ਐਨ, ਗ੍ਰੇਟ ਬ੍ਰਿਟੇਨ ਦੀ ਰਾਣੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਐਨ
Anne1705.jpg
ਪੋਰਟਰੇਟ Michael Dahl, 1705
ਇੰਗਲੈਂਡ, ਸਕਾਟਲੈੰਡ ਅਤੇ ਆਇਰਲੈਂਡ ਦੀ ਰਾਣੀ
(more...)
ਸ਼ਾਸਨ ਕਾਲ 8 March 1702 – 1 May 1707
ਬ੍ਰਿਟੇਨ
23 ਅਪ੍ਰੈਲ 1702
ਪੂਰਵ-ਅਧਿਕਾਰੀ William III & II
Queen of Great Britain and Ireland (more...)
Reign 1 May 1707 – 1 August 1714
successor1 George I
ਜੀਵਨ-ਸਾਥੀ Prince George of Denmark
(ਵਿ. 1683; ਮੌ. 1708)
ਔਲਾਦ
more...
Prince William, Duke of Gloucester
ਘਰਾਣਾ Stuart
ਪਿਤਾ James II & VII
ਮਾਂ Anne Hyde
ਜਨਮ 6 ਫਰਵਰੀ 1665(1665-02-06)
St James's Palace, Westminster, England
ਮੌਤ 1 ਅਗਸਤ 1714(1714-08-01) (ਉਮਰ 49)
Kensington Palace, Middlesex, England, Great Britain
ਦਫ਼ਨ 24 August 1714
Westminster Abbey
ਦਸਤਖ਼ਤ
ਧਰਮ Anglican

ਐਨ (6 ਫਰਵਰੀ 1665 – 1 ਅਗਸਤ 1714)[lower-alpha 1]  ਇੰਗਲੈਂਡ, ਸਕਾਟਲੈਂਡ ਅਤੇ ਆਇਰਲੈਂਡ ਦੀ 8 ਮਾਰਚ 1702 ਤੋਂ  1 ਮਈ 1707 ਤੱਕ ਰਾਣੀ ਸੀ।  1 ਮਈ 1707 ਨੂੰ ਯੂਨੀਅਨ ਦੇ ਐਕਟਾਂ ਦੇ ਤਹਿਤ ਉਸ ਦੇ ਦੋ ਰਾਜ, ਇੰਗਲੈੰਡ ਅਤੇ ਸਕੌਟਲੈਂਡ, ਗ੍ਰੇਟ ਬ੍ਰਿਟੇਨ ਦੇ ਰੂਪ ਵਿਚ ਇੱਕ ਪ੍ਰਭੂਤ ਰਾਜ ਦੇ ਤੌਰ ਤੇ ਸੰਯੁਕਤ ਰਾਜ ਦੇ ਰੂਪ ਵਿੱਚ ਇੱਕ ਹੋ ਗਏ। ਉਸ ਨੇ ਗ੍ਰੇਟ ਬ੍ਰਿਟੇਨ ਅਤੇ ਆਇਰਲੈਂਡ ਦੀ ਰਾਣੀ ਦੇ ਤੌਰ ਤੇ ਆਪਣੀ ਮੌਤ ਤੱਕ ਹਕੂਮਤ ਕਰਦੀ ਰਹੀ।

ਐਨ ਦਾ ਜਬ੍ਮ ਆਪਣੇ ਚਾਚਾ ਚਾਰਲਸ II ਦੀ ਹਕੂਮਤ ਦੌਰਾਨ ਹੋਇਆ ਸੀ, ਜਿਸਦੇ  ਕੋਈ ਵੀ ਜਾਇਜ਼ ਬੱਚੇ ਨਹੀਂ ਸਨ। ਇਸ ਲਈ ਐਨ ਦਾ ਪਿਤਾ  ਜੇਮਜ ਉਸਦਾ ਵਾਰਿਸ ਬਣਦਾ ਸੀ1 ਉਸਦਾ ਸ਼ੱਕੀ ਰੋਮਨ ਕੈਥੋਲਿਕ ਹੋਣਾ ਇੰਗਲੈਂਡ ਵਿਚ ਪਸੰਦ ਨਹੀਂ ਸੀ ਕੀਤਾ ਜਾਂਦਾ। ਅਤੇ ਚਾਰਲਸ ਦੇ ਨਿਰਦੇਸ਼ ਤੇ ਐਨ ਅਤੇ ਉਸ ਦੀ ਵੱਡੀ ਭੈਣ, ਮੈਰੀ ਨੂੰ ਐਂਗਲੀਕਨਾਂ ਦੇ ਤੌਰ ਤੇ ਪਾਲਿਆ ਪੋਸਿਆ ਗਿਆ ਸੀ।  ਜੇਮਜ ਨੇ ਚਾਰਲਸ ਦੀ ਥਾਂ ਗੱਦੀ ਸੰਭਾਲੀ ਉਸਦੇ ਤਿੰਨ ਸਾਲ ਬਾਅਦ ਉਸ ਨੂੰ 1688 ਦੇ ਗਲੋਰੀਅਸ ਰੈਵੋਲਿਊਸ਼ਨ ਨੇ ਗੱਦੀ ਤੋਂ ਹ2 ਟਾ ਦਿੱਤਾ। ਐਨ ਦੀ ਭੈਣ ਅਤੇ ਡੱਚ ਪ੍ਰੋਟੈਸਟੈਂਟ ਭਣੋਈਆ ਅਤੇ ਚਚੇਰੇ ਭਰਾ ਔਰੇਂਜ ਦੇ  ਵਿਲੀਅਮ III  ਦਾ ਸਾਂਝਾ ਰਾਜਭਾਗ ਬਣ ਗਿਆ। ਭਾਵੇਂ ਬਿਨਾਂ ਦੀ ਬੜੀ ਨੇੜਤਾ ਸੀ ਪਰ ਮੈਰੀ ਦੀ ਗੱਦੀ ਨਸ਼ੀਨੀ ਦੇ ਥੋੜੀ ਦੇਰ ਬਾਅਦ ਉਨ੍ਹਾਂ ਦੇ ਐਨ ਦੇ ਵਿੱਤ, ਸਥਿਤੀ ਅਤੇ ਪਸੰਦ ਵਿਅਕਤੀਆਂ ਦੇ ਮਤਭੇਦ ਪੈਦਾ ਹੋ ਗਏ।  ਵਿਲੀਅਮ ਅਤੇ ਮੈਰੀ ਦੇ  ਕੋਈ ਬੱਚਾ ਨਹੀਂ ਸੀ। 1694 ਵਿਚ ਮੈਰੀ ਦੀ ਮੌਤ ਦੇ ਬਾਅਦ ਵਿਲੀਅਮ ਨੇ 1702 ਵਿਚ ਆਪਣੀ ਮੌਤ ਤੱਕ ਇਕੱਲੇ ਨੇ ਰਾਜ ਕੀਤਾ।  ਐਨ ਉਸ ਦੀ ਵਾਰਸ ਬਣੀ।

ਆਪਣੇ ਰਾਜ ਦੇ ਦੌਰਾਨ ਐਨ ਨੇ ਮਾਡਰੇਟ ਟੋਰੀ ਸਿਆਸਤਦਾਨਾਂ ਦਾ ਪੱਖ ਪੂਰਿਆ ਜੋ ਕਿ ਹੋਰਨਾਂ ਵ੍ਹਿੱਗ ਵਿਰੋਧੀਆਂ ਨਾਲੋਂ ਉਸਦੇ ਐਂਗਲੀਕਨ ਧਾਰਮਿਕ ਵਿਚਾਰਾਂ ਦੇ  ਵੱਧ ਨੇੜੇ ਲੱਗਦੇ ਸਨ। ਸਪੇਨੀ ਉਤਰਾਧਿਕਾਰਤਾ ਦੀ ਲੜਾਈ ਦੌਰਾਨ ਵ੍ਹਿੱਗ ਹੋਰ ਤਾਕਤਵਰ ਹੋ ਗਏ, ਪਰ 1710 ਵਿਚ ਐਨ ਨੇ ਉਨ੍ਹਾਂ ਵਿੱਚੋਂ ਬਹੁਤਿਆਂ ਨੂੰ ਉਨ੍ਹਾਂ ਦੇ ਅਹੁਦਿਆਂ ਤੋਂ ਹਟਾ ਦਿੱਤਾ। ਸਿਆਸੀ ਮੱਤਭੇਦ ਪੈਦਾ ਹੋਣ ਦੇ ਨਤੀਜੇ ਦੇ ਤੌਰ ਤੇ ਮਾਰਲਬਰੋ ਦੀ ਡਚੈੱਸ ਸਾਰਾਹ ਚਰਚਿਲ ਨਾਲ ਉਸਦੀ ਗਹਿਰੀ ਦੋਸਤੀ ਖਟਾਈ ਵਿੱਚ ਪੈ ਗਈ। ਡਚੈੱਸ ਨੇ ਆਪਣੀਆਂ ਯਾਦਾਂ ਵਿਚ ਰਾਣੀ ਦਾ ਮਾਮੂਲੀ ਅੰਦਾਜ਼ ਵਿਚ ਵਰਣਨ ਕਰਕੇ ਬਦਲਾ ਲਿਆ ਜਿਸਨੂੰ ਇਤਿਹਾਸਕਾਰਾਂ ਨੇ ਵੱਡੇ ਪੈਮਾਨੇ ਤੇ ਪਰਵਾਨ ਕਰ ਲਿਆ। ਇਹ ਦਰੁਸਤੀ ਵੀਹਵੀਂ ਸਦੀ ਦੇ ਅਖੀਰ ਵਿੱਚ ਮੁੜ-ਮੁਲਾਂਕਣ ਕਰਨ ਉਪਰੰਤ ਕੀਤੀ ਗਈ।

ਐਨ ਆਪਣੀ ਸਾਰੀ ਜ਼ਿੰਦਗੀ ਬੀਮਾਰ ਰਹੀ ਅਤੇ ਉਸਦੀ ਸਿਹਤ ਬਿਗੜਦੀ ਚਲੀ ਗਈ ਅਤੇ ਆਪਣੀ ਜ਼ਿੰਦਗੀ ਦੇ 30ਵਿਆਂ ਦੇ ਦੌਰਾਨ,  ਉਸਦਾ ਲੰਗੜਾਪਣ ਅਤੇ ਮੋਟਾਪਾ ਵਧਦਾ ਗਿਆ। ਇਸ ਦੇ ਬਾਵਜੂਦ ਕਿ ਉਹ 17 ਵਾਰ ਆਪਣੇ ਪਤੀ ਪ੍ਰਿੰਸ ਜਾਰਜ ਆਫ਼ ਡੈਨਮਾਰਕ, ਰਾਹੀਂ ਗਰਭਪਤੀ ਹੋਈ ਪਰ ਬੇਔਲਾਦ ਹੀ ਉਸ ਦੀ ਮੌਤ ਹੋ ਗਈ ਅਤੇ ਉਹ ਸਟੂਆਰਟ ਖ਼ਾਨਦਾਨ ਦੀ ਆਖਰੀ ਹੁਕਮਰਾਨ ਸੀ। ਬੰਦੋਬਸਤ ਐਕਟ 1701 ਦੇ ਤਹਿਤ ਜਦੋਂ ਸਾਰੇ ਕੈਥੋਲਿਕ ਬਾਹਰ ਕਰ ਦਿੱਤੇ ਗਏ, ਉਸ ਦਾ ਵਾਰਸ ਹੈਨੋਵਰ ਘਰਾਣੇ ਤੋਂ ਉਸਦਾ ਦੂਜਾ ਕਜ਼ਨ ਜਾਰਜ ਪਹਿਲਾ  ਬਣਿਆ,  ਜਿਸ ਨਾਨੀ ਬੋਹੀਮਿਆ ਦੀ ਰਾਣੀ, ਏਲਿਜ਼ਬੇਤ ਸਟੂਅਰਟ, ਜੇਮਜ ਛੇਵੇਂ ਅਤੇ ਪਹਿਲੇ ਦੀ ਧੀ ਸੀ।

ਸ਼ੁਰੂ ਦਾ ਜੀਵਨ[ਸੋਧੋ]

Anne (centre) and her sister Mary (left) with their parents, the Duke and Duchess of York, painted by Peter Lely and Benedetto Gennari II

ਐਨ ਦਾ ਜਨਮ 11:39 ਵਜੇ ਸੀ. 6 ਫਰਵਰੀ 1665 ਨੂੰ ਲੰਡਨ ਦੇ ਸੇਂਟ ਜੇਮਜ਼ ਦੇ ਪੈਲੇਸ ਵਿਚ ਦ ਡਿਊਕ ਆਫ ਯੌਰਕ (ਬਾਅਦ ਵਿਚ ਜੇਮਜ਼ ਦੂਜੇ ਅਤੇ ਸੱਤਵੇਂ), ਅਤੇ ਉਸਦੀ  ਪਹਿਲੀ ਪਤਨੀ ਐਨ ਹਾਇਡ ਦੇ ਘਰ ਚੌਥੇ ਬੱਚੇ ਅਤੇ ਦੂਸਰੀ ਬੇਟੀ ਦੇ ਤੌਰ ਤੇ ਹੋਇਆ ਸੀ। [1] ਉਸ ਦਾ ਪਿਤਾ ਰਾਜਾ ਚਾਰਲਸ ਦੂਜੇ ਦਾ ਛੋਟਾ ਭਰਾ ਸੀ, ਜਿਸਨੇ ਇੰਗਲੈਂਡ, ਸਕੌਟਲੈਂਡ ਅਤੇ ਆਇਰਲੈਂਡ ਦੇ ਤਿੰਨ ਰਾਜਾਂ ਤੇ ਸ਼ਾਸਨ ਕੀਤਾ ਸੀ ਅਤੇ ਉਸਦੀ ਮਾਂ ਕਲੇਅਰਡਨ ਦੇ ਪਹਿਲੇ ਅਰਲ, ਲਾਰਡ ਚਾਂਸਲਰ ਐਡਵਰਡ ਹਾਈਡ ਦੀ ਧੀ ਸੀ। ਸੇਂਟ ਜੇਮਜ਼ ਦੀ ਚੈਪਲ ਰਾਇਲ ਵਿਖੇ ਉਸਦੇ ਐਂਗਲੀਕਨ ਬਪਤਿਸਮੇ ਤੇ, ਉਸਦੀ ਵੱਡੀ ਭੈਣ ਮੈਰੀ ਮੋਨਮਾਊਥ ਦੀ ਡਚੈੱਸ ਅਤੇ ਕੈਨਟਰਬਰੀ ਦੇ ਆਰਚਬਿਸ਼ਪ, ਗਿਲਬਰਟ ਸ਼ੇਲਡਨ ਦੇ ਨਾਲ ਉਸਦੇ ਧਰਮ ਮਾਪਿਆਂ ਵਿੱਚੋਂ ਇੱਕ ਸੀ। [2] ਯਾਰਕ ਦੇ ਡਿਊਕ ਅਤੇ ਡਕੈਸ ਦੇ ਅੱਠ ਬੱਚੇ ਸਨ, ਪਰ ਐਨ ਅਤੇ ਮੈਰੀ ਹੀ ਸਨ ਜਿਨ੍ਹਾਂ ਦੀ ਮੌਤ ਬਾਲਗ ਹੋਣ ਤੋਂ ਪਹਿਲਾਂ ਨਹੀਂ ਸੀ ਹੋਈ।[3]

ਸੂਚਨਾ[ਸੋਧੋ]

  1. All dates in this article are in the Old Style Julian calendar used in Great Britain throughout Anne's lifetime, except that years are assumed to start on 1 January rather than 25 March, which was the English New Year.

ਹਵਾਲੇ[ਸੋਧੋ]

  1. Curtis, pp. 12–17; Gregg, p. 4
  2. Gregg, p. 4
  3. Green, p. 17; Gregg, p. 6; Waller, pp. 293–295