ਐਂਜਲੀਨਾ ਬੀਲੋਫ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਐਂਜਲੀਨਾ ਬੀਲੋਫ਼, 1909

ਐਂਜਲੀਨਾ ਬੀਲੋਫ਼ (ਜਨਮ ਤੋਂ ਐਂਜਲੀਨਾ ਪੇੱਟਰੋਵਨਾ ਬੀਲੋਫ਼; ਰੂਸੀ: Ангелина Петровна Белова; 23 ਜੂਨ, 1879 – 30 ਦਸੰਬਰ 1969) ਇੱਕ ਜਨਮ ਤੋਂ ਰੂਸੀ ਕਲਾਕਾਰ ਸੀ, ਜੋ ਜ਼ਿਆਦਾਤਰ ਕੰਮ ਮੈਕਸੀਕੋ ਵਿੱਚ ਕਰਦੀ ਸੀ  ਪਰ ਉਸ ਨੂੰ ਚੰਗੀ ਤਰ੍ਹਾਂ  ਡਿਏਗੋ ਰਿਵੇਰਾ ਦੀ ਪਹਿਲੀ ਪਤਨੀ ਦੇ ਤੌਰ 'ਤੇ ਜਾਣਿਆ ਜਾਂਦਾ ਹੈ। ਉਸਨੇ ਸੈਂਟ ਪੀਟਰਜ਼ਬਰਗ ਵਿੱਚ ਕਲਾ ਦਾ ਅਧਿਐਨ ਕੀਤਾ ਅਤੇ 1909 ਵਿੱਚ ਪੈਰਿਸ 'ਚ ਅਪਣਾ ਕਲਾ ਦਾ ਕਿੱਤਾ ਸ਼ੁਰੂ ਕੀਤਾ। ਉਸੇ ਸਾਲ ਉਹ ਰਿਵੇਰਾ ਨੂੰ ਮਿਲੀ ਅਤੇ ਉਸ ਨਾਲ ਵਿਆਹ ਕਰਵਾਇਆ। 1921 ਵਿੱਚ ਰਿਵੇਰਾ ਬੀਲੋਫ਼ ਨੂੰ ਤਲਾਕ ਦੇ ਕੇ ਛੱਡ ਕੇ ਵਾਪਿਸ ਮੈਕਸੀਕੋ ਚਲਾ ਗਿਆ। 1932 ਵਿੱਚ ਉਹ ਬਹੁਤ ਸਾਰੇ ਮੈਕਸੀਕਨ ਕਲਾਕਾਰਾਂ ਦੇ ਸੰਪਰਕ ਵਿੱਚ ਆਈ ਅਤੇ ਉਸਨੂੰ ਦੇਸ਼ ਵਿੱਚ ਸਿੱਧਾ-ਪ੍ਰਸਾਰਨ ਕਰਨ ਲਈ ਪ੍ਰਯੋਜਿਤ ਕੀਤਾ ਗਿਆ। 1978 ਵਿੱਚ ਇੱਕ ਲੇਖਕ ਏਲੇਨਾ ਪੋਨੀਏਤੋਵੋਸਕਾ(lena Poniatowska) ਨੇ ਉਸ ਦੇ ਜੀਵਨ ਦੇ ਆਧਾਰਿਤ  ਨਾਵਲ ਲਿਖਿਆ।  

ਜੀਵਨ[ਸੋਧੋ]

ਐਂਜਲੀਨਾ ਬੀਲੋਫ਼ ਦਾ ਜਨਮ ਸੈਂਟ ਪੀਟਰਜ਼ਬਰਗ,ਰੂਸ ਟਜ਼ਾਰਿਸਟ ਸਮੇਂ ਦੌਰਾਨ ਹੋਇਆ ਅਤੇ ਉਸਦਾ ਪਾਲਣ-ਪੋਸ਼ਣ ਇੱਕ ਬੁੱਧੀਜੀਵੀ ਪਰਿਵਾਰ ਵਿੱਚ ਹੋਇਆ।[1][2][3] 1905 ਵਿੱਚ ਉਹ ਸੈਂਟ ਪੀਟਰਜ਼ਬਰਗ ਦੀ ਕਲਾ ਦੀ ਅਕੈਡਮੀ ਵਿੱਚ ਦਾਖ਼ਲ ਹੋਈ,ਜੋ ਕਿ ਰੂਸੀ ਕਲਾ ਦਾ ਕੇਂਦਰ ਹੈ। ਬੀਲੋਫ਼ ਦੇ ਪ੍ਰੋਫੈਸ਼ਰ ਉਸਨੂੰ ਪੈਰਿਸ ਜਾ ਕੇ ਪੜ੍ਹਾਈ ਜਾਰੀ ਰੱਖਣ ਲਈ ਉਤਸ਼ਾਹਿਤ ਕਰਦੇ ਸਨ, ਇਸ ਤੋਂ ਪਹਿਲਾਂ ਕਿ ਉਹ ਪੈਰਿਸ ਜਾਂਦੀ,ਉਸਦੇ ਮਾਂ-ਬਾਪ ਦੀ 1909 ਵਿੱਚ ਮੌਤ ਹੋ ਗਈ। ਉਹ ਰੂਸੀ ਸਰਕਾਰ ਦੀ ਸਹਾਇਤਾ ਨਾਲ ਪੈਰਿਸ ਰਹਿਣ ਲੱਗੀ। [4][5] ਇਸੇ ਸਮੇਂ ਦੌਰਾਨ ਹੀ ਉਸਦੀ ਚਿੱਤਰਕਾਰੀ ਨੂੰ ਇੱਕ ਦਿਸ਼ਾ ਮਿਲੀ ਅਤੇ ਉਭਰ ਕੇ ਸਾਹਮਣੇ ਆਈ।[6][7] ਉਸਨੇ ਇੱਕ ਕਲਾ ਦੀ ਅਧਿਆਪਿਕਾ ਵਜੋਂ ਵੀ ਕੰਮ ਕੀਤਾ।

ਕਿੱਤਾ[ਸੋਧੋ]

ਉਸਨੇ ਤੇਲ,ਪਾਣੀ ਰੰਗਾਂ ਨਾਲ ਚਿੱਤਰਕਾਰੀ, ਫ਼ੋਟੋਗ੍ਰਾਫ਼ੀ, ਗ੍ਰਾਫ਼ਿਕ ਆਰਟ, ਕਠਪੁਤਲੀ, ਗਵਾਸ਼-ਚਿੱਤਰਕਾਰੀ,ਧਰਤੀ-ਦ੍ਰਿਸ਼, ਸਿੱਖ਼ਿਅਕ ਅਤੇ ਹੋਰ ਚਿੱਤਰ ਬਣਾਏ।. ਉਹ ਡਰਾਇੰਗ ਅਤੇ ਨਿਕਸ਼ਾਰਣ ਚਿੱਤਰਕਾਰੀ ਦੀਆਂ ਨਵੀਆਂ ਤਕਨੀਕਾਂ ਸਿਰਜਣ ਵਿੱਚ ਮਾਹਿਰ ਸੀ।.[ਹਵਾਲਾ ਲੋੜੀਂਦਾ]

ਹਵਾਲੇ[ਸੋਧੋ]

  1. Mujeres del Salón de la Plástica Mexicana. Vol. 1. Mexico City: CONACULTA/INBA. 2014. pp. 34–35. ISBN 978 607 605 255 6.
  2. Sonia Sierra (February 24, 2012). "Angelina Beloff, más allá de la leyenda" [Angelina Beloff, beyond the legend]. El Universal (in Spanish). Mexico City. Retrieved June 24, 2012.{{cite news}}: CS1 maint: unrecognized language (link) CS1 maint: Unrecognized language (link)
  3. Velazquez de Lenney, Valentina (2010). De lejos vienes: Mujeres extranjeras en Mexico: Propuestas de genero, arte y cultura (PhD). University of California, Davis. OCLC 3444103.
  4. Elena de la Cruz (November 19, 1995). "Poniatowska revive un amor olvidado de Diego Rivera" [Poniatowska revives a forgotten love]. La Opinion (in Spanish). Los Angeles. p. 5D.{{cite news}}: CS1 maint: unrecognized language (link) CS1 maint: Unrecognized language (link)
  5. Heller, Jules; Heller, Nancy G. (1997). North American Women Artists of the Twentieth Century: A Biographical Dictionary. London: Routledge.
  6. "Angelina Beloff". Mexico City: Museo Dolores Olmedo. Archived from the original on ਦਸੰਬਰ 20, 2012. Retrieved June 24, 2012. {{cite web}}: Unknown parameter |dead-url= ignored (help)
  7. "Angelina Beloff, 1879 – 1969". Mexico City: Blaisten Museum. Archived from the original on ਜੂਨ 30, 2012. Retrieved June 24, 2012. {{cite web}}: Unknown parameter |dead-url= ignored (help)