ਏਵਾਰਿਸਤ ਗੈਲੂਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਏਵਾਰਿਸਤ ਗੈਲੂਆ
15 ਸਾਲ ਦੀ ਉਮਰ ਸਮੇਂ ਏਵਾਰਿਸਤ ਗੈਲੂਆ (ਪੋਰਟਰੇਟ)
ਜਨਮ(1811-10-25)25 ਅਕਤੂਬਰ 1811
ਮੌਤ31 ਮਈ 1832(1832-05-31) (ਉਮਰ 20)
ਰਾਸ਼ਟਰੀਅਤਾਫ੍ਰੈਂਚ
ਲਈ ਪ੍ਰਸਿੱਧਸਮੀਕਰਨਾਂ ਦੇ ਸਿਧਾਂਤ ਅਤੇ ਏਬੇਲੀਅਨ ਇੰਟੀਗਰਲ'ਤੇ ਕੰਮ ਕਰੋ
ਵਿਗਿਆਨਕ ਕਰੀਅਰ
ਖੇਤਰਗਣਿਤ

ਏਵਾਰਿਸਤ ਗੈਲੂਆ (ਫ਼ਰਾਂਸੀਸੀ: [evaʁist ɡaˈlwa]; 25 ਅਕਤੂਬਰ 1811 - 31 ਮਈ 1832) ਇੱਕ ਅਜ਼ੀਮ ਫਰਾਂਸੀਸੀ ਗਣਿਤ ਵਿਗਿਆਨੀ ਸੀ ਜੋ ਕਰੀਬਨ ਬੀਹ ਬਰਸ ਦੀ ਉਮਰ ਤੱਕ ਹੀ ਜੀਵਿਆ। ਫਿਰ ਵੀ ਹਿਸਾਬ ਦੇ ਖੇਤਰ ਵਿੱਚ ਕਈ ਅਹਿਮ ਯੋਗਦਾਨ ਦੇਣ ਦੇ ਇਲਾਵਾ, ਤਦ ਤੱਕ ਉਸ ਨੇ ਹਿਸਾਬ ਦੀ ਪੂਰੀ ਤਸਵੀਰ ਬਦਲਨ ਵਾਲਾ ਕੰਮ ਪੂਰਾ ਕਰ ਲਿਆ ਸੀ। ਇਸਨੂੰ ਗੈਲੂਆ ਥਿਓਰੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ।

ਉਸਦੇ ਕੰਮ ਨੂੰ ਸੌਖ ਨਾਲ ਨਹੀਂ ਸਮਝਾਇਆ ਜਾ ਸਕਦਾ, ਲੇਕਿਨ ਉਹਨਾਂ ਵਿਚੋਂ ਇੱਕ ਦੇ ਬਾਰੇ ਵਿੱਚ ਉਹ ਲੋਕ ਜਰੂਰ ਸਮਝ ਸਕਦੇ ਹਨ, ਜੋ ਸਕੂਲੀ ਦਿਨਾਂ ਦੇ ਅਲਜਬਰੇ ਵਿੱਚ ਦੋਘਾਤੀ ਸਮੀਕਰਣਾਂ ਨੂੰ ਹੱਲ ਕਰਨ ਦੇ ਸੂਤਰ ਤੋਂ ਵਾਕਫ਼ ਹਨ (ਸਮੀਕਰਣ , ਜਿੱਥੇ a ਸਿਫ਼ਰ ਨਹੀਂ ਹੈ)।

ਜ਼ਿੰਦਗੀ[ਸੋਧੋ]

ਮੁੱਢਲੀ ਜ਼ਿੰਦਗੀ[ਸੋਧੋ]

ਗੈਲੂਆ ਦਾ ਜਨਮ 25 ਅਕਤੂਬਰ 1811 ਨੂੰ ਫ਼ਰਾਂਸ ਵਿੱਚ ਪੈਦਾ ਹੋਇਆ ਸੀ। ਉਸਦਾ ਰਿਪਬਲੀਕਨ ਬਾਪ ਸਕੂਲ ਮਾਸਟਰ ਸੀ ਅਤੇ ਆਪਣੇ ਸ਼ਹਿਰ ਦਾ ਮੇਅਰ ਵੀ ਬਣਿਆ। ਮਾਂ ਵੀ ਪੜ੍ਹੀ ਲਿਖੀ ਸੀ। ਉਸਦੀ ਮੁਢਲੀ ਪੜ੍ਹਾਈ ਘਰ ਪਰ ਹੋਈ। 1823 ਵਿੱਚ ਬੋਰਡਿੰਗ ਸਕੂਲ ਵਿੱਚ ਦਾਖ਼ਲ ਹੋਇਆ ਜਿਥੇ ਡਸਿਪਲਿਨ ਦੀ ਬੜੀ ਸਖ਼ਤੀ ਸੀ। ਫ਼ਰਾਂਸ ਵਿੱਚ ਇਹ ਇਨਕਲਾਬ ਔਰ ਸਿਆਸੀ ਉਥਲ-ਪੁਥਲ ਦਾ ਜ਼ਮਾਨਾ ਸੀ। ਸਿਆਸੀ ਤੌਰ 'ਤੇ ਅਵਾਮ ਲਿਬਰਲ ਅਤੇ ਰਿਪਬਲੀਕਨ ਧੜਿਆਂ ਵਿੱਚ ਵੰਡੇ ਹੋਏ ਸੀ। ਇੱਕ ਬਾਦਸ਼ਾਹ ਜਾਂਦਾ, ਦੂਸਰਾ ਆਉਂਦਾ ਸੀ। ਸਕੂਲ ਵਿੱਚ ਵੀ ਸਿਆਸੀ ਮਾਹੌਲ ਸੀ। ਵਿਦਿਆਰਥੀ ਸਿਆਸੀ ਲੜਾਈਆਂ ਵਿੱਚ ਹਿੱਸਾ ਲੈਂਦੇ ਸੀ। ਸਕੂਲ ਦੇ ਪ੍ਰਿੰਸੀਪਲ ਨਾਲ ਗੈਲੂਆ ਦੇ ਸ਼ਦੀਦ ਸਿਆਸੀ ਮੱਤਭੇਦ ਸਨ। ਗੈਲੂਆ ਨੂੰ ਹਿਸਾਬ ਦਾ ਚਸਕਾ ਲੱਗ ਗਿਆ, ਮਗਰ ਦੂਸਰੇ ਵਿਸ਼ਿਆਂ ਵਿੱਚ ਕਮਜ਼ੋਰ ਸੀ।