ਐਲਿਫ਼ ਸ਼ਫ਼ਾਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਐਲਿਫ਼ ਸ਼ਫ਼ਾਕ Elif Şafak
ਜਨਮ (1971-10-25) 25 ਅਕਤੂਬਰ 1971 (ਉਮਰ 52)
ਸਟਰਾਸਬਰਗ, ਫ਼ਰਾਂਸ
ਕਿੱਤਾਲੇਖਿਕਾ
ਸਾਹਿਤਕ ਲਹਿਰਉੱਤਰ-ਆਧੁਨਿਕਤਾਵਾਦ، ਇਤਿਹਾਸਕ ਗਲਪ, ਜਾਦੂ ਯਥਾਰਥਵਾਦ, ਸਾਹਿਤਿਕ ਗਲਪ
ਪ੍ਰਮੁੱਖ ਕੰਮThe Gaze

The Bastard of Istanbul ਮੁਹੱਬਤ ਦੇ ਚਾਲ਼ੀ ਨੇਮ Honour

The Architect's Apprentice
ਵੈੱਬਸਾਈਟ
ElifShafak.com

ਐਲਿਫ਼ ਸ਼ਫ਼ਾਕ ਇੱਕ ਤੁਰਕ ਲਿਖਾਰੀ ਕਾਲਮ ਨਵੀਸ ਅਤੇ ਨਾਵਲ ਕਾਰਾ ਹੈ। ਉਹਨਾਂ ਦੀਆਂ ਪੰਦਰਾਂ ਕਿਤਾਬਾਂ ਛਪੀਆਂ ਹਨ ਜਿਹਨਾਂ ਵਿੱਚ ਦਸ ਨਾਵਲ ਹਨ। ਉਹਨਾਂ ਨੇ ਤੁਰਕ ਜ਼ਬਾਨ ਤੇ ਅੰਗਰੇਜ਼ੀ ਜ਼ਬਾਨ ਵਿੱਚ ਲਿਖਿਆ। ਉਹਨਾਂ ਦਾ ਸਭ ਤੋਂ ਮਸ਼ਹੂਰ ਨਾਵਲ 'ਮੁਹੱਬਤ ਦੇ ਚਾਲ਼ੀ ਨੇਮ' ਹੈ। ਜਿਸ ਨੇ ਤੁਰਕੀ ਵਿੱਚ ਸਭ ਤੋਂ ਜ਼ਿਆਦਾ ਬਿਕਣ ਦਾ ਰਿਕਾਰਡ ਕਾਇਮ ਕੀਤਾ। ਉਸਦੀਆਂ ਕਿਤਾਬਾਂ ਦਾ ਤੀਹ ਤੋਂ ਜ਼ਿਆਦਾ ਜ਼ਬਾਨਾਂ ਵਿੱਚ ਤਰਜਮਾ ਹੋ ਚੁੱਕਾ ਹੈ।


ਜਨਮ ਤੇ ਤਾਲੀਮ[ਸੋਧੋ]

ਐਲਫ਼ ਸ਼ਫ਼ਕ ਦਾ ਜਨਮ25 ਅਕਤੂਬਰ 1971 ਨੂੰ ਸਟਰਾਸਬਰਗ, ਫ਼ਰਾਂਸ ਵਿੱਚ ਹੋਇਆ। ਜਦੋਂ ਉਹ ਇੱਕ ਸਾਲ ਦੀ ਸੀ ਉਦੋਂ ਉਸਦੇ ਮਾਪਿਆਂ ਵਿੱਚ ਪਾਟਕ ਪੈ ਗਈ। ਇਸ ਵਜ੍ਹਾ ਨਾਲ਼ ਉਸਦੀ ਪੂਰੀ ਤਰਬੀਅਤ ਤੇ ਪਰਵਰਿਸ਼ ਉਸਦੀ ਮਾਂ ਸ਼ਫ਼ਕ ਅਤੀਮਾਨ ਨੇ ਕੀਤੀ। ਉਹਨਾਂ ਨੇ ਸਿਆਸਤ ਦੇ ਮੋਜ਼ੂਅ ਤੇ ਤੁਰਕੀ ਦੀ ਮਿਡਲ ਈਸਟ ਟੈਕਨੀਕਲ ਯੂਨੀਵਰਸਿਟੀ ਤੋਂ ਬੀਏ ਅਤੇ ਇਸੀ ਯੂਨੀਵਰਸਿਟੀ ਤੋਂ ਮਤਾਲਾਤ ਨਿਸਵਾਂ ਤੇ ਐਮਏ ਤੇ ਪੀ ਐਚ ਡੀ ਕੀਤੀ ਹੈ।

ਨਿਜੀ ਜ਼ਿੰਦਗੀ[ਸੋਧੋ]

ਉਸ ਨੇ 2005 ਵਿੱਚ ਤੁਰਕੀ ਸਹਾਫ਼ੀ ਅੱਯੂਬ ਖ਼ਾਨ (Eyüp Can) ਨਾਲ਼ ਸ਼ਾਦੀ ਕੀਤੀ। ਉਹਨਾਂ ਦੇ ਦੋ ਬੱਚੇ, ਇੱਕ ਲੜਕਾ ਜ਼ਾਹਿਰ ਤੇ ਇੱਕ ਲੜਕੀ ਜ਼ੀਲਦਾ ਹਨ।

ਹਵਾਲੇ[ਸੋਧੋ]

ਬਾਹਰੀ ਲਿੰਕ[ਸੋਧੋ]

ਐਲਫ਼ ਸ਼ਫ਼ਕ ਦੀ ਰਸਮੀ ਵੈਬਸਾਇਟ