ਐਮਐਸ ਕ੍ਰਿਸ਼ਨਨ (ਰਾਜਨੇਤਾ)
ਐਮਐਸ ਕ੍ਰਿਸ਼ਨਨ, ਜਾਂ ਐਮਐਸਕੇ, ਇੱਕ ਭਾਰਤੀ ਟਰੇਡ ਯੂਨੀਅਨ ਆਗੂ ਅਤੇ ਸਿਆਸਤਦਾਨ ਸੀ। [1] ਐਮਐਸਕੇ ਵਿਦਿਆਰਥੀ ਅੰਦੋਲਨ ਵਿੱਚ ਸ਼ਾਮਲ ਹੋ ਗਿਆ, ਅਤੇ ਬੰਗਲੌਰ ਵਿੱਚ ਇੱਕ ਕੁੱਲ -ਵਕਤੀ ਮਜ਼ਦੂਰ ਕਾਰਕੁਨ ਬਣਨ ਲਈ ਆਪਣੀ ਪੜ੍ਹਾਈ ਅਧੂਰੀ ਛੱਡ ਦਿੱਤੀ। [2] ਉਸ ਨੂੰ ਕਈ ਵਾਰ ਜੇਲ੍ਹ ਵੀ ਜਾਣਾ ਪਿਆ । [2] ਉਸਨੇ ਆਪਣੀ ਸਾਰੀ ਜਾਇਦਾਦ ਕਮਿਊਨਿਸਟ ਪਾਰਟੀ ਨੂੰ ਦਾਨ ਕਰ ਦਿੱਤੀ। [2] ਐਮਐਸਕੇ ਸੀਪੀਆਈ ਦੇ ਉਮੀਦਵਾਰ ਵਜੋਂ ਚਾਰ ਵਾਰ ਕਰਨਾਟਕ ਵਿਧਾਨ ਸਭਾ ਲਈ ਚੁਣਿਆ ਗਿਆ ਸੀ (1967, 1972, 1978, 1983) - ਦੋ ਵਾਰ ਮਲੇਸ਼ਵਰਮ ਹਲਕੇ ਤੋਂ ਅਤੇ ਦੋ ਵਾਰ ਰਾਜਾਜੀਨਗਰ ਹਲਕੇ ਤੋਂ। [2] [3] [4] 1970 ਦੇ ਅਖੀਰ ਤੱਕ ਉਹ ਕੰਨੜ ਭਾਸ਼ਾ ਦੇ ਮਾਸਿਕ ਅਰੁਣਾ ਦਾ ਪ੍ਰਕਾਸ਼ਕ ਸੀ। [5]
1980 ਵਿਆਂ ਦੇ ਦਹਾਕੇ ਦੇ ਅੱਧ ਤੱਕ ਉਹ ਸੀਪੀਆਈ ਕਰਨਾਟਕ ਸਟੇਟ ਕੌਂਸਲ ਦਾ ਸਕੱਤਰ ਰਿਹਾ। [6] [7]
ਉਹ 1990 ਤੋਂ 1995 ਤੱਕ ਆਲ ਇੰਡੀਆ ਟਰੇਡ ਯੂਨੀਅਨ ਕਾਂਗਰਸ ਦਾ ਪ੍ਰਧਾਨ ਰਿਹਾ। [2] [8] ਐਮਐਸਕੇ ਬੰਗਲੌਰ ਵਿੱਚ ਜਨਤਕ ਖੇਤਰ ਦੀਆਂ ਯੂਨੀਅਨਾਂ ਨੂੰ ਸੰਗਠਿਤ ਕਰਨ ਵਿੱਚ ਸਰਗਰਮ ਸੀ, ਅਤੇ ਜਨਤਕ ਖੇਤਰ ਦੇ ਕਰਮਚਾਰੀਆਂ ਨੂੰ ਲਾਮਬੰਦ ਕਰਨ ਲਈ ਜੁਆਇੰਟ ਐਕਸ਼ਨ ਫਰੰਟ ਵਿੱਚ ਸਰਗਰਮ ਹਿੱਸਾ ਲਿਆ। [2]
ਐਮਐਸਕੇ ਦੀ ਮੌਤ 5 ਸਤੰਬਰ 2000 ਨੂੰ ਹੋਈ ਸੀ। [2]
ਹਵਾਲੇ
[ਸੋਧੋ]- ↑ The Working Class. Centre of Indian Trade Unions. 2000. p. 25.
- ↑ 2.0 2.1 2.2 2.3 2.4 2.5 2.6 The Working Class. Centre of Indian Trade Unions. 2000. p. 25.The Working Class. Centre of Indian Trade Unions. 2000. p. 25.
- ↑ Times of India. Karnataka polls: Left parties keen to make a comeback with grand alliance
- ↑ India, a Reference Annual. Publications Division, Ministry of Information and Broadcasting. 1969. p. 477.
- ↑ India. Office of the Registrar of Newspapers (1978). Press in India: Annual Report of the Registrar of Newspapers for India. Ministry of Information and Broadcasting, Government of India. p. 298.
- ↑ Amity. Indo-Soviet Cultural Society. 1985. p. 28.
- ↑ Y. V. Krishna Rao (1989). Trends in Agrarian Economy. People's Publishing House. p. 246.
- ↑ All India Trade Union Congress. 39th Session of AITUC Thiruvananthapuram (Kerala)[permanent dead link]