ਸਮੱਗਰੀ 'ਤੇ ਜਾਓ

ਏ ਟੇਲ ਆਫ਼ ਟੂ ਸਿਟੀਜ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਏ ਟੇਲ ਆਫ਼ ਟੂ ਸਿਟੀਜ਼
ਕਵਰ ਸੀਰੀਅਲ ਜਿਲਦ. V, 1859
ਲੇਖਕਚਾਰਲਸ ਡਿਕਨਜ
ਮੂਲ ਸਿਰਲੇਖA Tale of Two Cities
ਚਿੱਤਰਕਾਰਹੈਬਲੋਟ ਨਾਈਟ ਬ੍ਰਾਊਨ (Phiz)
ਮੁੱਖ ਪੰਨਾ ਡਿਜ਼ਾਈਨਰਹੈਬਲੋਟ ਨਾਈਟ ਬ੍ਰਾਊਨ (Phiz)
ਦੇਸ਼ਯੂਨਾਇਟਡ ਕਿੰਗਡਮ
ਭਾਸ਼ਾਅੰਗਰੇਜ਼ੀ
ਲੜੀਹਫਤਾਵਾਰ: 30 ਅਗਸਤ 1859 - 26ਨਵੰਬਰ 1859[1]
ਵਿਧਾਨਾਵਲ
ਇਤਹਾਸਕ ਨਾਵਲ
ਸਮਾਜਕ ਆਲੋਚਨਾ
ਪ੍ਰਕਾਸ਼ਕਲੰਦਨ: ਚੈਪਮੈਨ ਐਂਡ ਹਾਲ
ਪ੍ਰਕਾਸ਼ਨ ਦੀ ਮਿਤੀ
1859
ਓ.ਸੀ.ਐਲ.ਸੀ.21196349
823/.8 20
ਐੱਲ ਸੀ ਕਲਾਸPR4571.A2 S56 1990
ਇਸ ਤੋਂ ਪਹਿਲਾਂਲਿਟਲ ਡੋਰਿਟ 
ਇਸ ਤੋਂ ਬਾਅਦਗ੍ਰੇਟ ਐਕਸਪੈਕਟੇਸ਼ਨਜ 

ਏ ਟੇਲ ਆਫ ਟੂ ਸਿਟੀਜ਼ (ਅੰਗਰੇਜ਼ੀ: A Tale of Two Cities), ਫ਼ਰਾਂਸੀਸੀ ਇਨਕਲਾਬ ਤੋਂ ਪਹਿਲੋਂ ਅਤੇ ਦੌਰਾਨ ਪੈਰਿਸ ਅਤੇ ਲੰਦਨ ਦੀ ਪਿੱਠਭੂਮੀ ਵਿੱਚ ਰਚਿਤ (1859) ਚਾਰਲਸ ਡਿਕਨਜ ਦੁਆਰਾ ਲਿਖਿਆ ਨਾਵਲ ਹੈ।

ਇਸਦੀਆਂ 20 ਕਰੋੜ ਤੋਂ ਜਿਆਦਾ ਕਾਪੀਆਂ ਵਿਕ ਚੁੱਕੀਆਂ ਹਨ। ਇਹ ਸਭ ਤੋਂ ਜਿਆਦਾ ਪ੍ਰਿੰਟਡ ਮੂਲ ਅੰਗਰੇਜ਼ੀ ਕਿਤਾਬ ਹੈ ਅਤੇ ਨਾਵਲ ਵਿਧਾ ਦੀ ਸਭ ਤੋਂ ਪ੍ਰਸਿੱਧ ਰਚਨਾ ਹੈ।[2]

ਨਾਵਲ ਵਿੱਚ ਫ਼ਰਾਂਸੀਸੀ ਅਭਿਜਾਤ ਵਰਗ ਦੇ ਸਤਾਏ ਫ਼ਰਾਂਸ ਦੇ ਕਿਸਾਨਾਂ ਦੀ ਹਾਲਤ ਜਿਸਦੇ ਕਾਰਨ ਕ੍ਰਾਂਤੀ ਨੇ ਜਨਮ ਲਿਆ, ਕ੍ਰਾਂਤੀ ਦੇ ਸ਼ੁਰੂਆਤੀ ਸਾਲਾਂ ਵਿੱਚ ਕ੍ਰਾਂਤੀਕਾਰੀਆਂ ਦੁਆਰਾ ਪੂਰਵ ਅਭਿਜਾਤ ਵਰਗ ਦੇ ਪ੍ਰਤੀ ਬੇਰਹਿਮੀ ਅਤੇ ਉਸੇ ਮਿਆਦ ਦੇ ਦੌਰਾਨ ਲੰਦਨ ਵਿੱਚ ਜੀਵਨ ਦੀਆਂ ਅਨੇਕ ਗੰਭੀਰ ਸਮਾਜਕ ਅਸਮਾਨਤਾਵਾਂ ਵਰਣਿਤ ਹਨ। ਨਾਵਲ ਇਨ੍ਹਾਂ ਘਟਨਾਵਾਂ ਦੇ ਮਾਧਿਅਮ ਰਾਹੀਂ ਕਈ ਨਾਇਕਾਂ ਦੇ ਜੀਵਨ ਦੀ ਤਸਵੀਰ ਪੇਸ਼ ਕਰਦਾ ਹੈ, ਖਾਸ ਤੌਰ ਤੇ ਕਦੇ ਅਭਿਜਾਤ ਵਰਗ ਦੇ ਰਹਿ ਚੁੱਕੇ ਇੱਕ ਫਰਾਂਸੀਸੀ ਚਾਰਲਸ ਡਾਰਨ ਦੇ ਜੋ ਆਪਣੇ ਭਲੇ ਸੁਭਾਅ ਦੇ ਬਾਵਜੂਦ ਕ੍ਰਾਂਤੀਕਾਰੀਆਂ ਦੇ ਅੰਧਾਧੁੰਦ ਕ੍ਰੋਧ ਦਾ ਸ਼ਿਕਾਰ ਹੁੰਦਾ ਹੈ ਅਤੇ ਸਿਡਨੀ ਕਾਰਟਨ, ਇੱਕ ਵਿਅਸਤ ਬ੍ਰਿਟਿਸ਼ ਵਕੀਲ ਜੋ ਡਾਰਨੇ ਦੀ ਪਤਨੀ, ਲੂਸੀ ਮੈਨੇਟ ਨਾਲ ਇੱਕਤਰਫਾ ਪਿਆਰ ਕਰਕੇ ਆਪਣੇ ਵਿਅਰਥ ਗਵਾਏ ਹੋਏ ਜੀਵਨ ਨੂੰ ਸੁਧਾਰਨ ਦੀ ਕੋਸ਼ਿਸ਼ ਕਰਦਾ ਹੈ।

ਇਹ ਨਾਵਲ ਹਫ਼ਤਾਵਾਰ ਕਿਸ਼ਤਾਂ (ਉਨ੍ਹਾਂ ਦੇ ਹੋਰ ਸਾਰੇ ਨਾਵਲਾਂ ਦੇ ਵਿਪਰੀਤ ਮਾਸਿਕ ਨਹੀਂ) ਵਿੱਚ ਪ੍ਰਕਾਸ਼ਿਤ ਹੋਇਆ ਸੀ। ਪਹਿਲੀ ਕਿਸਤ 30 ਅਪ੍ਰੈਲ, 1859 ਨੂੰ ਡਿਕਨਜ ਦੇ ਸਾਹਿਤਕ ਮੈਗਜੀਨ ਆਲ ਦ ਯੀਅਰ ਰਾਊਂਡ (All the Year Round) ਦੇ ਪਹਿਲੇ ਅੰਕ ਵਿੱਚ ਜਾਰੀ ਹੋਈ, ਇਕੱਤੀਵੀਂ ਅਤੇ ਅੰਤਮ ਉਸੇ ਸਾਲ 25 ਨਵੰਬਰ ਨੂੰ ਜਾਰੀ ਹੋਈ।

ਪਲਾਟ ਸਾਰ[ਸੋਧੋ]

ਪਹਿਲੀ ਕਿਤਾਬ: ਜ਼ਿੰਦਗੀ ਦੇ ਚੇਤੇ (Book the First: Recalled to Life)[ਸੋਧੋ]

It was the best of times, it was the worst of times...

— ਏ ਟੇਲ ਆਫ਼ ਟੂ ਸਿਟੀਜ਼ ਦੀ ਆਰੰਭਿਕ ਸਤਰ।[3]

ਨਾਵਲ ਦੀ ਪਹਿਲੀ ਕਿਤਾਬ ਸਾਲ 1775 ਵਿੱਚ ਵਾਪਰਦੀ ਹੈ। ਜਾਰਵਿਸ ਲਾਰੀ, ਬੈਂਕ ਟੇਲਸਨ ਦਾ ਇੱਕ ਕਰਮਚਾਰੀ ਡਾ. ਅਲੈਗਜ਼ੈਂਡਰ ਮੈਨੇਟ ਨੂੰ ਲੰਡਨ ਲਿਆਉਣ ਲਈ ਇੰਗਲੈਂਡ ਤੋਂ ਫ਼ਰਾਂਸ ਦੀ ਯਾਤਰਾ ਕਰ ਰਿਹਾ ਹੈ। ਫ਼ਰਾਂਸ ਵਿੱਚ ਪਰਵੇਸ਼ ਤੋਂ ਪਹਿਲਾਂ, ਉਹ ਡਾਵਰ ਵਿੱਚ ਸਤਾਰਾਂ ਸਾਲ ਦੀ ਲੂਸੀ ਮੈਨੇਟ ਨੂੰ ਮਿਲਦਾ ਹੈ ਅਤੇ ਉਸਨੂੰ ਦੱਸਦਾ ਹੈ ਕਿ ਉਸਦੇ ਪਿਤਾ ਡਾ. ਮੈਨੇਟ ਮਰਿਆ ਨਹੀਂ ਹੈ, ਜਿਵੇਂ ਕ‌ਿ ਉਸਨੂੰ ਦੱਸਿਆ ਗਿਆ ਸੀ ਸਗੋਂ ਉਹ ਪਿਛਲੇ 18 ਸਾਲਾਂ ਤੋਂ ਬੈਸਟਿਲੀ ਵਿੱਚ ਬੰਦੀ ਹੈ।

ਲਾਰੀ ਅਤੇ ਲੂਸੀ ਪੈਰਸ ਦੇ ਇੱਕ ਉਪਨਗਰ, ਸੇਂਟ ਐਂਟਾਇਨ ਨੂੰ ਜਾਂਦੇ ਹਨ ਅਤੇ ਮਸਿਊਰ ਅਰਨੇਸਟ ਅਤੇ ਮੈਡਮ ਥਿਰੇਸ ਡਿਫਾਰਗੇ ਨੂੰ ਮਿਲਦੇ ਹਨ। ਡਿਫਾਰਗੇ ਪਰਵਾਰ ਇੱਕ ਸ਼ਰਾਬ ਦੀ ਦੁਕਾਨ ਚਲਾਂਦੇ ਹਨ ਜਿਸਨੂੰ ਉਹ ਚੋਰੀ ਚੋਰੀ ਕਰਾਂਤੀਕਾਰੀਆਂ ਦੇ ਇੱਕ ਟੋਲੇ ਦੀ ਅਗਵਾਈ ਕਰਨ ਲਈ ਇਸੇਤਮਾਲ ਕਰਦੇ ਹਨ ਜੋ ਇੱਕ ਦੂਜੇ ਨੂੰ ਜੈਕਸ (ਜੋ ਚਾਰਲਸ ਡਿਕਨਜ ਨੇ ਇੱਕ ਅਸਲੀ ਫ਼ਰਾਂਸੀਸੀ ਕ੍ਰਾਂਤੀਵਾਦੀ ਸਮੂਹ ਜੈਕੇਰੀ ਦੇ ਨਾਮ ਤੋਂ ਲਿਆ ਹੈ) ਦੇ ਕੋਡਨਾਮ ਨਾਲ ਸੰਬੋਧਿਤ ਕਰਦੇ ਹਨ।

ਮਸਿਊਰ ਡਿਫਾਰਗੇ (ਜੋ ਮੈਨੇਟ ਦੀ ਸਜ਼ਾ ਤੋਂ ਪਹਿਲਾਂ ਡਾ. ਮੈਨੇਟ ਦਾ ਨੌਕਰ ਸੀ ਅਤੇ ਹੁਣ ਉਸਦੀ ਦੇਖਭਾਲ ਕਰਦਾ ਹੈ) ਉਸ ਨੂੰ ਡਾਕਟਰ ਨੂੰ ਵਿਖਾਉਣ ਲਈ ਲੈ ਜਾਂਦਾ ਹੈ। ਲੰਬੇ ਸਮੇਂ ਦੀ ਸਜ਼ਾ ਦੇ ਕਾਰਨ ਡਾ. ਮੈਨੇਟ ਅਜਿਹੀ ਮਨੋਵਿਗਾੜ ਦਾ ਸ਼ਿਕਾਰ ਹੋ ਗਿਆ ਹੈ ਜਿਸਦੇ ਨਾਲ ਉਸ ਉੱਤੇ ਜੁੱਤੇ ਬਣਾਉਣ ਦਾ ਜਨੂੰਨ ਸਵਾਰ ਹੋ ਜਾਂਦਾ ਹੈ। ਇਹ ਹੁਨਰ ਉਸਨੇ ਕੈਦ ਵਿੱਚ ਸਿੱਖਿਆ ਸੀ। ਪਹਿਲਾਂ ਪਹਿਲ, ਉਹ ਆਪਣੀ ਧੀ ਨੂੰ ਨਹੀਂ ਸਿਆਣਦਾ ਫਿਰ ਓੜਕ ਉਹ ਉਸਦੇ ਲੰਬੇ ਸੁਨਹਰੇ ਵਾਲਾਂ ਦੀ ਤੁਲਣਾ ਉਸਦੀ ਮਾਂ (ਜੋ ਉਹ ਆਪਣੀ ਆਸਤੀਨ ਉੱਤੇ ਪਾਉਂਦਾ ਹੈ ਜਦੋਂ ਉਸਨੂੰ ਬੰਦੀ ਬਣਾਇਆ ਗਿਆ ਸੀ) ਨਾਲ ਕਰਦਾ ਹੈ ਅਤੇ ਉਸ ਵਰਗੀਆਂ, ਅੱਖਾਂ ਦਾ ਨੀਲਾ ਰੰਗ ਵੇਖਦਾ ਹੈ। ਲਾਰੀ ਅਤੇ ਲੂਸੀ ਤਦ ਉਸਨੂੰ ਇੰਗਲੈਂਡ ਵਾਪਸ ਲੈ ਜਾਂਦੇ ਹਨ।

ਦੂਜੀ ਕਿਤਾਬ: ਸੁਨਹਰੀ ਧਾਗਾ (Book the Second: The Golden Thread)[ਸੋਧੋ]

ਪੰਜ ਸਾਲ ਬਾਅਦ, ਫਰੇਂਚ ਉਤਪ੍ਰਵਾਸੀ ਚਾਰਲਸ ਡਾਰਨੇ ਤੇ ਓਲਡ ਵੇਲੀ ਵਿੱਚ ਰਾਜਦਰੋਹ ਲਈ ਮੁਕੱਦਮਾ ਚਲਾਇਆ ਜਾ ਰਿਹਾ ਹੈ। ਦੋ ਬ੍ਰਿਟਿਸ਼ ਜਾਸੂਸ, ਜਾਨ ਬਰਸਾਡ ਅਤੇ ਰਾਜਰ ਕਲਾਇ, ਖੁਦ ਆਪਣੇ ਫ਼ਾਇਦੇ ਲਈ ਨਿਰਦੋਸ਼ ਡਾਰਨੇ ਨੂੰ ਫਸਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਦਾ ਦਾਅਵਾ ਹੈ ਕਿ ਡਾਰਨੇ, ਇੱਕ ਫਰਾਂਸੀਸੀ ਨੇ ਉੱਤਰੀ ਅਮਰੀਕਾ ਵਿੱਚ ਬ੍ਰਿਟਿਸ਼ ਸੈਨਿਕਾਂ ਦੇ ਬਾਰੇ ਵਿੱਚ ਫ਼ਰਾਂਸ ਨੂੰ ਜਾਣਕਾਰੀ ਦਿੱਤੀ। ਡਾਰਨੇ ਤਦ ਬਰੀ ਹੋ ਜਾਂਦਾ ਹੈ ਜਦੋਂ ਇੱਕ ਗਵਾਹ ਜਿਸਦਾ ਦਾਅਵਾ ਸੀ ਕਿ ਉਹ ਡਾਰਨੇ ਨੂੰ ਪਹਿਚਾਣ ਸਕਦਾ ਹੈ ਪਰ ਅਦਾਲਤ ਵਿੱਚ ਮੌਜੂਦ ਵਕੀਲ (ਡਾਰਨੇ ਦੇ ਪੱਖ ਵਾਲਾ ਨਹੀਂ), ਸਿਡਨੀ ਕਾਰਟਨ ਜੋ ਸੰਜੋਗ ਨਾਲ ਉਸ ਵਰਗਾ ਹੀ ਦਿਸਦਾ ਹੈ ਉਸ ਵਿੱਚ ਅਤੇ ਡਾਰਨੇ ਵਿੱਚ ਅੰਤਰ ਨਹੀਂ ਕਰ ਸਕਦਾ।

ਪੈਰਸ ਵਿੱਚ, ਮਾਰਕਿਸ ਸੇਂਟ ਐਵਰਮਾਂਡ (ਮਾਸੇਨਿਊਰ), ਡਾਰਨੇ ਦਾ ਚਾਚਾ, ਇੱਕ ਕਿਸਾਨ ਗੈਸਪਰਡ ਦੇ ਬੇਟੇ ਨੂੰ ਕੁਚਲਕੇ ਮਾਰ ਦਿੰਦਾ ਹੈ ਅਤੇ ਇਵਜ਼ਾਨੇ ਦੇ ਰੂਪ ਵਿੱਚ ਗੈਸਪਰਡ ਦੇ ਵੱਲ ਇੱਕ ਸਿੱਕਾ ਉਛਾਲ ਦਿੰਦਾ ਹੈ।

ਮਸਿਊਰ ਡਿਫਾਰਗੇ ਗੈਸਪਰਡ ਨੂੰ ਦਿਲਾਸਾ ਦਿੰਦਾ ਹੈ। ਜਦੋਂ ਮਾਰਕਿਸ ਦੀ ਬੱਘੀ ਅੱਗੇ ਵੱਧ ਜਾਂਦੀ ਹੈ ਤਾਂ ਡਿਫਾਰਗੇ ਸਿੱਕਾ ਵਾਪਸ ਬੱਘੀ ਵਿੱਚ ਸੁੱਟ ਦਿੰਦਾ ਹੈ ਜਿਸਦੇ ਨਾਲ ਮਾਰਕਿਸ ਨੂੰ ਕ੍ਰੋਧ ਆ ਜਾਂਦਾ ਹੈ।

ਆਪਣੇ ਮਹਲ ਪਹੁੰਚ ਕੇ ਮਾਰਕਿਸ ਆਪਣੇ ਭਤੀਜੇ: ਚਾਰਲਸ ਡਾਰਨੇ ਨੂੰ ਮਿਲਦਾ ਹੈ। (ਡਾਰਨੇ ਦਾ ਅਸਲੀ ਉਪਨਾਮ ਐਵਰਮਾਂਡ ਹੈ, ਆਪਣੇ ਪਰਵਾਰ ਨਾਲ ਨਫ਼ਰਤ ਕਰਨ ਦੇ ਕਾਰਨ, ਡਾਰਨੇ ਆਪਣੀ ਮਾਂ ਦਾ ਪੇਕੇ ਦਾ ਨਾਮ ਡੀਆਲਨੈਸ ਰੱਖ ਲੈਂਦਾ ਹੈ।[4]) ਉਨ੍ਹਾਂ ਦੀ ਦਲੀਲ਼ ਹੈ: ਡਾਰਨੇ ਨੂੰ ਕਿਸਾਨਾਂ ਨਾਲ ਹਮਦਰਦੀ ਹੈ ਜਦੋਂ ਕਿ ਮਾਰਕਿਸ ਕਰੂਰ ਅਤੇ ਬੇਰਹਿਮ ਹੈ:

"ਦਮਨ ਸਿਰਫ ਸਥਾਈ ਦਰਸ਼ਨ ਹੈ। ਡਰ ਅਤੇ ਗੁਲਾਮੀ ਦਾ ਕਾਲਾ ਸਨਮਾਨ, ਮੇਰੇ ਦੋਸਤ," ਮਾਰਕਿਸ ਕਹਿੰਦਾ ਹੈ,

"ਕੁੱਤੇ ਨੂੰ ਤਦ ਤੱਕ ਕੋਰੜੇ ਦੇ ਅਧੀਨ ਰੱਖੇਗਾ ਜਦੋਂ ਤੱਕ ਇਸ ਛੱਤ ਤੋਂ" ਉੱਪਰ ਵੱਲ ਵੇਖਦੇ ਹੋਏ, "ਅਕਾਸ਼ ਵਿਖਾਈ ਨਹੀਂ ਦਿੰਦਾ।"[5]

ਉਸ ਰਾਤ, ਗੈਸਪਰਡ (ਜੋ ਬੱਘੀ ਦੇ ਹੇਠਾਂ ਲਮਕਕੇ ਮਾਰਕਿਸ ਦਾ ਪਿੱਛਾ ਕਰਦੇ ਹੋਏ ਉਸਦੇ ਮਹਲ ਪਹੁੰਚ ਜਾਂਦਾ ਹੈ) ਸੁੱਤੇ ਹੋਏ ਮਾਰਕਿਸ ਦੀ ਹੱਤਿਆ ਕਰ ਦਿੰਦਾ ਹੈ। ਪਿੱਛੇ ਇੱਕ ਪਰਚੀ ਛੱਡ ਦਿੰਦਾ ਹੈ ਕਿ, ਇਸਨੂੰ ਜਲਦੀ ਇਸਦੀ ਕਬਰ ਤੱਕ ਲੈ ਜਾਓ, ਇਹ ਜੈਕਸ ਵਲੋਂ ਹੈ। ਨੌ ਮਹੀਨੇ ਬਾਅਦ, ਉਹ ਫੜਿਆ ਜਾਂਦਾ ਹੈ, ਅਤੇ ਪਿੰਡ ਦੇ ਫੁਆਰੇ ਉਪਰ ਉਸ ਨੂੰ ਫ਼ਾਹੇ ਲਾ ਦਿੱਤਾ ਜਾਂਦਾ ਹੈ।

ਲੰਡਨ ਵਿੱਚ, ਲੂਸੀ ਨਾਲ ਵਿਆਹ ਕਰਨ ਲਈ ਡਾਰਨੇ ਨੂੰ ਡਾ. ਮੈਨੇਟ ਦੀ ਆਗਿਆ ਮਿਲ ਜਾਂਦੀ ਹੈ। ਲੇਕਿਨ ਕਾਰਟਨ ਵੀ ਲੂਸੀ ਦੇ ਪ੍ਰਤੀ ਆਪਣਾ ਪਿਆਰ ਜ਼ਾਹਰ ਕਰਦਾ ਹੈ। ਇਹ ਜਾਣਦੇ ਹੋਏ ਕਿ ਉਹ ਉਸਨੂੰ ਪਿਆਰ ਨਹੀਂ ਕਰਦੀ, ਕਾਰਟਨ "ਤੇਰੇ ਲਈ ਅਤੇ ਤੈਨੂੰ ਪਿਆਰੇ ਲੋਕਾਂ ਲਈ ਹਰ ਕੁਰਬਾਨੀ ਦੇਣ ਦਾ" ਬਚਨ ਕਰਦਾ ਹੈ।

ਵਿਆਹ ਦੀ ਸਵੇਰੇ, ਡਾ. ਮੈਨੇਟ ਦੇ ਅਨੁਰੋਧ ਉੱਤੇ ਡਾਰਨੇ ਆਪਣੇ ਪਰਵਾਰ ਦੇ ਬਾਰੇ ਵਿੱਚ ਦੱਸਦਾ ਹੈ, ਜੋ ਗੱਲ ਉਸਨੇ ਹੁਣ ਤੱਕ ਛੁਪਾ ਰੱਖੀ ਸੀ। ਇਸ ਤੋਂ ਡਾ. ਮੈਨੇਟ ਪਾਗਲ ਹੋ ਜਾਂਦਾ ਹੈ ਅਤੇ ਉਸ ਉੱਤੇ ਫਿਰ ਤੋਂ ਜੁੱਤੇ ਬਣਾਉਣ ਦਾ ਭੂਤ ਸਵਾਰ ਹੋ ਜਾਂਦਾ ਹੈ। ਲੂਸੀ ਦੀ ਹਨੀਮੂਨ ਵਾਪਸੀ ਤੋਂ ਪਹਿਲਾਂ ਉਸਦਾ ਦਿਮਾਗੀ ਸੰਤੁਲਨ ਠੀਕ ਹੋ ਜਾਂਦਾ ਹੈ, ਅਤੇ ਸਾਰੀ ਘਟਨਾ ਉਸ ਕੋਲੋਂ ਗੁਪਤ ਰੱਖੀ ਜਾਂਦੀ ਹੈ। ਲਾਰੀ ਅਤੇ ਮਿਸ ਪਰੋਸ ਉਸਦਾ ਜੁੱਤੇ ਬਣਾਉਣ ਵਾਲਾ ਉਹ ਬੈਂਚ ਨਸ਼ਟ ਕਰ ਦਿੰਦੇ ਹਨ, ਜੋ ਡਾ. ਮੈਨੇਟ ਆਪਣੇ ਨਾਲ ਪੈਰਸ ਤੋਂ ਲਿਆਇਆ ਸੀ।

14 ਜੁਲਾਈ 1789 ਹੈ। ਡਿਫਾਰਗੇ ਪਰਵਾਰ ਬੈਸਟਿਲੀ ਉੱਤੇ ਹੱਲਾ ਬੋਲਣ ਵਿੱਚ ਮਦਦ ਕਰਦਾ ਹੈ। ਡਿਫਾਰਗੇ ਡਾ. ਮੈਨੇਟ ਦੀ ਪੁਰਾਣੀ ਕੋਠੜੀ, ਇੱਕ ਸੌ ਪੰਜ, ਉੱਤਰੀ ਟਾਵਰ ਵਿੱਚ ਪਰਵੇਸ਼ ਕਰਦਾ ਹੈ।

ਹਵਾਲੇ[ਸੋਧੋ]

  1. Facsimile of the original 1st publication of A Tale of Two Cities in All the year round
  2. ਬਰਾਡਵੇ. ਕਾਮ ਆਨ ਏ ਟੇਲ ਆਫ ਟੂ ਸਿਟੀਜ਼ : 30 ਅਗਸਤ 1859 ਨੂੰ ਇਸਦੇ ਅਰੰਭਕ ਪ੍ਰਕਾਸ਼ਨ ਦੀ ਕਈਭਾਸ਼ਾਵਾਂਵਿੱਚ 200 ਲੱਖ ਕਾਪੀਆਂ ਵਿਕ ਚੁਕੀਆਂ ਹਨ, ਇਹ ਨਾਵਲ ਸਾਹਿਤ ਦੇ ਇਤਹਾਸ ਵਿੱਚ ਸਭ ਤੋਂ ਪ੍ਰਸਿੱਧ ਕਿਤਾਬ ਹੈ। (24 ਮਾਰਚ 2008)
  3. Dickens 2003, p. 5 (Book 1, Chapter 1)
  4. ਡਿਕਨਜ 2003, ਪੀ. 191 (ਕਿਤਾਬ 2, ਅਧਿਆਏ 16)
  5. ਡਿਕਨਜ 2003, ਪੀ. 128 (ਕਿਤਾਬ 2, ਅਧਿਆਏ 9)। ਇਹ ਕਥਨ ਵੀ (ਛੱਤ ਦੇ ਬਾਰੇ ਵਿੱਚ) ਮਾਰਕਿਸ ਦੀ ਜਾਣਕਾਰੀ ਦੀ ਤੁਲਣਾ ਵਿੱਚ ਸੱਚ ਹੈ ਅਤੇ ਪੂਰਵਾਭਾਸ ਦਾ ਇੱਕ ਹੋਰ ਉਦਾਹਰਣ: ਕਿਤਾਬ 2, ਅਧਿਆਏ 23 ਵਿੱਚ ਬਾਗ਼ੀ ਕਿਸਾਨਾਂ ਦੁਆਰਾ ਏਵਰਮਾਂਡ ਮਹਲ ਨੂੰ ਨਸ਼ਟ ਕਰ ਦਿੱਤਾ ਗਿਆ ਹੈ।