ਐਨਹਦੂਆਨਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਐਨਹਦੂਆਨਾ, ਅਕਾਦ ਦੇ ਸਰਗੋਨ ਦੀ ਪੁੱਤਰੀ, ਲਗਭਗ 2300 ਬੀ.ਸੀ.

ਐਨਹਦੂਆਨਾ (ਸੁਮੇਰੀ: 𒂗𒃶𒌌𒀭𒈾,[1] ਲਿਪੀਅੰਤਰਨ ਨਹਦੂਆਨਾ, ਏਨ-ਹੇਦੁ-ਅਨਾ, ;[2] FL. 23 ਸਦੀ ਬੀ.ਸੀ.) ਸਭ ਤੋਂ ਪਹਿਲੀ ਜਾਣੀ ਜਾਂਦੀ ਕਵੀ ਹੈ, ਜਿਸ ਦਾ ਨਾਮ ਦਰਜ ਕੀਤਾ ਮਿਲਦਾ ਹੈ। ਉਹ ਇਨਾਨਾ ਦੇਵੀ ਅਤੇ ਚੰਨ ਦੇਵਤਾ ਨਾਨਾ (ਸੀਨ) ਦੀ ਮਹਾ ਪੁਜਾਰਨ ਸੀ। ਉਹ ਊਰ ਨਾਮ ਦੇ ਸੁਮੇਰੀ ਸ਼ਹਿਰ-ਰਾਜ ਵਿੱਚ ਰਹਿੰਦੀ ਸੀ।

ਸੁਮੇਰੀਅਨ ਸਾਹਿਤ ਵਿੱਚ ਐਨਹਦੂਆਨਾ ਦਾ ਯੋਗਦਾਨ, ਜੋ ਨਿਸ਼ਚਿਤ ਤੌਰ 'ਤੇ ਉਸ ਦੇ ਨਾਮ ਨਾਲ ਜੁੜਿਆ ਹੋਇਆ ਹੈ, ਵਿੱਚ ਇਨਾਨਾ ਦੀ ਉਸਤਤ ਵਿੱਚ ਕਈ ਨਿਜੀ ਸ਼ਰਧਾ ਗੀਤ ਅਤੇ " ਸੁਮੇਰੀਅਨ ਮੰਦਰ ਭਜਨ" ਵਜੋਂ ਜਾਣੇ ਜਾਂਦੇ ਭਜਨਾਂ ਦਾ ਇੱਕ ਸੰਗ੍ਰਹਿ ਸ਼ਾਮਲ ਹੈ। ਹੋਰ ਵਧੀਕ ਪਾਠ ਵੀ ਉਸ ਦੇ ਨਾਂ ਨਾਲ ਜੁੜੇ ਹੋਏ ਹਨ।[3] ਇਸ ਨਾਲ ਉਹ ਵਿਸ਼ਵ ਇਤਿਹਾਸ ਵਿੱਚ ਪਹਿਲੀ ਨਾਮ ਤੋਂ ਜਾਣੀ ਜਾਂਦੀ ਲੇਖਕ ਬਣ ਜਾਂਦੀ ਹੈ।

ਉਹ ਸਭ ਤੋਂ ਪਹਿਲੀ ਜਾਣੀ ਜਾਂਦੀ ਔਰਤ ਸੀ, ਜਿਸ ਨੂੰ ਐਨ ਦਾ ਖਿਤਾਬ ਮਿਲਿਆ ਹੋਇਆ ਸੀ ਜੋ ਅਕਸਰ ਇੰਤਹਾਈ ਸਿਆਸੀ ਅਹਿਮੀਅਤ ਦਾ ਹਾਮਲ ਬਾਦਸ਼ਾਹਾਂ ਦੀਆਂ ਧੀਆਂ ਨੂੰ ਮਿਲਦਾ ਸੀ।[4] ਉਸ ਨੂੰ ਇਹ ਰੋਲ ਤੇ ਉਸ ਦੇ ਪਿਤਾ, ਅਕਾਦ ਦੇ ਰਾਜਾ ਸਰਗੋਨ ਨੇ ਨਿਯੁਕਤ ਕੀਤਾ ਸੀ। ਉਸ ਦੀ ਮਾਂ ਸ਼ਾਇਦ ਰਾਣੀ ਤਾਸ਼ਲੋਤੋਮ ਸੀ। ਸਰਗੋਨ ਨੇ ਐਨਹਦੂਆਨਾ ਨੂੰ ਇੱਕ ਡੂੰਘੀ ਸਿਆਸੀ ਚਾਲ ਦੇ ਤੌਰ 'ਤੇ ਮੁੱਖ ਪੁਜਾਰਨ ਨਿਯੁਕਤ ਕੀਤਾ ਸੀ। ਉਸਦਾ ਮਕਸਦ ਆਪਣੀ ਸਲਤਨਤ ਦੇ ਦੱਖਣ ਵਿੱਚ ਜਿੱਥੇ ਉਰ ਸ਼ਹਿਰ ਸਥਿਤ ਸੀ, ਸੱਤਾ ਹਾਸਲ ਕਰਨ ਵਿੱਚ ਉਸ ਦੀ ਮਦਦ ਲੈਣਾ ਸੀ।[5]

ਉਹ ਆਪਣੇ ਭਰਾ ਰਿਮਸ਼ ਦੇ ਸ਼ਾਸਨਕਾਲ ਦੌਰਾਨ ਆਪਣੇ ਅਹੁਦੇ 'ਤੇ ਕਾਇਮ ਰਹੀ। ਜਦੋਂ ਉਹ ਕਿਸੇ ਤਰ੍ਹਾਂ ਦੇ ਰਾਜਨੀਤਿਕ ਰੱਫੜ ਵਿੱਚ ਉਲਝ ਗਈ। ਉਸ ਨੂੰ ਬਰਤਰਫ਼ ਕਰ ਦਿੱਤਾ ਗਿਆ, ਅਤੇ ਬਾਅਦ ਵਿੱਚ ਉਸ ਨੂੰ ਉੱਚ ਮਹਾ ਪੁਜਾਰਨ ਬਹਾਲ ਕਰ ਦਿੱਤਾ ਗਿਆ। ਉਸ ਦੀ ਰਚਨਾ 'ਦ ਐਕਜਾਲਟੇਸ਼ਨ ਆਫ ਇੰਨਾਨਾ' ਜਾਂ 'ਨਿਨ ਮੇ ਸਾਰਾ'[6] ਵਿੱਚ ਉਰ ਤੋਂ ਕੱਢੇ ਜਾਣ ਅਤੇ ਫਿਰ ਬਹਾਲੀ ਬਾਰੇ ਵੇਰਵੇ ਸਹਿਤ ਜਾਣਕਾਰੀ ਮਿਲਦੀ ਹੈ।[5] ਇਸਦਾ 'ਅੱਕਾਦੀ ਦਾ ਸਰਾਪ' ਨਾਲ ਵੀ ਸੰਬੰਧ ਬਣਦਾ ਹੈ[7] ਜਿਸ ਵਿੱਚ ਨਰਮ-ਸਿਨ, ਜਿਸ ਦੇ ਤਹਿਤ ਵੀ ਐਨਹਦੂਆਨਾ ਨੇ ਕੰਮ ਕੀਤਾ ਹੋ ਸਕਦਾ ਹੈ, ਨੂੰ ਏਨਲਿਲ ਨੇ ਸਰਾਪ ਦੇ ਦਿੱਤਾ ਅਤੇ ਬਾਹਰ ਕਰ ਦਿੱਤਾ। ਉਸਦੀ ਮੌਤ ਤੋਂ ਬਾਅਦ, ਐਨਹਦੂਆਨਾ ਨੂੰ ਇੱਕ ਮਹੱਤਵਪੂਰਨ ਹਸਤੀ, ਦੇ ਤੌਰ 'ਤੇ ਅਤੇ ਸ਼ਾਇਦ ਅਰਧ-ਦੈਵੀ ਰੁਤਬਾ ਪ੍ਰਾਪਤ ਕਰਨ ਲਈ ਵੀ ਯਾਦ ਕੀਤਾ ਜਾਣਾ ਜਾਰੀ ਰਿਹਾ।[8]

ਪਿਛੋਕੜ ਅਤੇ ਪੁਰਾਤੱਤਵ ਖੋਜ.[ਸੋਧੋ]

1927 ਵਿਚ, ਬ੍ਰਿਟਿਸ਼ ਪੁਰਾਤੱਤਵ-ਵਿਗਿਆਨੀ ਸਰ ਲਿਓਨਾਰਡ ਵੂਲੀ ਨੇ ਸੁਮੇਰੀਆ ਦੇ ਸ਼ਹਿਰ ਉਰ ਦੀ ਖੁਦਾਈ ਵਿੱਚ ਐਨਹਦੂਆਨਾ ਕੈਲਸਾਈਟ ਡਿਸਕ ਦੀ ਖੋਜ ਕੀਤੀ।[9] ਐਨਹਦੂਆਨਾ ਦੀ ਤਸਵੀਰ ਉਸਦੀ ਮਹੱਤਤਾ ਉੱਤੇ ਜ਼ੋਰ ਦੇਣ ਲਈ ਡਿਸਕ ਉੱਤੇ ਪ੍ਰਮੁੱਖਤਾ ਨਾਲ ਰੱਖੀ ਗਈ ਹੈ। ਵੂਲੀ ਨੇ ਉਹ ਮੰਦਰ ਕੰਪਲੈਕਸ ਵੀ ਲਭਿਆ ਜਿੱਥੇ ਪੁਜਾਰਨ ਨੂੰ ਦਫ਼ਨਾਇਆ ਗਿਆ ਸੀ।[10] ਵੂਲੀ ਨੇ ਉਰ ਵਿੱਚ ਆਪਣੀਆਂ "ਉਰ ਖੁਦਾਈਆਂ" ਵਿੱਚ ਇੱਕ ਪੰਨੇ ਤੇ ਐਨਹੂਦੁਆਨਾ ਦਾ ਸੰਖੇਪ ਵਿੱਚ ਵਰਣਨ ਕੀਤਾ,[11] ਪਰ ਐਨਹੂਦੁਆਨਾ ਦੀ ਮਹੱਤਤਾ ਨੂੰ ਉਦੋਂ ਤਕ ਪਛਾਣਿਆ ਨਹੀਂ ਜਾ ਸਕਿਆ ਜਦੋਂ ਤੱਕ ਐਡਮ ਫਾਲਕੇਨਸਟਾਈਨ ਨੇ ਐਨਹੂਦੁਆਨਾ ਬਾਰੇ “ਐਨਹੂਦੁਆਨਾ, ਅੱਕਦ ਦੇ ਸਰਗੋਨ ਦੀ ਧੀ” ਸਿਰਲੇਖ ਹੇਠ ਪਹਿਲਾ ਵਿਦਵਤਾਪੂਰਨ ਲੇਖ 1958 ਵਿੱਚ ਪ੍ਰਕਾਸ਼ਤ ਨਹੀਂ ਕੀਤਾ।[12] ਇਸ ਤੋਂ ਬਾਅਦ ਹੈਲੋ ਅਤੇ ਵੈਨ ਡਿਜਕ ਨੇ 1968 ਵਿੱਚ ਐਨਹੂਦੁਆਨਾ ਦੇ ਕੰਮ ਦਾ ਪਹਿਲਾ ਅਨੁਵਾਦ ਅਤੇ ਲੰਬੀ ਚਰਚਾ ਕਿਤਾਬ ਰੂਪ ਵਿੱਚ ਪ੍ਰਕਾਸ਼ਤ ਕੀਤੀ।[13]

ਹਵਾਲੇ[ਸੋਧੋ]

 1. Reallexikon der Assyriologie,v. 2, B–E, 1938, p. 373
 2. "En HeduAnna (EnHedu'Anna) philosopher of Iraq – 2354 BCE". Women-philosophers dot com. Archived from the original on 2013-02-09. {{cite web}}: Unknown parameter |dead-url= ignored (|url-status= suggested) (help)
 3. Hallo and Van Dijk 1968 p. 3.
 4. J Renger 1967: "Untersuchungen zum Priestertum in der altbabylonischen Zeit", Zeitschrift für Assyriologie und vorderasiatische Archäologie. Vol. 58. p. 118.
 5. 5.0 5.1 Franke, p. 831
 6. "ETCSL translation: t.4.07.2". Archived from the original on 2016-04-04. Retrieved 2019-10-28. {{cite web}}: Unknown parameter |dead-url= ignored (|url-status= suggested) (help)
 7. "ETCSL translation: t.2.1.5". Archived from the original on 2017-07-08. Retrieved 2019-10-28. {{cite web}}: Unknown parameter |dead-url= ignored (|url-status= suggested) (help)
 8. Hallo and Van Dijk 1968 p. 5
 9. Mark, Joshua J. "Enheduanna", Ancient History Encyclopedia, March 24, 2014. Retrieved June 25, 2017.
 10. Woolley, Leonard. Ur Excavations II: The royal cemetery: a report on the pre-dynastic and Sargonid graves excavated between 1926 and 1931". For the Trustees of the two Museums by the Oxford University Press, Oxford, 1934 p.312, 334–335 & 358.
 11. Woolley, C.L., Excavations at Ur, p.115.
 12. Falkenstein, A., "Enhedu'anna, Die Tochter Sargons von Akkade," Revue d'Assyriologie et d'archéologie orientale, Vol. 52, No. 2 (1958), pp. 129–131 (in German). JSTOR link. Retrieved 25 June 2017.
 13. Hallo, William W. and Van Dijk, J.J.A., The Exaltation of Inanna, Yale University Press (1968).