ਐਂਟ-ਮੈਨ (ਫ਼ਿਲਮ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਐਂਟ-ਮੈਨ
ਤਸਵੀਰ:Ant-Man poster.jpg
ਰੰਗਿੰਚ ਪੋਸਟਰ
ਨਿਰਦੇਸ਼ਕਪੇਟਨ ਰੀਡ
ਨਿਰਮਾਤਾਕੈਵਿਨ ਫੇਇਗੀ
ਸਕਰੀਨਪਲੇਅ ਦਾਤਾ
ਕਹਾਣੀਕਾਰ
  • ਐਡਗਰ ਰਾਈਟ
  • ਜੋ ਕੌਰਨਿਸ਼
ਸਿਤਾਰੇ
ਸੰਗੀਤਕਾਰਕ੍ਰਿਸਟੋਫ ਬੈੱਕ
ਸਿਨੇਮਾਕਾਰਰੱਸਲ ਕਾਰਪੇਂਟਰ
ਸੰਪਾਦਕ
  • ਡੈਨ ਲੀਬਨਟਲ
  • ਕੋਲਬੀ ਪਾਰਕਰ, ਜੂਨੀਅਰ
ਸਟੂਡੀਓਮਾਰਵਲ ਸਟੂਡੀਓਜ਼
ਵਰਤਾਵਾWalt Disney Studios
Motion Pictures
ਰਿਲੀਜ਼ ਮਿਤੀ(ਆਂ)
  • ਜੂਨ 29, 2015 (2015-06-29) (ਡੌਲਬੀ ਥੀਏਟਰ)
  • ਜੁਲਾਈ 17, 2015 (2015-07-17) (ਸੰਯੁਕਤ ਰਾਜ ਅਮਰੀਕਾ)
ਮਿਆਦ117 ਮਿੰਟ[1]
ਦੇਸ਼ਸੰਯੁਕਤ ਰਾਜ ਅਮਰੀਕਾ
ਭਾਸ਼ਾਅੰਗਰੇਜ਼ੀ
ਬਜਟ$130–169.3 ਮਿਲੀਅਨ[2][3][4]
ਬਾਕਸ ਆਫ਼ਿਸ$519.3 ਮਿਲੀਅਨ[2]

ਐਂਟ-ਮੈਨ ਇੱਕ 2015 ਦੀ ਅਮਰੀਕੀ ਸੂਪਰਹੀਰੋ ਫਿਲਮ ਹੈ, ਜਿਹੜੀ ਕਿ ਮਾਰਵਲ ਕੌਮਿਕਸ ਦੇ ਸਕੌਟ ਲੈਂਗ ਅਤੇ ਹੈਂਕ ਪਿਮ 'ਤੇ ਅਧਾਰਤ ਹੈ। ਇਸ ਨੂੰ ਮਾਰਵਲ ਸਟੂਡੀਓਜ਼ ਨੇ ਬਣਾਈ ਹੈ ਅਤੇ ਵਾਲਟ ਡਿਜ਼ਨੀ ਸਟੂਡੀਓਜ਼ ਮੋਸ਼ਨ ਪਿਕਚਰਜ਼ ਵਲੋਂ ਵੰਡੀ ਗਈ ਹੈ, ਇਹ ਮਾਰਵਲ ਸਿਨੇਮੈਟਿਕ ਯੁਨੀਵਰਸ ਦੀ ਬਾਰਵੀਂ ਫਿਲਮ ਹੈ। ਇਹ ਫਿਲਮ ਪੇਟਨ ਰੀਡ ਵਲੋਂ ਨਿਰਦੇਸ਼ਤ ਅਤੇ ਐਡਗਰ ਰਾਈਟ, ਜੋ ਕੌਰਨਿਸ਼, ਐਡਮ ਮੈਕਕੇ ਅਤੇ ਪੌਲ ਰੁਡ ਦੀ ਲੇਖਣੀ ਟੀਮ ਨੇ ਲਿਖੀ ਹੈ। ਇਸ ਫਿਲਮ ਵਿੱਚ ਪੌਲ ਰੁਡ ਨੇ ਸਕੌਟ ਲੈਂਗ / ਐਂਟ-ਮੈਨ ਦਾ ਕਿਰਦਾਰ ਕੀਤਾ ਹੈ ਅਤੇ ਨਾਲ-ਨਾਲ ਇਵੈਂਜਲੀਨ ਲਿਲੀ, ਕੋਰੀ ਸਟੋਲ, ਬੌਬੀ ਕੈਨਾਵੇਲ, ਮਾਈਕਲ ਪੈਨਿਆ, ਟਿਪ "ਟੀ.ਆਈ." ਹੈਰਿਸ, ਐਂਥਨੀ ਮੇਕੀ, ਵੁੱਡ ਹੈਰਿਸ, ਜੂਡੀ ਗਰੀਰ, ਡੇਵਿਡ ਡੈਸਟਮਲਚਿਐਨ ਅਤੇ ਮਾਈਕਲ ਡਗਲਸ ਵੀ ਹਨ। ਫਿਲਮ ਵਿੱਚ, ਸਕੌਟ ਲੈਂਗ ਨੂੰ ਹੈਂਕ ਪਿਮ ਦੀ ਐਂਟ-ਮੈਨ ਸੁੰਗੜਨ ਵਾਲੀ ਤਕਨਾਲੌਜੀ ਨੂੰ ਬਚਾਉਣਾ ਪੈਂਦਾ ਹੈ ਅਤੇ ਇੱਕ ਡਾਕਾ ਮਾਰਨ ਦੀ ਵਿਉਂਤ ਬਣਾਉਣੀ ਪੈਂਦੀ ਹੈ।

ਪਲਾਟ[ਸੋਧੋ]

1989 ਵਿੱਚ, ਜਦੋਂ ਵਿਗਿਆਨੀ ਹੈਂਕ ਪਿਮ ਸ਼ੀਲਡ ਤੋਂ ਅਸਤੀਫ਼ਾ ਦੇ ਦਿੰਦਾ ਹੈ ਕਿਉਂਕਿ ਉਸ ਨੂੰ ਪਤਾ ਲੱਗਦਾ ਹੈ ਕਿ ਸ਼ੀਲਡ ਉਸ ਦੀ ਐਂਟ-ਮੈਨ ਸੁੰਗੜਨ ਵਾਲੀ ਤਕਨਾਲੌਜੀ ਦੀ ਨਕਲ ਕਰਨ ਦਾ ਜਤਨ ਕਰਦੀ ਪਈ ਹੈ। ਹੈਂਕ ਪਿਮ ਨੂੰ ਲੱਗਦਾ ਹੈ ਕਿ ਜੇਕਰ ਇਹ ਤਕਨਾਲੌਜੀ ਦੀ ਨਕਲ ਕੀਤੀ ਗਈ ਤਾਂ ਇਹ ਖ਼ਤਰਨਾਕ ਸਾਬਤ ਹੋ ਸਕਦੀ ਹੈ, ਇਸ ਕਰਕੇ ਉਹ ਇਸ ਤਕਨਾਲੋਜੀ ਨੂੰ ਜਦ ਤੱਕ ਜਿਊਂਦਾ ਹੈ ਉਦੋਂ ਤੱਕ ਲੁਕੋ ਕੇ ਰੱਖਣ ਦੀ ਸਹੁੰ ਖਾਂਦਾ ਹੈ। ਮੌਜੂਦਾ ਵੇਲੇ ਵਿੱਚ ਹੈਂਕ ਪਿਮ ਦੀ ਵਿਛੜੀ ਹੋਈ ਧੀ ਅਤੇ ਉਸ ਦਾ ਸਿਖਿਆਰਥੀ ਡੈਰਨ ਕਰੋਸ ਉਸ ਨੂੰ ਉਸਦੀ ਕੰਪਣੀ ਪਿਮ ਟੈਕਨਾਲੋਜੀਜ਼ ਵਿੱਚੋਂ ਕੱਢ ਦਿੰਦੇ ਹਨ। ਕਰੋਸ ਆਪਣਾ ਸੁੰਗੜਨ ਵਾਲਾ ਸੂਟ ਯੈਲੋਜੈਕਿਟ ਬਣਾਉਣ ਦੇ ਕੰਢੇ 'ਤੇ ਹੈ, ਜਿਸ ਕਾਰਣ ਹੈਂਕ ਪਿਮ ਨੂੰ ਤੌਖਲ਼ਾ ਹੋਣ ਲੱਗ ਪੈਂਦਾ ਹੈ।

ਕੈਦ ਵਿੱਚੋਂ ਛੁੱਟਣ ਤੋਂ ਬਾਅਦ ਮੰਨਿਆ ਪਰ ਮੰਨਿਆ ਚੋਰ ਸਕੌਟ ਲੈਂਗ ਆਪਣੇ ਨਾਲ਼ ਦੇ ਕੈਦੀ ਲੁਈ ਨਾਲ ਰਹਿਣ ਲੱਗ ਪੈਂਦਾ ਹੈ। ਸਕੌਟ ਆਪਣੀ ਧੀ ਕੇਸੀ ਨੂੰ ਮਿਲਣ ਜਾਂਦਾ ਹੈ, ਪਰ ਉਸਦੀ ਸਾਬਕਾ ਵਹੁਟੀ ਅਤੇ ਉਸਦਾ ਪੁਲ਼ਸ-ਸੂਹੀਆ ਮੰਗੇਤਰ ਪੈਕਸਟਨ ਉਸ ਨਾਲ ਕੇਸੀ ਲਈ ਪੈਸੇ ਨਾ ਦੇਣ ਲਈ ਲੜਨ ਲੱਗ ਪੈਂਦੇ ਹਨ। ਆਪਣੇ ਮਾੜੇ ਬਦਮਾਸ਼-ਦਸਤਾਵੇਜ਼ ਕਾਰਣ ਕੋਈ ਨੌਕਰੀ ਨਾ ਮਿਲਣ ਕਰਕੇ, ਸਕੌਟ ਆਪਣੇ ਯਾਰ ਲੁਈ ਨਾਲ਼ ਡਾਕਾ ਮਾਰਨ ਲਈ ਰਲ਼ ਜਾਂਦਾ ਹੈ। ਸਕੌਟ ਇੱਕ ਘਰ ਵਿੱਚ ਵੜ ਜਾਂਦਾ ਹੈ ਅਤੇ ਉਸ ਦੀ ਤਿਜੋਰੀ ਭੰਨ ਦਿੰਦਾ ਹੈ ਅਤੇ ਉਸ ਨੂੰ ਲੱਗਦਾ ਹੈ ਕਿ ਵਿੱਚ ਇੱਕ ਪੁਰਾਣਾ ਮੋਟਰਸਾਈਕਲ ਦਾ ਸੂਟ ਪਿਆ ਹੈ, ਜਿਹੜਾ ਕਿ ਉਹ ਆਪਣੇ ਘਰ ਲੈ ਜਾਂਦਾ ਹੈ। ਸੂਟ ਘਰ ਲਿਜਾਣ ਤੋਂ ਬਾਅਦ ਜਦੋਂ ਉਹ ਸੂਟ ਨੂੰ ਪਾ ਕੇ ਦੇਖਦਾ ਹੈ ਤਾ ਗਲਤੀ ਨਾਲ਼ ਉਹ ਆਪਣੇ ਆਪ ਨੂੰ ਇੱਕ ਕੀੜੇ ਜਿਨਾ ਕਰ ਲੈਂਦਾ ਹੈ। ਇਹੋ ਜਿਹੇ ਖ਼ਤਰਨਾਕ ਤਜਰਬੇ ਤੋਂ ਬਾਅਦ ਉਹ ਘਬਰਾਇਆ ਹੋਇਆ ਸੂਟ ਵਾਪਸ ਉਸ ਹੀ ਘਰ ਵਿੱਚ ਰੱਖ ਆਉਂਦਾ ਹੈ, ਪਰ ਆਉਂਦੇ ਹੋਏ ਉਸ ਨੂੰ ਗਿਰਫ਼ਤਾਰ ਕਰ ਲਿਆ ਜਾਂਦਾ ਹੈ। ਪਰ, ਹੈਂਕ ਪਿਮ ਉਸ ਨੂੰ ਕੈਦ ਵਿੱਚ ਮਿਲਣ ਜਾਂਦਾ ਹੈ ਅਤੇ ਉਸ ਨੂੰ ਐਂਟ-ਮੈਨ ਸੂਟ ਦੇ ਦਿੰਦਾ ਹੈ ਤਾਂ ਕਿ ਉਹ ਕੈਦ ਵਿੱਚੋਂ ਬਾਹਰ ਨਿਕਲ ਸਕੇ।

ਹੈਂਕ ਪਿਮ ਨੇ ਇੱਕ ਅਣਜਾਣ ਲੁਈ ਦੁਆਰਾ ਸਕੌਟ ਨੂੰ ਮੂਰਖ਼ ਬਣਾਇਆ ਅਤੇ ਹੈਂਕ ਨੇ ਆਪ ਉਸ ਕੋਲ਼ੋਂ ਐਂਟ-ਮੈਨ ਸੂਟ ਦੀ ਚੋਰੀ ਕਰਵਾਈ ਤਾਂ ਕਿ ਉਹ ਉਸ ਨੂੰ ਨਵਾਂ ਐਂਟ-ਮੈਨ ਬਣਾ ਸਕੇ ਤਾਂ ਕਿ ਉਹ ਕਰੌਸ ਦਾ ਯੈਲੋਜੈਕਿਟ ਚੋਰੀ ਕਰ ਸਕੇ। ਕਰੌਸ ਉੱਤੇ ਕਈ ਚਿਰ ਤੋਂ ਨਿਗਾਹ ਰੱਖਣ ਤਾਂ ਬਾਅਦ ਅਤੇ ਉਸ ਦੀਆਂ ਨੀਅਤਾਂ ਦਾ ਪਤਾ ਲੱਗਣ ਤੋਂ ਬਾਅਦ ਹੋਪ ਵੈਨ ਡਾਇਨ ਅਤੇ ਹੈਂਕ ਪਿਮ ਸਕੌਟ ਨੂੰ ਕੀੜੀਆਂ ਨੂੰ ਕਾਬੂ ਕਰਨ ਦੀ ਸਿਖਲਾਈ ਦਿੰਦੇ ਹਨ। ਜਦੋਂ ਹੋਪ, ਹੈਂਕ ਖਿਲਾਫ਼ ਉਸ ਦੀ ਬੇਬੇ ਜੇਨੈੱਟ ਦੀ ਮੌਤ ਲਈ ਨਰਾਜ਼ਗੀ ਜ਼ਾਹਰ ਕਰਦੀ ਹੈ, ਤਾਂ ਉਹ ਦੱਸਦਾ ਹੈ ਕਿ ਜੇਨੈੱਟ, ਜਿਸ ਨੂੰ ਵਾਸਪ ਦੇ ਨਾਂ ਨਾਲ਼ ਵੀ ਜਾਣਿਆ ਜਾਂਦਾ ਹੈ ਇੱਕ ਸੱਬ-ਐਟੌਮਿਕ ਕੁਆਂਟਮ ਖੇਤਰ ਵਿੱਚ ਅਲੋਪ ਹੋ ਗਈ ਜਦੋਂ ਉਹ ਇੱਕ ਸੋਵੀਅਤ ਮਿਸਾਈਲ ਨੂੰ ਬੰਦ ਕਰਦੀ ਪਈ ਸੀ। ਹੈਂਕ ਸਕੌਟ ਨੂੰ ਨਸੀਹਤ ਵੀ ਇਹ ਹੀ ਨਸੀਹਤ ਦਿੰਦਾ ਹੈ, ਕਿ ਉਸ ਨਾਲ਼ ਵੀ ਇਹ ਹੋ ਸਕਦਾ ਹੈ ਜੇਕਰ ਉਹ ਆਪਣੇ ਸੂਟ ਦੇ ਰੈਗੂਲੇਟਰ ਨੂੰ ਓਵਰਲੋਡ ਕਰ ਦੇਵੇਗਾ ਤਾਂ। ਉਹ ਉਸ ਨੂੰ ਅਵੈਂਜਰਜ਼ ਦੇ ਮੁੱਖ ਦਫ਼ਤਰ ਤੋਂ ਇੱਕ ਜੰਤਰ ਚੋਰੀ ਕਰਨ ਲਈ ਭੇਜ ਦੇ ਹਨ, ਜਿਹੜਾ ਕਿ ਉਹਨਾਂ ਲਈ ਡਾਕਾ ਮਾਰਨ ਵਿੱਚ ਮਦਦਗਾਰ ਸਾਬਤ ਹੋਵੇਗਾ, ਜਿਥੇ ਉਸ ਦੀ ਥੋੜ੍ਹੇ ਜਿਹੇ ਵੇਲੇ ਲਈ ਸੈਮ ਵਿਲਸਨ ਨਾਲ ਲੜਾਈ ਹੁੰਦੀ ਹੈ।

ਕਰੌਸ ਯੈਲੋਜੈਕਿਟ ਨੂੰ ਬਣਾ ਲੈਂਦਾ ਹੈ ਅਤੇ ਪਿਮ ਟੈਕਨੌਲੋਜੀਜ਼ ਦੇ ਮੁੱਖ ਦਫ਼ਤਰ ਵਿਖੇ ਇੱਕ ਸਮਾਰੋਹ ਰੱਖਦਾ ਹੈ। ਸਕੌਟ ਅਤੇ ਉਸ ਦੇ ਉੱਡਣ ਵਾਲੀ ਕੀੜੀਆਂ ਦਾ ਟੋਲਾ ਵੀ ਉਥੇ ਪਹੁੰਚ ਜਾਂਦਾ ਹੈ ਅਤੇ ਕੰਪਣੀ ਦੇ ਸਰਵਰਾਂ ਦੀ ਤੋੜਫੋੜ ਅਤੇ ਬੰਬ ਲਗਾ ਦਿੰਦੇ ਹਨ। ਜਦੋਂ ਸਕੌਟ, ਹੋਪ ਵੈਨ ਡਾਇਨ ਅਤੇ ਹੈਂਕ ਪਿਮ ਯੈਲੋਜੈਕਿਟ ਚੋਰੀ ਕਰਨ ਲੱਗਦੇ ਹਨ ਤਾਂ ਕਰੌਸ ਉਹਨਾਂ ਨੂੰ ਫ਼ੜ ਲੈਂਦਾ ਹੈ, ਜਿਹੜਾ ਕਿ ਦੋਹੀਂ ਯੈਲੋਜੈਕਿਟ ਅਤੇ ਐਂਟ-ਮੈਨ ਸੂਟ ਨੂੰ ਹਾਈਡਰਾ ਨੂੰ ਵੇਚਣ ਬਾਰੇ ਸੋਚ ਰਿਹਾ ਹੈ। ਸਕੌਟ ਅਤੇ ਹੋਪ ਕਰੌਸ ਦੇ ਕਾਬੂ ਵਿੱਚੋਂ ਛੁੱਟ ਜਾਂਦੇ ਹਨ ਅਤੇ ਸਕੌਟ ਕਰੌਸ ਨਾਲ਼ ਉਦੋਂ ਤੱਕ ਲੜਦਾ ਹੈ ਜਦ ਤੱਕ ਸਾਰੇ ਬੰਬ ਫੁੱਟ ਨਾ ਜਾਣ ਅਤੇ ਹੋਪ ਅਤੇ ਹੈਂਕ ਉਥੋਂ ਨਿਕਲ਼ ਨਾ ਜਾਣ।

ਕਰੌਸ ਯੈਲੋਜੈਕਿਟ ਪਾ ਲੈਂਦਾ ਹੈ ਅਤੇ ਸਕੌਟ 'ਤੇ ਹਮਲਾ ਕਰ ਦਿੰਦਾ ਹੈ ਅਤੇ ਪੈਕਸਟਨ ਸਕੌਟ ਨੂੰ ਗਿਰਫ਼ਤਾਰ ਕਰ ਲੈਂਦਾ ਹੈ। ਕਰੌਸ ਸਕੌਟ ਦੀ ਧੀ ਕੇਸੀ ਨੂੰ ਬੰਧਕ ਬਣਾ ਲੈਂਦਾ ਹੈ ਤਾਂ ਕਿ ਸਕੌਟ ਉਸ ਨਾਲ਼ ਫ਼ਿਰ ਲੜੇ। ਸਕੌਟ ਆਪਣੇ ਸੂਟ ਦੇ ਰੈਗੂਲੇਟਰ ਨੂੰ ਓਵਰਰਾਇਡ ਕਰਕੇ ਸੱਬ-ਐਟੌਮਿਕ ਪੱਧਰ ਤੱਕ ਸੁੰਗੜ ਜਾਂਦਾ ਹੈ ਤਾਂ ਕਿ ਉਹ ਕਰੌਸ ਦੇ ਸੂਟ ਅੰਦਰ ਵੜ ਕੇ ਉਸ ਦੇ ਸੂਟ ਦੀ ਭੰਨਤੋੜ ਕਰ ਸਕੇ ਅਤੇ ਕਰੌਸ ਨੂੰ ਮਾਰ ਦੇਵੇ। ਸਕੌਟ ਕੁਆਂਟਮ ਖੇਤਰ ਵਿੱਚ ਅਲੋਪ ਹੋ ਜਾਂਦਾ ਹੈ ਪਰ ਉਹ ਕੁਆਂਟਮ ਖੇਤਰ ਤੋਂ ਬਾਹਰ ਆਉਣ ਵਿੱਚ ਸਫ਼ਲ ਹੋ ਜਾਂਦਾ ਹੈ। ਸਕੌਟ ਦੀ ਹਿੰਮਤ ਲਈ ਪੈਕਸਟਨ ਉਸ ਨੂੰ ਕੈਦ ਵਿੱਚ ਜਾਣ ਤੋਂ ਬਚਾ ਲੈਂਦਾ ਹੈ। ਸਕੌਟ ਨਦੀ ਕੁਆਂਟਮ ਖੇਤਰ ਤੋਂ ਵਾਪਸੀ ਵੇਖ ਕੇ ਹੈਂਕ ਸੋਚਦਾ ਹੈ ਕਿ ਹੋ ਸਕਦਾ ਹੈ ਉਸ ਦੀ ਘਰਵਾਲੀ ਵੀ ਜਿਊਂਦੀ ਹੋਵੇ। ਬਾਅਦ ਵਿੱਚ ਸਕੌਟ ਨੂੰ ਲੁਈ ਮਿਲ਼ਦਾ ਹੈ ਅਤੇ ਆਖਦਾ ਹੈ ਕਿ ਸੈਮ ਵਿਲਸਨ ਉਸ ਨੂੰ ਲੱਭਦਾ ਪਿਆ ਹੈ।

ਇੱਕ ਮਿਡ-ਕਰੈਡਿਟ ਝਾਕੀ ਵਿੱਚ ਹੈਂਕ ਪਿਮ ਹੋਪ ਨੂੰ ਵਾਸਪ ਦਾ ਇੱਕ ਨਵਾਂ ਸੂਟ ਵਿਖਾਉਂਦਾ ਹੈ ਅਤੇ ਉਹ ਉਸ ਨੂੰ ਦੇ ਦਿੰਦਾ ਹੈ। ਇੱਕ ਪੋਸਟ-ਕਰੈਡਿਟ ਝਾਕੀ ਵਿੱਚ ਬੱਕੀ ਬਾਰਨਜ਼, ਸੈਮ ਵਿਲਸਨ ਅਤੇ ਸਟੀਵ ਰੌਜਰਜ਼ ਦੀ ਹਿਰਾਸਤ ਵਿੱਚ ਹੈ। ਸਮਝੌਤੇ ਕਾਰਣ ਟੋਨੀ ਸਟਾਰਕ ਨੂੰ ਰਾਬਤਾ ਨਾ ਹੋਣ ਕਰਕੇ, ਸੈਮ ਆਖਦਾ ਹੈ ਕਿ ਉਹ ਇੱਕ ਅਜਿਹੇ ਬੰਦੇ ਨੂੰ ਜਾਣਦਾ ਹੈ ਜੋ ਉਹਨਾਂ ਦੀ ਮਦਦ ਕਰ ਸਕਦਾ ਹੈ।
ਸੀਕੁਅਲ[ਸੋਧੋ]

ਐਂਟ-ਮੈਨ ਐਂਡ ਦ ਵਾਸਪ[ਸੋਧੋ]

ਐਂਟ-ਮੈਨ ਐਂਡ ਦ ਵਾਸਪ: ਕੁਆਂਟਮੇਨੀਆ[ਸੋਧੋ]

ਨੋਟ[ਸੋਧੋ]

ਇਸ ਫਿਲਮ ਦੀਆਂ ਘਟਨਾਵਾਂ ਅਵੈਂਜਰਜ਼: ਏਜ ਔਫ ਅਲਟ੍ਰੌਂਨ (2015) ਤੋਂ ਕੁੱਝ ਮਹੀਨੇ ਬਾਅਦ ਦੀਆਂ ਹਨ।

ਹਵਾਲੇ[ਸੋਧੋ]

  1. ਹਵਾਲੇ ਵਿੱਚ ਗਲਤੀ:Invalid <ref> tag; no text was provided for refs named Runtime
  2. 2.0 2.1 "Ant-Man (2015)". Box Office Mojo. Retrieved November 3, 2016. 
  3. ਹਵਾਲੇ ਵਿੱਚ ਗਲਤੀ:Invalid <ref> tag; no text was provided for refs named FilmLA2015
  4. ਹਵਾਲੇ ਵਿੱਚ ਗਲਤੀ:Invalid <ref> tag; no text was provided for refs named ForbesBudget