ਐਮ. ਵਿਸ਼ਵੇਸਵਾਰੀਆ
ਦਿੱਖ
ਸਰ ਸਰ ਐਮ. ਵਿਸ਼ਵੇਸਵਾਰੀਆ | |
|---|---|
ਸਰ ਐਮ ਵਿਸ਼ਵੇਸਵਾਰੀਆ | |
| 19ਵਾਂ ਦੀਵਾਨ | |
| ਦਫ਼ਤਰ ਵਿੱਚ 1912–1918 | |
| ਤੋਂ ਪਹਿਲਾਂ | ਟੀ. ਅਨੰਦ ਰਾਓ |
| ਤੋਂ ਬਾਅਦ | ਐਮ. ਕਾਂਤਾਰਾਜ ਓਰਸ |
| ਨਿੱਜੀ ਜਾਣਕਾਰੀ | |
| ਜਨਮ | 15 ਸਤੰਬਰ 1861 ਮੁਦਨਾਹਾਲੀ, ਮੈਸੂਰ (ਹੁਣ ਕਰਨਾਟਕ) |
| ਮੌਤ | 12 ਅਪ੍ਰੈਲ 1962 (ਉਮਰ 100) ਬੈਂਗਲੂਰੂ ਭਾਰਤ |
| ਕੌਮੀਅਤ | ਭਾਰਤੀ |
| ਅਲਮਾ ਮਾਤਰ | ਕਾਲਜ ਆਫ ਇੰਜੀਨੀਅਰ ਪੁਣੇ |
| ਪੇਸ਼ਾ | ਮੁੱਖ ਇੰਜੀਨੀਅਰ |
ਸਰ ਮੋਕਸ਼ਗੁੰਡਮ ਵਿਸ਼ਵੇਸਵਾਰੀਆ (15 ਸਤੰਬਰ, 1861 – 12 ਅਪਰੈਲ, 1962) ਭਾਰਤੀ ਇੰਜੀਨੀਅਰ, ਨੀਤੀਵਾਨ, ਵਿਦਵਾਨ ਅਤੇ ਮੈਸੂਰ ਰਾਜ ਦਾ 19ਵਾਂ ਦੀਵਾਨ ਸੀ ਜਿਸ ਨੂੰ ਭਾਰਤ ਸਰਕਾਰ ਨੇ 1955 ਵਿੱਚ ਉਹਨਾਂ ਦੇ ਕੰਮ ਦੀ ਕਦਰ ਕਰਦੇ ਹੋਏ ਭਾਰਤ ਰਤਨ ਨਾਲ ਸਨਮਾਨਿਤ ਕੀਤਾ। ਆਪ ਨੇ 1912 ਤੋਂ 1918 ਤੱਕ ਮੈਸੂਰ ਦੇ ਦੀਵਾਨ ਵਜੋਂ ਕੰਮ ਕੀਤਾ। ਉਹਨਾਂ ਨੂੰ ਬਰਤਾਨਵੀ ਸਰਕਾਰ ਦੇ ਬਾਦਸ਼ਾਹ ਜਾਰਜ ਪੰਚਮ ਨੇ ਉਹਨਾਂ ਦੀ ਪ੍ਰਾਪਤੀਆਂ ਕਰਕੇ ਸਨਮਾਨਿਤ ਕੀਤਾ ਸੀ। ਭਾਰਤ ਵਿੱਚ ਉਹਨਾਂ ਦੇ ਜਨਮਦਿਨ ਨੂੰ ਇੰਜੀਨੀਅਰ ਦਿਵਸ ਦੇ ਤੌਰ ’ਤੇ ਮਨਾਇਆ ਜਾਂਦਾ ਹੈ। ਉਹਨਾਂ ਨੇ ਕ੍ਰਿਸ਼ਨਾ ਰਾਜਾ ਡੈਮ ਤੇ ਬਤੌਰ ਮੁੱਖ ਇੰਜੀਨੀਅਰ ਤੌਰ ’ਤੇ ਕੰਮ ਕੀਤਾ। ਉਹਨਾਂ ਦੇ ਕੰਮ ਨਾਲ ਹੈਦਰਾਬਾਦ ਵਿੱਚ ਹੜ੍ਹ ਰੋਕਣ ’ਚ ਮਦਦ ਹੋਈ।