ਸਮੱਗਰੀ 'ਤੇ ਜਾਓ

ਨੱਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਨੱਕ
ਕੁੱਤਿਆਂ ਦੇ ਨੱਕ ਬਹੁਤ ਤੇਜ਼ ਹੁੰਦੇ ਹਨ
ਜਾਣਕਾਰੀ
ਪਛਾਣਕਰਤਾ
ਲਾਤੀਨੀNasus
MeSHD009666
TA98A06.1.01.001
A01.1.00.009
TA2117
ਸਰੀਰਿਕ ਸ਼ਬਦਾਵਲੀ

ਅੰਗ ਵਿਗਿਆਨਕ ਤੌਰ ਉੱਤੇ, ਨੱਕ ਕੰਗਰੋੜਧਾਰੀਆਂ ਵਿੱਚ ਇੱਕ ਵਧਾਅ ਜਾਂ ਉਭਾਰ ਹੁੰਦਾ ਹੈ ਜਿਸ ਵਿੱਚ ਨ੍ਹਾਸਾਂ ਹੁੰਦੀਆਂ ਹਨ ਜੋ ਮੂੰਹ ਨਾਲ਼ ਮਿਲ ਕੇ ਸਾਹ ਲੈਣ ਵੇਲੇ ਹਵਾ ਅੰਦਰ-ਬਾਹਰ ਕੱਢਦੀਆਂ ਹਨ। ਨੱਕ ਦੇ ਪਿਛਲੇ ਪਾਸੇ ਚਿਪਚਿਪਾ ਮਾਦਾ ਅਤੇ ਨਾਸੂਰ ਹੁੰਦੇ ਹਨ। ਮਨੁੱਖਾਂ ਵਿੱਚ ਨੱਕ ਚਿਹਰੇ ਵਿਚਕਾਰ ਲੱਗਿਆ ਹੁੰਦਾ ਹੈ; ਬਾਕੀ ਥਣਧਾਰੀ ਜੀਵਾਂ ਵਿੱਚ ਇਹ ਥੁਥਨੀ ਦੇ ਉਤਲੇ ਸਿਰੇ ਉੱਤੇ ਲੱਗਿਆ ਹੁੰਦਾ ਹੈ।

ਗੰਧ

[ਸੋਧੋ]

ਨੱਕ ਇੱਕ ਅਜਿਹਾ ਅੰਗ ਹੈ ਜਿਹੜਾ ਗੰਧ ਨੂੰ ਅਨੁਭਵ ਕਰਦਾ ਹੈ। ਮਨੁੱਖ ਦਾ ਨੱਕ ਲਗਭਗ 10,000 ਵੱਖ ਵੱਖ ਤਰ੍ਹਾਂ ਦੀ ਗੰਧ ਨੂੰ ਅਨੁਭਵ ਕਰ ਸਕਦਾ ਹੈ। ਜਾਨਵਰਾਂ ਅਤੇ ਮਨੁੱਖ ਦੇ ਨੱਕ ਦੇ ਪਿਛਲੇ ਪਾਸੇ ਦੇ ਉੱਪਰ ਵਾਲੇ ਹਿੱਸੇ ’ਤੇ ਚਮੜੀ ਉੱਤੇ ਇੱਕ ਧੱਬਾ ਹੁੰਦਾ ਹੈ। ਨਾਸਾਂ ਤੋਂ 7 ਸੈਂਟੀਮੀਟਰ ਦੀ ਦੂਰੀ ’ਤੇ ਇੱਕ ਵਰਗ ਇੰਚ ਖੇਤਰਫਲ ਦਾ ਧੱਬਾ ਹੁੰਦਾ ਹੈ। ਇਸ ਵਿੱਚ ਆਲਫੈਕਟਰੀ ਮੋਟਰ ਸੈੱਲ ਹੁੰਦੇ ਹਨ। ਮੋਟਰ ਸੈੱਲਾਂ ਦੀ ਗਿਣਤੀ 5 ਤੋਂ 7 ਮਿਲੀਅਨ ਹੁੰਦੀ ਹੈ। ਸਾਹ ਲੈਣ ਸਮੇਂ ਹਵਾ ਵਿੱਚ ਰਲ਼ੇ ਕਿਸੇ ਵੀ ਤਰ੍ਹਾਂ ਦੀ ਗੰਧ ਦੇ ਅਣੂ ਆਲਫੈਕਟਰੀ ਮੋਟਰ ਸੈੱਲਾਂ ਨਾਲ ਕਿਰਿਆ ਕਰਦੇ ਹਨ। ਸੈੱਲਾਂ ਤੋਂ ਗੰਧ ਦਾ ਸੰਦੇਸ਼ ਦਿਮਾਗ਼ ਦੇ ਆਲਫੈਕਟਰੀ ਬਲਬ ਨੂੰ ਜਾਂਦਾ ਹੈ। ਇਹ ਬਲਬ ਦਿਮਾਗ਼ ਦੀ ਉਸ ਥਾਂ ’ਤੇ ਹੈ ਜਿਹੜਾ ਗੰਧ ਦੇ ਸੰਦੇਸ਼ ਪ੍ਰਾਪਤ ਕਰਦਾ ਹੈ। ਇਹ ਬਲਬ ਗੰਧ ਦਾ ਸੰਦੇਸ਼ ਦਿਮਾਗ਼ ਨੂੰ ਭੇਜਦਾ ਹੈ। ਇਹ ਬਲਬ ਔਰਤਾਂ ਵਿੱਚ ਪੁਰਸ਼ਾਂ ਨਾਲੋਂ 43 ਗੁਣਾ ਵੱਡਾ ਹੁੰਦਾ ਹੈ। ਔਰਤਾਂ ਵਿੱਚ ਆਲਫੈਕਟਰੀ ਬਲਬ ਵੱਡਾ ਹੋਣ ਕਾਰਨ ਔਰਤ ਦੀ ਸੁੰਘਣ ਸ਼ਕਤੀ ਪੁਰਸ਼ਾਂ ਨਾਲੋਂ ਜ਼ਿਆਦਾ ਹੁੰਦੀ ਹੈ।

ਹਵਾਲੇ

[ਸੋਧੋ]