ਪੌਲ ਰੁਡ
ਪੌਲ ਸਟੀਫਨ ਰੁਡ (ਜਨਮ 6 ਅਪ੍ਰੈਲ 1969) ਇੱਕ ਅਮਰੀਕੀ ਅਦਾਕਾਰ, ਕਾਮੇਡੀਅਨ, ਸਕਰੀਨਾਈਟਰ, ਅਤੇ ਫਿਲਮ ਨਿਰਮਾਤਾ ਹੈ। ਪੌਲ ਨੇ 1992 ਵਿੱਚ ਐਨ ਬੀ ਸੀ ਦੀ ਡਰਾਮਾ ਲੜੀ ਸਿਸਟਰਜ਼ ਨਾਲ ਆਪਣੀ ਅਦਾਕਾਰੀ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ, ਕੰਸਾਸ ਯੂਨੀਵਰਸਿਟੀ ਅਤੇ ਥੀਏਟਰ ਆਫ਼ ਡਰਾਮੇਟਿਕ ਆਰਟਸ ਵਿੱਚ ਥੀਏਟਰ ਦੀ ਪੜ੍ਹਾਈ ਕੀਤੀ।
ਉਹ ਕਲੂਲੈਸ (1995), ਰੋਮੀਓ + ਜੂਲੀਅਟ (1996), ਵੈੱਟ ਹੌਟ ਅਮੈਰੀਕਨ ਸਮਰ (2001), ਐਂਕਰਮਨ: ਦਿ ਲੀਜੈਂਡ ਆਫ ਰੋਨ ਬਰਗੰਡੀ (2004), ਦਿ 40-ਈਅਰ ਓਲਡ ਵਰਜਿਨ (2005) ਨਾਕਡ ਅਪ (2007), ਰੋਲ ਮਾੱਡਲਸ (2008), ਆਈ ਲਵ ਯੂ, ਮੈਨ (2009), ਡਿਨਰ ਫਾਰ ਸ਼ਮਕਸ (2010) ਦਿਸ ਇਜ਼ 40 (2012), ਦਿ ਪਰਕਸ ਆਫ ਬਿਇਗ ਵੌਲਫਲਾਵਰ (2012), ਐਂਕਰਮਨ 2: (2013), ਫੰਡਾਮੈਂਟਲ ਆਫ ਕੇਅਰਿੰਗ (2016), ਮਿਊਟ (2018), ਅਤੇ ਆਇਡਲ ਹੋਮ (2018) ਲਈ ਜਾਣਿਆ ਜਾਂਦਾ ਹੈ। ਪੌਲ ਦੀ ਮਾਰਵਲ ਸਿਨੇਮੈਟਿਕ ਯੂਨੀਵਰਸ ਵਿੱਚ ਸਕਾਟ ਲੈਂਗ / ਐਂਟ-ਮੈਨ ਦੀ ਮਹੱਤਵਪੂਰਣ ਭੂਮਿਕਾ ਵੀ ਹੈ, ਜੋ ਕਿ ਐਂਟ-ਮੈਨ (2015), ਕੂਪਟਨ ਅਮੈਰੀਕਾ: ਸਿਵਲ ਵਾਰ (2016), ਐਂਟ-ਮੈਨ ਐਂਡ ਦ ਵਾਸਪ (2018), ਐਵੈਂਜਰਸ: ਐਂਡਗੇਮ (2019) ਅਤੇ ਨੈਟਫਲਿਕਸ ਕਾਮੇਡੀ ਦੀ ਲੜੀ ਲਿਵਿੰਗ ਵਿਦ ਯੂਅਰ ਸੈਲਫ (2019) ਵਿੱਚ ਵੀ ਦਿਖਾਈ ਦਿੱਤਾ।
ਆਪਣੇ ਫਿਲਮੀ ਕਰੀਅਰ ਤੋਂ ਇਲਾਵਾ, ਰੂਡ ਕਈ ਟੈਲੀਵੀਯਨ ਸ਼ੋਅਜ਼ ਵਿੱਚ ਪ੍ਰਗਟ ਹੋਇਆ, ਜਿਨ੍ਹਾਂ ਵਿੱਚ ਐਨ ਬੀ ਸੀ ਸੀਟਕਾੱਮ ਫ੍ਰੈਂਡਸ ਵਿੱਚ ਫੋਬੀ ਬਫੇ ਦੇ ਬੁਆਏਫ੍ਰੈਂਡ ਅਤੇ ਆਖ਼ਰੀ ਪਤੀ ਮਾਈਕ ਹੈਨੀਗਨ, ਟਿਮ ਐਂਡ ਐਰਿਕ ਔਸਮ ਸ਼ੋਅ, ਗਰੇਟ ਜੌਬ ਵਿੱਚ ਮਹਿਮਾਨ ਭੂਮਿਕਾ ਵਿੱਚ ਸ਼ਾਮਲ ਸੀ ਅਤੇ ਪਾਰਕਸ ਐਂਡ ਰੀਕਰੀਏਸ਼ਨ, ਅਤੇ ਸੈਟਰਡੇ ਨਾਈਟ ਲਾਈਵ ਦੀ ਮੇਜ਼ਬਾਨੀ ਵੀ ਕੀਤੀ ਹੈ। ਪੌਲ ਨੂੰ 1 ਜੁਲਾਈ, 2015 ਨੂੰ ਹਾਲੀਵੁੱਡ ਵਾਕ ਆਫ ਫੇਮ ਤੇ ਇੱਕ ਸਟਾਰ ਮਿਲਿਆ ਸੀ।[1] ਉਹ 2019 ਵਿੱਚ ਫੋਰਬਸ ਸੈਲੀਬ੍ਰਿਟੀ 100 ਦਾ ਹਿੱਸਾ ਸੀ।
ਮੁੱਢਲਾ ਜੀਵਨ
[ਸੋਧੋ]ਪੌਲ ਦਾ ਜਨਮ ਨਿਊਜਰਸੀ ਦੇ ਪਾਸਿਏਕ ਵਿੱਚ ਇੱਕ ਯਹੂਦੀ ਪਰਿਵਾਰ ਵਿੱਚ ਹੋਇਆ ਸੀ।[2][3] ਉਸ ਦੇ ਪਿਤਾ, ਮਾਈਕਲ ਰੁਡ, ਇੱਕ ਇਤਿਹਾਸਕ ਟੂਰ ਗਾਈਡ ਅਤੇ ਟ੍ਰਾਂਸ ਵਰਲਡ ਏਅਰਲਾਈਂਸ ਦੇ ਸਾਬਕਾ ਉਪ-ਰਾਸ਼ਟਰਪਤੀ ਸਨ, ਜਿਨ੍ਹਾਂ ਦੀ 2008 ਵਿੱਚ ਕੈਂਸਰ ਨਾਲ ਮੌਤ ਹੋ ਗਈ ਸੀ।[4][5][6] ਉਸਦੀ ਮਾਤਾ, ਗਲੋਰੀਆ ਆਇਰੀਨ (ਗ੍ਰੈਨਵਿਲੇ), ਕੰਸਾਸ ਸਿਟੀ, ਮਿਸੂਰੀ ਵਿੱਚ ਟੈਲੀਵੀਜ਼ਨ ਸਟੇਸ਼ਨ ਕੇਸੀਐਮਓ-ਟੀਵੀ ਵਿੱਚ ਇੱਕ ਸੇਲਜ਼ ਮੈਨੇਜਰ ਸੀ।[7][8] ਉਸਦੇ ਮਾਪਿਆਂ ਦਾ ਜਨਮ ਇੰਗਲੈਂਡ ਵਿੱਚ ਹੋਇਆ ਸੀ; ਉਸ ਦੇ ਪਿਤਾ ਐਡਵੇਅਰ ਤੋਂ ਸਨ ਅਤੇ ਉਸਦੀ ਮਾਂ ਲੰਡਨ ਤੋਂ ਸੀ।[9][10] ਪੌਲ ਦੇ ਮਾਪੇ ਦੋਵੇਂ ਅਸ਼ਕੇਨਜ਼ੀ ਯਹੂਦੀ ਪ੍ਰਵਾਸੀ ਸਨ ਜੋ ਰੂਸ, ਬੇਲਾਰੂਸ ਅਤੇ ਪੋਲੈਂਡ ਤੋਂ ਬ੍ਰਿਟੇਨ ਚਲੇ ਗਏ ਸਨ।[11][12][13][14] ਉਸਦੇ ਪਿਤਾ ਦੇ ਪਰਿਵਾਰ ਦਾ ਅਸਲ ਉਪਨਾਮ, "ਰੁਡਨੀਤਸਕੀ", ਉਸਦੇ ਦਾਦਾ ਦੁਆਰਾ ਬਦਲ ਕੇ "ਰੁਡ" ਕਰ ਦਿੱਤਾ ਗਿਆ ਸੀ, ਅਤੇ ਉਸਦੀ ਮਾਂ ਦੇ ਪਰਿਵਾਰ ਦਾ ਉਪਨਾਮ ਅਸਲ ਵਿੱਚ "ਗੋਲਡਸਟੀਨ" ਸੀ।[15][16] ਪੌਲ ਦੀ ਓਨਟਾਰੀਓ, ਕਨੇਡਾ ਵਿੱਚ ਬਾਰ ਅਤੇ ਬਾਤ ਮਤਸਵਾਹ ਸਰਵਿਸ ਸੀ[17][18] ਵੱਡਾ ਹੋ ਕੇ, ਉਸਨੂੰ ਬ੍ਰਿਟਿਸ਼ ਕਾਮਿਕਸ, ਦਿ ਬੀਨੋ ਅਤੇ ਡਾਂਡੀ ਪੜ੍ਹਨਾ ਬਹੁਤ ਪਸੰਦ ਸੀ, ਜੋ ਯੂਕੇ ਵਿੱਚ ਉਸਦਾ ਚਾਚਾ ਉਸਨੂੰ ਭੇਜਦਾ ਸੀ।[19]
ਹਵਾਲੇ
[ਸੋਧੋ]- ↑ News Desk (June 24, 2015). "Paul Rudd to Receive Star on the Hollywood Walk of Fame". broadwayworld. Archived from the original on March 20, 2019. Retrieved March 21, 2019.
- ↑
- ↑ "Paul Rudd biography". Biography.com. A+E Television Networks, LLC. Archived from the original on September 29, 2012. Retrieved September 1, 2012.
- ↑ Berman, Ali (March 22, 2011). "Paul Rudd's Birthday Wish Is For You To Help Him Cure Cancer". Ecorazzi. Archived from the original on June 21, 2015. Retrieved June 20, 2015.
- ↑ Miller, Julie (February 14, 2012). "Will Jennifer Aniston and Paul Rudd's Discussion of Cremated Therapists, Dogs, and Fathers Make You Want to See Their New Movie?". Vanity Fair. Archived from the original on April 13, 2016. Retrieved June 5, 2018.
- ↑ Hayes, Cathy (February 27, 2011). "Julia Roberts presents 'Honorary Irishman' award to actor Paul Rudd". IrishCentral. Archived from the original on June 29, 2018. Retrieved June 5, 2018.
- ↑
- ↑
- ↑
- ↑ Stated on The Graham Norton Show, February 1, 2013.
- ↑
- ↑ Schleier, Curt (October 26, 2017). "Paul Rudd learns about his family history from a JTA article on 'Finding Your Roots'". Jewish Telegraphic Agency. Archived from the original on May 17, 2018. Retrieved May 16, 2018.
- ↑
- ↑ Kuperinsky, Amy (November 1, 2017). "N.J. actor Paul Rudd plumbs family history on 'Finding Your Roots'". NJ.com. Archived from the original on May 17, 2018. Retrieved May 16, 2018.
- ↑ Stated on Finding Your Roots, October 31, 2017.
- ↑ Weisz, Marni (July 14, 2015). "Interview: Paul Rudd on breaking into the Marvel Universe in Ant-Man". Cineplex.com. Archived from the original on July 31, 2017. Retrieved January 7, 2018.
- ↑
- ↑ Rudd, Paul (Summer 1997). "Interview: Alfred Uhry". Bomb. Archived from the original on August 14, 2011. Retrieved July 30, 2011.
- ↑