ਸਮੱਗਰੀ 'ਤੇ ਜਾਓ

ਇਮੈਨੂਅਲ ਮੈਕਰੋਂ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਏਮੈਨੁਅਲ ਮੈਕਰੋਂ ਤੋਂ ਮੋੜਿਆ ਗਿਆ)
ਇਮੈਨੂਅਲ ਮੈਕਰੋਂ
ਫਰਾਂਸ ਦਾ ਰਾਸ਼ਟਰਪਤੀ
ਚੋਣ
ਦਫ਼ਤਰ ਸੰਭਾਲਿਆ
14 ਮਈ 2017
ਪ੍ਰਧਾਨ ਮੰਤਰੀਬਰਨਾਡ ਕਾਜੀਨੇਵ
ਬਾਅਦ ਵਿੱਚਫ੍ਰਾਂਸੋਇਸ ਹੋਲੈਂਡ
ਅੰਡੋਰਾ ਦੇ ਸਹਿ-ਪ੍ਰਿੰਸ
ਨਾਮਜ਼ਦ
ਦਫ਼ਤਰ ਸੰਭਾਲਿਆ
14 ਮਈ 2017
ਪ੍ਰਧਾਨ ਮੰਤਰੀਐਂਟੋਨੀ ਮਾਰਟੀ
ਪ੍ਰਤੀਨਿਧੀਜੀਨ-ਪੀਅਰ ਹਿਊਗਜ਼
ਬਾਅਦ ਵਿੱਚਫ੍ਰਾਂਸੋਇਸ ਹੋਲੈਂਡ
ਆਰਥਿਕਤਾ, ਉਦਯੋਗ ਅਤੇ ਡਿਜੀਟਲ ਮਾਮਲਿਆਂ ਦੇ ਮੰਤਰੀ
ਦਫ਼ਤਰ ਵਿੱਚ
26 ਅਗਸਤ 2014 – 30 ਅਗਸਤ 2016
ਪ੍ਰਧਾਨ ਮੰਤਰੀਮੈਨੂਅਲ ਵਾਲਜ਼
ਤੋਂ ਪਹਿਲਾਂਆਰਨੌਡ ਮੋਂਟੇਬੁਰਗ
ਤੋਂ ਬਾਅਦਮਾਈਕਲ ਸਾਪਿਨ
ਨਿੱਜੀ ਜਾਣਕਾਰੀ
ਜਨਮ
ਇਮੈਨੂਅਲ ਜੀਨ-ਮਾਈਕਲ ਫਰੇਡੀਰੀਕ ਮੈਕਰੋਂ

(1977-12-21) 21 ਦਸੰਬਰ 1977 (ਉਮਰ 47)
ਐਮੀਨਜ਼, ਫਰਾਂਸ
ਸਿਆਸੀ ਪਾਰਟੀਇਨ ਮਾਰਸ਼ੇ!(2016–ਮੌਜੂਦਾ)
ਹੋਰ ਰਾਜਨੀਤਕ
ਸੰਬੰਧ
ਆਜ਼ਾਦ(2009–2016)
ਸੋਸ਼ਲਿਸਟ ਪਾਰਟੀ(2006–2009)
ਜੀਵਨ ਸਾਥੀਬ੍ਰਿਗਿੇਟ ਟ੍ਰੌਗਨੇਕਸ (2007–ਮੌਜੂਦ)
ਮਾਪੇਜੀਨ-ਮਾਈਕਲ ਮੈਕਰੋਂ
ਫਰਾਂਸੋਜ਼ ਨੋਗੁਏਸ-ਮੈਕਰੋਂ
ਅਲਮਾ ਮਾਤਰਪੈਰੀਸ ਐਕਸ ਨਾਨਟਰੈ
ਸਾਇੰਸਸ ਪੋ
ਐਕਲੇ ਨੈਸ਼ਨਲ ਡੀ ਪ੍ਰਸ਼ਾਸਨ
ਦਸਤਖ਼ਤ

ਇਮੈਨੂਅਲ ਜੀਨ-ਮਾਈਕਲ ਫ੍ਰੇਡੇਰੀਕ ਮੈਕਰੋਂ (ਫ਼ਰਾਂਸੀਸੀ: [ɛmanɥɛl makʁɔ̃]; ਜਨਮ 21 ਦਸੰਬਰ 1977) ਫਰਾਂਸ ਦੇ ਰਾਸ਼ਟਰਪਤੀ ਚੁਣੇ ਗਏ ਹਨ ਇੱਕ ਸਾਬਕਾ ਸਿਵਲ ਸਰਵੈਂਟ ਅਤੇ ਇਨਵੈਸਟਮੈਂਟ ਬੈਂਕਰ, ਉਸਨੇ ਪੈਰਿਸ ਨੈਨੇਟੈਰੀ ਯੂਨੀਵਰਸਿਟੀ ਵਿੱਚ ਫ਼ਲਸਫ਼ੇ ਦੀ ਪੜ੍ਹਾਈ ਕੀਤੀ, ਸਾਇੰਸਜ਼ ਪੋ ਤੋਂ ਪਬਲਿਕ ਮਾਮਲਿਆਂ ਦੀ ਮਾਸਟਰ ਦੀ ਡਿਗਰੀ ਕੀਤੀ ਅਤੇ 2004 ਵਿੱਚ ਈਕੋਲ ਨੈਸ਼ਨਲ ਡੀ'ਐਡਮਿਨਿਸਟਰੇਸ਼ਨ (ਈਐਨਏ) ਤੋਂ ਗ੍ਰੈਜੂਏਸ਼ਨ ਕੀਤੀ। ਉਸ ਨੇ ਇੰਸਪੈਕਟੋਰੇਟ ਜਨਰਲ ਆਫ ਫਾਈਨਾਂਸਿਸ (ਆਈਜੀਐਫ) ਵਿੱਚ ਵਿੱਤ ਇੰਸਪੈਕਟਰ ਦੇ ਰੂਪ ਵਿੱਚ ਕੰਮ ਕੀਤਾ ਅਤੇ ਫਿਰ ਰੋਥਚਾਈਲਡ ਐਂਡ ਸਿਏ ਬੈਨਕ ਵਿਖੇ ਇੱਕ ਨਿਵੇਸ਼ ਬੈਂਕਰ ਬਣ ਗਿਆ।

ਸਾਲ 2006 ਤੋਂ 2009 ਤਕ ਸੋਸ਼ਲਿਸਟ ਪਾਰਟੀ (ਪੀਐਸ) ਦਾ ਮੈਂਬਰ, ਮੈਕਰੋਂ ਨੂੰ 2012 ਵਿੱਚ ਫਰਾਂਸਿਸ ਹੋਲਾਂਦੇ ਦੀ ਪਹਿਲੀ ਸਰਕਾਰ ਦੇ ਅਧੀਨ ਡਿਪਟੀ ਸੈਕਟਰੀ-ਜਨਰਲ ਨਿਯੁਕਤ ਕੀਤਾ ਗਿਆ ਸੀ। ਉਸ ਨੂੰ ਦੂਜੀ ਵੋਲਸ ਸਰਕਾਰ ਅਧੀਨ 2014 ਵਿੱਚ ਆਰਥਿਕਤਾ, ਉਦਯੋਗ ਅਤੇ ਡਿਜੀਟਲ ਮਾਮਲਿਆਂ ਦਾ ਮੰਤਰੀ ਨਿਯੁਕਤ ਕੀਤਾ ਗਿਆ ਸੀ। ਇਸ ਦੌਰਾਨ ਉਸ ਨੇ ਵਪਾਰ-ਪੱਖੀ ਸੁਧਾਰਾਂ ਲਿਆਂਦੇ। 2017 ਦੀ ਰਾਸ਼ਟਰਪਤੀ ਚੋਣ ਵਿੱਚ ਕਿਸਮਤ ਅਜਮਾਉਣ ਲਈ ਉਸਨੇ ਅਗਸਤ 2016 ਵਿੱਚ ਅਸਤੀਫ਼ਾ ਦੇ ਦਿੱਤਾ। ਨਵੰਬਰ 2016 ਵਿਚ, ਮੈਕਰੋਂ ਨੇ ਐਲਾਨ ਕੀਤਾ ਕਿ ਉਹ ਅਪ੍ਰੈਲ 2016 ਵਿੱਚ ਸਥਾਪਿਤ ਇੱਕ ਕੇਂਦਰੀ ਰਾਜਨੀਤਕ ਅੰਦੋਲਨ, ਐਨ ਮਾਰਚੇ! ਦੇ ਬੈਨਰ ਹੇਠ ਚੋਣ ਵਿੱਚ ਖੜੇਗਾ। ਵਿਚਾਰਧਾਰਕ ਤੌਰ 'ਤੇ, ਉਸ ਨੂੰ ਇੱਕ ਮੱਧਵਾਦੀ ਅਤੇ ਉਦਾਰਵਾਦੀ ਵਜੋਂ ਪੇਸ਼ ਕੀਤਾ ਗਿਆ ਹੈ।

ਮੈਕਰੋਂ ਨੇ 23 ਅਪ੍ਰੈਲ 2017 ਨੂੰ ਚੋਣਾਂ ਦੇ ਪਹਿਲੇ ਗੇੜ ਦੇ ਬਾਅਦ ਰਨਔਫ ਲਈ ਕੁਆਲੀਫਾਈ ਕੀਤਾ। ਉਹ 7 ਮਈ ਨੂੰ ਰਾਸ਼ਟਰਪਤੀ ਚੋਣ ਦੇ ਦੂਜੇ ਗੇੜ ਵਿੱਚ ਜਿੱਤ ਗਿਆ,[1]  ਨੈਸ਼ਨਲ ਫਰੰਟ ਦੇ ਉਮੀਦਵਾਰ, ਮਰੀਨ ਲੀ ਪੇਨ, ਨੇ ਹਾਰ ਸਵੀਕਾਰ ਕਰ ਲਈ। [2] 39 ਸਾਲ ਦੀ ਉਮਰ ਦਾ ਉਹ ਨੈਪੋਲੀਅਨ ਤੋਂ ਬਾਅਦ ਫਰਾਂਸੀਸੀ ਇਤਿਹਾਸ ਵਿੱਚ ਸਭ ਤੋਂ ਛੋਟੀ ਉਮਰ ਦਾ ਪ੍ਰਧਾਨ ਅਤੇ ਰਾਜ ਦਾ ਸਭ ਤੋਂ ਛੋਟੀ ਉਮਰ ਦਾ ਮੁਖੀ ਬਣ ਜਾਵੇਗਾ।[3]

ਮੁਢਲੀ ਜ਼ਿੰਦਗੀ ਅਤੇ ਸਿੱਖਿਆ

[ਸੋਧੋ]

ਐਮਿਏਨਜ਼ ਵਿੱਚ ਪੈਦਾ ਹੋਇਆ, ਏਮਾਨਵੈਲ ਜੌਨ-ਮੀਸ਼ਲ ਫ੍ਰੇਡੇਰੀਕ ਮੈਕਰੋਂ ਫਾਰੋਵਸਿਓ (ਨੋਗੁਏਸ), ਇੱਕ ਡਾਕਟਰ ਅਤੇ ਜੀਨ-ਮੀਸ਼ੇਲ ਮੈਕਰੋਂ, ਪਿਕਾਰਡੀ ਦੀ ਯੂਨੀਵਰਸਿਟੀ ਵਿੱਚ ਨਿਊਰੋਲੋਜੀ ਦੀ ਪ੍ਰੋਫ਼ੈਸਰ ਦਾ ਪੁੱਤਰ ਹੈ।[4] ਇੱਕ ਗ਼ੈਰ-ਧਾਰਮਿਕ ਪਰਵਾਰ ਵਿੱਚ ਪਲੇ, ਮੈਕਰੋਂ ਨੇ 12 ਸਾਲ ਦੀ ਉਮਰ ਵਿੱਚ ਰੋਮੀ ਕੈਥੋਲਿਕ ਵਿੱਚ ਆਪਣੀ ਹੀ ਬੇਨਤੀ ਤੇ ਉਸ ਨੇ ਬਪਤਿਸਮਾ ਲਿਆ ਸੀ।[5]

ਉਹ ਜਿਆਦਾਤਰ ਐਮਿਏਨਸ ਵਿੱਚ ਜੈਸੂਇਟੀਜ਼ ਡੇ ਲਾ ਪ੍ਰੋਵਡੈਂਸ ਲੈਕਸੀ ਵਿੱਚ ਸਿੱਖਿਆ ਪ੍ਰਾਪਤ ਕੀਤੀ।[6][7] ਇਸ ਤੋਂ ਬਾਅਦ ਉਸ ਦੇ ਮਾਪਿਆਂ ਨੇ ਉਸਨੂੰ ਪੈਰਿਸ ਦੇ ਏਲੀਟ ਲਾਇਸੀ ਹੈਨਰੀ-ਚੌਥੇ ਸਕੂਲ ਵਿੱਚ ਆਪਣਾ ਆਖਰੀ ਸਾਲ ਪੂਰਾ ਕਰਨ ਲਈ ਭੇਜਿਆ,[8] ' ਜਿੱਥੇ ਉਸਨੇ ਹਾਈ ਸਕੂਲ ਦੇ ਪਾਠਕ੍ਰਮ ਅਤੇ ਅੰਡਰਗ੍ਰੈਜੂਏਟ ਪ੍ਰੋਗਰਾਮ ਨੂੰ ਪੂਰਾ ਕੀਤਾ। ਉਸ ਦੇ ਮਾਪਿਆਂ ਨੇ ਉਸ ਨੂੰ ਬਰੀਟੀਟ ਅਜ਼ਾਈਰ, ਜੋ ਕਿ ਜੈਸੂਇਟੀਸ ਡੇ ਲਾ ਪ੍ਰੋਵਿੰਦਾਸ ਵਿੱਚ ਸ਼ਾਦੀਸੁਦਾ ਤਿੰਨ ਬੱਚਿਆਂ ਦੀ ਮਾਂ ਅਧਿਆਪਕਾ ਸੀ, ਦੇ ਨਾਲ ਬਣਦੀ ਉਸਦੀ ਸਾਂਝ ਦੇ ਕਾਰਨ ਪੈਰਿਸ ਭੇਜਿਆ ਸੀ, ਜੋ ਬਾਅਦ ਵਿੱਚ ਉਸ ਦੀ ਪਤਨੀ ਬਣੀ ਗਈ।[9] ਉਸ ਨੇ ਪੈਰਿਸ-ਉਏਸਟ ਨਾਨਟੇਰੇ ਲਾ ਡਿਫੈਂਸ ਯੂਨੀਵਰਸਿਟੀ ਵਿਖੇ ਫਿਲਾਸਫੀ ਦਾ ਅਧਿਐਨ ਕੀਤਾ, ਡੀ.ਈ.ਏ. ਦੀ ਡਿਗਰੀ ਪ੍ਰਾਪਤ ਕੀਤੀ।

1999 ਦੇ ਅਖੀਰ ਵਿੱਚ ਉਸਨੇ ਫ੍ਰਾਂਸ ਪ੍ਰੋਟੇਸਟੈਂਟ ਦਾਰਸ਼ਨਿਕ ਪਾਲ ਰੀਕੋਉਰ ਦੇ ਸੰਪਾਦਕੀ ਸਹਾਇਕ ਦੇ ਤੌਰ 'ਤੇ ਕੰਮ ਕੀਤਾ, ਜੋ ਉਸ ਸਮੇਂ ਆਪਣੀ ਆਖਰੀ ਪ੍ਰਮੁੱਖ ਰਚਨਾ, ਲ ਮੈਮੋਰ, ਲ ਹਿਸਟੋਅਰ, ਲਉਬਲੀ ਨੂੰ ਲਿਖ ਰਿਹਾ ਸੀ। ਮੈਕਰੋਂ ਨੇ ਮੁੱਖ ਤੌਰ 'ਤੇ ਟਿੱਪਣੀਆਂ ਅਤੇ ਬਿਬਲੀਓਗ੍ਰਾਫੀ ਤੇ ਕੰਮ ਕੀਤਾ।  [10][11]

ਉਸਨੇ 2004 ਵਿੱਚ ਗ੍ਰੈਜੂਏਟ ਈਕੋਲੇ ਨੈਸ਼ਨਲ ਡੀ ਪ੍ਰਸ਼ਾਸਨ (ਏਐਨਏ) ਵਿੱਚ ਇੱਕ ਸੀਨੀਅਰ ਸਿਵਲ ਸਰਵਿਸ ਕੈਰੀਅਰ ਲਈ ਸਿਖਲਾਈ ਤੋਂ ਪਹਿਲਾਂ, ਸਾਇੰਸਜ਼ ਪੋ  ਵਿੱਚ ਜਨਤਕ ਮਾਮਲਿਆਂ ਵਿੱਚ ਮਾਸਟਰ ਦੀ ਡਿਗਰੀ ਪ੍ਰਾਪਤ ਕੀਤੀ। [12]

ਪੇਸ਼ੇਵਰ ਕੈਰੀਅਰ

[ਸੋਧੋ]

ਮੈਕਰੋਂ ਨੇ 2004 ਅਤੇ 2008 ਦੇ ਵਿਚਕਾਰ ਫਰਾਂਸੀਸੀ ਮੰਤਰਾਲੇ ਦੀ ਆਰਥਿਕਤਾ ਵਿੱਚ ਇੰਸਪੈਕਟਰ ਆਫ ਫਾਈਨਾਂਸਿਸ ਦੇ ਤੌਰ 'ਤੇ ਕੰਮ ਕੀਤਾ. 2007 ਵਿੱਚ, ਉਸਨੇ ਜੈਕ ਅਟੱਲੀ ਦੀ ਅਗਵਾਈ ਵਿੱਚ ਫ੍ਰੈਂਚ ਆਰਥਕ ਵਿਕਾਸ ਵਿੱਚ ਸੁਧਾਰ ਕਰਨ ਲਈ ਕਮਿਸ਼ਨ ਦੇ ਡਿਪਟੀ ਰੈਪਰਚਰ ਦੀ ਭੂਮਿਕਾ ਨਿਭਾਈ। ਮੈਕਰੋਂ ਨੇ 2008 ਵਿੱਚ ਆਪਣੇ ਸਰਕਾਰੀ ਇਕਰਾਰਨਾਮੇ ਤੋਂ ਖੁਦ ਨੂੰ ਖਰੀਦਣ ਲਈ € 50,000 ਦਾ ਭੁਗਤਾਨ ਕੀਤਾ,[13] ਅਤੇ ਰੋਥਚਾਈਲਡ ਅਤੇ ਸਿਏ ਬੈਨਕ ਵਿਖੇ ਉੱਚ ਅਦਾਇਗੀ ਵਾਲੀ ਪੋਜੀਸ਼ਨ ਤੇ ਇੱਕ ਨਿਵੇਸ਼ ਬੈਂਕਰ ਦੇ ਰੂਪ ਵਿੱਚ ਕੰਮ ਕਰਨ ਲਈ ਚਲਾ ਗਿਆ।[14]

ਸਿਆਸੀ ਜੀਵਨ

[ਸੋਧੋ]

ਮੈਕਰੋਂ 2006 ਤੋਂ 2009 ਤੱਕ ਸੋਸ਼ਲਿਸਟ ਪਾਰਟੀ (ਪੀਐਸ) ਦਾ ਮੈਂਬਰ ਸੀ। [15]

ਮੈਕਰੋਂ ਆਰਥਿਕਤਾ ਅਤੇ ਵਿੱਤ ਦੇ ਲਈ ਫਰੈਂਚ ਮੰਤਰੀ ਵਜੋਂ। 

2012 ਤੋਂ 2014 ਤੱਕ, ਉਸਨੇ ਏਲਸੀ ਦੇ ਡਿਪਟੀ ਸੈਕਟਰੀ-ਜਨਰਲ, (ਰਾਸ਼ਟਰਪਤੀ ਹੋਲਾਂਦੇ ਦੇ ਸਟਾਫ ਵਿੱਚ ਇੱਕ ਸੀਨੀਅਰ ਭੂਮਿਕਾ) ਵਜੋਂ ਕੰਮ ਕੀਤਾ।  26 ਅਗਸਤ 2014 ਨੂੰ ਉਸਨੂੰ ਅਰਨੇਦ ਮੋਂਟੇਬੁਰ ਦੀ ਥਾਂ ਤੇ ਦੂਜੀ ਵਾਲਿਸ ਕੈਬਨਿਟ ਵਿੱਚ ਅਰਥ ਵਿਵਸਥਾ ਅਤੇ ਵਿੱਤ ਮੰਤਰੀ ਦੇ ਤੌਰ 'ਤੇ ਨਿਯੁਕਤ ਕੀਤਾ ਗਿਆ ਸੀ।[16] ਆਰਥਿਕਤਾ ਦਾ ਮੰਤਰੀ ਹੋਣ ਦੇ ਨਾਤੇ, ਮੈਕਰੋਂ ਕਾਰੋਬਾਰੀ ਦੋਸਤਾਨਾ ਸੁਧਾਰਾਂ ਨੂੰ ਅੱਗੇ ਵਧਾਣ ਵਿੱਚ ਮੋਹਰੀ ਸੀ। 17 ਫਰਵਰੀ 2015 ਨੂੰ, ਪ੍ਰਧਾਨ ਮੰਤਰੀ ਮਨੂਏਲ ਵੋਲਸ ਨੇ ਵਿਸ਼ੇਸ਼ 49.3 ਪ੍ਰੋਸੀਜਰ ਦੀ ਵਰਤੋਂ ਕਰਦੇ ਹੋਏ ਇੱਕ ਹਿਚਕਚਾਉਂਦੀ ਸੰਸਦ ਦੁਆਰਾ ਮੈਕਰੋਂ ਦੇ ਦਸਤਖਤ ਕਾਨੂੰਨ ਪੈਕੇਜ ਨੂੰ ਪਾਸ ਕਰਵਾਇਆ।[17]

ਅਗਸਤ 2015 ਵਿਚ, ਮੈਕਰੋਂ ਨੇ ਕਿਹਾ ਕਿ ਉਹ ਹੁਣ ਪੀ.ਐਸ. ਦਾ ਮੈਂਬਰ ਨਹੀਂ ਸੀ ਅਤੇ ਹੁਣ ਇੱਕ ਸੁਤੰਤਰ ਸੀ।[18]

ਹਵਾਲੇ

[ਸੋਧੋ]
  1. Plowright, Adam (7 May 2017). "Emmanuel Macron: a 39-year-old political prodigy". MSN.
  2. "En direct, Emmanuel Macron élu président : " Je défendrai la France, ses intérêts vitaux, son image "". Le Monde. 7 May 2017. Retrieved 7 May 2017.
  3. Schnur, Dan. "Anger underlying French elections is roiling California too". San Francisco Chronicle. Retrieved 7 May 2017.
  4. "Dans un livre, Anne Fulda raconte Macron côté intime" (in ਫਰਾਂਸੀਸੀ). JDD à la Une. 21 April 2017. Retrieved 25 April 2017.
  5. Gorce, Bernard (10 April 2017). "La jeunesse très catholique des candidats à la présidentielle". La Croix. Retrieved 7 May 2017.
  6. "Emmanuel Macron", Gala France.
  7. "Emmanuel Macron, un ex-banquier touche-à-tout à Bercy" (in ਫਰਾਂਸੀਸੀ). France 24. 27 August 2014. Retrieved 24 April 2017.
  8. Chrisafis, Angelique (11 July 2016). "Will France's young economy minister – with a volunteer army – launch presidential bid?". The Guardian. ISSN 0261-3077. Retrieved 27 January 2017.
  9. "What Emmanuel Macron's home town says about him". The Economist. 4 May 2017. Retrieved 5 May 2017.
  10. Guélaud, Claire (16 May 2012). "Emmanuel Macron, un banquier d'affaires nommé secrétaire général adjoint de l'Elysée". Le Monde (in ਫਰਾਂਸੀਸੀ).
  11. Wüpper, Gesche (27 August 2014). "Junger Wirtschaftsminister darf Frankreich verführen". Die Welt (in ਜਰਮਨ). Retrieved 29 April 2017.
  12. Kaplan, Renee (2 September 2014). "Who is the hot new French Economy Minister". Frenchly. Archived from the original on 9 ਸਤੰਬਰ 2016. Retrieved 14 April 2017. {{cite web}}: Unknown parameter |dead-url= ignored (|url-status= suggested) (help)
  13. Marnham, Patrick (4 February 2017). "Who's behind the mysterious rise of Emmanuel Macron?". The Spectator. Retrieved 1 February 2017.
  14. "Emmanuel Macron s'explique sur ses anciens revenus de banquier". Le Point (in ਫਰਾਂਸੀਸੀ). 19 February 2017. Retrieved 1 February 2017.
  15. "Macron, militant PS depuis 2006, n'est plus à jour de cotisation depuis 5 ans". L'Obs (in ਫਰਾਂਸੀਸੀ). Archived from the original on 15 ਅਪ੍ਰੈਲ 2017. Retrieved 10 December 2016. {{cite news}}: Check date values in: |archive-date= (help)
  16. Corbet, Sylvie; Ganley, Elaine (26 August 2014). "French gov't reshuffle expels dissident ministers". Associated Press.
  17. Revault d'Allonnes, David (17 February 2015). "Loi Macron : comment le 49-3 a été dégainé comme un dernier recours". Le Monde (in ਫਰਾਂਸੀਸੀ). Retrieved 16 April 2017.
  18. "Emmanuel Macron n'est plus encarté au Parti socialiste". Le Figaro (in ਫਰਾਂਸੀਸੀ). 28 August 2015.