ਐਲਫ਼ ਸ਼ਫ਼ਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਐਲਫ਼ ਸ਼ਫ਼ਕ Elif Şafak
ਤਸਵੀਰ:File:ElifShafak Ask EbruBilun Wiki cropped.jpg
ਜਨਮ (1971-10-25) 25 ਅਕਤੂਬਰ 1971 (ਉਮਰ 46)
ਸਟਰਾਸਬਰਗ, ਫ਼ਰਾਂਸ
ਕਿੱਤਾ ਲੇਖਿਕਾ
ਲਹਿਰ ਉੱਤਰ-ਆਧੁਨਿਕਤਾਵਾਦ، ਇਤਿਹਾਸਕ ਗਲਪ, ਜਾਦੂ ਯਥਾਰਥਵਾਦ, ਸਾਹਿਤਿਕ ਗਲਪ
ਵੈੱਬਸਾਈਟ
ElifShafak.com


ਐਲਫ਼ ਸ਼ਫ਼ਕ ਇਕ ਤੁਰਕ ਲਿਖਾਰੀ ਕਾਲਮ ਨਵੀਸ ਅਤੇ ਨਾਵਲ ਕਾਰਾ ਹੈ। ਉਨ੍ਹਾਂ ਦੀਆਂ ਪੰਦਰਾਂ ਕਿਤਾਬਾਂ ਛਪੀਆਂ ਹਨ ਜਿਨ੍ਹਾਂ ਵਿੱਚ ਦਸ ਨਾਵਲ ਹਨ। ਉਨ੍ਹਾਂ ਨੇ ਤੁਰਕ ਜ਼ਬਾਨ ਤੇ ਅੰਗਰੇਜ਼ੀ ਜ਼ਬਾਨ ਵਿਚ ਲਿਖਿਆ। ਉਨ੍ਹਾਂ ਦਾ ਸਭ ਤੋਂ ਮਸ਼ਹੂਰ ਨਾਵਲ 'ਇਸ਼ਕ ਦੇ ਚਾਲ੍ਹੀ ਕਨੂੰਨ' ਹੈ। ਜਿਸ ਨੇ ਤੁਰਕੀ ਵਿਚ ਸਭ ਤੋਂ ਜ਼ਿਆਦਾ ਬਿਕਣ ਦਾ ਰਿਕਾਰਡ ਕਾਇਮ ਕੀਤਾ। ਉਸਦੀਆਂ ਕਿਤਾਬਾਂ ਦਾ ਤੀਹ ਤੋਂ ਜ਼ਿਆਦਾ ਜ਼ਬਾਨਾਂ ਵਿਚ ਤਰਜਮਾ ਹੋ ਚੁੱਕਾ ਹੈ।

ਜਨਮ ਤੇ ਤਾਲੀਮ[ਸੋਧੋ]

ਐਲਫ਼ ਸ਼ਫ਼ਕ ਦਾ ਜਨਮ25 ਅਕਤੂਬਰ 1971 ਨੂੰ ਸਟਰਾਸਬਰਗ, ਫ਼ਰਾਂਸ ਵਿਚ ਹੋਇਆ। ਜਦੋਂ ਉਹ ਇਕ ਸਾਲ ਦੀ ਸੀ ਉਦੋਂ ਉਸਦੇ ਮਾਪਿਆਂ ਵਿਚ ਪਾਟਕ ਪੈ ਗਈ। ਇਸ ਵਜ੍ਹਾ ਨਾਲ਼ ਉਸਦੀ ਪੂਰੀ ਤਰਬੀਅਤ ਤੇ ਪਰਵਰਿਸ਼ ਉਸਦੀ ਮਾਂ ਸ਼ਫ਼ਕ ਅਤੀਮਾਨ ਨੇ ਕੀਤੀ। ਉਨ੍ਹਾਂ ਨੇ ਸਿਆਸਤ ਦੇ ਮੋਜ਼ੂਅ ਤੇ ਤੁਰਕੀ ਦੀ ਮਿਡਲ ਈਸਟ ਟੈਕਨੀਕਲ ਯੂਨੀਵਰਸਿਟੀ ਤੋਂ ਬੀਏ ਅਤੇ ਇਸੀ ਯੂਨੀਵਰਸਿਟੀ ਤੋਂ ਮਤਾਲਾਤ ਨਿਸਵਾਂ ਤੇ ਐਮਏ ਤੇ ਪੀ ਐਚ ਡੀ ਕੀਤੀ ਹੈ।

ਨਿਜੀ ਜ਼ਿੰਦਗੀ[ਸੋਧੋ]

ਉਸ ਨੇ 2005 ਵਿਚ ਤੁਰਕੀ ਸਹਾਫ਼ੀ ਅੱਯੂਬ ਖ਼ਾਨ (Eyüp Can) ਨਾਲ਼ ਸ਼ਾਦੀ ਕੀਤੀ। ਉਨ੍ਹਾਂ ਦੇ ਦੋ ਬੱਚੇ, ਇਕ ਲੜਕਾ ਜ਼ਾਹਿਰ ਤੇ ਇਕ ਲੜਕੀ ਜ਼ੀਲਦਾ ਹਨ।


ਹਵਾਲੇ[ਸੋਧੋ]

ਬਾਹਰੀ ਲਿੰਕ[ਸੋਧੋ]

ਐਲਫ਼ ਸ਼ਫ਼ਕ ਦੀ ਰਸਮੀ ਵੈਬਸਾਇਟ