ਸਮੱਗਰੀ 'ਤੇ ਜਾਓ

ਐਂਥਰਾਕੋਸਿਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਇਹ ਨਾਮ ਐਂਥਰਾਕ ਸ਼ਬਦ ਜਿਸ ਦਾ ਭਾਵ ਹੈ ਕੋਇਲਾ ਜਾਂ ਕਾਰਬਨ ਅਤੇ ਉਸਸਿਸ ਦਾ ਅਰਥ ਪ੍ਰਸਥਿਤੀ ਤੋਂ ਲਿਆ ਗਿਆ ਹੈ । ਇਸ ਪ੍ਰਕਾਰ ਦੀ ਬਿਮਾਰੀ ਉਹਨਾਂ ਲੋਕਾਂ ਵਿਚ ਆਮ ਪਾਈ ਜਾਂਦੀ ਹੈ ਜੋ ਕੋਇਲੇ ਦੀਆਂ ਖਾਨਾਂ ਵਿਚ ਕੰਮ ਕਰਦੇ ਹਨ । ਇਹ ਬਿਮਾਰੀ ਸਾਹ ਪ੍ਰਣਾਲੀ ਦੇ ਅੰਗਾਂ ਨਾਲ ਸੰਬੰਧਿਤ ਜਿਵੇਂ ਕਿ ਸਾਹ ਨਲੀ, ਫੇਫੜਿਆਂ ਅਤੇ ਨੱਕ ਦੀ ਨਲੀ ਨੂੰ ਪ੍ਰਭਾਵਿਤ ਕਰਦੀ ਹੈ । ਕੰਮ ਕਰਨ ਦੀ ਥਾਂ ’ਤੇ ਕੋਇਲੇ ਦੇ ਕਣਾਂ ਨੂੰ ਸਾਹ ਦੁਆਰਾ ਅੰਦਰ ਲੈ ਜਾਣ ਨਾਲ ਫੇਫੜਿਆਂ 'ਤੇ ਬੁਰਾ ਪ੍ਰਭਾਵ ਪੈਂਦਾ ਹੈ । ਇਸ ਬਿਮਾਰੀ ਨੂੰ ਕਾਲੇ ਫੇਫੜੇ (Black lung) ਦੇ ਨਾਮ ਨਾਲ ਹੀ ਜਾਣਿਆ ਜਾਂਦਾ ਹੈ।