ਐਮ ਲੀਲਾਵਤੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਐਮ ਲੀਲਾਵਤੀ

Nl sizeable Wise Wise Wise

K
Dr m leelavathy.jpg
ਜਨਮ (1927-09-16) 16 ਸਤੰਬਰ 1927 (ਉਮਰ 94)
ਕੋਟਾਪੁਡੀ, ਤੁਰਸ਼ੋਰ
ਸਿੱਖਿਆਪੀਐਚ.ਡੀ
ਪੇਸ਼ਾਆਲੋਚਕ, ਮਾਲਮ
ਸਾਥੀਸੀ ਪਰਸ਼ੋਤਮਨ ਮੈਨੁੰ
ਮਾਤਾ-ਪਿਤਾਕਜ਼़ੋਕਮ ਪਲ਼ੀ ਕੁੰਜੂਨੀ ਨਮਬੀਡੀ ਮੁੰਡਾ ਨਾਡ ਨਨਗਾਿਆ ਮਾਨਡਲ

ਐਮ ਲੀਲਾਵਤੀ ਮਲਿਆਲਮ ਦੀ ਮਸ਼ਹੂਰ ਲੇਖਕ ਅਤੇ ਆਲੋਚਕ ਹੈ। ਇਸ ਦੇ ਇਲਾਵਾ ਉਹ ਮਲਿਆਲਮ ਜ਼ਬਾਨ ਦੀ ਇੱਕ ਬਿਹਤਰੀਨ ਮੁਕੱਰਰ ਔਰ ਚਿੰਤਕ ਵੀ ਹੈ। ਇਸ ਨੂੰ 2008 ਦੇ ਪਦਮ ਸ਼੍ਰੀ ਅਵਾਰਡ ਸਮੇਤ ਕਈ ਇਨਾਮਾਂ ਨਾਲ ਨਵਾਜ਼ਿਆ ਗਿਆ ਹੈ।[1] ਉਸ ਨੇ ਥੈਲੇਸਰੀ ਦੇ ਸਰਕਾਰੀ ਬਰਨੇਨ ਕਾਲਜ ਤੋਂ ਪ੍ਰਿੰਸੀਪਲ ਵਜੋਂ ਸੇਵਾਮੁਕਤ ਹੋਣ ਤੋਂ ਪਹਿਲਾਂ ਕੇਰਲਾ ਦੇ ਵੱਖ ਵੱਖ ਕਾਲਜਾਂ ਵਿੱਚ ਪੜ੍ਹਾਇਆ। ਆਪਣੇ ਲੰਮ-ਚਿਰੇ ਸਾਹਿਤਕ ਜੀਵਨ ਦੌਰਾਨ, ਉਸ ਨੇ ਕੇਂਦਰ ਸਾਹਿਤ ਅਕਾਦਮੀ ਅਵਾਰਡ ਅਤੇ ਕੇਰਲ ਸਾਹਿਤ ਅਕਾਦਮੀ ਅਵਾਰਡ ਸਮੇਤ ਕਈ ਪੁਰਸਕਾਰਾਂ ਜਿੱਤੇ। ਉਹ ਮਲਿਆਲਮ ਵਿੱਚ ਅਜਿਹੇ ਮਸ਼ਹੂਰ ਆਲੋਚਕਾਂ ਦੀ ਸਮਕਾਲੀ ਹੈ ਜਿਨ੍ਵਿਹਾਂ ਵਿੱਚ ਕੇ. ਐਮ. ਜਾਰਜ, ਸ. ਗੁਪਟਨ ਨਾਇਰ, ਐਨ. ਕ੍ਰਿਸ਼ਨਾ ਪਿਲਾਈ, ਪੀ ਕੇ. ਬਾਲਾਕ੍ਰਿਸ਼ਨਨ, ਐਮ.ਕੇ. ਸਾਨੂ ਅਤੇ ਸੁਕੁਮਾਰ ਅਜ਼ੀਕੋਡ ਸ਼ਾਮਿਲ ਹਨ।[2]

ਮੁੱਢਲਾ ਜੀਵਨ ਅਤੇ ਸਿੱਖਿਆ[ਸੋਧੋ]

ਲੀਲਾਵਤੀ ਦਾ ਜਨਮ 15 ਸਤੰਬਰ 1927 ਨੂੰ ਤ੍ਰਿਸੂਰ ਜ਼ਿਲ੍ਹੇ (ਫਿਰ ਮਦਰਾਸ ਰਾਜ ਦੇ ਮਲਾਬਾਰ ਜ਼ਿਲ੍ਹੇ ਵਿੱਚ) ਦੇ ਗੁਰੂਵਾਯੂਰ ਨੇੜੇ ਕੋਟਾਪਾਡੀ ਵਿੱਚ ਹੋਇਆ ਸੀ। ਉਸ ਨੇ ਮਹਾਰਾਜਾ'ਸ ਕਾਲਜ, ਏਰਨਾਕੁਲਮ ਤੋਂ ਬੀ.ਏ. ਡਿਗਰੀ ਹਾਸਿਲ ਕੀਤੀ ਅਤੇ ਇਸ ਤੋਂ ਪਹਿਲਾਂ ਇੱਕ ਹੋਰ ਨੇੜਲੇ ਸ਼ਹਿਰ ਕੁੰਨਮਕੂਲਮ (ਕੋਟਾਪਾਡੀ ਦੇ ਵਿਚਕਾਰ ਹੈ) ਤੋਂ ਸਕੂਲੀ ਸਿੱਖਿਆ ਪ੍ਰਾਪਤ ਕੀਤੀ ਸੀ। ਉਸ ਨੇ ਮਦਰਾਸ ਯੂਨੀਵਰਸਿਟੀ ਤੋਂ ਐਮ.ਏ. ਦੀ ਪੜ੍ਹਾਈ ਪੂਰੀ ਕੀਤੀ। ਲੀਲਾਵਤੀ ਨੇ ਆਪਣੇ ਅਧਿਆਪਨ ਦੇ ਜੀਵਨ ਦੀ ਸ਼ੁਰੂਆਤ 1949 ਵਿੱਚ ਸੇਂਟ ਮੈਰੀ ਕਾਲਜ, ਥ੍ਰਿਸੂਰ ਵਿੱਚ ਲੈਕਚਰਾਰ ਵਜੋਂ ਕੀਤੀ। ਸਟੇਲਾ ਮੈਰੀਸ ਕਾਲਜ, ਚੇਨੱਈ ਵਿਖੇ ਥੋੜੇ ਸਮੇਂ ਬਾਅਦ, ਉਹ 1952 ਵਿੱਚ ਵਿਕਟੋਰੀਆ ਕਾਲਜ, ਪੱਲਕੱਕੜ ਵਿੱਚ ਸ਼ਾਮਲ ਹੋ ਗਈ ਅਤੇ ਬਾਅਦ 'ਚ ਮਹਾਰਾਜਾ ਦੇ ਕਾਲਜ ਅਤੇ ਸਰਕਾਰੀ ਬਰਨੇਨ ਕਾਲਜ, ਥੈਲੇਸਰੀ ਵਿੱਚ ਪੜ੍ਹਾਇਆ। ਉਸ ਨੇ ਉਸ ਦੀ ਪੀਐਚ.ਡੀ. 1972 ਵਿੱਚ ਕੇਰਲ ਯੂਨੀਵਰਸਿਟੀ ਤੋਂ ਡਿਗਰੀ ਪ੍ਰਾਪਤ ਕੀਤੀ।[3] ਥੋੜੇ ਸਮੇਂ ਲਈ, ਉਸ ਨੇ ਕੈਲਿਕਟ ਯੂਨੀਵਰਸਿਟੀ ਵਿੱਚ ਵਿਜ਼ਿਟਿੰਗ ਪ੍ਰੋਫੈਸਰ ਵਜੋਂ ਵੀ ਸੇਵਾ ਨਿਭਾਈ। ਲੀਲਾਵਤੀ 1983 ਵਿੱਚ ਬਰੇਨਨ ਕਾਲਜ ਤੋਂ ਸੰਨਿਆਸ ਲੈ ਲਿਆ। ਉਹ ਹੁਣ ਏਰਨਾਕੂਲਮ ਜ਼ਿਲ੍ਹੇ ਵਿੱਚ ਥ੍ਰਿਕੱਕਰਾ ਵਿੱਚ ਰਹਿੰਦੀ ਹੈ।

ਇਨਾਮ[ਸੋਧੋ]

 • ਸੋਵੀਅਤ ਲੈਂਡ ਨਹਿਰੂ ਐਵਾਰਡ (1976)
 • ਓਡਾਇਕੂਜ਼ਾਲ ਐਵਾਰਡ (1978)
 • ਕੇਰਾਲਾ ਸਾਹਿਤ ਅਕਾਦਮੀ ਐਵਾਰਡ (1980)
 • ਕੇਂਦਰਾ ਸਾਹਿਤ ਅਕਾਦਮੀ ਐਵਾਰਡ (1987)
 • ਵਿਲਾਸਨੀ ਐਵਾਰਡ (2002)
 • ਬਸ਼ੀਰ ਐਵਾਰਡ (2005)
 • ਵਿਆਲਾਰ ਰਾਮਾ ਵਰਮਾ ਐਵਾਰਡ (2007)
 • ਸੀ ਜੇ ਤੋਮਸ ਮੀਮੋਰੀਅਲ ਐਵਾਰਡ (1989)
 • ਨਾਲ਼ਾ ਪਾਡਨ ਐਵਾਰਡ (1994)
 • ਐਨ ਵੀ ਕ੍ਰਿਸ਼ਨਾ ਵਾਰ ਯਾਰ ਐਵਾਰਡ (1994)
 • ਲਲਤਾਮਬਕਾ ਅੰਤਰਜਾਨਮ ਐਵਾਰਡ (1999)
 • ਪਤਮਾ ਪ੍ਰਭਾ ਐਵਾਰਡ (2001)
 • ਤਾਿਆਟ ਐਵਾਰਡ (2005)
 • ਗੁਪਤਨ ਨਾਐਰ ਮੀਮੋਰੀਅਲ ਐਵਾਰਡ (2007)
 • ਬਾਲਾਮਨੀ ਅੰਮਾਂ ਐਵਾਰਡ (2005 )
 • ਪਦਮਸ਼੍ਰੀ ਐਵਾਰਡ (2008)
 • ਵੀ ਕੇ ਨਾਰ ਐਨ ਭੁੱਟਾ ਤੁਰੀ ਪਾਡ ਐਵਾਰਡ (2010)
 • ਸਮਸਤਾ ਕੇਰਲਾ ਸਾਹਿਤ ਪਰਿਸ਼ਦ ਐਵਾਰਡ (2010 )
 • ਐਜ਼ੂਤਾਚਨ ਐਵਾਰਡ (2010)

ਹਵਾਲੇ[ਸੋਧੋ]

ਬਾਹਰੀ ਲਿੰਕ[ਸੋਧੋ]