ੇਸ਼ ਯੋਗਦਾਨ ਰਿਹਾ ਹੈ।ਇਸ ਤੋਂ ਬਿਨਾਂ ਪੱਛਮ ਵਿੱਚ ਬੌਦਰੀਲਾ, ਫੂਕੋ, ਲਿਉਤਾਰ, ਦੈਰਿਦਾ, ਜੇਮਸਨ ਆਦਿ ਚਿੰਤਕਾਂ ਨੇ ਸਿਧਾਂਤ ਦੇ ਖੇਤਰ ਵਿੱਚ ਉੱਤਰ ਆਧੁਨਿਕਤਾ ਨੂੰ ਆਰੰਭਨਾ ਸ਼ੁਰੂ ਕਰ ਦਿੱਤਾ।[10]
ਆਧੁਨਿਕਤਾ ਅਤੇ ਉੱਤਰ ਆਧੁਨਿਕਤਾ ਦੀ ਤੁਲਨਾ
[ਸੋਧੋ]ਆਧੁਨਿਕਤਾ ਅਤੇ ਉੱਤਰ ਆਧੁਨਿਕਤਾ ਇਤਿਹਾਸਕ ਅਤੇ ਸਮਾਜ ਸ਼ਾਸ਼ਤਰੀ ਬਣਤਰਾਂ ਵੱਲ ਸੰਕੇਤ ਕਰਦੀਆਂ ਹਨ।ਇਸ ਲਈ ਇਹ ਕਾਲਵਾਚੀ ਸੰਕਲਪ ਹਨ ਜੋ ਸਮਾਜਿਕ ਬਣਤਰਾਂ ਦੇ ਸੰਸਥਾਵੀਂਂ ਪੈਮਾਨਿਆਂ ਨੂੰ ਪਰਿਭਾਸ਼ਿਤ ਕਰਦੇ ਹਨ।
ਆਧੁਨਿਕਤਾ ਉੱਤਰ ਮੱਧ ਯੁੱਗ ਦੇ ਉਦਯੋਗਿਕ ਕ੍ਰਾਂਂਤੀ ਨੇਸ਼ਨ ਸਟੇਟ ਸਿਸਟਮ ਦੇ ਉਭਾਰ ਦੁਆਰਾ ਹੋਂਦ ਗ੍ਰਹਿਣ ਕਰਦੀ ਹੈ।
ਉੱਤਰ ਆਧੁਨਿਕਤਾ ਇਲੈਕਟ੍ਰਾਨਿਕ ਮੀਡੀਆ ਅਤੇ ਸੂਚਨਾ ਕ੍ਰਾਂਤੀ ਦੇ ਸਿੱਟੇ ਵਜੋਂ ਹੋਂਦ ਵਿੱਚ ਆਈ ਸਮਾਜਿਕ,ਆਰਥਿਕ, ਸੱਭਿਆਚਾਰਕ ਅਵਸਥਾ ਹੈ, ਜਿਸ ਨੂੰ ਡੇਨੀਅਲ ਬੈਲ 'ਉੱਤਰ ਉਦਯੋਗਿਕ' ਸਮਾਜ ਦਾ ਨਾਮ ਦਿੰਦਾ ਹੈ।
MARK CURRIE ਨੇ ਆਧੁਨਿਕਤਾ ਅਤੇ ਉੱਤਰ ਆਧੁਨਿਕਤਾ ਦੀ ਤੁਲਨਾ ਕਰੀ ਹੈ।
ਆਧੁਨਿਕਤਾ ਉੱਤਰ ਆਧੁਨਿਕਤਾ
1.ਖੋਜ 1.ਕਾਢ
2.ਇਕਸਾਰਤਾ 2.ਜਟਿਲਤਾ
3.ਕਾਵਿ ਸ਼ਾਸ਼ਤਰ 3.ਰਾਜਨੀਤੀ
ਉੱਤਰ ਆਧੁਨਿਕਤਾ ਦੀਆਂ ਸਮੱਸਿਆਵਾਂ
[ਸੋਧੋ]ਉੱਤਰ ਆਧੁਨਿਕਤਾ ਆਧੁਨਿਕ ਅਤੇ ਸਮਾਜਿਕ ਸੱਭਿਆਚਾਰ ਨੂੰ ਨਕਾਰਦਾ ਹੈ।ਇਹ ਸਮਾਲੋਚਨਾਤਮਕ ਸ਼ਕਤੀ ਨੂੰ ਖਤਮ ਕਰ ਦਿੰਦਾ ਹੈ।ਇਸ ਨਾਲ ਯਥਾਰਥਵਾਦ ਦਾ ਖਾਤਮਾ ਹੁੰਦਾ ਹੈ।ਮਨੁੱਖ ਦੀਆਂ ਪੈਸਾ ਪ੍ਰਧਾਨ ਰੁਚੀਆਂ ਪੈਦਾ ਹੋਈਆ ਹਨ ਅਤੇ ਮਨੁੱਖ ਖੁਦ ਤੱਕ ਸੀਮਿਤ ਹੋ ਕੇ ਰਹਿ ਗਿਆ ਹੈ।ਉੱਤਰ ਆਧੁਨਿਕਤਾ ਨਾਲ ਮਨੁੱੱਖੀ ਸੰਭਾਵਨਾਵਾਂ ਨੂੰ ਘੱਟ ਕਰਕੇ ਦੇਖਿਆ ਜ਼ਾਂਦਾ ਹੈ।ਇਸ ਰੂਪ ਵਿੱਚ ਇਹ ਨਾਸ਼ਵਾਦੀ ਹੈ।ਉੱਤਰ ਆਧੁਨਿਕਤਾ ਨਾਲ ਕਿਸੇ ਵੀ ਵਿਆਖਿਆ ਨੂੰ ਅਸੰਭਵ ਰੂਪ ਵਿੱਚ ਦੇਖਿਆ ਜ਼ਾਂਦਾ ਹੈ।
- ↑ ਡਾ.ਰਾਜਿੰਦਰਪਾਲ ਸਿੰਘ, ਡਾ. ਰਾਜਿੰਦਰਪਾਲ (2011). ਉੱਤਰ ਆਧੁਨਿਕਤਾ. ਪੰਜਾਬੀ ਯੂਨੀਵਰਸਿਟੀ, ਪਟਿਆਲਾ: ਪਬਲੀਕੇਸ਼ਨ ਬਿਊਰੋ. p. 29.
- ↑ ਧਨਵੰਤ ਕੌਰ, ਧਨਵੰਤ. ਸਰੋਤ ਬਾਲ ਵਿਸ਼ਵ ਕੋਸ਼ (ਭਾਸ਼ਾ ਸਾਹਿਤ ਅਤੇ ਸੱਭਿਆਚਾਰ). ਪੰਜਾਬੀ ਯੂਨੀਵਰਸਿਟੀ, ਪਟਿਆਲਾ: ਪਬਲੀਕੇਸ਼ਨ ਬਿਊਰੋ.
- ↑ ਡਾ ਧਨਵੰਤ ਕੌਰ, ਧਨਵੰਤ (1989). ਪੰਜਾਬੀ ਗਲਪ ਵਿੱਚ ਆਧੁਨਿਕ ਸੰਵੇਦਨਾ. ਪੰਜਾਬ ਭਾਸ਼ਾ ਵਿਭਾਗ.
- ↑ ਡਾ. ਵਨੀਤਾ (1998–2000). ਉੱਤਰ ਆਧੁਨਿਕਤਾ ਅਤੇ ਕਵਿਤਾ. ਦਿੱਲੀ: ਸਿਲਾਲੇਖ.
{{cite book}}
: CS1 maint: date format (link) - ↑ ਡਾ. ਜਸਵਿੰਦਰ ਸਿੰਘ ਸੈਣੀ, ਡਾ.ਹਰਿਭਜਨ ਸਿੰਘ ਭਾਟੀਆ (2018). ਪੱਛਮੀ ਕਾਵਿ ਸਿਧਾਂਤ. ਪੰਜਾਬੀ ਯੂਨੀਵਰਸਿਟੀ, ਪਟਿਆਲਾ: ਪਬਲੀਕੇਸ਼ਨ ਬਿਊਰੋ. p. 172.
- ↑ ਡਾ. ਜਸਵਿੰਦਰ ਸਿੰਘ ਸੈਣੀ, ਡਾ.ਹਰਿਭਜਨ ਸਿੰਘ ਭਾਟੀਆ (2018). ਪੱਛਮੀ ਕਾਵਿ-ਸਿਧਾਂਤ. ਪੰਜਾਬੀ ਯੂਨੀਵਰਸਿਟੀ, ਪਟਿਆਲਾ: ਪਬਲੀਕੇਸ਼ਨ ਬਿਊਰੋ. p. 176.
- ↑ ਡਾ. ਜਸਵਿੰਦਰ ਸਿੰਘ ਸੈਣੀ, ਡਾ.ਹਰਿਭਜਨ ਸਿੰਘ ਭਾਟੀਆ (2018). ਪੱਛਮੀ-ਕਾਵਿ ਸਿਧਾਂਤ. ਪੰਜਾਬੀ ਯੂਨੀਵਰਸਿਟੀ, ਪਟਿਆਲਾ: ਪਬਲੀਕੇਸ਼ਨ ਬਿਊਰੋ. p. 179.
- ↑ ਡਾ. ਜਸਵਿੰਦਰ ਸਿੰਘ ਸੈਣੀ, ਡਾ.ਹਰਿਭਜਨ ਸਿੰਘ ਭਾਟੀਆ (2018). ਪੱਛਮੀ-ਕਾਵਿ ਸਿਧਾਂਤ. ਪੰਜਾਬੀ ਯੂਨੀਵਰਸਿਟੀ, ਪਟਿਆਲਾ: ਪਬਲੀਕੇਸ਼ਨ ਬਿਊਰੋ. p. 181.
- ↑ ਡਾ. ਜਸਵਿੰਦਰ ਸਿੰਘ ਸੈਣੀ, ਡਾ. ਹਰਿਭਜਨ ਸਿੰਘ ਭਾਟੀਆ (2018). ਪੱਛਮੀ-ਕਾਵਿ ਸਿਧਾਂਤ. ਪੰਜਾਬੀ ਯੂਨੀਵਰਸਿਟੀ, ਪਟਿਆਲਾ: ਪਬਲੀਕੇਸ਼ਨ ਬਿਊਰੋ. p. 180.
- ↑ ਡਾ. ਧਰਮ ਚੰਦ ਵਾਤਿਸ਼, ਡਾ. ਧਰਮ ਚੰਦ (2020). ਪੱਛਮੀ ਆਲੋਚਨਾ, ਸਿਧਾਂਂਤਕਾਰ ਅਤੇ ਵਾਦ. ਬਠਿੰਡਾ: ਅਜ਼ੀਜ਼ ਬੁੱਕ ਹਾਊਸ. p. 107.