ਐਸੀਟਿਕ ਤੇਜ਼ਾਬ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਲੈਬਬਰਾਟਰੀ ਵਿੱਚ ਵਰਤਿਆ ਜਾਂ ਵਾਲਾ ਐਸੀਟਿਕ ਤੇਜ਼ਾਬ
ਜੰਮਿਆ ਹੋਇਆ ਐਸੀਟਿਕ ਤੇਜ਼ਾਬ

ਐਸੀਟਿਕ ਤੇਜ਼ਾਬ ਜਾ ਇਥਾਨੋਇਕ ਤੇਜ਼ਾਬ ਇੱਕ ਰੰਗਹੀਣ ਅਤੇ ਜੈਵਿਕ ਤਰਲ ਹੁੰਦਾ ਹੈ ਜਿਸਦਾ ਰਸਾਇਣਕ ਫਾਰਮੁਲਾ CH3COOH (ਜਾ ਫਿਰ CH3CO2H ਅਤੇ C2H4O2) ਹੁੰਦਾ ਹੈ। ਜੇ ਇਸ ਵਿੱਚ ਪਾਣੀ ਨਾ ਪਾਇਆ ਗਿਆ ਹੋਵੇ ਤਾਂ ਇਸਨੂੰ "ਗਲੈਸੀਅਲ ਐਸੀਟਿਕ ਤੇਜ਼ਾਬ" ਕਿਹੰਦੇ ਹਨ। ਇਸਨੂੰ ਇਹ ਨਾਮ ਇਸ ਲਈ ਦਿੱਤਾ ਗਿਆ ਹੈ ਕਿਓਂਕਿ ਇਸਦਾ ਮੈਲਟਿੰਗ ਪੁਆਂਇਟ 290 ਕੈਲਵਿਨ ਹੈ ਅਤੇ ਇਹ ਆਮ ਹੀ ਸਰਦੀਆਂ ਵਿੱਚ ਬਰਫ਼ ਦੇ ਗਲੇਸ਼ੀਅਰ ਵਾਂਗ ਜੰਮ ਜਾਂਦਾ ਹੈ। ਐਸੀਟਿਕ ਤੇਜ਼ਾਬ 3–9%, ਜੇ ਪਾਣੀ ਵਿੱਚ ਮਿਲਾਇਆ ਜਾਵੇ ਤਾਂ ਉਸਨੂੰ ਸਿਰਕਾ ਕਿਹੰਦੇ ਹਨ। ਇਹ ਇੱਕ ਕਮਜੋਰ ਤੇਜ਼ਾਬ ਹੈ ਪਰ ਜ਼ਿਆਦਾ ਮਾਤਰਾ ਵਿੱਚ ਇਹ ਇਹ ਚਮੜੀ ਨੂੰ ਮਚਾ ਸਕਦਾ ਹੈ। ਇਸਦੀ ਬਹੁਤ ਹੀ ਜ਼ਿਆਦਾ ਤਿੱਖੀ ਖੁਸ਼ਬੂ ਹੁੰਦੀ ਹੈ। ਐਸੀਟਿਕ ਤੇਜ਼ਾਬ ਕਾਰਬੋਸਾਈਕਲਕ ਤੇਜ਼ਾਬ ਦੀ ਦੂਜੀ ਆਮ ਕਿਸਮ ਹੈ। ਇਸਦੇ ਨਾਲ ਦੋ ਫੰਕਸ਼ਨਲ ਗਰੁੱਪ ਲੱਗੇ ਹੁੰਦੇ ਹਨ ਜੋ ਕਿ ਐਸੀਟਾਈਲ ਗਰੁੱਪ ਹਾਈਡਰੋਸਾਈਲ ਗਰੁੱਪ ਹਨ। ਇਸਦੀ ਵਰਤੋਂ ਫੈਕਰਟਰੀਆਂ ਵਿੱਚ ਵੱਡੇ ਪੈਮਾਨੇ ਉੱਤੇ ਕੀਤੀ ਜਾਂਦੀ ਹੈ। ਇਸਦੀ ਵਰਤੋਂ ਫੋਟਗ੍ਰਾਫੀ ਫਿਲਮ ਨੂੰ ਬਣਾਉਣ ਲਈ ਵਰਤੇ ਜਾਣ ਵਾਲੇ ਸੈਲੁਲੋਸ ਐਸੀਟੇਟ ਅਤੇ ਲੱਕੜ ਦੀ ਗੂੰਦ ਨੂੰ ਬਣਾਉਣ ਲਈ ਪੋਲੀਵੀਨਾਇਲ ਐਸੀਟੇਟ ਦੇ ਨਿਰਮਾਣ ਲਈ ਕੀਤੀ ਜਾਂਦੀ ਹੈ। ਭੋਜਨ ਉਦਯੋਗ ਵਿੱਚ ਇਸਦਾ ਕੋਡ E260 ਹੈ ਇਸਨੂੰ ਬਹੁਤ ਸਾਰੇ ਭੋਜਨ ਪਦਾਰਥ ਜਿਵੇਂ ਕਿ ਆਚਾਰਾਂ ਨੂੰ ਗਲਣ ਤੋਂ ਬਚਾਉਣ ਲਈ ਕੀਤੀ ਜਾਂਦੀ ਹੈ।

ਐਸੀਟਿਕ ਤੇਜ਼ਾਬ ਦੀ ਗਲੋਬਲ ਮੰਗ ਪ੍ਰਤੀ ਸਾਲ 6.5 ਮਿਲੀਅਨ ਮੀਟ੍ਰਿਕ ਟਨ ਹੈ, ਜਿਸ ਵਿਚੋਂ ਲਗਭਗ 1.5 ਮਿਲੀਅਨ ਟਨ ਰੀਸਾਈਕਲਿੰਗ ਕਰਕੇ ਪੂਰੀ ਕੀਤੀ ਜਾਂਦੀ ਹੈ। ਅਤੇ ਇਸ ਤੋ ਇਲਾਵਾ ਇਸਨੂੰ ਪੈਟਰੋਰਸਾਇਣਾਂ ਤੋਂ ਵੀ ਤਿਆਰ ਕੀਤਾ ਜਾਂਦਾ ਹੈ।

ਤੇਜ਼ਾਬੀ ਸ਼ਕਤੀ[ਸੋਧੋ]

ਕਾਰਬੋਸਾਈਕਲਕ ਗਰੁੱਪ (−COOH) ਦੇ ਤੇਜ਼ਾਬਾਂ ਵਿਚੋਂ ਆਇਓਨਾਈਜੇਸ਼ਨ ਰਾਹੀ ਹਾਈਡਰੋਜਨ ਦੇ ਅਣੂ ਨੂੰ ਅਲੱਗ ਕੀਤਾ ਜਾ ਸਕਦਾ ਹੈ। ਇਸ ਤਰਾਂ :

CH3CO2H → CH3CO2 + H+

ਪ੍ਰੋਟੋਨ (H+) ਦੇ ਰਲੀਜ਼ ਹੋਣ ਦੇ ਕਾਰਨ ਇਸਨੂੰ ਆਪਣੀ ਤੇਜ਼ਾਬ ਸ਼ਕਤੀ ਮਿਲਦੀ ਹੈ।[1] ਇਸਦਾ ਕੰਜੁਗੇਟ ਬੇਸ ਐਸੀਟੇਟ ਹੈ (CH3COO)। ਇੱਕ 1.0  ਮੋਲਰਿਟੀ ਦੀ ਪੀਐਚ 2.4 ਹੁੰਦੀ ਹੈ, ਇਸਦਾ ਮਤਲਬ ਹੈ ਕਿ ਐਸੀਟਿਕ ਤੇਜ਼ਾਬ ਦੇ ਵੱਧ ਤੋਂ ਵੱਧ 0.4% ਅਣੂ ਡਿਸੋਸਿਏਟ ਹੋਏ ਹਨ। [2]

ਐਸਟਰਾਂ ਦਾ ਉਤਪਾਦਨ[ਸੋਧੋ]

ਐਸੀਟਿਕ ਤੇਜ਼ਾਬ ਦੇ ਵਰਤੋਂ ਕਰਕੇ ਬਹੁਤ ਸਾਰੇ ਐਸਟਰਾਂ ਦਾ ਉਤਪਾਦਨ ਕੀਤਾ ਜਾਂਦਾ ਹੈ ਜਿਨਾਂ ਨੂੰ ਸਿਆਹੀ ਅਤੇ ਰੰਗਾਂ ਵਿੱਚ ਵਰਤਿਆ ਜਾਂਦਾ ਹੈ। ਇਸਦੀ ਵਰਤੋਂ ਅਤਰ ਨੂੰ ਵਧੀਆ ਖੁਸ਼ਬੂ ਦੇਣ ਲਈ ਕੀਤੀ ਜਾਂਦੀ ਹੈ।

H3C−COOH + HO−R → H3C−CO−O−R + H2O, (R = ਕੋਈ ਵੀ ਅਲਕਾਇਲ ਗਰੁੱਪ)


ਹਵਾਲੇ[ਸੋਧੋ]

  1. Goldberg, R.; Kishore, N.; Lennen, R. (2002). "Thermodynamic Quantities for the Ionization Reactions of Buffers" (PDF). Journal of Physical and Chemical Reference Data. 31 (2): 231–370. Bibcode:1999JPCRD..31..231G. doi:10.1063/1.1416902. Archived from the original (PDF) on 2008-10-06. Retrieved 2016-11-19. {{cite journal}}: Unknown parameter |dead-url= ignored (help)
  2. [H3O+] = 10−2.4 = 0.4 %