ਐਚਆਈਵੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਹਿਊਮਨ ਇਮਿਊਨੋਡੈਫੀਸ਼ੈਂਂਸੀ ਵਾਇਰਸ (HIV) ਇੱਕ ਲੇਂਟੀਵਾਇਰਸ (ਰੇਟਰੋਵਾਇਰਸ ਪਰਵਾਰ ਦਾ ਇੱਕ ਮੈਂਬਰ) ਹੈ, ਜੋ ਐਕੁਆਇਰਡ ਇਮਿਊਨੋਡੈਫੀਸ਼ੈਂਂਸੀ ਸਿੰਡਰੋਮ (acquired immunodeficiency syndrome) (ਏਡਸ) (AIDS) ਦਾ ਕਾਰਨ ਬਣਦਾ ਹੈ। [1][2]ਏਡਸ ਮਨੁੱਖਾਂ ਵਿੱਚ ਇੱਕ ਦਸ਼ਾ ਹੈ, ਜਿਸ ਵਿੱਚ ਰੱਖਿਆ ਤੰਤਰ ਅਸਫਲ ਹੋਣ ਲੱਗਦਾ ਹੈ ਅਤੇ ਇਸਦੇ ਪਰਿਣਾਮਸਰੂਪ ਅਜਿਹੇ ਅਵਸਰਵਾਦੀ ਸੰਕਰਮਣ ਹੋ ਜਾਂਦੇ ਹਨ, ਜਿਨ੍ਹਾਂ ਤੋਂ ਮੌਤ ਦਾ ਖ਼ਤਰਾ ਹੁੰਦਾ ਹੈ। ਇਲਾਜ ਦੇ ਬਿਨਾਂ, ਐੱਚਆਈਵੀ ਦੇ ਸਬ-ਟਾਇਪ ਤੇ ਨਿਰਭਰ ਕਰਦੇ ਹੋਏ, ਐੱਚਆਈਵੀ ਦੀ ਲਾਗ ਤੋਂ ਬਾਅਦ ਔਸਤ ਬਚਣ ਦਾ ਸਮਾਂ 9 ਤੋਂ 11 ਸਾਲ ਹੋਣ ਦਾ ਅਨੁਮਾਨ ਹੈ। [3] ਐਚਆਈਵੀ ਦਾ ਸੰਕਰਮਣ ਰਕਤ ਦੇ ਦਾਖ਼ਲ ਹੋਣ, ਵੀਰਜ, ਯੋਨਿਕ-ਦਰਵ, ਛੁੱਟਣ-ਪੂਰਵ ਦਰਵ ਜਾਂ ਮਾਂ ਦੇ ਦੁੱਧ ਨਾਲ ਹੁੰਦਾ ਹੈ। [4][5][6] ਇਸਦੇ ਸੰਚਾਰ ਦੇ ਚਾਰ ਮੁੱਖ ਰਸਤੇ ਬੇਪਰਵਾਹ ਯੋਨ-ਸੰਬੰਧ, ਦੂਸ਼ਿਤ ਸੂਈ, ਮਾਂ ਦਾ ਦੁੱਧ ਅਤੇ ਕਿਸੇ ਦੂਸ਼ਿਤ ਮਾਂ ਵਲੋਂ ਬੱਚੇ ਨੂੰ ਜਨਮ ਦੇ ਸਮੇਂ ਹੋਣ ਵਾਲਾ ਸੰਚਰਣ ਹਨ।[7] ਇਨ੍ਹਾਂ ਸਰੀਰਕ ਦਰਵਾਂ ਵਿੱਚ, ਐਚਆਈਵੀ (HIV) ਅਜ਼ਾਦ ਜੀਵਾਣੁ ਕਣਾਂ ਅਤੇ ਰੱਖਿਆ ਕੋਸ਼ਿਕਾਵਾਂ ਦੇ ਅੰਦਰ ਮੌਜੂਦ ਜੀਵਾਣੁ, ਦੋਨਾਂ ਦੇ ਰੂਪ ਵਿੱਚ ਮੌਜੂਦ ਹੁੰਦਾ ਹੈ।

ਐਚਆਈਵੀ ਮਾਨਵੀ ਰੋਧਕ ਪ੍ਰਣਾਲੀ ਦੀਆਂ ਜ਼ਰੂਰੀ ਕੋਸ਼ਿਕਾਵਾਂ, ਜਿਵੇਂ ਸਹਾਇਕ ਟੀ -ਕੋਸ਼ਿਕਾਵਾਂ ( ਵਿਸ਼ੇਸ਼ ਤੌਰ ਤੇ  ਸੀਡੀ4+ ਟੀ ਕੋਸ਼ਿਕਾਵਾਂ) , ਮੈਕਰੋਫੇਜ ਅਤੇ ਡੇਂਡਰਾਇਟਿਕ ਕੋਸ਼ਿਕਾਵਾਂ ਨੂੰ ਪ੍ਰਭਾਵਿਤ ਕਰਦਾ ਹੈ। .[8] ਐਚਆਈਵੀ ਸੰਕਰਮਣ ਦੇ ਪਰਿਣਾਮਸਰੂਪ ਸੀਡੀ4+ ਟੀ  ਦੇ ਸਤਰਾਂ ਵਿੱਚ ਕਮੀ ਆਉਣ ਦੀਆਂ ਮੁੱਖ ਕਾਰਜਵਿਧੀਆਂ ਹਨ: ਸਭ ਤੋਂ ਪਹਿਲਾਂ, ਪਾਈਰੋਪਟੋਸਿਸ ਅਰਥਾਤ ਪ੍ਰਭਾਵਿਤ ਕੋਸ਼ਿਕਾਵਾਂ ਦੀ ਪ੍ਰਤੱਖ ਬੈਕਟੀਰਿਓਲੋਜੀਕਲ ਮੌਤ; ਦੂਜੀ, ਅਣਪ੍ਰਭਾਵਿਤ ਕੋਸ਼ਿਕਾਵਾਂ ਵਿੱਚ ਐਪੋਪਟੋਸਿਸ ਦੀ ਵਧੀ ਹੋਈ ਦਰ;[9] ਅਤੇ ਤੀਜੀ ਪ੍ਰਭਾਵਿਤ ਕੋਸ਼ਿਕਾਵਾਂ ਦੀ ਪਛਾਣ ਕਰਨ ਵਾਲੇ ਸੀਡੀ8+ ਸਾਇਟੋਟਾਕਸਿਕ ਲਿੰਫੋਸਾਈਟ ਦੁਆਰਾ ਪ੍ਰਭਾਵਿਤ ਸੀਡੀ4+ ਟੀ ਕੋਸ਼ਿਕਾਵਾਂ ਦੀ ਮੌਤ।[10] ਜਦੋਂ ਸੀਡੀ4+ ਟੀ ਕੋਸ਼ਿਕਾਵਾਂ ਦੀ ਗਿਣਤੀ ਇੱਕ ਜ਼ਰੂਰੀ ਪੱਧਰ ਨਾਲੋਂ ਥੱਲੇ ਡਿੱਗ ਜਾਂਦੀ ਹੈ, ਤਾਂ ਕੋਸ਼ਿਕਾ-ਵਿਚੋਲਗੀ ਨਾਲ ਹੋਣ ਵਾਲੀ ਇਮਿਊਨਿਟੀ ਖਤਮ ਹੋ ਜਾਂਦੀ ਹੈ ਅਤੇ ਸਰੀਰ ਦੇ ਅਵਸਰਵਾਦੀ ਸੰਕਰਮਣਾਂ ਨਾਲ ਗਰਸਤ ਹੋਣ ਦੀ ਸੰਭਾਵਨਾ ਵਧਣ ਲੱਗਦੀ ਹੈ।

ਐਚਆਈਵੀ-1 ਤੋਂ ਪ੍ਰਭਾਵਿਤ ਬਹੁਤੇ ਇਲਾਜ ਤੋਂ ਵਿਰਵੇ ਲੋਕਾਂ ਵਿੱਚ ਓੜਕ ਏਡਸ ਵਿਕਸਿਤ ਹੋ ਜਾਂਦੀ ਹੈ। [11] ਇਨ੍ਹਾਂ ਵਿਚੋਂ ਬਹੁਤੇ ਲੋਕਾਂ ਦੀ ਮੌਤ ਅਵਸਰਵਾਦੀ ਸੰਕਰਮਣਾਂ ਨਾਲ ਜਾਂ ਰੋਧਕ ਤੰਤਰ ਦੀ ਵੱਧਦੀ ਅਸਫਲਤਾ ਨਾਲ ਜੁੜੀਆਂ ਖ਼ਰਾਬੀਆਂ ਦੇ ਕਾਰਨ ਹੁੰਦੀ ਹੈ ।[12]ਐਚਆਈਵੀ ਦਾ ਏਡਸ ਵਿੱਚ ਵਿਕਾਸ ਹੋਣ ਦੀ ਦਰ ਭਿੰਨ ਭਿੰਨ ਹੁੰਦੀ ਹੈ ਅਤੇ ਇਸ ਉੱਤੇ ਜੀਵਾਂਵਿਕ, ਮੇਜਬਾਨ ਅਤੇ ਵਾਤਾਵਰਣੀ ਕਾਰਕਾਂ ਦਾ ਪ੍ਰਭਾਵ ਪੈਂਦਾ ਹੈ; ਬਹੁਤੇ ਲੋਕਾਂ ਵਿੱਚ ਐਚਆਈਵੀ ਸੰਕਰਮਣ ਦੇ 10 ਸਾਲਾਂ ਦੇ ਅੰਦਰ ਏਡਸ ਵਿਕਸਿਤ ਹੋ ਜਾਵੇਗਾ: ਕੁੱਝ ਲੋਕਾਂ ਵਿੱਚ ਇਹ ਬਹੁਤ ਹੀ ਜਲਦੀ ਹੋ ਜਾਂਦਾ ਹੈ ਅਤੇ ਕੁੱਝ ਲੋਕ ਬਹੁਤ ਜਿਆਦਾ ਲੰਮਾ ਸਮਾਂ ਲੈਂਦੇ ਹਨ।[13][14] ਐਂਟੀ-ਰੇਟਰੋਵਾਇਰਲ ਦੇ ਦੁਆਰਾ ਇਲਾਜ ਕੀਤੇ ਜਾਣ ਉੱਤੇ ਐਚਆਈਵੀ ਪ੍ਰਭਾਵਿਤ ਲੋਕਾਂ ਦੇ ਜਿੰਦਾ ਰਹਿਣ ਦੀ ਸੰਭਾਵਨਾ ਵੱਧ ਜਾਂਦੀ ਹੈ। 2005 ਤੱਕ ਦੀ ਜਾਣਕਾਰੀ ਦੇ ਅਨੁਸਾਰ, ਨਿਦਾਨ ਕੀਤੇ ਜਾ ਸਕਣ ਲਾਇਕ ਏਡਸ ਦੇ ਰੂਪ ਵਿੱਚ ਐਚਆਈਵੀ ਦਾ ਵਿਕਾਸ ਹੋ ਜਾਣ ਦੇ ਬਾਅਦ ਵੀ ਐਂਟੀ-ਰੇਟਰੋਵਾਇਰਲ ਇਲਾਜ ਦੇ ਬਾਅਦ ਵਿਅਕਤੀ ਦਾ ਔਸਤ ਜੀਵਨ-ਕਾਲ 5 ਸਾਲਾਂ ਤੋਂ ਜਿਆਦਾ ਹੁੰਦਾ ਹੈ।[15] ਐਂਟੀ-ਰੇਟਰੋਵਾਇਰਲ ਇਲਾਜ ਦੇ ਬਿਨਾ, ਏਡਜ ਗ੍ਰਸਤ ਕਿਸੇ ਵਿਅਕਤੀ ਦੀ ਮੌਤ ਇੱਕ ਸਾਲ ਦੇ ਅੰਦਰ ਅੰਦਰ ਹੋ ਜਾਂਦੀ ਹੈ।[16]


ਹਵਾਲੇ[ਸੋਧੋ]

  1. "How does HIV cause AIDS?". Science. 260 (5112): 1273–9. May 1993. Bibcode:1993Sci...260.1273W. PMID 8493571. doi:10.1126/science.8493571. 
  2. "Emerging Concepts in the Immunopathogenesis of AIDS". Annual Review of Medicine. 60: 471–84. 2009. PMC 2716400Freely accessible. PMID 18947296. doi:10.1146/annurev.med.60.041807.123549. 
  3. UNAIDS; WHO (December 2007). "2007 AIDS epidemic update" (PDF). p. 10. Retrieved 2008-03-12. 
  4. Desrosiers, Ronald C, ed. (2012). "HIV-Specific Antibodies Capable of ADCC Are Common in Breastmilk and Are Associated with Reduced Risk of Transmission in Women with High Viral Loads". PLOS Pathogens. 8 (6): e1002739. PMC 3375288Freely accessible. PMID 22719248. doi:10.1371/journal.ppat.1002739. 
  5. Hahn, Robert A.; Inhorn, Marcia Claire, eds. (2009). Anthropology and public health : bridging differences in culture and society (2nd ed.). Oxford: Oxford University Press. p. 449. ISBN 978-0-19-537464-3. OCLC 192042314. 
  6. Mead MN (2008). "Contaminants in human milk: weighing the risks against the benefits of breastfeeding". Environmental Health Perspectives. 116 (10): A426–34. PMC 2569122Freely accessible. PMID 18941560. doi:10.1289/ehp.116-a426. Archived from the original on 6 November 2008. 
  7. "Preventing Mother-to-Child Transmission of HIV". HIV.gov (in ਅੰਗਰੇਜ਼ੀ). Retrieved 2017-12-08. 
  8. "Manipulation of dendritic cell function by viruses". Current Opinion in Microbiology. 13 (4): 524–529. 2010. PMID 20598938. doi:10.1016/j.mib.2010.06.002. 
  9. "HIV-1 induced bystander apoptosis". Viruses. 4 (11): 3020–43. Nov 9, 2012. PMC 3509682Freely accessible. PMID 23202514. doi:10.3390/v4113020. 
  10. Kumar, Vinay (2012). Robbins Basic Pathology (9th ed.). p. 147. ISBN 978-1-4557-3787-1. 
  11. PMID 20628133 (ਫਰਮਾ:PMID)
    Citation will be completed automatically in a few minutes. Jump the queue or expand by hand
  12. Lawn SD (2004). "AIDS in Africa: the impact of coinfections on the pathogenesis of HIV-1 infection". J. Infect. Dis. 48 (1): 1–12. PMID 14667787. doi:10.1016/j.jinf.2003.09.001. 
  13. Buchbinder SP, Katz MH, Hessol NA, O'Malley PM, Holmberg SD. (1994). "Long-term HIV-1 infection without immunologic progression". AIDS. 8 (8): 1123–8. PMID 7986410. doi:10.1097/00002030-199408000-00014. 
  14. "Time from HIV-1 seroconversion to AIDS and death before widespread use of highly active antiretroviral therapy: a collaborative re-analysis. Collaborative Group on AIDS Incubation and HIV Survival including the CASCADE EU Concerted Action. Concerted Action on SeroConversion to AIDS and Death in Europe". Lancet. 355 (9210): 1131–7. 2000. PMID 10791375. doi:10.1016/S0140-6736(00)02061-4.  Unknown parameter |month= ignored (help)
  15. Schneider MF, Gange SJ, Williams CM, Anastos K, Greenblatt RM, Kingsley L, Detels R, Munoz A (2005). "Patterns of the hazard of death after AIDS through the evolution of antiretroviral therapy: 1984–2004". AIDS. 19 (17): 2009–18. PMID 16260908. doi:10.1097/01.aids.0000189864.90053.22. 
  16. Morgan D, Mahe C, Mayanja B, Okongo JM, Lubega R, Whitworth JA (2002). "HIV-1 infection in rural Africa: is there a difference in median time to AIDS and survival compared with that in industrialized countries?". AIDS. 16 (4): 597–632. PMID 11873003. doi:10.1097/00002030-200203080-00011.