ਫ਼ਰਾਂਸੀਸੀ ਇਨਕਲਾਬ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਫ਼ਰਾਂਸੀਸੀ ਇਨਕਲਾਬ
Anonymous - Prise de la Bastille.jpg
ਬਾਸਤੀਯ (ਗੜ੍ਹ) 'ਤੇ ਕਬਜ਼ਾ, 14 ਜੁਲਾਈ 1789
ਮਿਤੀ1789–1799
ਟਿਕਾਣਾਫ਼ਰਾਂਸ
ਭਾਗੀਦਾਰਫ਼ਰਾਂਸੀਸੀ ਸਮਾਜ
ਨਤੀਜਾ
  • ਔਖੀ ਸੰਵਿਧਾਨਕ ਬਾਦਸ਼ਾਹੀ ਵੱਲੋਂ ਪਾਬੰਦ ਸ਼ਾਹੀ ਤਾਕਤ ਦਾ ਇੱਕ ਚੱਕਰ—ਫੇਰ ਫ਼ਰਾਂਸੀਸੀ ਬਾਦਸ਼ਾਹ, ਕੁਲੀਨਰਾਜ ਅਤੇ ਗਿਰਜੇ ਦੀ ਸਮਾਪਤੀ ਅਤੇ ਇੱਕ ਮੌਲਿਕ, ਧਰਮ-ਨਿਰਪੱਖ, ਲੋਕਤੰਤਰੀ ਗਣਰਾਜ ਨਾਲ਼ ਬਦਲੀ—ਜੋ ਅੱਗੋਂ ਹੋਰ ਵੀ ਸੱਤਾਵਾਦੀ, ਜੰਗਪਸੰਦ ਅਤੇ ਜਗੀਰੀ ਬਣ ਗਿਆ।
  • ਨਾਗਰਿਕਤਾ ਅਤੇ ਅਣ-ਖੋ ਅਧਿਕਾਰ ਵਰਗੇ ਬੁੱਧ-ਸਿਧਾਂਤ ਅਤੇ ਲੋਕਤੰਤਰ 'ਤੇ ਰਾਸ਼ਟਰਵਾਦ ਉੱਤੇ ਅਧਾਰਤ ਰਹਿਤ ਵਿੱਚ ਬੁਨਿਆਦੀ ਸਮਾਜਕ ਬਦਲਾਅ।
  • ਨਪੋਲੀਅਨ ਬੋਨਾਪਾਰਤ ਦਾ ਉਠਾਅ
  • ਹੋਰ ਯੂਰਪੀ ਦੇਸ਼ਾਂ ਨਾਲ਼ ਹਥਿਆਰਬੰਦ ਟਾਕਰੇ

ਫ਼ਰਾਂਸੀਸੀ ਇਨਕਲਾਬ (ਫ਼ਰਾਂਸੀਸੀ: [Révolution française] Error: {{Lang}}: text has italic markup (help); 1789–1799), ਫਰਾਂਸ ਵਿੱਚ ਬੁਨਿਆਦੀ ਸਮਾਜਕ ਅਤੇ ਰਾਜਨੀਤਕ ਚੱਕਥੱਲੀ ਦਾ ਇੱਕ ਦੌਰ ਸੀ ਜਿਸਦਾ ਸਿੱਧਾ ਅਸਰ ਫਰਾਂਸੀਸੀ ਇਤਿਹਾਸ ਅਤੇ ਹੋਰ ਮੋਟੇ ਤੌਰ 'ਤੇ ਸਮੁੱਚੀ ਦੁਨੀਆ ਉੱਤੇ ਪਿਆ। ਪੂਰਨ ਰਾਜਤੰਤਰ ਜਿਸਨੇ ਫ਼ਰਾਂਸ ਉੱਤੇ ਸਦੀਆਂ ਤੋਂ ਰਾਜ ਕੀਤਾ ਤਿੰਨ ਸਾਲਾਂ ਵਿੱਚ ਢਹਿ ਗਿਆ। ਫ਼ਰਾਂਸੀਸੀ ਸਮਾਜ ਵਿੱਚ ਇੱਕ ਭਾਰੀ ਕਾਇਆ-ਪਲਟ ਹੋਇਆ ਕਿਉਂਕਿ ਪ੍ਰਚੱਲਤ ਜਗੀਰੀ, ਕੁਲੀਨਤੰਤਰੀ ਅਤੇ ਧਾਰਮਿਕ ਰਿਆਇਤਾਂ ਖੱਬੇ ਰਾਜਨੀਤਕ ਸਮੂਹਾਂ, ਗਲੀਆਂ 'ਚ ਉਤਰੀ ਜਨਤਾ ਅਤੇ ਪਿੰਡਾਂ ਵਿਚਲੇ ਕਿਸਾਨਾਂ ਦੇ ਨਿਰੰਤਰ ਧਾਵਿਆਂ ਸਦਕਾ ਲੋਪ ਹੋ ਗਈਆਂ।[1] ਰਵਾਇਤ ਅਤੇ ਮਹੰਤਸ਼ਾਹੀ ਦੇ ਪੁਰਾਣੇ ਵਿਚਾਰਾਂ – ਬਾਦਸ਼ਾਹੀ, ਕੁਲੀਨਤੰਤਰ ਅਤੇ ਧਾਰਮਿਕ ਅਹੁਦੇਦਾਰੀ ਆਦਿ – ਦੀ ਥਾਂ ਨਵੇਂ ਗਿਆਨ ਸਿਧਾਂਤਾਂ, ਜਿਵੇਂ ਕਿ ਖ਼ਲਾਸੀ, ਬਰਾਬਰੀ, ਨਾਗਰਿਕਤਾ ਅਤੇ ਨਾ ਖੋਹੇ ਜਾ ਸਕਣ ਵਾਲੇ ਅਧਿਕਾਰ, ਵੱਲੋਂ ਲੈ ਲਈ ਗਈ। ਯੂਰਪ ਦੇ ਸਾਰੇ ਰਾਜ ਘਰਾਣੇ ਡਰ ਗਏ ਅਤੇ ਉਹਨਾਂ ਨੇ ਇਸ ਦੇ ਵਿਰੋਧ ਵਿੱਚ ਇੱਕ ਲਹਿਰ ਛੇੜ ਦਿੱਤੀ ਅਤੇ 1814 ਵਿੱਚ ਰਾਜਤੰਤਰ ਫੇਰ ਬਹਾਲ ਕਰ ਦਿੱਤਾ।ਪਰ ਬਹੁਤੇ ਨਵੇਂ ਸੁਧਾਰ ਹਮੇਸ਼ਾ ਲਈ ਰਹਿ ਗਏ। ਇਸੇ ਤਰਾਂ ਇਨਕਲਾਬ ਦੇ ਵਿਰੋਧੀਆਂ ਅਤੇ ਹਮੈਤੀਆਂ ਵਿਚਕਾਰ ਵੈਰਭਾਵ ਵੀ ਪੱਕੇ ਹੋ ਗਏ,ਇਹ ਲੜਾਈ ਉਹਨਾਂ ਵਿਚਕਾਰ ਅਗਲੀਆਂ ਦੋ ਸਦੀਆਂ ਤੱਕ ਚਲਦੀ ਰਹੀ। ਫ਼ਰਾਂਸ ਦੇ ਇਨਕਲਾਬ ਵਿੱਚ ਰੂਸੋ,ਵੋਲਤੈਰ,ਮੋਂਤੈਸਕ ਅਤੇ ਹੋਰ ਫਰਾਂਸੀਸੀ ਦਾਰਸ਼ਨਿਕਾਂ ਦਾ ਵੀ ਬਹੁਤ ਅਹਿਮ ਯੋਗਦਾਨ ਸੀ|

The French government faced a fiscal crisis in the 1780s, and King Louis XVI was blamed for mishandling these affairs.

ਹਵਾਲੇ[ਸੋਧੋ]

  1. "French Revolution". Archived from the original on 2013-05-24. Retrieved 2013-01-10. {{cite web}}: Unknown parameter |dead-url= ignored (help)