ਐਫ.ਆਈ.ਆਰ.

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਐਫ. ਆਈ. ਆਰ.ਜਾਂ ਪਹਿਲੀ ਜਾਣਕਾਰੀ ਰਿਪੋਰਟ ਪੁਲੀਸ ਵੱਲੋ ਦਰਜ ਕੀਤੀ ਜਾਣ ਵਾਲੀ ਮੁਢਲੀ ਲਿਖਤੀ ਰਿਪੋਰਟ ਹੈ ਜੋ ਕਿਸੇ ਅਪਰਾਧ ਦੀ ਸੂਚਨਾ ਮਿਲਣ ਤੇ ਲਿਖੀ ਜਾਂਦੀ ਹੈ।ਇਹ ਰਿਪੋਰਟ ਪ੍ਰਭਾਵਤ ਵਿਕਅਤੀ ਵੱਲੋਂ ਖੁਦ ਜਾਂ ਉਸ ਵਲੋਂ ਨਾਮਜਦ ਕਿਸੇ ਹੋਰ ਵਿਅਕਤੀ ਵੱਲੋਂ ਜਬਾਨੀ ਜਾਂ ਲਿਖਤੀ ਰੂਪ ਵਿੱਚ ਸੂਚਨਾ ਦੇ ਕੇ ਦਰਜ ਕਰਾਈ ਜਾ ਸਕਦੀ ਹੈ।ਇਹ ਵਿਵਸਥਾ ਭਾਰਤ ਤੋਂ ਇਲਾਵਾ ਪਾਕਿਸਤਾਨ ਅਤੇ ਬੰਗਲਾ ਦੇਸ ਵਿੱਚ ਵੀ ਪ੍ਰਚਲਤ ਹੈ।

ਐਫ. ਆਈ. ਆਰ ਇੱਕ ਮਹਤਵਪੂਰਣ ਦਸਤਾਵੇਜ਼ ਹੈ ਜੋ ਅਪਰਾਧ ਸੰਬੰਧੀ ਨਿਆਂ ਪ੍ਰਕਿਰਿਆ ਨੂੰ ਅੱਗੇ ਤੋਰਦਾ ਹੈ।ਐਫ. ਆਈ. ਆਰ ਦਰਜ ਕਰਨ ਤੋਂ ਬਾਅਦ ਹੀ ਪੁਲੀਸ ਅਗਲੀ ਪੜਤਾਲ ਸ਼ੁਰੂ ਕਰਦੀ ਹੈ।ਕੋਈ ਵੀ ਵਿਅਕਤੀ ਜੋ ਕਿ ਅਪਰਾਧ ਬਾਰੇ ਜਾਣਦਾ ਹੋਵੇ ਐਫ. ਆਈ. ਆਰ ਦਰਜ ਕਰਵਾ ਸਕਦਾ ਹੈ ਭਾਵੇਂ ਕਿ ਉਹ ਪੁਲੀਸ ਕਰਮੀ ਹੀ ਹੋਵੇ। ਇਸ ਬਾਰੇ ਕਾਨੂਨ ਵਿੱਚ ਇੰਜ ਦਰਜ ਹੈ :

  • ਜੇ ਸੂਚਨਾ ਜਬਾਨੀ ਦਿੱਤੀ ਗਈ ਹੈ ਤਾਂ ਪੁਲੀਸ ਇਸਨੂੰ ਲਿਖਤੀ ਰੂਪ ਵਿੱਚ ਦਰਜ ਕਰੇਗੀ।
  • ਐਫ. ਆਈ. ਆਰ ਦਰਜ ਕਰਵਾਉਣ ਵਾਲਾ ਵਿਅਕਤੀ ਇਸਦੀ ਨਕਲ ਲੈਣ ਦਾ ਹੱਕ ਰਖਦਾ ਹੈ।
  • ਸੂਚਨਾ ਲਿਖਤੀ ਦੇਣ ਤੋਂ ਬਾਅਦ ਇਸਨੂੰ ਦੇਣ ਵਾਲਾ ਵਿਅਕਤੀ ਇਸਤੇ ਹਸਤਾਖਰ ਕਰੇਗਾ।

ਇਹ ਵੀ ਵੇਖੋ[ਸੋਧੋ]

ਬਾਹਰੀ ਲਿੰਕ[ਸੋਧੋ]

ਹਵਾਲੇ[ਸੋਧੋ]