ਐਂਗਲੋ-ਜ਼ਾਂਜ਼ੀਬਾਰ ਯੁੱਧ
ਐਂਗਲੋ-ਜ਼ਾਂਜ਼ੀਬਾਰ ਯੁੱਧ | |||||||
---|---|---|---|---|---|---|---|
ਅਫ਼ਰੀਕਾ ਲਈ ਧੱਕਾ-ਮੁੱਕੀ ਦਾ ਹਿੱਸਾ | |||||||
ਬੰਬਾਰੀ ਤੋਂ ਬਾਅਦ ਸੁਲਤਾਨ ਦਾ ਮਹਿਲ। | |||||||
| |||||||
Belligerents | |||||||
ਯੂਨਾਈਟਿਡ ਕਿੰਗਡਮ | ਜ਼ਾਂਜ਼ੀਬਾਰ ਸਲਤਨਤ | ||||||
Commanders and leaders | |||||||
| |||||||
Strength | |||||||
|
| ||||||
Casualties and losses | |||||||
1 ਬ੍ਰਿਟਿਸ਼ ਮਲਾਹ ਜ਼ਖਮੀ[1] |
500 ਮਾਰੇ ਗਏ ਜਾਂ ਜ਼ਖਮੀ (ਨਾਗਰਿਕਾਂ ਸਮੇਤ)[2]
|
ਐਂਗਲੋ-ਜ਼ਾਂਜ਼ੀਬਾਰ ਯੁੱਧ 27 ਅਗਸਤ 1896 ਨੂੰ ਯੂਨਾਈਟਿਡ ਕਿੰਗਡਮ ਅਤੇ ਜ਼ਾਂਜ਼ੀਬਾਰਕ ਵਿਚਕਾਰ ਲੜਿਆ ਗਿਆ ਇੱਕ ਫੌਜੀ ਯੁੱਧ ਸੀ। ਇਹ ਲੜਾਈ 38 ਤੋਂ 45 ਮਿੰਟ ਤੱਕ ਚੱਲੀ ਜਿਸ ਨੂੰ ਇਤਿਹਾਸ ਵਿੱਚ ਸਭ ਤੋਂ ਛੋਟੀ ਰਿਕਾਰਡ ਕੀਤਤਾ ਗਿਆ ਯੁੱਧ ੰਨਿਆ ਜਾਂਦਾ ਹੈ।[3] ਯੁੱਧ ਦਾ ਕਾਰਨ 25 ਅਗਸਤ 1896 ਨੂੰ ਬ੍ਰਿਟਿਸ਼ ਪੱਖੀ ਸੁਲਤਾਨ ਹਮਦ ਬਿਨ ਥੁਵੈਨੀ ਦੀ ਅਚਾਨਕ ਸ਼ੱਕੀ ਮੌਤ ਅਤੇ ਬਾਅਦ ਵਿੱਚ ਸੁਲਤਾਨ ਖਾਲਿਦ ਬਿਨ ਬਰਘਾਸ਼ ਦਾ ਉੱਤਰਾਧਿਕਾਰੀ ਬਣਨਾ ਸੀ। ਬ੍ਰਿਟਿਸ਼ ਅਧਿਕਾਰੀਆਂ ਨੇ ਸੁਲਤਾਨ ਵਜੋਂ ਹਮੌਦ ਬਿਨ ਮੁਹੰਮਦ ਨੂੰ ਪਹਿਲ ਦਿੱਤੀ, ਜੋ ਓਹਨਾ ਖੁਦ ਦੇ ਹਿੱਤਾਂ ਲਈ ਵਧੇਰੇ ਲਾਹੇਵੰਦ ਸੀ 14 ਜੂਨ 1890 ਦੇ ਸਮਝੌਤੇ ਵਿੱਚ, ਜ਼ਾਂਜ਼ੀਬਾਰ ਉੱਤੇ ਇੱਕ ਬ੍ਰਿਟਿਸ਼ ਪ੍ਰੋਟੈਕਟੋਰੇਟ ਸਥਾਪਤ ਕਰਨ ਲਈ, ਇਹ ਨਿਸ਼ਚਿਤ ਕੀਤਾ ਗਿਆ ਸੀ ਕਿ ਸਲਤਨਤ ਵਿੱਚ ਸ਼ਾਮਲ ਹੋਣ ਲਈ ਇੱਕ ਉਮੀਦਵਾਰ ਨੂੰ ਬ੍ਰਿਟਿਸ਼ ਕੌਂਸਲ ਦੀ ਆਗਿਆ ਲੈਣੀ ਚਾਹੀਦੀ ਹੈ ਅਤੇ ਖਾਲਿਦ ਨੇ ਇਸ ਸ਼ਰਤ ਨੂੰ ਪੂਰਾ ਨਹੀਂ ਕੀਤਾ ਸੀ।[4] ਅੰਗਰੇਜ਼ਾਂ ਨੇ ਇਸ ਨੂੰ ਇੱਕ ਕੇਸ ਬੈਲੀ ਮੰਨਿਆ ਅਤੇ ਖਾਲਿਦ ਨੂੰ ਤੁਰੰਤ ਚੇਤਾਵਨੀ ਭੇਜ ਕੇ ਮੰਗ ਕੀਤੀ ਕਿ ਉਹ ਆਪਣੀਆਂ ਫੌਜਾਂ ਨੂੰ ਖੜ੍ਹੇ ਹੋਣ ਅਤੇ ਮਹਿਲ ਛੱਡਣ ਦਾ ਹੁਕਮ ਦੇਵੇ। ਜਵਾਬ ਵਿੱਚ, ਖਾਲਿਦ ਨੇ ਆਪਣੇ ਮਹਿਲ ਦੇ ਸਿਪਾਹੀ ਨੂੰ ਬੁਲਾਇਆ ਅਤੇ ਆਪਣੇ ਆਪ ਨੂੰ ਮਹਿਲ ਦੇ ਅੰਦਰ ਹੀ ਰੋਕ ਲਿਆ।
ਚੇਤਾਵਨੀ ਦੀ ਮਿਆਦ 27 ਅਗਸਤ ਨੂੰ ਸਥਾਨਕ ਸਮੇਂ 09:00 'ਤੇ ਖਤਮ ਹੋ ਗਈ ਸੀ, ਓਦੋਂ ਤੱਕ ਬ੍ਰਿਟਿਸ਼ਾਂ ਨੇ ਬੰਦਰਗਾਹ ਤੇ ਦੋ ਕਰੂਜ਼ਰ, ਤਿੰਨ ਗਨਬੋਟਾਂ, 150 ਸਮੁੰਦਰੀ ਜਹਾਜ਼ਾਂ ਅਤੇ ਮਲਾਹਾਂ ਅਤੇ 900 ਜ਼ਾਂਜ਼ੀਬਾਰੀ ਲੜਾਕੇ ਇਕੱਠੇ ਕਰ ਲਏ ਸਨ। ਰਾਇਲ ਨੇਵੀ ਦੀ ਸੈਨ ਟੁਕੜੀ ਰੀਅਰ-ਐਡਮਿਰਲ ਹੈਰੀ ਰਾਉਸਨ ਦੀ ਅਗਵਾਈ ਹੇਠ ਸੀ ਅਤੇ ਪ੍ਰੋ-ਐਂਗਲੋ ਜ਼ਾਂਜ਼ੀਬਾਰੀ ਦੀ ਕਮਾਂਡ ਜ਼ਾਂਜ਼ੀਬਾਰ ਫੌਜ ਦੇ ਬ੍ਰਿਗੇਡੀਅਰ-ਜਨਰਲ ਲੋਇਡ ਮੈਥਿਊਜ਼ (ਜੋ ਜ਼ਾਂਜ਼ੀਬਾਰਾ ਦਾ ਪਹਿਲਾ ਮੰਤਰੀ ਵੀ ਸੀ) ਦੁਆਰਾ ਕੀਤੀ ਗਈ ਸੀ। ਲਗਭਗ 2,800 ਦੇ ਕਰੀਬ ਜ਼ਾਂਜ਼ੀਬਾਰੀਆਂ ਨੇ ਮਹਿਲ ਦਾ ਬਚਾਅ ਕੀਤਾ-ਜ਼ਿਆਦਾਤਰ ਨਾਗਰਿਕ ਆਮ ਆਬਾਦੀ ਵਿੱਚੋਂ ਭਰਤੀ ਕੀਤੇ ਗਏ ਸਨ, ਪਰ ਉਨ੍ਹਾਂ ਵਿੱਚ ਸੁਲਤਾਨ ਦੇ ਮਹਿਲ ਦੇ ਸਿਪਾਹੀਅਤੇ ਉਸ ਦੇ ਕਈ ਸੌ ਨੌਕਰ ਅਤੇ ਗੁਲਾਮ ਵੀ ਸ਼ਾਮਲ ਸਨ। ਬਚਾਅ ਕਰਨ ਵਾਲਿਆਂ ਕੋਲ ਕਈ ਤੋਪਖਾਨੇ ਅਤੇ ਮਸ਼ੀਨ ਗੰਨਾਂ ਸਨ, ਜੋ ਬ੍ਰਿਟਿਸ਼ ਜਹਾਜ਼ਾਂ ਨੂੰ ਦੇਖ, ਮਹਿਲ ਦੇ ਸਾਹਮਣੇ ਰੱਖੀਆਂ ਗਈਆਂ ਸਨ। 09:02 'ਤੇ ਪਹਿਲੀ ਬੰਬਾਰੀ ਕੀਤੀ ਗਈ, ਜਿਸ ਨੇ ਨੂੰ ਸਾੜ ਦਿੱਤਾ ਅਤੇ ਤੋਪਖਾਨੇ ਦਾ ਇਕ ਹਿੱਸਾ ਵੀ ਨਾਕਾਮ ਕਰ ਦਿੱਤਾ। ਇੱਕ ਹੋਰ ਛੋਟਾ ਸਮੁੰਦਰੀ ਹਮਲਾ ਹੋਇਆ ਜਿਸ ਵਿਚ ਬ੍ਰਿਟਿਸ਼ਾਂ ਨੇ ਜ਼ਾਂਜ਼ੀਬਾਰੀ ਸ਼ਾਹੀ ਯਾਕਟ ਐਚਐਚਐਸ ਗਲਾਸਗੋ ਅਤੇ ਦੋ ਛੋਟੇ ਜਹਾਜ਼ ਡੁੱਬ ਦਿੱਤੇ। ਜਦੋਂ ਉਹ ਮਹਿਲ ਦੇ ਨੇੜੇ ਪਹੁੰਚੇ ਤਾਂ ਬ੍ਰਿਟਿਸ਼ ਪੱਖੀ ਜ਼ਾਂਜ਼ੀਬਾਰੀ ਸੈਨਿਕਾਂ ਉੱਤੇ ਸਿਪਾਹੀਆਂ ਵੱਲੋਂ ਕੁਝ ਗੋਲੀਆਂ ਵੀ ਚਲਾਈਆਂ ਗਈਆਂ। ਮਹਿਲ ਵਿੱਚ ਝੰਡੇ ਨੂੰ ਹੇਠਾਂ ਸੁੱਟ ਦਿੱਤਾ ਗਿਆ ਅਤੇ 09:46 'ਤੇ ਅੱਗ ਬੰਦ ਹੋ ਗਈ।
ਸੁਲਤਾਨ ਦੀਆਂ ਫੌਜ ਵਿੱਚ ਤਕਰੀਬਨ 500 ਲੋਕ ਮਾਰੇ ਗਏ ਸਨ, ਜਦੋਂ ਕਿ ਓਧਰ ਸਿਰਫ ਇੱਕ ਬ੍ਰਿਟਿਸ਼ ਮਲਾਹ ਜ਼ਖਮੀ ਹੋਇਆ ਸੀ। ਸੁਲਤਾਨ ਖਾਲਿਦ ਨੂੰ ਜਰਮਨ ਪੂਰਬੀ ਅਫਰੀਕਾ (ਮੌਜੂਦਾ ਤਨਜ਼ਾਨੀਆ ਦੇ ਮੁੱਖ ਭੂਮੀ ਹਿੱਸੇ ਵਿੱਚ) ਭੱਜਣ ਤੋਂ ਪਹਿਲਾਂ ਜਰਮਨ ਕੌਂਸਲੇਟ ਵਿੱਚ ਸ਼ਰਨ ਮਿਲੀ ਸੀ। ਅੰਗਰੇਜ਼ਾਂ ਨੇ ਛੇਤੀ ਹੀ ਸੁਲਤਾਨ ਹਮੌਦ ਨੂੰ ਕਠਪੁਤਲੀ ਸਰਕਾਰ ਦੇ ਮੁਖੀ ਵਜੋਂ ਸੱਤਾ ਵਿੱਚ ਲਿਆਂਦਾ। ਜਿਸਦੀ ਕਮਾਨ ਓਹਨਾ ਦੇ ਹੱਥ ਸੀ। ਇਸ ਯੁੱਧ ਨੇ ਜ਼ਾਂਜ਼ੀਬਾਰ ਦੀ ਸਲਤਨਤ ਦੇ ਇੱਕ ਪ੍ਰਭੂਸੱਤਾ ਰਾਜ ਦੇ ਰੂਪ ਵਿੱਚ ਅੰਤ ਅਤੇ ਭਾਰੀ ਬ੍ਰਿਟਿਸ਼ ਪ੍ਰਭਾਵ ਦੇ ਦੌਰ ਦੀ ਸ਼ੁਰੂਆਤ ਕੀਤੀ।
ਹਵਾਲੇ
[ਸੋਧੋ]- ↑ ਹਵਾਲੇ ਵਿੱਚ ਗ਼ਲਤੀ:Invalid
<ref>
tag; no text was provided for refs namedhernon403
- ↑ ਹਵਾਲੇ ਵਿੱਚ ਗ਼ਲਤੀ:Invalid
<ref>
tag; no text was provided for refs namedBennett179
- ↑ Glenday, Craig, ed. (2007), Guinness World Records 2008, London: Guinness World Records, p. 118, ISBN 978-1-904994-19-0
- ↑ Provisional agreement concluded between the Sultan of Zanzibar and Her Britannic Majesty's Agent and ConsulGeneral (subject to the approval of Her Majesty's Government), respecting the British Protectorate of the Sultan's dominions, Succession to the Throne of Zanzibar, Zanzibar 14th June, 1890; in Map of Africa by Treaty, Vol. I. Nos. 1 to 94. BRITISH COLONIES, PROTECTORATES AND POSSESSIONS IN AFRICA (online via archive.org)