ਸਮੱਗਰੀ 'ਤੇ ਜਾਓ

ਐਂਤੂਸ਼ਾਬਲ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਐਂਤੂਸ਼ਾਬਲ (ਫ਼ਰਾਂਸੀਸੀ: Intouchables [ɛ̃tuʃabl]) ਇੱਕ ਫ਼ਰਾਂਸੀਸੀ ਕਾਮੇਡੀ-ਡਰਾਮਾ ਫਿਲਮ ਹੈ ਜੋ ਕੇ 2011 ਦੇ ਵਿੱਚ ਓਲੀਵੀਰ ਨਾਕਚੇ ਅਤੇ ਏਰੀਕ ਤੋਲੇਦਾਨੋ ਦੁਆਰਾ ਨਿਰਦੇਸ਼ਿਤ ਕੀਤੀ ਗਈ। ਇਸ ਦੇ ਅਦਾਕਾਰ ਫਰਾਓਣਸੋਈ ਕਲੂਜੇਤ ਅਤੇ ਓਮਾਰ ਸੀ ਹਨ। 2 ਨਵੰਬਰ 2011 ਨੂੰ ਫ਼ਰਾਂਸ ਵਿੱਚ ਇਸ ਦੇ ਰਿਲੀਜ਼ ਹੋਣ ਤੋਂ ਨੋ ਹਫਤੇ ਬਾਅਦ ਇਹ ਫਿਲਮ ਦੂਜੇ ਨੰਬਰ ਤੇ ਬਾਕਸ ਆਫਿਸ ਹਿੱਟ ਬਣ ਗਈ, ਪਹਿਲੀ ਬਾਕਸ ਆਫਿਸ ਹਿੱਟ 'ਵੈਲਕਮ ਟੂ ਦ ਸਟਿੱਕਸ' ਨੂੰ 2008 ਵਿੱਚ ਚੁਣਿਆ ਗਿਆ ਸੀ।[1]। ਫ਼ਰਾਂਸ ਵਿੱਚ 2011 ਵਿੱਚ ਇਸ ਨੂੰ ਫਨੇੱਕ ਦੁਆਰਾ ਕਰਵਾਏ ਗਏ ਪੋਲ ਵਿੱਚ 52% ਵੋਟਾਂ ਦੇ ਨਾਲ ਉਸ ਸਾਲ ਦੀ ਸੱਭਿਆਚਾਰਕ ਘਟਨਾ ਘੋਸ਼ਿਤ ਕੀਤਾ ਗਿਆ।[2] ਇਸ ਫਿਲਮ ਨੂੰ ਵੱਖ ਵੱਖ ਪੁਰਸਕਾਰ ਮਿੱਲੇ। ਫ਼ਰਾਂਸ ਵਿੱਚ ਇਹ ਫਿਲਮ ਅੱਠਵੇਂ ਸੇਸਾਰ ਪੁਰਸਕਾਰ ਵਿੱਚ ਨਾਮਜ਼ਦ ਹੋਈ ਅਤੇ ਓਮਾਰ ਸੀ ਨੂੰ ਸੇਸਾਰ ਪੁਰਸਕਾਰ ਵਿੱਚ ਸ੍ਰੇਸ਼ਠ ਅਦਾਕਾਰ ਦਾ ਖਿਤਾਬ ਮਿਲਿਆ।

ਹਵਾਲੇ

[ਸੋਧੋ]