ਏਹੁ ਹਮਾਰਾ ਜੀਵਣਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਏਹੁ ਹਮਾਰਾ ਜੀਵਣਾ  
Eho_Hamara_Jeevna_front_cover.jpg
ਲੇਖਕਦਲੀਪ ਕੌਰ ਟਿਵਾਣਾ
ਮੂਲ ਸਿਰਲੇਖਏਹੁ ਹਮਾਰਾ ਜੀਵਣਾ
ਭਾਸ਼ਾਪੰਜਾਬੀ
ਵਿਧਾਨਾਵਲ
ਪ੍ਰਕਾਸ਼ਨ ਤਾਰੀਖ1969

ਏਹੁ ਹਮਾਰਾ ਜੀਵਣਾ ਦਲੀਪ ਕੌਰ ਟਿਵਾਣਾ ਦਾ ਲਿਖਿਆ ਇੱਕ ਪੰਜਾਬੀ ਨਾਵਲ ਹੈ। ਪੰਜਾਬੀ ਟੈਲੀ ਨਾਟਕ ਵਜੋਂ ਵੀ ਇਸ ਦੀ ਪੇਸ਼ਕਾਰੀ ਹੋਈ ਹੈ।[1] ਨਾਵਲ 1968 ਵਿਚ ਪ੍ਰਕਾਸ਼ਤ ਹੋਇਆ ਸੀ ਅਤੇ ਇਹ ਲੇਖਕ ਦਾ ਦੂਜਾ ਨਾਵਲ ਸੀ। ਇਸ ਨਾਵਲ ਲਈ ਦਲੀਪ ਕੌਰ ਟਿਵਾਣਾ ਨੂੰ 1972 ਵਿੱਚ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਸੀ।[2][3]

ਕਥਾ[ਸੋਧੋ]

ਭਾਨੋ, ਪੰਜਾਬ ਦੇ ਪੇਂਡੂ ਖੇਤਰਾਂ ਵਿੱਚ ਇੱਕ ਗਰੀਬ ਕਿਸਾਨ ਪਰਿਵਾਰ ਨਾਲ ਸਬੰਧਤ ਇੱਕ ਗਰੀਬ ਔਰਤ, ਨਾਵਲ ਦੀ ਪ੍ਰਮੁੱਖ ਨਾਇਕ ਹੈ। ਉਸਦੇ ਪਿੰਡ ਵਿੱਚ ਔਰਤਾਂ ਨੂੰ ਅਕਸਰ ਵਸਤੂ ਮੰਨਿਆ ਜਾਂਦਾ ਹੈ ਅਤੇ ਥੋੜੇ ਪੈਸੇ ਵਿੱਚ ਵੇਚ ਦਿੱਤਾ ਜਾਂਦਾ ਹੈ। ਭਾਨੋ ਦਾ ਪਿਤਾ ਆਪਣੀ ਲੜਕੀ ਨੂੰ ਵੇਚਣ ਲਈ ਤਿਆਰ ਹੈ ਅਤੇ ਮੋਰਾਂਵਾਲੀ ਪਿੰਡ ਦੇ ਵਸਨੀਕ ਸਰਬਣ ਨਾਲ ਉਸਦਾ ਵਿਆਹ ਕਰਾ ਦਿੰਦਾ ਹੈ। ਉਸਦੇ ਵਿਆਹ ਤੋਂ ਬਾਅਦ ਉਸਨੂੰ ਪ੍ਰੇਸ਼ਾਨੀਆਂ ਅਤੇ ਤਸੀਹੇ ਝੱਲਣੇ ਪੈਂਦੇ ਹਨ। ਸਰਬਣ ਦੇ ਚਾਰ ਅਣਵਿਆਹੇ ਭਰਾ ਉਸ ਦਾ ਜਿਨਸੀ ਸ਼ੋਸ਼ਣ ਕਰਨ ਦੀ ਕੋਸ਼ਿਸ਼ ਕਰਦੇ ਹਨ। ਪਰ, ਸਰਬਣ ਨੂੰ ਜਲਦੀ ਹੀ ਆਪਣੇ ਭਰਾਵਾਂ ਦੇ ਇਰਾਦਿਆਂ ਦਾ ਪਤਾ ਚੱਲ ਜਾਂਦਾ ਹੈ। ਉਹ ਭਾਨੋ ਨਾਲ ਵੱਖਰੇ ਮਕਾਨ ਵਿਚ ਰਹਿਣ ਲੱਗਦਾ ਹੈ। ਭਰਾ ਉਸਦੀ ਖੁਸ਼ਹਾਲ ਸ਼ਾਦੀਸ਼ੁਦਾ ਜ਼ਿੰਦਗੀ ਨਾਲ ਬਹੁਤ ਈਰਖਾ ਕਰਦੇ ਹਨ ਅਤੇ ਇਕ ਦਿਨ ਖੇਤਾਂ ਵਿਚ ਉਹ ਸਰਬਣ ਦੇ ਗਲ ਪੈ ਜਾਂਦੇ ਹਨ। ਸਰਬਣ ਦਾ ਇਕ ਭਰਾ ਉਸਦੇ ਗੁਪਤ ਅੰਗਾਂ ਤੇ ਸੱਟ ਮਾਰ ਦਿੰਦਾ ਹੈ ਅਤੇ ਸਰਬਣ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ। ਸਰਬਣ ਦੇ ਦੋਸਤ ਵੀ ਉਸ ਨੂੰ ਤੰਗ ਪ੍ਰੇਸ਼ਾਨ ਕਰਦੇ ਸਨ। ਸਰਬਣ ਦੀ ਮੌਤ ਤੋਂ ਬਾਅਦ ਭਾਨੋ ਦੀ ਜ਼ਿੰਦਗੀ ਹੋਰ ਦੁਖੀ ਹੋ ਜਾਂਦੀ ਹੈ ਅਤੇ ਉਸਦਾ ਪਿਤਾ ਉਸਨੂੰ ਫਿਰ ਸਰਬਣ ਦੇ ਭਰਾਵਾਂ ਨੂੰ ਵੇਚਣ ਦੀ ਕੋਸ਼ਿਸ਼ ਕਰਦਾ ਹੈ। ਉਹ ਬਾਪ ਦੇ ਇਨ੍ਹਾਂ ਇਰਾਦਿਆਂ ਤੋਂ ਘਬਰਾ ਜਾਂਦੀ ਹੈ ਅਤੇ ਹਰਦਵਾਰ ਚਲੀ ਜਾਂਦੀ ਹੈ ਅਤੇ ਉਥੇ ਗੰਗਾ ਵਿਚ ਡੁੱਬ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕਰਦੀ ਹੈ। ਪਰ ਨਰਾਇਣ ਨਾਮ ਦਾ ਇਕ ਅਮਲੀ ਉਸ ਨੂੰ ਬਚਾ ਲੈਂਦਾ ਹੈ ਅਤੇ ਬਿਨਾਂ ਰਸਮੀ ਵਿਆਹ ਦੇ ਉਸ ਨੂੰ ਆਪਣੀ ਪਤਨੀ ਮੰਨ ਲੈਂਦਾ ਹੈ।[4]

ਭਾਨੋ ਨਰਾਇਣ ਦੀ ਜ਼ਿੰਦਗੀ ਵਿਚ ਆਉਣ ਤੋਂ ਪਹਿਲਾਂ ਅਰਥਹੀਣ ਜ਼ਿੰਦਗੀ ਜੀਉਂਦਾ ਸੀ। ਉਸਦੀ ਪਹਿਲੀ ਪਤਨੀ, ਜਿਸ ਨੂੰ ਉਸਨੇ ਖਰੀਦਿਆ ਸੀ, ਵਿਆਹ ਤੋਂ ਤੁਰੰਤ ਬਾਅਦ ਭੱਜ ਗਈ ਸੀ। ਉਹ ਨਿਰਾਸ਼ ਜੀਵਨ ਜੀ ਰਿਹਾ ਸੀ। ਭਾਨੋ ਨੇ ਇਸ ਸ਼ਰਾਬੀ ਦੀ ਦੁਨੀਆ ਬਦਲ ਦਿੰਦੀ ਹੈ। ਉਸਦੇ ਘਰ ਨੂੰ ਇੱਕ ਸਿਹਤਮੰਦ ਘਰ ਵਿੱਚ ਬਦਲਣ ਲਈ ਯਤਨ ਕਰਦੀ ਹੈ, ਜਿੱਥੇ ਮਨੁੱਖ ਵਸ ਸਕਦੇ ਹੋਣ। ਉਸਨੇ ਉਸਨੂੰ ਇੱਕ ਇਨਸਾਨ ਬਣਾਉਂਦੀ ਹੈ। ਭਾਨੋ ਨੇ ਕਦੇ ਵੀ ਉਸਦੀ ਸਥਿਤੀ ਤੇ ਕਿੰਤੂ ਨਹੀਂ ਕਰਦੀ ਸਗੋਂ ਇਸ ਨੂੰ ਆਪਣੀ ਹੋਣੀ ਸਮਝ ਸਵੀਕਾਰ ਕਰ ਲੈਂਦੀ ਹੈ।

ਹਵਾਲੇ[ਸੋਧੋ]

  1. http://beta.ajitjalandhar.com/news/20130318/4/80337.cms ਪੰਜਾਬੀ ਟੈਲੀਵਿਜ਼ਨ ਨਾਟਕ ਦਾ ਚਾਲੀ ਸਾਲ ਦਾ ਸਫ਼ਰ
  2. "Gender as fate" (PDF). Retrieved 3 July 2016. 
  3. "Birinder Kaur and JapPreet Bhangu: Dalip Kaur Tiwana's And Such is Her Fate". MuseIndia. Retrieved 3 July 2016. 
  4. http://researchscholar.co.in/downloads/83-harleen-kaur.pdf