ਐਜਾਜ਼ ਅਹਿਮਦ
ਐਜਾਜ਼ ਅਹਿਮਦ (ਹਿੰਦੀ: ऐजाज़ अहमद, Urdu: اعجاز احمد; 1941 – 9 ਮਾਰਚ 2022) ਭਾਰਤ ਦਾ ਇੱਕ ਮਾਰਕਸਵਾਦੀ ਸਾਹਿਤਕ ਸਿਧਾਂਤਕਾਰ ਅਤੇ ਸਿਆਸੀ ਟਿੱਪਣੀਕਾਰ ਸੀ।[1]
ਮੁੱਢਲੀ ਜ਼ਿੰਦਗੀ
[ਸੋਧੋ]ਐਜਾਜ਼ ਅਹਿਮਦ ਦਾ ਜਨਮ ਮੁਜ਼ੱਫਰਨਗਰ, ਬ੍ਰਿਟਿਸ਼ ਭਾਰਤ ਵਿੱਚ 1941 ਵਿੱਚ ਹੋਇਆ ਸੀ। ਆਪਣੇ ਮਾਤਾ-ਪਿਤਾ ਨਾਲ, ਉਹ ਵੰਡ ਤੋਂ ਬਾਅਦ ਪਾਕਿਸਤਾਨ ਚਲਾ ਗਿਆ।[ਹਵਾਲਾ ਲੋੜੀਂਦਾ]
ਕੈਰੀਅਰ
[ਸੋਧੋ]ਉਹ ਸੈਂਟਰ ਆਫ਼ ਕੰਟੈਂਪਰਰੀ ਸਟੱਡੀਜ਼, ਨਹਿਰੂ ਮੈਮੋਰੀਅਲ ਮਿਊਜ਼ੀਅਮ ਅਤੇ ਲਾਇਬ੍ਰੇਰੀ, ਨਵੀਂ ਦਿੱਲੀ, ਭਾਰਤ, ਜਵਾਹਰ ਲਾਲ ਨਹਿਰੂ ਯੂਨੀਵਰਸਿਟੀ, ਨਵੀਂ ਦਿੱਲੀ ਵਿਖੇ ਵਿਜ਼ਿਟਿੰਗ ਪ੍ਰੋਫ਼ੈਸਰ, ਯੌਰਕ ਯੂਨੀਵਰਸਿਟੀ, ਟੋਰਾਂਟੋ,ਕੈਨੇਡਾ ਵਿਖੇ ਰਾਜਨੀਤੀ ਸ਼ਾਸਤਰ ਦਾ ਵਿਜ਼ਿਟਿੰਗ ਪ੍ਰੋਫ਼ੈਸਰ ਸੀ। ਉਸਨੇ ਫਰੰਟਲਾਈਨ ਦੇ ਨਾਲ ਇੱਕ ਸੰਪਾਦਕੀ ਸਲਾਹਕਾਰ ਅਤੇ ਨਿਊਜ਼ ਵੈੱਬਸਾਈਟ ਨਿਊਜ਼ਕਲਿਕ ਲਈ ਇੱਕ ਸੀਨੀਅਰ ਨਿਊਜ਼ ਵਿਸ਼ਲੇਸ਼ਕ ਵਜੋਂ ਵੀ ਕੰਮ ਕੀਤਾ[2][3]।
ਕੰਮ
[ਸੋਧੋ]ਆਪਣੀ ਕਿਤਾਬ ਇਨ ਥਿਊਰੀ: ਕਲਾਸਜ਼, ਨੇਸ਼ਨਜ਼, ਲਿਟਰੇਚਰਜ਼ ਵਿੱਚ, ਐਜਾਜ਼ ਅਹਿਮਦ ਮੁੱਖ ਤੌਰ 'ਤੇ ਬਸਤੀਵਾਦ ਅਤੇ ਸਾਮਰਾਜਵਾਦ ਵਿਰੁੱਧ ਅੰਦੋਲਨ ਵਿੱਚ ਸਿਧਾਂਤ ਅਤੇ ਸਿਧਾਂਤਕਾਰਾਂ ਦੀ ਭੂਮਿਕਾ ਬਾਰੇ ਚਰਚਾ ਕਰਦਾ ਹੈ।[4] ਇਸ ਕਿਤਾਬ ਵਿਚ ਏਜਾਜ਼ ਅਹਿਮਦ ਅਮਰੀਕੀ ਚਿੰਤਕ ਫਰੈਡਰਿਕ ਜੈਮਸਨ ਦੁਆਰਾ ਦੇਸ਼ਾਂ ਅਤੇ ਸਾਹਿਤ ਨੂੰ ਪਹਿਲੀ ਦੁਨੀਆ (ਅਮਰੀਕਾ, ਯੂਰੋਪ ਆਦਿ), ਦੂਸਰੀ ਦੁਨੀਆ (ਸੋਵੀਅਤ ਯੂਨੀਅਨ, ਚੀਨ, ਸਮਾਜਵਾਦੀ ਦੇਸ਼) ਅਤੇ ਤੀਸਰੀ ਦੁਨੀਆ (ਏਸ਼ੀਆ, ਅਫ਼ਰੀਕਾ ਤੇ ਲਾਤੀਨੀ ਅਮਰੀਕਾ ਦੇ ਦੇਸ਼) ਦੀਆਂ ਸ਼੍ਰੇਣੀਆਂ ਵਿਚ ਵੰਡਣ ’ਤੇ ਇਤਰਾਜ਼ ਕਰਦਾ ਹੈ। ਏਜਾਜ਼ ਅਨੁਸਾਰ ਕਿਸੇ ਲਿਹਾਜ਼ ਨਾਲ ਪਹਿਲੀ ਦੁਨੀਆ ਤੇ ਦੂਸਰੀ ਦੁਨੀਆ ਦੀਆਂ ਸ਼੍ਰੇਣੀਆਂ ਨੂੰ ਤਾਂ ਸਹੀ ਕਿਹਾ ਜਾ ਸਕਦਾ ਹੈ ਕਿਉਂਕਿ ਪਹਿਲੀ ਦੁਨੀਆ ਵਿਚ ਉਤਪਾਦਨ ਤੇ ਪੈਦਾਵਾਰ ਦਾ ਤੌਰ-ਤਰੀਕਾ ਸਰਮਾਏਦਾਰੀ ਵਾਲਾ ਹੈ ਅਤੇ ਦੂਸਰੀ ਦੁਨੀਆ ਦਾ ਸਮਾਜਵਾਦੀ ਤਰੀਕੇ ਵਾਲਾ ਪਰ ਏਸ਼ੀਆ ਅਤੇ ਅਫ਼ਰੀਕਾ ਦੇ ਦੇਸ਼ਾਂ ਨੂੰ ਤੀਸਰੀ ਦੁਨੀਆ ਦੇ ਦੇਸ਼ ਕਹਿ ਕੇ ਇਕੋ ਰੱਸੇ ਵਿਚ ਨੂੜਨਾ ਗ਼ਲਤ ਹੈ; ਇਸ ਤਰ੍ਹਾਂ ਕਰਕੇ ਫਰੈਡਰਿਕ ਜੈਮਸਨ ਇਕ ਸਿਧਾਂਤਕ ਜਾਲ ਵਿਚ ਫਸ ਰਿਹਾ ਹੈ ਜਿਸ ਅਨੁਸਾਰ ਇਹ ਤੈਅ ਹੁੰਦਾ ਹੈ ਕਿ ਪਹਿਲੀ ਦੁਨੀਆ ਦੇ ਦੇਸ਼ ਬੁਨਿਆਦੀ ਰੂਪ ਵਿਚ ਵਧੀਆ ਅਤੇ ਤੀਸਰੀ ਦੁਨੀਆ ਦੇ ਲੋਕਾਂ ਦੇ ਇਤਿਹਾਸ ਦੇ ਸਿਰਜਣਹਾਰੇ ਹਨ, ਏਸ਼ੀਆ ਤੇ ਅਫ਼ਰੀਕੀ ਦੇਸ਼ਾਂ ਅਤੇ ਉਨ੍ਹਾਂ ਦੇ ਸਾਹਿਤ ਨੂੰ ਬਸਤੀਵਾਦ ਦੇ ਗ਼ੁਲਾਮ ਰਹੇ ਹੋਣ ਦੀ ਪੱਕੀ ਜਿਲਦ ਵਿਚ ਬੰਨ੍ਹ ਦਿੱਤਾ ਜਾਂਦਾ ਹੈ ਜਿਸ ਕਾਰਨ ਉਨ੍ਹਾਂ ਦੇ ਸੰਘਰਸ਼, ਸੱਭਿਆਚਾਰ, ਪਰੰਪਰਾਵਾਂ, ਸਾਹਿਤ ਅਤੇ ਗਿਆਨ ਖੇਤਰ ਵਿਚ ਪ੍ਰਾਪਤੀਆਂ ਗੌਣ ਤੇ ਊਣੀਆਂ ਪ੍ਰਤੀਤ ਹੁੰਦੀਆਂ ਹਨ। ਇਸ ਬਹਿਸ ਦੌਰਾਨ ਏਜਾਜ਼ ਸਾਨੂੰ ਵੀ ਚੇਤੰਨ ਕਰਵਾਉਂਦਾ ਹੈ ਕਿ ਅਸੀਂ ਦੇਸ਼ਾਂ, ਸਾਹਿਤਾਂ, ਸੱਭਿਆਚਾਰਾਂ ਆਦਿ ਨੂੰ ਸ਼੍ਰੇਣੀਬੱਧ ਕਰਨ ਵਿਚ ਕਾਹਲੀ ਨਾ ਕਰੀਏ ਕਿਉਂਕਿ ਇਸ ਨਾਲ ਅਸੀਂ ਉਨ੍ਹਾਂ ਦੀਆਂ ਜਟਿਲ ਬਣਤਰਾਂ ਅਤੇ ਉਨ੍ਹਾਂ ’ਚੋਂ ਉੱਭਰਦੇ ਸਰੋਕਾਰਾਂ ਨੂੰ ਅੱਖੋਂ ਪਰੋਖੇ ਕਰ ਰਹੇ ਹੁੰਦੇ ਸਨ। ਏਜਾਜ਼ ਫ਼ਲਸਤੀਨੀ-ਅਮਰੀਕੀ ਚਿੰਤਕ ਐਡਵਰਡ ਸਈਅਦ ਦੀ ਕਿਤਾਬ ‘ਪੂਰਬਵਾਦ (Orientalism)’ ਵਿਚ ਦਿੱਤੀਆਂ ਗਈਆਂ ਧਾਰਨਾਵਾਂ ਨਾਲ ਅਸਹਿਮਤੀ ਜ਼ਾਹਿਰ ਕਰਦਾ ਹੈ।[5]
ਏਜਾਜ਼ ਅਹਿਮਦ ਨੇ ਇਕ ਲੇਖ ‘ਫਾਸ਼ੀਵਾਦ ਅਤੇ ਕੌਮੀ ਸੱਭਿਆਚਾਰ : ਹਿੰਦੂਤਵ ਦੇ ਦਿਨਾਂ ਵਿਚ ਗ੍ਰਾਮਸ਼ੀ ਨੂੰ ਪੜ੍ਹਦਿਆਂ’ ਵਿਚ ਕਿਹਾ ਸੀ ਕਿ ‘‘ਹਰ ਦੇਸ਼ ਵਿਚ ਉਹੋ ਜਿਹਾ ਫਾਸ਼ੀਵਾਦ, ਜੋ ਉਸ ਦੇਸ਼ ਦੇ ਅਨੁਸਾਰ ਹੁੰਦਾ ਹੈ, ਆਉਂਦਾ ਹੈ (Every country gets the fascism it deserves)।’’ ਏਜਾਜ਼ ਅਹਿਮਦ ਨੇ ਬੌਧਿਕਾਂ ਨੂੰ ਕਰਨ ਨੂੰ ਕਿਹਾ ਸੀ ‘ਹੋਰ ਜ਼ਿਆਦਾ ਜਟਿਲ ਵਿਸ਼ਲੇਸ਼ਣ’, ਨੂੰ ਗੰਭੀਰਤਾ ਨਾਲ ਕਰੀਏ, ਅਸੀਂ ਬਣੀਆਂ-ਬਣਾਈਆਂ ਘਾੜਤਾਂ ’ਤੇ ਪ੍ਰਵਚਨ ਉਸਾਰਨ ਦੀ ਆਦਤ ਨੂੰ ਤਿਆਗੀਏ। ਏਜਾਜ਼ ਨੇ ਤਿੰਨ ਸਾਲ ਪਹਿਲਾਂ ਕਿਹਾ ਸੀ, ‘‘ਉਦਾਰਵਾਦੀ ਸਿਆਸਤ ਦੇ ਖੰਡਰਾਂ ਵਿਚ ਖੱਬੇ-ਪੱਖੀ ਏਨੀ ਬੁਰੀ ਤਰ੍ਹਾਂ ਇਕੱਲੇ, ਅਲਹਿਦਾ ਤੇ ਖਿੰਡਰੇ ਹੋਏ ਹਨ ਕਿ ਉਨ੍ਹਾਂ ਨੂੰ ਆਪਣੀ ਹੋਂਦ ਨੂੰ ਬਚਾਉਣ ਦੀ ਲੜਾਈ ਲੜਨੀ ਪੈਣੀ ਹੈ।’’[5]
ਕਿਤਾਬਾਂ
[ਸੋਧੋ]- ਇਨ ਥਿਓਰੀ
- ਰਿਫਲੈਕਸ਼ਨ ਆਨ ਆਵਰ ਟਾਈਮਸ
- ਇਰਾਕ, ਅਫਗਾਨਿਸਤਾਨ ਐਂਡ ਇੰਪੀਅਰਲਿਜਮ ਆਫ਼ ਆਵਰ ਟਾਈਮ - ਲੈਫਟਵਰਡ ਬੁੱਕ, ਨਵੀੰ ਦਿੱਲੀ
ਹਵਾਲੇ
[ਸੋਧੋ]- ↑ Patnaik, Prabhat (2022-03-10). "Prof. Aijaz Ahmed | A true Marxist intellectual with a wide scholarship". The Hindu (in Indian English). ISSN 0971-751X. Retrieved 2022-04-11.
- ↑ ഡെന്നിസ്, സുബിന്. "എജാസ് അഹമ്മദിനെ വായിക്കേണ്ടതുണ്ട്; ഇന്നിന്റെ ലോകത്തെ മനസ്സിലാക്കാനും ദിശ മാറ്റിത്തീർക്കാനും" [Ajaz needs to read Ahmed; To understand and change the direction of today's world]. Mathrubhumi.com (in Malayalam). Retrieved 2022-03-10.
{{cite web}}
: CS1 maint: unrecognized language (link) - ↑ "Renowned Marxist philosopher Aijaz Ahmad passes away". Mathrubhumi.com. 10 March 2022. Retrieved 10 March 2022.
- ↑ "The Life of a Great Marxist: Aijaz Ahmad (1941-2022)". NewsClick.com (in ਅੰਗਰੇਜ਼ੀ). 2022-03-10. Retrieved 2022-03-10.
- ↑ 5.0 5.1 ਸਵਰਾਜਬੀਰ, Tribune News. "ਏਜਾਜ਼ ਅਹਿਮਦ ਅਤੇ ਸਾਡੇ ਸੋਚਣ ਦਾ ਤਰੀਕਾ". Tribuneindia News Service. Retrieved 2022-04-12.