ਏਮਿਲੀ ਓਸਟਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਐਮਲੀ ਫੇਅਰ ਓਸਟਰ (ਜਨਮ 1980) ਇੱਕ ਅਮਰੀਕੀ ਅਰਥਸ਼ਾਸਤਰੀ ਹੈ। 2002 ਅਤੇ 2006 ਵਿੱਚ ਹਾਰਵਰਡ, ਜਿੱਥੇ ਉਸਨੇ ਅਮਰਤਿਆ ਸੇਨ ਦੇ ਅਧੀਨ ਪੜ੍ਹਾਈ

ਕੀਤੀ, ਤੋਂ ਕ੍ਰਮਵਾਰ ਬੀ.ਏ. ਅਤੇ ਪੀਐਚ.ਡੀ. ਕਰਨ ਤੋਂ ਬਾਅਦ, ਓਸਟਰ ਨੇ ਯੂਨੀਵਰਸਿਟੀ ਆਫ ਸ਼ਿਕਾਗੋ ਬੂਥ ਸਕੂਲ ਆਫ ਬਿਜਨਸ ਦੀ ਫੈਕਲਟੀ ਦਾ ਹਿੱਸਾ ਬਣ ਗਈ। ਇਥੇ ਉਸਨੇ ਬਰਾਊਨ ਯੂਨੀਵਰਸਿਟੀ ਨੂੰ ਜਾਣ ਤੋਂ ਪਹਿਲਾਂ ਪੜ੍ਹਾਇਆ, ਜਿੱਥੇ ਉਹ ਵਰਤਮਾਨ ਵਿੱਚ ਅਰਥ ਸ਼ਾਸਤਰ ਦੀ ਪ੍ਰੋਫੈਸਰ ਹੈ। ਉਸ ਦੇ ਖੋਜ ਹਿੱਤ ਬਹੁਤ ਹੀ ਵਿਆਪਕ ਹਨ, ਅਤੇ ਵਿਕਾਸ ਅਰਥ ਸ਼ਾਸਤਰ ਤੋਂ ਸਿਹਤ ਅਰਥ ਸ਼ਾਸਤਰ ਤਕ ਖੋਜ ਲਈ ਡਿਜ਼ਾਇਨ ਅਤੇ ਪ੍ਰਯੋਗਾਤਮਕ ਕਾਰਜਪ੍ਰਣਾਲੀ ਤੱਕ ਫੈਲੇ ਹੋਏ ਹਨ। ਉਸ ਦੀਆਂ ਲਿਖਤਾਂ ਅਤੇ ਮੁੱਖ ਧਾਰਾ ਮੀਡੀਆ ਵਿਚ ਪ੍ਰਕਾਸ਼ਨਾਵਾਂ, ਜਿਵੇਂ ਕਿ ਵਾਲ ਸਟਰੀਟ ਜਰਨਲ, ਸਭ ਤੋਂ ਵਧੀਆ ਬਿਕਣ ਵਾਲੀ ਸੁਪਰ ਫਰੇਕੋਨੋਮਿਕਸ ਕਿਤਾਬ ਅਤੇ ਉਸ ਦੇ 2007 ਟੀਈਡੀ ਟਾਕ ਕਰਕੇ, ਸ਼ਾਇਦ ਗ਼ੈਰ-ਅਰਥਸ਼ਾਸਤਰੀਆਂ ਵਿਚ ਵਧੇਰੇ ਜਾਣਿਆ ਜਾਂਦਾ ਹੈ।

ਸ਼ੁਰੂ ਦਾ ਜੀਵਨ[ਸੋਧੋ]

ਜਦੋਂ ਐਮਿਲੀ ਦੋ ਸਾਲ ਦੀ ਸੀ, ਉਸ ਦੇ ਮਾਪਿਆਂ ਨੇ ਦੇਖਿਆ ਕਿ ਸ਼ੁਭ ਰਾਤ ਕਹਿਣ ਤੋਂ ਬਾਅਦ  ਜਦ ਉਹ ਉਸ ਦੇ ਕਮਰੇ ਵਿਚੋਂ ਚਲੇ ਜਾਂਦੇ ਅਕਸਰ ਆਪਣੇ ਪੰਘੂੜੇ ਵਿੱਚ ਪਈ ਆਪਣੇ ਆਪ ਨਾਲ ਗੱਲਾਂ ਕਰਦੀ ਹੁੰਦੀ ਸੀ। ਇਹ ਦੇਖਣ  ਲਈ ਕਿ ਉਹ ਕੀ ਕਹਿ ਰਹੀ ਸੀ, ਉਹ  ਉਸਦੇ  ਕਮਰੇ ਵਿੱਚ ਇੱਕ ਟੇਪ ਰਿਕਾਰਡਰ ਚਲਾਕੇ ਰੱਖ ਦਿੰਦੇ। ਉਹ ਟੇਪਾਂ ਆਖ਼ਰਕਾਰ ਉਸ ਦੇ ਮਾਂ-ਪਿਓ ਦੇ ਆਪਣੇ ਮਨੋਵਿਗਿਆਨੀ ਅਤੇ ਭਾਸ਼ਾ ਵਿਗਿਆਨੀ ਦੋਸਤਾਂ ਨੂੰ ਦੇ ਦਿੱਤੀਆਂ। ਐਮਿਲੀ ਦੀਆਂ ਗੱਲਾਂ ਦੇ ਧਿਆਨ ਨਾਲ ਵਿਸ਼ਲੇਸ਼ਣ ਤੋਂ ਪਤਾ ਲੱਗਦਾ ਹੈ ਕਿ ਜਦੋਂ ਉਹ ਇਕੱਲੀ ਹੁੰਦੀ ਸੀ ਤਾਂ ਉਸਦੀ ਭਾਸ਼ਾ ਬਾਲਗਾਂ ਨਾਲ ਗੱਲਬਾਤ ਕਰਦੇ ਸਮੇਂ ਨਾਲੋਂ ਵਧੇਰੇ ਗੁੰਝਲਦਾਰ ਹੁੰਦੀ ਸੀ। ਇਸ ਨਾਲ ਉਹ ਅਕਾਦਮਿਕ ਪਰਚਿਆਂ ਦੀ ਇੱਕ ਲੜੀ ਦਾ ਵਿਸ਼ਾ ਬਣ ਗਈ ਜੋ 1989 ਵਿਚ ਇੱਕ ਸਾਰ ਦੇ ਤੌਰ 'ਤੇ ਪੰਘੂੜੇ ਤੋਂ ਕਹਾਣੀਆਂ ਨਾਮ ਤੇ ਪ੍ਰਕਾਸ਼ਿਤ ਕੀਤੇ ਗਏ। ਇਹ ਕਿਤਾਬ 2006 ਵਿੱਚ ਏਮਿਲੀ ਦੇ ਮੁਖਬੰਧ ਸਾਹਿਤ ਦੂਜੀ ਵਾਰੀ ਛਾਪੀ ਗਈ ਸੀ।

ਹਵਾਲੇ[ਸੋਧੋ]